Home - Ropar News - ਘਰ ਬੈਠੇ ਸਰਟੀਫਿਕੇਟ ਅਪਲਾਈ ਕਰਨ ਲਈ 1076 ਹੈਲਪਲਾਈਨ ਰਾਹੀਂ ਸੇਵਾਵਾਂ ਦਾ ਲਾਭ ਲਓ ਘਰ ਬੈਠੇ ਸਰਟੀਫਿਕੇਟ ਅਪਲਾਈ ਕਰਨ ਲਈ 1076 ਹੈਲਪਲਾਈਨ ਰਾਹੀਂ ਸੇਵਾਵਾਂ ਦਾ ਲਾਭ ਲਓ Leave a Comment / By Dishant Mehta / March 6, 2025 ਸਰਟੀਫਿਕੇਟ ਬਨਾਉਣ ਲਈ ਅੱਜ ਤੋਂ ਕਿਸੇ ਵੀ ਸਰਪੰਚ/ਐਮ ਸੀ/ਨੰਬਰਦਾਰ ਜਾਂ ਪਟਵਾਰੀ ਕੋਲ ਹੱਥ ਲਿਖਤ ਤਸਦੀਕ ਕਰਵਾਉਣ ਦੀ ਲੋੜ ਨਹੀਂ: ਹਿਮਾਂਸ਼ੂ ਜੈਨ ਰੂਪਨਗਰ, 5 ਮਾਰਚ: ਡਿਪਟੀ ਕਮਿਸ਼ਨਰ ਰੂਪਨਗਰ ਸ਼੍ਰੀ ਹਿਮਾਂਸ਼ੂ ਜੈਨ ਨੇ ਸਮੂਹ ਜਿਲ੍ਹਾ ਵਾਸੀਆਂ ਨਾਲ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਲੋਕ ਹਿੱਤ ਵਿਚ ਲਏ ਮਹੱਤਵਪੂਰਨ ਫੈਸਲੇ ਤਹਿਤ ਹੁਣ ਲਈ ਸਰਟੀਫਿਕੇਟ ਬਨਾਉਣ ਲਈ ਅੱਜ ਤੋਂ ਕਿਸੇ ਵੀ ਸਰਪੰਚ/ਐਮ ਸੀ/ਨੰਬਰਦਾਰ ਜਾਂ ਪਟਵਾਰੀ ਕੋਲ ਹੱਥ ਲਿਖਤ ਤਸਦੀਕ ਕਰਵਾਉਣ ਲਈ ਜਾਣ ਦੀ ਲੋੜ ਨਹੀਂ ਪਵੇਗੀ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪਹਿਲਾਂ ਕੋਈ ਵੀ ਸਰਟੀਫਿਕੇਟ ਜਿਵੇਂ ਕਿ ਰਿਹਾਇਸ਼ੀ ਸਰਟੀਫਿਕੇਟ, ਜਾਤੀ ਸਰਟੀਫਿਕੇਟ, ਆਮਦਨ ਸਰਟੀਫਿਕੇਟ ਜਾਂ ਪੈਨਸ਼ਨ ਆਦਿ ਅਪਲਾਈ ਕਰਨ ਵਿਅਕਤੀ/ਲਾਭਪਾਤਰੀ ਨੂੰ ਵਾਰ – ਵਾਰ ਸੇਵਾ ਕੇਂਦਰਾਂ ਵਿਚ ਚੱਕਰ ਲਗਾਉਣੇ ਪੈਂਦੇ ਸਨ, ਜਿਸ ਨਾਲ ਆਮ ਲੋਕਾਂ ਦੀ ਸਮੇਂ ਦੀ ਬਰਬਾਦੀ ਵੀ ਹੁੰਦੀ ਸੀ ਅਤੇ ਕਈ ਤਰ੍ਹਾਂ ਦੀ ਪ੍ਰੇਸ਼ਾਨੀਆਂ ਦਾ ਵੀ ਸਾਹਮਣਾ ਕਰਨਾ ਪੈਂਦਾ ਸੀ। ਜਿਸ ਤਹਿਤ ਸਰਪੰਚ/ਐਮ ਸੀ/ ਨੰਬਰਦਾਰ ਤੋਂ ਰਿਪੋਰਟਾਂ ਵੀ ਕਰਵਾਉਣੀਆਂ ਪੈਂਦੀਆਂ ਸਨ। ਸ਼੍ਰੀ ਹਿਮਾਂਸ਼ੂ ਜੈਨ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਲਏ ਗਏ ਇਤਿਹਾਸਕ ਫੈਸਲੇ ਸਦਕਾ ਹੁਣ ਕਿਸੇ ਵੀ ਨਾਗਰਿਕ ਨੂੰ ਕਿਸੇ ਦੀ ਰਿਪੋਰਟ ਕਰਵਾਉਣ ਦੀ ਲੋੜ ਨਹੀ ਹੈ। ਕੋਈ ਵੀ ਆਪਣਾ ਸਰਟੀਫਿਕੇਟ ਅਪਲਾਈ ਕਰਵਾਉਣ ਲਈ ਸਿਰਫ ਆਪਣੇ ਅਸਲ ਦਸਤਾਵੇਜ਼ ਲੈ ਜਾਕੇ ਸੇਵਾ ਕੇਂਦਰਾਂ ਰਾਹੀਂ ਸੇਵਾ ਪ੍ਰਾਪਤ ਕਰ ਸਕਦਾ ਹੈ ਅਤੇ ਹੁਣ ਸਬੰਧਿਤ ਸਰਪੰਚ/ਐਮੀ/ਨੰਬਰਦਾਰ ਦੀ ਰਿਪੋਰਟ ਆਨਲਾਈਨ ਹੀ ਕਰ ਦਿੱਤੀ ਜਾਵੇਗੀ। ਡਿਪਟੀ ਕਮਿਸ਼ਨਰ ਨੇ ਅੱਗੇ ਜਾਣਕਾਰੀ ਦਿੰਦਿਆਂ ਕਿਹਾ ਕਿ ਜਿਲ੍ਹਾ ਰੂਪਨਗਰ ਅਧੀਨ 23 ਸੇਵਾ ਕੇਂਦਰ ਚੱਲ ਰਹੇ ਹਨ ਜਿੱਥੇ ਜਿਲ੍ਹਾ ਵਾਸੀਆਂ ਨੂੰ ਮੁਕੰਮਲ ਸੇਵਾਵਾਂ ਮੁਹੱਈਆ ਕਰਵਾਈਆਂ ਜਾ ਰਹੀ ਹਨ ਅਤੇ ਜੇਕਰ ਕਿਸੇ ਨੂੰ ਕੋਈ ਸੇਵਾ ਪ੍ਰਾਪਤ ਕਰਨ ਸਬੰਧੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤਾਂ ਉਹ ਡਿਪਟੀ ਕਮਿਸ਼ਨਰ ਦਫਤਰ ਵਿਖੇ ਸੰਪਰਕ ਕਰ ਸਕਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਸਰਕਾਰ ਦੀਆਂ ਸਰਕਾਰੀ ਸਕੀਮਾਂ ਦੇ ਲਾਭ ਅਤੇ ਸਰਟੀਫਿਕੇਟ ਆਦਿ ਅਪਲਾਈ ਕਰਨ ਲਈ ਹੈਲਪਲਾਈਨ ਨੰਬਰ 1076 ਉਤੇ ਕਾਲ ਕਰਕੇ ਵੀ ਸੇਵਾਵਾਂ ਲਈਆਂ ਜਾ ਸਕਦੀਆਂ ਹਨ। ਜਿਸ ਉਪਰੰਤ ਸੇਵਾ ਕੇਂਦਰ ਦੇ ਕਰਮਚਾਰੀ ਵਲੋਂ ਲਾਭਪਾਤਰੀ ਦੇ ਘਰ ਪਹੁੰਚ ਕੇ ਸੇਵਾਵਾਂ ਮੁਹੱਈਆ ਕਰਵਆਈਆਂ ਜਾਂਦੀਆਂ ਹਨ। ਇਸ ਮੌਕੇ ਸੇਵਾ ਕੇਂਦਰ ਮੈਨੇਜਰ ਕਮਲਜੀਤ ਸਿੰਘ ਬੇਹਿਲੂ, ਡੀ ਆਈ ਟੀ ਐਮ ਮੋਨਿਕਾ ਅਤੇ ਸੇਵਾ ਕੇਂਦਰ ਮਾਸਟਰ ਟ੍ਰੇਨਰ ਅਮਨਦੀਪ ਸਿੰਘ ਮੌਜੂਦ ਸਨ। Avail services through 1076 helpline to apply for certificate from home Ropar Google News Related Related Posts ਅੰਤਰਰਾਸ਼ਟਰੀ ਮਹਿਲਾ ਦਿਵਸ: ਇਤਿਹਾਸ, ਮਹੱਤਤਾ ਅਤੇ ਅੱਜ ਦੀ ਹਕੀਕਤ Leave a Comment / Poems & Article, Ropar News / By Dishant Mehta ਮਹਿਲਾ ਦਿਵਸ ‘ਤੇ ਪ੍ਰਿੰਸੀਪਲ ਵਿਜੇ ਬੰਗਲਾ ਦਾ ਸੁਨੇਹਾ: ਔਰਤਾਂ ਨੂੰ ਸਸ਼ਕਤ ਬਣਾਉਣਾ, ਮਨੁੱਖਤਾ ਨੂੰ ਸਸ਼ਕਤ ਬਣਾਉਣਾ” Leave a Comment / Poems & Article, Ropar News / By Dishant Mehta ਨੰਗਲ ਬਲਾਕ ਦੇ ਪੰਜਾਬੀ ਅਧਿਆਪਕਾਂ ਨੇ ਮਿਸ਼ਨ ਸਮਰਥ 3.0 ‘ਤੇ ਸਿਖਲਾਈ ਲਈ Leave a Comment / Ropar News / By Dishant Mehta ਸਰਕਾਰੀ ਮਿਡਲ ਸਕੂਲ ਰਾਏਪੁਰ ਸਾਨੀ ਨੂੰ ਰੂਪਨਗਰ ਜ਼ਿਲ੍ਹੇ ਦੇ ਸਰਵੋਤਮ ਸਕੂਲ ਵਜੋਂ ਸਨਮਾਨਿਤ ਕੀਤਾ ਗਿਆ Leave a Comment / Ropar News / By Dishant Mehta Government Middle School Bhoje Majra Honored as Best School in Rupnagar District Leave a Comment / Ropar News / By Dishant Mehta ਰੂਪਨਗਰ ਜ਼ਿਲ੍ਹੇ ਦੇ ਸਭ ਤੋਂ ਵਧੀਆ ਸਕੂਲਾਂ ਨੂੰ ਪੰਜਾਬ ਸਰਕਾਰ ਤੋਂ ਸਨਮਾਨ ਪ੍ਰਾਪਤ ਹੋਏ Leave a Comment / Ropar News / By Dishant Mehta ਰੂਪਨਗਰ ਵਾਤਾਵਰਣ ਸਿੱਖਿਆ ਟੀਮ ਨੇ ਜ਼ਿਲ੍ਹਾ ਸਿੱਖਿਆ ਅਫ਼ਸਰ ਸੈ.ਸਿ ਦਾ ਸਵਾਗਤ ਕੀਤਾ Leave a Comment / Ropar News / By Dishant Mehta ਰੂਪਨਗਰ ਦੇ ਵਿਗਿਆਨ ਰਿਸੋਰਸ ਅਧਿਆਪਕਾਂ ਨੂੰ ਵਿਗਿਆਨ ਸਿੱਖਿਆ ਨੂੰ ਉਤਸ਼ਾਹਿਤ ਕਰਨ ਲਈ ਸਨਮਾਨਿਤ ਕੀਤਾ Leave a Comment / Download, Ropar News / By Dishant Mehta ਜ਼ਿਲ੍ਹਾ ਸਿੱਖਿਆ ਵਿਭਾਗ ਅਤੇ ਸਿਖਲਾਈ ਸੰਸਥਾ ਰੂਪਨਗਰ ਨੇ ਸ਼ਾਨਦਾਰ ਯੋਗਦਾਨ ਲਈ ਡੀਆਰਸੀ ਅਤੇ ਬੀਆਰਸੀ ਨੂੰ ਸਨਮਾਨਿਤ ਕੀਤਾ Leave a Comment / Ropar News / By Dishant Mehta ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਰੂਪਨਗਰ ਵਿਖੇ ਪਲੇਸਮੈਂਟ ਕੈਂਪ ਅੱਜ Leave a Comment / Ropar News / By Dishant Mehta ਪ੍ਰੇਮ ਕੁਮਾਰ ਮਿੱਤਲ ਨੇ ਜਿਲ੍ਹਾ ਸਿੱਖਿਆ ਅਫ਼ਸਰ (ਸੈ:ਸਿੱ) ਵਜੋਂ ਅਹੁਦਾ ਸੰਭਾਲਿਆ Leave a Comment / Ropar News / By Dishant Mehta ਜ਼ਿਲ੍ਹੇ ਵਿਚ ਵੱਖ-ਵੱਖ ਪਾਬੰਦੀਆਂ ਲਾਗੂ Leave a Comment / Download, Ropar News / By Dishant Mehta ਪ੍ਰਧਾਨ ਮੰਤਰੀ ਇੰਟਰਨਸ਼ਿਪ ਸਕੀਮ ਲਈ 12 ਮਾਰਚ ਤੱਕ ਵੈੱਬਸਾਈਟ ਤੇ ਕੀਤਾ ਜਾ ਸਕਦਾ ਹੈ ਅਪਲਾਈ – ਜ਼ਿਲ੍ਹਾ ਰੋਜ਼ਗਾਰ ਅਫ਼ਸਰ Leave a Comment / Ropar News / By Dishant Mehta ਮਿੰਨੀ ਮੈਰਾਥਨ ਦੀ ਸਫਲਤਾ ਨੂੰ ਦੇਖਦੇ ਹੋਏ ਹਰ ਸਾਲ ਕਰਵਾਉਣ ਦਾ ਕਰਾਂਗੇ ਯਤਨ: ਡਿਪਟੀ ਕਮਿਸ਼ਨਰ Leave a Comment / Ropar News / By Dishant Mehta ਵਿਦਿਅਕ ਸੈਰ-ਸਪਾਟਾ ਵਿਦਿਆਰਥੀਆਂ ਦੇ ਗਿਆਨ ਨੂੰ ਵਧਾਉਂਦਾ ਹੈ: ਪ੍ਰਿੰਸੀਪਲ ਵਿਜੇ ਬੰਗਲਾ Leave a Comment / Ropar News / By Dishant Mehta ਸਾਈਕੋਮੈਟਰਿਕ ਟੈਸਟ ਵਿਦਿਆਰਥਣਾਂ ਦੀ ਸਵੈ-ਜਾਣਕਾਰੀ, ਮਾਨਸਿਕ ਤੰਦਰੁਸਤੀ, ਅਤੇ ਜੀਵਨ ਵਿੱਚ ਮੱਦਦ ਕਰ ਸਕਦੇ ਹਨ Leave a Comment / Poems & Article, Ropar News / By Dishant Mehta
ਅੰਤਰਰਾਸ਼ਟਰੀ ਮਹਿਲਾ ਦਿਵਸ: ਇਤਿਹਾਸ, ਮਹੱਤਤਾ ਅਤੇ ਅੱਜ ਦੀ ਹਕੀਕਤ Leave a Comment / Poems & Article, Ropar News / By Dishant Mehta
ਮਹਿਲਾ ਦਿਵਸ ‘ਤੇ ਪ੍ਰਿੰਸੀਪਲ ਵਿਜੇ ਬੰਗਲਾ ਦਾ ਸੁਨੇਹਾ: ਔਰਤਾਂ ਨੂੰ ਸਸ਼ਕਤ ਬਣਾਉਣਾ, ਮਨੁੱਖਤਾ ਨੂੰ ਸਸ਼ਕਤ ਬਣਾਉਣਾ” Leave a Comment / Poems & Article, Ropar News / By Dishant Mehta
ਨੰਗਲ ਬਲਾਕ ਦੇ ਪੰਜਾਬੀ ਅਧਿਆਪਕਾਂ ਨੇ ਮਿਸ਼ਨ ਸਮਰਥ 3.0 ‘ਤੇ ਸਿਖਲਾਈ ਲਈ Leave a Comment / Ropar News / By Dishant Mehta
ਸਰਕਾਰੀ ਮਿਡਲ ਸਕੂਲ ਰਾਏਪੁਰ ਸਾਨੀ ਨੂੰ ਰੂਪਨਗਰ ਜ਼ਿਲ੍ਹੇ ਦੇ ਸਰਵੋਤਮ ਸਕੂਲ ਵਜੋਂ ਸਨਮਾਨਿਤ ਕੀਤਾ ਗਿਆ Leave a Comment / Ropar News / By Dishant Mehta
Government Middle School Bhoje Majra Honored as Best School in Rupnagar District Leave a Comment / Ropar News / By Dishant Mehta
ਰੂਪਨਗਰ ਜ਼ਿਲ੍ਹੇ ਦੇ ਸਭ ਤੋਂ ਵਧੀਆ ਸਕੂਲਾਂ ਨੂੰ ਪੰਜਾਬ ਸਰਕਾਰ ਤੋਂ ਸਨਮਾਨ ਪ੍ਰਾਪਤ ਹੋਏ Leave a Comment / Ropar News / By Dishant Mehta
