ਹਲਕਾ ਸ੍ਰੀ ਆਨੰਦਪੁਰ ਸਾਹਿਬ ਦੇ meritorious students ਦਾ ਸਿੱਖਿਆ ਮੰਤਰੀ ਵੱਲੋਂ ਸਨਮਾਨ

Education Minister honors meritorious students of Sri Anandpur Sahib constituency

Education Minister honors meritorious students of Anandpur Sahib constituency

ਚੰਡੀਗੜ੍ਹ/ਨੰਗਲ, 18 ਮਈ: ਪੰਜਾਬ ਦੇ ਸਿੱਖਿਆ ਮੰਤਰੀ ਸ੍ਰੀ ਹਰਜੋਤ ਸਿੰਘ ਬੈਂਸ ਨੇ ਹਲਕਾ ਸ੍ਰੀ ਆਨੰਦਪੁਰ ਸਾਹਿਬ ਦੇ ਰਾਜ ਪੱਧਰ ’ਤੇ ਮੈਰਿਟ ਵਿੱਚ ਆਏ 10ਵੀਂ ਅਤੇ 12ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਆਪਣੀ ਕੋਠੀ ਨੰਗਲ ਵਿਖੇ ਵਿਸ਼ੇਸ਼ ਸਮਾਰੋਹ ਦੌਰਾਨ ਸਨਮਾਨਿਤ ਕੀਤਾ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਹਲਕਾ ਸਿੱਖਿਆ ਕੋਆਰਡੀਨੇਟਰ ਦਇਆ ਸਿੰਘ ਨੇ ਦੱਸਿਆ ਇਹ ਸਮਾਰੋਹ ਸਿੱਖਿਆ ਪ੍ਰਣਾਲੀ ਦੀ ਗੁਣਵੱਤਾ ਨੂੰ ਮਨਾਉਂਦਿਆਂ ਉਨ੍ਹਾਂ ਹੋਣਹਾਰ ਵਿਦਿਆਰਥੀਆਂ ਦੀ ਮਿਹਨਤ, ਅਧਿਆਪਕਾਂ ਦੀ ਰਾਹਨੁਮਾਈ ਅਤੇ ਮਾਪਿਆਂ ਦੇ ਸਹਿਯੋਗ ਨੂੰ ਸਲਾਮ ਕਰਨ ਲਈ ਆਯੋਜਿਤ ਕੀਤਾ ਗਿਆ ਸੀ।
Education Minister honors meritorious students of Anandpur Sahib constituency
10ਵੀਂ ਜਮਾਤ ਵਿੱਚ ਸਰਕਾਰੀ ਹਾਈ ਸਕੂਲ ਕਲਿਤਰਾ ਦੇ ਵਿਦਿਆਰਥੀ ਹਿਮਾਂਸ਼ ਕੁਮਾਰ ਹੰਸ ਨੇ 634 ਵਿੱਚੋਂ 650 ਅੰਕ (97.54%) ਹਾਸਲ ਕਰਕੇ ਰਾਜ ਪੱਧਰ ’ਤੇ 16ਵਾਂ ਰੈਂਕ ਪ੍ਰਾਪਤ ਕੀਤਾ। ਇਸੇ ਤਰ੍ਹਾਂ, ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਨੰਗਲ ਦੀ ਵਿਦਿਆਰਥਣ ਨੰਦਨੀ ਨਰ ਨੇ 633 ਅੰਕ (97.38%) ਪ੍ਰਾਪਤ ਕਰਕੇ 17ਵਾਂ ਸਥਾਨ ਹਾਸਲ ਕੀਤਾ। 12ਵੀਂ ਜਮਾਤ ਵਿੱਚ ਆਦਰਸ਼ ਸਕੂਲ, ਸ੍ਰੀ ਆਨੰਦਪੁਰ ਸਾਹਿਬ ਦੇ ਵਿਦਿਆਰਥੀ ਵਿਵੇਕ ਕੁਮਾਰ ਅਤੇ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਢੇਰ ਦੀ ਵਿਦਿਆਰਥਣ ਦੀਕਸ਼ਾ ਨੇ 486/500 (97.20%) ਅੰਕ ਲੈ ਕੇ ਰਾਜ ਪੱਧਰ ’ਤੇ ਸਾਂਝਾ 14ਵਾਂ ਰੈਂਕ ਹਾਸਲ ਕੀਤਾ।
Education Minister honors meritorious students of Anandpur Sahib constituency
ਸਿੱਖਿਆ ਮੰਤਰੀ ਸ੍ਰੀ ਹਰਜੋਤ ਸਿੰਘ ਬੈਂਸ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਨ੍ਹਾਂ ਨੌਜਵਾਨਾਂ ਨੇ ਸਿਰਫ਼ ਆਪਣੇ ਮਾਪਿਆਂ, ਅਧਿਆਪਕਾਂ ਅਤੇ ਸਕੂਲ ਦਾ ਹੀ ਨਹੀਂ, ਸਾਰੇ ਪੰਜਾਬ ਦਾ ਨਾਂ ਰੌਸ਼ਨ ਕੀਤਾ ਹੈ। ਉਨ੍ਹਾਂ ਕਿਹਾ ਕਿ ਇਹ ਨਤੀਜੇ ਪੰਜਾਬ ਵਿੱਚ ਚੱਲ ਰਹੀ ਸਿੱਖਿਆ ਕ੍ਰਾਂਤੀ ਅਤੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਜੀ ਵੱਲੋਂ ਕੀਤੇ ਗਏ ਸਿੱਖਿਆ ਖੇਤਰ ਦੇ ਸੁਧਾਰਾਂ ਦਾ ਨਤੀਜਾ ਹਨ। ਉਨ੍ਹਾਂ ਇਹ ਵੀ ਯਕੀਨ ਦਿਵਾਇਆ ਕਿ ਸਿੱਖਿਆ ਵਿਭਾਗ ਇਨ੍ਹਾਂ ਨੌਜਵਾਨਾਂ ਨੂੰ ਅਗਲੇ ਪੜਾਅ ’ਤੇ ਪਹੁੰਚਾਉਣ ਲਈ ਹਰ ਸੰਭਵ ਮਦਦ ਦੇਵੇਗਾ।
ਇਸ ਮੌਕੇ ਹਲਕਾ ਸਿੱਖਿਆ ਕੁਆਰਡੀਨੇਟਰ ਦਇਆ ਸਿੰਘ, ਏਰੀਆ ਸਿੱਖਿਆ ਕੁਆਰਡੀਨੇਟਰ ਨਿਸ਼ਾਂਤ ਗੁਪਤਾ, ਦੀਪਕ ਸੋਨੀ, ਮਨਜੋਤ ਰਾਣਾ, ਅਜੀਤ ਪਾਲ ਬੋਕਸਰ, ਦਵਿੰਦਰ ਸਿੰਘ ਸ਼ਮੀ ਬਰਾਰੀ, ਅਭੀਜੀਤ ਅਲੈਕਸੀ, ਪ੍ਰਿੰਸੀਪਲ ਵਿਜੈ ਬੰਗਲਾ, ਪ੍ਰਿੰਸੀਪਲ ਅਵਤਾਰ ਸਿੰਘ (ਦੜੋਲੀ), ਮਮਤਾ ਬਖ਼ਸ਼ੀ, ਮਨਿੰਦਰ ਕੌਰ ਕਲਿਤਰਾ, ਅਤੇ ਹੋਰ ਅਧਿਆਪਕ ਅਤੇ ਸਟਾਫ ਮੈਂਬਰ, ਵਿਦਿਆਰਥੀਆਂ ਦੇ ਮਾਪੇ ਵੀ ਹਾਜ਼ਰ ਸਨ।

Leave a Comment

Your email address will not be published. Required fields are marked *

Scroll to Top