Home - Ropar News - ਕਿਸ਼ੋਰ ਸਿੱਖਿਆ ਪ੍ਰੋਗਰਾਮ ਅਧੀਨ ਇਕ ਰੋਜ਼ਾ ਜ਼ਿਲ੍ਹਾ ਪੱਧਰੀ ਐਡਵੋਕੇਸੀ ਵਰਕਸ਼ਾਪ ਆਯੋਜਿਤ ਕਿਸ਼ੋਰ ਸਿੱਖਿਆ ਪ੍ਰੋਗਰਾਮ ਅਧੀਨ ਇਕ ਰੋਜ਼ਾ ਜ਼ਿਲ੍ਹਾ ਪੱਧਰੀ ਐਡਵੋਕੇਸੀ ਵਰਕਸ਼ਾਪ ਆਯੋਜਿਤ Leave a Comment / By Dishant Mehta / January 31, 2025 One day district level advocacy workshop organized under Kishore Shiksha programme ਰੂਪਨਗਰ, 31 ਜਨਵਰੀ: ਸਹਾਇਕ ਡਾਇਰੈਕਟਰ ਰਾਜ ਵਿਦਿਅਕ ਖੋਜ ਅਤੇ ਸਿਖਲਾਈ ਪ੍ਰੀਸ਼ਦ, ਸਕੂਲ ਸਿੱਖਿਆ ਵਿਭਾਗ ,ਪੰਜਾਬ ਦੀਆਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ, ਜਿਲ੍ਹਾ ਸਿੱਖਿਆ ਅਫਸਰ (ਸੈ: ਸਿ) ਸ੍ਰੀ ਸੰਜੀਵ ਗੌਤਮ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ, ਉਪ ਜਿਲ੍ਹਾ ਸਿੱਖਿਆ ਅਫਸਰ ਸ: ਸੁਰਿੰਦਰਪਾਲ ਸਿੰਘ, ਰੂਪਨਗਰ ਅਤੇ ਜ਼ਿਲ੍ਹਾ ਸਾਇੰਸ ਕੋਆਰਡੀਨੇਟਰ ਸਤਨਾਮ ਸਿੰਘ ਦੀ ਦੇਖ-ਰੇਖ ਵਿੱਚ ਕਿਸ਼ੋਰ ਸਿੱਖਿਆ ਪ੍ਰੋਗਰਾਮ ਅਧੀਨ ਕਰਨ ਵਾਲੀਆਂ ਗਤੀਵਿਧੀਆਂ ਸਬੰਧੀ ਇਕ ਰੋਜ਼ਾ ਜ਼ਿਲ੍ਹਾ ਪੱਧਰੀ ਐਡਵੋਕੇਸੀ ਵਰਕਸ਼ਾਪ ਸਰਕਾਰੀ ਕਾਲਜ ਰੂਪਨਗਰ ਵਿਖੇ ਕਰਵਾਈ ਗਈ। ਵਰਕਸ਼ਾਪ ਦਾ ਉਦਘਾਟਨ ਪ੍ਰਿੰਸੀਪਲ ਸ੍ਰੀ ਜਤਿੰਦਰ ਸਿੰਘ ਗਿੱਲ ਵਲੋਂ ਕੀਤਾ ਗਿਆ । ਉਨ੍ਹਾਂ ਵਲੋਂ ਇਸ ਮੌਕੇ ਸੰਬੋਧਨ ਕਰਦਿਆਂ ਦੱਸਿਆ ਕਿ, ਕਿਸ਼ੋਰ ਉਮਰ ਦੀ ਸਿੱਖਿਆ ਨੌਜਵਾਨ ਵਿਦਿਆਰਥੀਆਂ ਵਿਚ ਸਕਾਰਾਤਮਕ ਰਵੱਈਏ ਨੂੰ ਉਤਸ਼ਾਹਿਤ ਕਰਨ ਅਤੇ ਹੁਨਰ ਬਣਾਉਣ ਲਈ ਸਹੀ ਅਤੇ ਢੁਕਵੀਂ ਜਾਣਕਾਰੀ ਪ੍ਰਦਾਨ ਕਰਨ ਦੀ ਕੋਸ਼ਿਸ਼ ਕਰਦੀ ਹੈ ਜੋ ਉਹਨਾਂ ਨੂੰ ਰੋਜ਼ਾਨਾ ਜੀਵਨ ਦੇ ਤਜ਼ਰਬਿਆਂ ਦੇ ਜਵਾਬ ਵਿੱਚ ਉਚਿਤ ਢੰਗ ਨਾਲ ਕੰਮ ਕਰਨ ਵਿੱਚ ਮਦਦ ਪ੍ਰਦਾਨ ਕਰਦੀ ਹੈ । ਡਾ. ਗਿੱਲ ਵਲੋਂ ਅਧਿਆਪਕਾਂ ਨੂੰ ਕਿਸ਼ੋਰ ਸਿੱਖਿਆ ਦੇ ਉਦੇਸ਼ ਨੂੰ ਵਿਦਿਆਰਥੀਆਂ ਦੇ ਮਾਪਿਆਂ ਨਾਲ ਵੀ ਸਾਂਝਾਂ ਕਰਨ ਲਈ ਪ੍ਰੋਤਸਾਹਿਤ ਕੀਤਾ । ਸਿਵਲ ਹਸਪਤਾਲ ਰੂਪਨਗਰ ਤੋਂ ਬਲੱਡ ਟ੍ਰਾਂਫਿਉਜ਼ਨ ਅਫ਼ਸਰ ਡਾ. ਭਵਲੀਨ ਕੌਰ ਅਤੇ ਕੌਸਲਰ ਸ਼੍ਰੀਮਤੀ ਅਨੁਰਾਧਾ ਵਲੋਂ ਬਤੌਰ ਮੈਡੀਕਲ ਮਾਹਿਰ ਸ਼ਿਰਕਤ ਕੀਤੀ। ਉਨ੍ਹਾਂ ਵਲੋਂ 10 ਸਾਲ ਦੀ ਉਮਰ ਤੋਂ 19 ਸਾਲ ਦੀ ਉਮਰ ਦੌਰਾਨ ਕਿਸ਼ੋਰ ਸਿੱਖਿਆ ਦੇ ਨੁਕਤਿਆਂ ਬਾਰੇ ਜਾਣਕਾਰੀ ਦਿੱਤੀ ਅਤੇ ਜ਼ਰੂਰਤ ਪੈਣ ਉਤੇ ਹਸਪਤਾਲ ਵਿਚ ਕਾਉਂਸਲਿੰਗ ਲੈਣ ਲਈ ਦੱਸਿਆl ਡਾ. ਪ੍ਰਭਲੀਨ ਕੌਰ ਵਲੋਂ ਹਰੇਕ ਵਿਅਕਤੀ ਨੂੰ ਆਪਣੀ ਜ਼ਿੰਦਗੀ ਵਿਚ ਘੱਟੋ-ਘੱਟ ਇਕ ਵਾਰ ਖੂਨਦਾਨ ਕਰਨ ਲਈ ਪ੍ਰਣ ਕਰਵਾਇਆ ਗਿਆ। ਸਹਾਇਕ ਪ੍ਰੋਫੈਸਰ ਡਾ. ਗੁਰਪ੍ਰੀਤ ਕੌਰ ਸ੍ਰੀ ਗੁਰੂ ਤੇਗ ਬਹਾਦਰ ਖਾਲਸਾ ਕਾਲਜ ਸ੍ਰੀ ਆਨੰਦਪੁਰ ਸਾਹਿਬ ਬਤੌਰ ਵਲੋਂ ਰਿਸੋਰਸ ਪਰਸਨ ਸ਼ਿਰਕਤ ਕੀਤੀ । ਉਨ੍ਹਾਂ ਵਲੋਂ ਵਰਕਸ਼ਾਪ ਵਿਚ ਹਾਜ਼ਰ ਵਿਦਿਆਰਥੀਆਂ ਅਤੇ ਨੋਡਲ ਅਧਿਆਪਕਾਂ ਨੂੰ ਕਿਸ਼ੋਰ ਉਮਰ ਦੇ ਵਿਦਿਆਰਥੀਆਂ ਵਿਚ ਵੱਡੇ ਹੋਣ ਦੀ ਪ੍ਰਕਿਰਿਆ, ਐੱਚਆਈਵੀ/ਏਡਜ਼ ਬਾਰੇ ਵਿਦਿਆਰਥੀਆਂ ਨੂੰ ਸਹੀ ਗਿਆਨ ਪ੍ਰਦਾਨ ਕਰਨਾ, ਵਧਣ-ਫੁੱਲਣ ਦੀ ਪ੍ਰਕਿਰਿਆ, ਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਪ੍ਰਤੀ ਸਿਹਤਮੰਦ ਰਵੱਈਏ ਅਤੇ ਜ਼ਿੰਮੇਵਾਰ ਵਿਵਹਾਰ ਨੂੰ ਵਿਕਸਿਤ ਕਰਨਾ ਅਤੇ ਕਰੀਅਰ ਚੇਤਨਾ ਬਾਰੇ ਵੀ ਚਾਨਣਾ ਪਾਇਆ। ਇਸ ਵਰਕਸ਼ਾਪ ਵਿੱਚ ਜ਼ਿਲ੍ਹਾ ਯੂਥ ਕਲੱਬ ਤਾਲਮੇਲ ਕਮੇਟੀ ਦੇ ਪ੍ਰਧਾਨ ਸ੍ਰੀ ਅਸ਼ਵਨੀ ਸ਼ਰਮਾ, ਰੋਟਰੀ ਕਲੱਬ ਦੇ ਪ੍ਰਧਾਨ ਅਜਮੇਰ ਸਿੰਘ ਅਤੇ ਯਸ਼ਵੰਤ ਬਸੀ ਵਲੋਂ ਵਿਸ਼ੇਸ਼ ਤੌਰ ‘ਤੇ ਹਾਜ਼ਰੀ ਲਗਵਾਈ ਅਤੇ ਆਪਣੇ ਵਿਚਾਰ ਸਾਂਝੇ ਕੀਤੇ । ਜ਼ਿਲ੍ਹਾ ਸਾਇੰਸ ਕੋਆਰਡੀਨੇਟਰ ਸਰਦਾਰ ਸਤਨਾਮ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਰੂਪਨਗਰ ਦੇ ਸਰਕਾਰੀ ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਦੇ 90 ਨੋਡਲ ਅਧਿਆਪਕਾ ਅਤੇ 120 ਵਿਦਿਆਰਥੀਆਂ ਨੇ ਭਾਗ ਲਿਆ ਉਨ੍ਹਾਂ ਨੇ ਦੱਸਿਆ ਕਿ ਵਰਕਸ਼ਾਪ ਦੌਰਾਨ ਵੱਖ ਵੱਖ ਗਤੀਵਿਧੀਆਂ ਜਿਵੇਂ ਕਿ ਖੂਨਦਾਨ ਕੈਂਪ ਦਿਵਸ, ਵਿਸ਼ਵ ਏਡਜ਼ ਦਿਵਸ ਅਤੇ ਰਾਸ਼ਟਰੀ ਨੋਜਵਾਨ ਦਿਵਸ ਦੀ ਮਹੱਤਤਾ ਨੂੰ ਸਮਝਦੇ ਹੋਏ ਵਿਦਿਆਰਥੀਆਂ ਵਲੋਂ ਲੇਖ ਰਚਨਾ, ਪੋਸਟਰ/ ਚਾਰਟ ਪੇਸ਼ਕਾਰੀ ਅਤੇ ਸਲੋਗਨ ਲੇਖਣ ਮੁਕਾਬਲਿਆਂ ਵਿਚ ਹਿੱਸਾ ਲਿਆ। ਸਤਨਾਮ ਸਿੰਘ ਨੇ ਦੱਸਿਆ ਕਿ ਵੱਖ ਵੱਖ ਗਤੀਵਿਧੀਆਂ ਲੇਖ ਰਚਨਾ ਵਿੱਚ ਅਨਮੋਲ ਸੋਫਤ, ਪ੍ਰਿੰਸਿਕਾ, ਕਿਰਨਦੀਪਕੌਰ, ਪੋਸਟਰ ਬਣਾਉਣਾ ਵਿਚ ਰਮਨਦੀਪ ਕੌਰ, ਸ਼ਿਵਾ, ਅਵੀਸ਼ੇਕ ਕੁਮਾਰ, ਚਾਰਟ ਬਣਾਉਣਾ ਵਿੱਚ ਅਨੀਤਾ, ਰੋਜ਼ਲੀਨ, ਗਗਨਪ੍ਰੀਤ ਕੌਰ ਅਤੇ ਸਲੋਗਨ ਲੇਖਣ ਵਿੱਚ ਕੁਮਾਰੀ ਭਾਰਤੀ, ਅਮਰਜੀਤ ਕੌਰ ਅਤੇ ਗੁਰਚਰਨਪ੍ਰੀਤ ਕੌਰ ਜੇਤੂ ਰਹੇ। ਜੱਜਮੈਂਟ ਦੀ ਡਿਊਟੀ ਲੈਕਚਰਾਰ ਬਾਇਓਲੋਜੀ ਜਤਵਿੰਦਰ ਕੌਰ, ਇੰਗਲਿਸ਼ ਮਿਸਟ੍ਰੈਸ ਸੁਖਬੀਰ ਕੌਰ, ਆਰਟ ਐਂਡ ਕਰਾਫਟ ਟੀਚਰ ਇੰਦਰਜੀਤ ਸਿੰਘ ਅਤੇ ਸਾਇੰਸ ਮਾਸਟਰ ਬਹਾਦਰ ਸਿੰਘ ਵਲੋਂ ਨਿਭਾਈ ਗਈ । ਇਸ ਮੌਕੇ ਜੇਤੂ ਵਿਦਿਆਰਥੀਆਂ, ਗਾਈਡ ਅਧਿਆਪਕਾਂ ਨੂੰ ਸਰਟੀਫਿਕੇਟ, ਨਕਦ ਇਨਾਮ ਰਾਸ਼ੀ ਅਤੇ ਮੋਮੈਂਟੋ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਾਰਿਆਂ ਵਲੋਂ ਮੁੱਖ ਮਹਿਮਾਨ ਪ੍ਰਿੰਸੀਪਲ ਜਤਿੰਦਰ ਸਿੰਘ ਗਿੱਲ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ । ਮੰਚ ਸੰਚਾਲਨ ਦੀ ਡਿਊਟੀ ਸਾਇੰਸ ਮਿਸਟ੍ਰੈਸ ਕਵਿਤਾ ਵਰਮਾ ਵਲੋਂ ਬਾਖੂਬੀ ਨਿਭਾਈ ਗਈ । ਐਡਵੋਕੇਸੀ ਵਰਕਸ਼ਾਪ ਦੇ ਸ਼ਾਨਦਾਰ ਆਯੋਜਨ ਅਤੇ ਇਸ ਨੂੰ ਸਫ਼ਲ ਬਣਾਉਣ ਲਈ ਵੋਕੇਸ਼ਨਲ ਮਾਸਟਰ ਰੋਹਿਤ ਸ਼ਰਮਾ, ਸਾਇੰਸ ਮਾਸਟਰ ਪ੍ਰਭਜੀਤ ਸਿੰਘ, ਰਮਨ ਕੁਮਾਰ, ਬਹਾਦਰ ਸਿੰਘ, ਐੱਸ. ਐੱਸ. ਮਾਸਟਰ ਸੰਜੀਵ ਕੁਮਾਰ ਅਤੇ ਗੁਰਪ੍ਰੀਤ ਸਿੰਘ ਹੀਰਾ ਵਲੋਂ ਆਪਣੀਆਂ ਸੇਵਾਵਾਂ ਨਿਭਾਈਆਂ । ਰੂਪਨਗਰ ਪੁਲਿਸ ਨੇ ਚਾਈਨਾ ਡੋਰ ਦੀ ਵਰਤੋਂ ਕਰਨ ਵਾਲਿਆਂ ਸ਼ਨਾਖਤ ਕਰਨ ਲਈ ਡਰੋਨ ਰਾਹੀਂ ਚੈਕਿੰਗ ਕੀਤੀ ਚਾਈਨਾ ਡੋਰ ਦੀ ਵਰਤੋਂ ਕਰਨ ਵਾਲੇ ਨਬਾਲਿਗ ਬੱਚਿਆਂ ‘ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ: ਪੂਜਾ ਸਿਆਲ ਗਰੇਵਾਲ Ropar Google News Related Related Posts Punjab Wins ‘Best State’ and ‘Best District’ at Green Schools Awards 2025 Leave a Comment / Ropar News / By Dishant Mehta Raipur’s Government High School Earns National Honour in Green School Program Leave a Comment / Ropar News / By Dishant Mehta TRAINING PROGRAMME FOR LECTURERS AT DIET RUPNAGAR Leave a Comment / Ropar News / By Dishant Mehta Government Middle School Bhoje Majra Achieves National Recognition in Green School Program Leave a Comment / Ropar News / By Dishant Mehta ਵਿਦਿਆਰਥੀਆਂ ਦੇ ਵਿਕਾਸ ਲਈ ਵਰਦਾਨ: ਮਾਪੇ-ਅਧਿਆਪਕ ਮਿਲਣੀ Leave a Comment / Poems & Article, Ropar News / By Dishant Mehta ਰਾਮਸਰ ਸਾਈਟ ਸਤਲੁਜ ਨਦੀ ‘ਤੇ ਵਿਸ਼ਵ ਜਲਗਾਹ ਦਿਵਸ ਮਨਾਇਆ ਗਿਆ – ਵਿਦਿਆਰਥੀਆਂ ਨੇ ਜਾਗਰੂਕਤਾ ਸਰਗਰਮੀਆਂ ਵਿੱਚ ਭਾਗ ਲਿਆ Leave a Comment / Ropar News / By Dishant Mehta World Wetland Day Celebrated at GGSSS Nangal T/Ship Leave a Comment / Ropar News / By Dishant Mehta ਸਮਾਜ ਵਿੱਚ ਲਾਈਬ੍ਰੇਰੀਆਂ ਦਾ ਮਹੱਤਵ Leave a Comment / Poems & Article, Ropar News / By Dishant Mehta ਰੂਪਨਗਰ ਦੇ ਵੱਖ ਵੱਖ ਬਲਾਕਾਂ ਵਿਖੇ ਕੰਪਿਊਟਰ ਅਧਿਆਪਕਾਂ ਲਈ ਬਲਾਕ-ਪੱਧਰੀ ਟ੍ਰੇਨਿੰਗ ਸਫਲਤਾਪੂਰਵਕ ਹੋਈ ਸਪੰਨ Leave a Comment / Download, Ropar News / By Dishant Mehta ਚਾਈਨਾ ਡੋਰ ਦੀ ਵਰਤੋਂ ਕਰਨ ਵਾਲੇ ਨਬਾਲਿਗ ਬੱਚਿਆਂ ‘ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ: ਪੂਜਾ ਸਿਆਲ ਗਰੇਵਾਲ Leave a Comment / Ropar News / By Dishant Mehta ਰੂਪਨਗਰ ਪੁਲਿਸ ਨੇ ਚਾਈਨਾ ਡੋਰ ਦੀ ਵਰਤੋਂ ਕਰਨ ਵਾਲਿਆਂ ਸ਼ਨਾਖਤ ਕਰਨ ਲਈ ਡਰੋਨ ਰਾਹੀਂ ਚੈਕਿੰਗ ਕੀਤੀ Leave a Comment / Ropar News / By Dishant Mehta ਨੰਗਲ ਬਲਾਕ ਵਿਖੇ ਕੰਪਿਊਟਰ ਅਧਿਆਪਕਾਂ ਲਈ ਬਲਾਕ-ਪੱਧਰੀ ਸਿਖਲਾਈ ਦਾ ਆਯੋਜਨ Leave a Comment / Ropar News / By Dishant Mehta District Level Training for Block Resource Persons Organized at Rupnagar Leave a Comment / Ropar News / By Dishant Mehta 76ਵੇਂ ਗਣਤੰਤਰ ਦਿਵਸ ਦੇ ਜ਼ਿਲ੍ਹਾ ਪੱਧਰੀ ਸਮਾਰੋਹ ਉਤੇ ਡਿਪਟੀ ਸਪੀਕਰ ਵਲੋਂ ਵਧੀਕ ਡਿਪਟੀ ਕਮਿਸ਼ਨਰ (ਵ) ਨੂੰ ਕੀਤਾ ਗਿਆ ਸਨਮਾਨਿਤ Leave a Comment / Ropar News / By Dishant Mehta ਜ਼ਿਲ੍ਹਾ ਪੱਧਰੀ ਗਣਤੰਤਰ ਦਿਵਸ ਸਮਾਗਮ ਵਿੱਚ ਸਕੂਲ ਆਫ਼ ਐਮੀਨੈਂਸ ਦੀ ਸ਼ਾਨਦਾਰ ਸੱਭਿਆਚਾਰਕ ਪੇਸ਼ਕਾਰੀ Leave a Comment / Ropar News / By Dishant Mehta ਕਾਮਯਾਬ ਭਵਿੱਖ ਲਈ ਸ਼ਾਨਦਾਰ ਉਪਰਾਲਾ-ਸਕੂਲ ਆਫ ਐਮੀਨੈਂਸ Leave a Comment / Ropar News / By Dishant Mehta
Punjab Wins ‘Best State’ and ‘Best District’ at Green Schools Awards 2025 Leave a Comment / Ropar News / By Dishant Mehta
Raipur’s Government High School Earns National Honour in Green School Program Leave a Comment / Ropar News / By Dishant Mehta
Government Middle School Bhoje Majra Achieves National Recognition in Green School Program Leave a Comment / Ropar News / By Dishant Mehta
