ਵਾਤਾਵਰਣ ਸਿੱਖਿਆ ਪ੍ਰੋਗਰਾਮ ਤਹਿਤ ਪੰਜਾਬ ਰਾਜ ਕਾਊਂਸਲ ਫਾਰ ਸਾਇੰਸ ਅਤੇ ਟੈਕਨੌਲੋਜੀ ਨੇ ਸਰਕਾਰੀ ਹਾਈ ਸਕੂਲ ਬਰਸਾਲਪੁਰ ਨੂੰ ਦਿੱਤੀ ਐਕਟੀਵਿਟੀ ਨਾਲ਼ ਸਰਕਾਰੀ ਕਾਲਜ ਰੂਪਨਗਰ ਵਿਖੇ ਰਾਸ਼ਟਰੀ ਪੱਧਰ ਤੇ ਜੇਤੂ ਰਹੇ ਵਿਗਿਆਨਕ ਨਾਟਕ “ਚਾਨਣ ਵਰਗਾ ਸੱਚ” ਦੀ ਪੇਸ਼ਕਾਰੀ ਕੀਤੀ ਗਈ। ਪ੍ਰਿੰਸੀਪਲ ਜਤਿੰਦਰ ਸਿੰਘ ਗਿੱਲ ਜੀ ਨੇ ਖੁੱਲ ਦਿਲੀ ਨਾਲ਼ ਨਾਟਕ ਦੀ ਟੀਮ ਦਾ ਸੁਆਗਤ ਕੀਤਾ। ਨਾਟਕ ਦੇ ਲੇਖਕ ਅਤੇ ਨਿਰਦੇਸ਼ਕ ਤੇਜਿੰਦਰ ਸਿੰਘ ਬਾਜ਼ ਨੇ ਦੱਸਿਆ ਕਿ ਨਾਟਕ ਦਾ ਵਿਸ਼ਾ “ਭੋਜਨ ਸੁਰੱਖਿਆ ਅਤੇ ਪੋਸ਼ਣ” ਤੇ ਅਧਾਰਿਤ ਹੈ। ਸਰਕਾਰੀ ਕਾਲਜ ਰੂਪਨਗਰ ਦੇ ਆਡੀਟੋਰੀਅਮ ਵਿੱਚ ਸਮੂਹ ਸਟਾਫ ਅਤੇ ਲਗਭਗ 400 ਵਿਦਿਆਰਥੀਆਂ ਨੇ ਨਾਟਕ ਦੀ ਪੇਸ਼ਕਾਰੀ ਵੇਖੀ।
ਕਾਲਜ ਦੇ ਸੰਗੀਤ ਅਤੇ ਡਰਾਮਾ ਕਲੱਬ ਅਤੇ ਡਾ.ਜਤਿੰਦਰ ਕੁਮਾਰ, ਡਾ.ਹਰਜਸ ਕੌਰ ਦਾ ਪੂਰਨ ਸਹਿਯੋਗ ਰਿਹਾ। ਖੁਸ਼ਪ੍ਰੀਤ ਕੌਰ, ਦਲਜੀਤ ਸਿੰਘ, ਜੈਸਦੀਪ ਸਿੰਘ, ਜਸ਼ਨਦੀਪ ਸਿੰਘ,ਜਸਵਿੰਦਰ ਸਿੰਘ ਸੈਂਪਲਾ, ਹਰਮਨਦੀਪ ਸਿੰਘ, ਗੁਰਲੀਨ ਕੌਰ ,ਤੇਜਇੰਦਰ ਸਿੰਘ ਸੈਂਪਲਾ ਅਤੇ ਹੁਸਨਪ੍ਰੀਤ ਕੌਰ ਨੇ ਨਾਟਕ ਵਿੱਚ ਜਬਰਦਸਤ ਅਦਾਕਾਰੀ ਕੀਤੀ। ਡਾ.ਸੁਖਜਿੰਦਰ ਕੌਰ, ਪ੍ਰੋ ਮੀਨਾ ਕੁਮਾਰੀ ਜੀ ਨੇ ਇਕੱਲੇ-ਇਕੱਲੇ ਬੱਚੇ ਦੀ ਅਦਾਕਾਰੀ ਦੀ ਪ੍ਰਸੰਸ਼ਾ ਕੀਤੀ। ਪ੍ਰਿੰਸੀਪਲ ਜਤਿੰਦਰ ਸਿੰਘ ਗਿੱਲ, ਡਾ.ਦਲਵਿੰਦਰ ਸਿੰਘ ਅਤੇ ਸਮੂਹ ਸਟਾਫ ਨੇ ਲੇਖਕ ਅਤੇ ਕਲਾਕਾਰ ਵਿਦਿਆਰਥੀਆਂ ਨੂੰ ਸਨਮਾਨ ਚਿੰਨ੍ਹ ਭੇਟ ਕੀਤਾ। ਇਸ ਸਮਾਗਮ ਦੌਰਾਨ ਸਟੇਜ ਸੰਚਾਲਨ ਡਾ.ਜਤਿੰਦਰ ਕੁਮਾਰ ਨੇ ਬਾਖੂਬੀ ਚਲਾਇਆ।