ਰੂਪਨਗਰ ਵਾਤਾਵਰਣ ਸਿੱਖਿਆ ਟੀਮ ਨੇ ਜ਼ਿਲ੍ਹਾ ਸਿੱਖਿਆ ਅਫ਼ਸਰ ਸੈ.ਸਿ ਦਾ ਸਵਾਗਤ ਕੀਤਾ Leave a Comment / Ropar News / By Dishant Mehta
ਰੂਪਨਗਰ ਦੇ ਵਿਗਿਆਨ ਰਿਸੋਰਸ ਅਧਿਆਪਕਾਂ ਨੂੰ ਵਿਗਿਆਨ ਸਿੱਖਿਆ ਨੂੰ ਉਤਸ਼ਾਹਿਤ ਕਰਨ ਲਈ ਸਨਮਾਨਿਤ ਕੀਤਾ Leave a Comment / Download, Ropar News / By Dishant Mehta
ਜ਼ਿਲ੍ਹਾ ਸਿੱਖਿਆ ਵਿਭਾਗ ਅਤੇ ਸਿਖਲਾਈ ਸੰਸਥਾ ਰੂਪਨਗਰ ਨੇ ਸ਼ਾਨਦਾਰ ਯੋਗਦਾਨ ਲਈ ਡੀਆਰਸੀ ਅਤੇ ਬੀਆਰਸੀ ਨੂੰ ਸਨਮਾਨਿਤ ਕੀਤਾ Leave a Comment / Ropar News / By Dishant Mehta
ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਰੂਪਨਗਰ ਵਿਖੇ ਪਲੇਸਮੈਂਟ ਕੈਂਪ ਅੱਜ Leave a Comment / Ropar News / By Dishant Mehta
ਪ੍ਰੇਮ ਕੁਮਾਰ ਮਿੱਤਲ ਨੇ ਜਿਲ੍ਹਾ ਸਿੱਖਿਆ ਅਫ਼ਸਰ (ਸੈ:ਸਿੱ) ਵਜੋਂ ਅਹੁਦਾ ਸੰਭਾਲਿਆ Leave a Comment / Ropar News / By Dishant Mehta
ਪ੍ਰਧਾਨ ਮੰਤਰੀ ਇੰਟਰਨਸ਼ਿਪ ਸਕੀਮ ਲਈ 12 ਮਾਰਚ ਤੱਕ ਵੈੱਬਸਾਈਟ ਤੇ ਕੀਤਾ ਜਾ ਸਕਦਾ ਹੈ ਅਪਲਾਈ – ਜ਼ਿਲ੍ਹਾ ਰੋਜ਼ਗਾਰ ਅਫ਼ਸਰ Leave a Comment / Ropar News / By Dishant Mehta
ਮਿੰਨੀ ਮੈਰਾਥਨ ਦੀ ਸਫਲਤਾ ਨੂੰ ਦੇਖਦੇ ਹੋਏ ਹਰ ਸਾਲ ਕਰਵਾਉਣ ਦਾ ਕਰਾਂਗੇ ਯਤਨ: ਡਿਪਟੀ ਕਮਿਸ਼ਨਰ Leave a Comment / Ropar News / By Dishant Mehta
ਵਿਦਿਅਕ ਸੈਰ-ਸਪਾਟਾ ਵਿਦਿਆਰਥੀਆਂ ਦੇ ਗਿਆਨ ਨੂੰ ਵਧਾਉਂਦਾ ਹੈ: ਪ੍ਰਿੰਸੀਪਲ ਵਿਜੇ ਬੰਗਲਾ Leave a Comment / Ropar News / By Dishant Mehta
ਸਾਈਕੋਮੈਟਰਿਕ ਟੈਸਟ ਵਿਦਿਆਰਥਣਾਂ ਦੀ ਸਵੈ-ਜਾਣਕਾਰੀ, ਮਾਨਸਿਕ ਤੰਦਰੁਸਤੀ, ਅਤੇ ਜੀਵਨ ਵਿੱਚ ਮੱਦਦ ਕਰ ਸਕਦੇ ਹਨ Leave a Comment / Poems & Article, Ropar News / By Dishant Mehta