ਵਿਦਿਆਰਥੀਆਂ ਦੇ ਵਿਕਾਸ ਲਈ ਵਰਦਾਨ: ਮਾਪੇ-ਅਧਿਆਪਕ ਮਿਲਣੀ Leave a Comment / Poems & Article, Ropar News / By Dishant Mehta
ਰਾਮਸਰ ਸਾਈਟ ਸਤਲੁਜ ਨਦੀ ‘ਤੇ ਵਿਸ਼ਵ ਜਲਗਾਹ ਦਿਵਸ ਮਨਾਇਆ ਗਿਆ – ਵਿਦਿਆਰਥੀਆਂ ਨੇ ਜਾਗਰੂਕਤਾ ਸਰਗਰਮੀਆਂ ਵਿੱਚ ਭਾਗ ਲਿਆ Leave a Comment / Ropar News / By Dishant Mehta
ਰੂਪਨਗਰ ਦੇ ਵੱਖ ਵੱਖ ਬਲਾਕਾਂ ਵਿਖੇ ਕੰਪਿਊਟਰ ਅਧਿਆਪਕਾਂ ਲਈ ਬਲਾਕ-ਪੱਧਰੀ ਟ੍ਰੇਨਿੰਗ ਸਫਲਤਾਪੂਰਵਕ ਹੋਈ ਸਪੰਨ Leave a Comment / Download, Ropar News / By Dishant Mehta
ਚਾਈਨਾ ਡੋਰ ਦੀ ਵਰਤੋਂ ਕਰਨ ਵਾਲੇ ਨਬਾਲਿਗ ਬੱਚਿਆਂ ‘ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ: ਪੂਜਾ ਸਿਆਲ ਗਰੇਵਾਲ Leave a Comment / Ropar News / By Dishant Mehta
ਰੂਪਨਗਰ ਪੁਲਿਸ ਨੇ ਚਾਈਨਾ ਡੋਰ ਦੀ ਵਰਤੋਂ ਕਰਨ ਵਾਲਿਆਂ ਸ਼ਨਾਖਤ ਕਰਨ ਲਈ ਡਰੋਨ ਰਾਹੀਂ ਚੈਕਿੰਗ ਕੀਤੀ Leave a Comment / Ropar News / By Dishant Mehta
ਨੰਗਲ ਬਲਾਕ ਵਿਖੇ ਕੰਪਿਊਟਰ ਅਧਿਆਪਕਾਂ ਲਈ ਬਲਾਕ-ਪੱਧਰੀ ਸਿਖਲਾਈ ਦਾ ਆਯੋਜਨ Leave a Comment / Ropar News / By Dishant Mehta
District Level Training for Block Resource Persons Organized at Rupnagar Leave a Comment / Ropar News / By Dishant Mehta
76ਵੇਂ ਗਣਤੰਤਰ ਦਿਵਸ ਦੇ ਜ਼ਿਲ੍ਹਾ ਪੱਧਰੀ ਸਮਾਰੋਹ ਉਤੇ ਡਿਪਟੀ ਸਪੀਕਰ ਵਲੋਂ ਵਧੀਕ ਡਿਪਟੀ ਕਮਿਸ਼ਨਰ (ਵ) ਨੂੰ ਕੀਤਾ ਗਿਆ ਸਨਮਾਨਿਤ Leave a Comment / Ropar News / By Dishant Mehta
ਜ਼ਿਲ੍ਹਾ ਪੱਧਰੀ ਗਣਤੰਤਰ ਦਿਵਸ ਸਮਾਗਮ ਵਿੱਚ ਸਕੂਲ ਆਫ਼ ਐਮੀਨੈਂਸ ਦੀ ਸ਼ਾਨਦਾਰ ਸੱਭਿਆਚਾਰਕ ਪੇਸ਼ਕਾਰੀ Leave a Comment / Ropar News / By Dishant Mehta