ਸਿੱਖਿਆ ਮੰਤਰੀ ਪੰਜਾਬ, ਸ੍ਰ ਹਰਜੋਤ ਸਿੰਘ ਬੈਂਸ ਜੀ ਦਾ ਸਰਕਾਰੀ ਮਿਡਲ/ਪ੍ਰਾਇਮਰੀ ਸਕੂਲ ਰਾਏਪੁਰ ਸਾਨੀ ਵਿੱਖੇ ਰੱਖੇ ਪਿੰਡ ਦੇ ਪ੍ਰੋਗਰਾਮ ਵਿੱਚ ਪਹੁੰਚਣ ਤੇ ਸਕੂਲ ਸਟਾਫ ਤੇ ਪਿੰਡ ਵਾਸੀਆਂ ਵੱਲੋਂ ਭਰਵਾਂ ਸੁਆਗਤ ਕੀਤਾ ਗਿਆ । ਇਸ ਮੌਕੇ ਪਿੰਡ ਵਾਸੀਆਂ ਨਾਲ ਗੱਲਬਾਤ ਕੀਤੀ ਤੇ ਉਨ੍ਹਾਂ ਦੀ ਹਰ ਜਇਜ ਮੰਗਾਂ ਮੁਸ਼ਕਿਲਾਂ ਨੂੰ ਹੱਲ ਕਰਨ ਦਾ ਭਰੋਸਾ ਦਿੱਤਾ।ਸਕੂਲ ਅਧਿਆਪਕਾਂ ਨਾਲ ਗੱਲ ਕਰਦਿਆਂ ਸਕੂਲ ਦੀਆਂ ਸਮੱਸਿਆਵਾਂ ਧਿਆਨ ਨਾਲ ਸੁਣੀਆਂ ਤੇ ਤੁਰੰਤ ਹੱਲ ਕਰਨ ਦੇ ਆਦੇਸ਼ ਦਿੱਤੇ ਗਏ ਅਤੇ ਆਪਣੇ ਬੱਚੇ ਆਪਣੇ ਸਕੂਲ ਵਿੱਚ ਪੜਾਉਣ ਤੇ ਸਕੂਲ ਪ੍ਰਤੀ ਸਮਰਪਿਤ ਹੋਣ ਕਾਰਨ ਸ੍ਰ ਸੁਖਜੀਤ ਸਿੰਘ ਕੈਂਥ ਤੇ ਮੈਡਮ ਸਤਨਾਮ ਕੌਰ ਜੀ ਦੀ ਕੀਤੀ ਪ੍ਰਸ਼ੰਸਾ ।
ਸਿੱਖਿਆ ਮੰਤਰੀ ਸ੍ਰ ਹਰਜੋਤ ਸਿੰਘ ਬੈਂਸ ਜੀ ਵੱਲੋਂ ਸਕੂਲ ਦੇ ਵਿਕਾਸ ਕਾਰਜਾਂ ਲਈ ਪ੍ਰਾਇਮਰੀ ਤੇ ਮਿਡਲ ਸਕੂਲ ਲਈ 20-20 ਲੱਖ ਦੀ ਗ੍ਰਾਂਟ ਦੇਣ ਦਾ ਐਲਾਨ ਕੀਤਾ ।ਸਕੂਲ ਅਧਿਆਪਕਾਂ ਵੱਲੋਂ ਰਾਜ ਪੱਧਰੀ ਸਮਾਗਮ ਵਿੱਚ ਅਧਿਆਪਕਾਂ ਦਾ ਮਾਣ ਵਧਾਉਣ ਤੇ ਸਿੱਖਿਆ ਦੇ ਖੇਤਰ ਵਿੱਚ ਕ੍ਰਾਂਤੀ ਲਿਆਉਣ ਲਈ ਸਕੂਲ ਅਧਿਆਪਕਾਂ ਵੱਲੋਂ ਮੰਤਰੀ ਜੀ ਦਾ ਧੰਨਵਾਦ ਕੀਤਾ ।ਇਸ ਮੌਕੇ ਜ਼ਿਲ੍ਹਾ ਪ੍ਰਧਾਨ ਕਮਿੱਕਰ ਡਾਢੀ ,ਸੂਬੇਦਾਰ ਰਾਜਪਾਲ, ਬਲਵਿੰਦਰ ਝਿੰਜੜੀ , ਜ਼ਿਲ੍ਹਾ ਯੂਥ ਵਿੰਗ ਜਨ ਸਕੱਤਰ ਦਿਲਬਾਗ ਮੁਹੰਮਦ ,ਹਾਕਮ ਸ਼ਾਹ ਤੋਂ ਇਲਾਵਾ ਵੱਡੀ ਗਿਣਤੀ ਵਿਚ ਪਿੰਡ ਵਾਸੀ ਹਾਜ਼ਰ ਸਨ।
Education Minister S.Harjot Singh Bains announced a grant of 20 lakh each for primary and middle schools Raipur Sani for school development.