69ਵੀਆਂ ਜਿਲ੍ਹਾ ਸਕੂਲ ਖੇਡਾਂ ਕੁਸ਼ਤੀਆਂ ਲੜਕੀਆਂ ਦੇ ਮੁਕਾਬਲੇ ਅਕਬਰਪੁਰ ਮਗਰੋੜ ਵਿਖੇ ਹੋਏ ਸਮਾਪਤ

69th District School Games Wrestling Girls Competition concluded at Akbarpur Magrod

69th District School Games Wrestling Girls Competition concluded at Akbarpur Magrod
ਰੂਪਨਗਰ, 23 ਅਗਸਤ: 69ਵੀਆਂ ਜਿਲ੍ਹਾ ਸਕੂਲ ਖੇਡਾਂ ਕੁਸ਼ਤੀਆਂ ਦੇ ਮੁਕਾਬਲੇ ਜਿਲ੍ਹਾ ਸਿੱਖਿਆ ਅਫ਼ਸਰ (ਸੈ. ਸਿ.) ਰੂਪਨਗਰ ਸ੍ਰੀ ਪ੍ਰੇਮ ਕੁਮਾਰ ਮਿੱਤਲ ਪੀ.ਈ.ਐਸ. ਜੀ ਦੇ ਨਿਰਦੇਸ਼ਾਂ ਅਤੇ ਸ਼੍ਰੀਮਤੀ ਸ਼ਰਨਜੀਤ ਕੌਰ ਜਿਲ੍ਹਾ ਸਪੋਰਟਸ ਕੋਆਰਡੀਨੇਟਰ ਦੀ ਅਗਵਾਈ ਹੇਠ ਸੰਤ ਬਾਬਾ ਸ਼ਾਮ ਦਾਸ ਕੁਸ਼ਤੀ ਅਖਾੜਾ ਅਕਬਰਪੁਰ ਮਗਰੋੜ ਵਿਖੇ ਕਨਵੀਨਰ ਸ੍ਰੀਮਤੀ ਰਾਜਵੰਤ ਕੌਰ ਇੰਚਾਰਜ ਹੈਡਮਾਸਟਰ ਅਤੇ ਉਪ ਕਨਵੀਨਰ ਸ ਮਲਕੀਤ ਸਿੰਘ ਬਾਠ ਡੀ.ਪੀ.ਈ. ਦੀ ਦੇਖ- ਰੇਖ ਸਮਾਪਤ ਹੋ ਗਏ। ਅੱਜ ਇਹਨਾਂ ਖੇਡਾਂ ਵਿੱਚ ਸ ਗੁਰਪ੍ਰੀਤ ਸਿੰਘ ਕੋਹਲੀ ਨੇ ਜਿੱਥੇ ਖਿਡਾਰੀਆਂ ਨੂੰ ਮੈਡਲਾਂ ਦੀ ਵੰਡ ਕੀਤੀ, ਓਥੇ ਓਹਨਾਂ ਨੇ ਸਾਰੇ ਖਿਡਾਰੀਆਂ ਨੂੰ ਰਿਫਰੈਸ਼ਮੈਂਟ ਦਾ ਪ੍ਰਬੰਧ ਵੀ ਕੀਤਾ। ਓਹਨਾਂ ਨੇ ਸੰਬੋਧਨ ਕਰਦਿਆਂ ਕਿਹਾ ਤੰਦਰੁਸਤ ਤਨ ਵਿੱਚ ਹੀ ਤੰਦਰੁਸਤ ਮਨ ਵਾਸ ਕਰਦਾ ਹੈ।
69th District School Games Wrestling Girls Competition concluded at Akbarpur Magrod
ਅੱਜ ਦੇ ਦਿਨ ਅੰਡਰ-14,17,19 ਸਾਲ ਲੜਕੀਆਂ ਦੇ ਨਤੀਜਿਆਂ ਬਾਰੇ ਜਾਣਕਾਰੀ ਸਾਂਝੀ ਕਰਦੇ ਹੋਏ ਪ੍ਰੈਸ ਸ ਨਰਿੰਦਰ ਸਿੰਘ ਬੰਗਾ ਸਟੇਟ ਐਵਾਰਡੀ ਨੇ ਦੱਸਿਆ ਕਿ ਅੰਡਰ -17 ਸਾਲ ਲੜਕੀਆਂ ਵਿੱਚ ਭਾਰ ਵਰਗ 40 ਕਿਲੋਗ੍ਰਾਮ ਵਿੱਚ ਆਮਲਾ ਹੀਰਾ ਪਬਲਿਕ ਸਕੂਲ ਕਾਈਨੌਰ ਨੇ ਪਹਿਲਾ, ਜੈਸਮੀਨ ਕੌਰ ਐਸ.ਈ.ਓ. ਸ੍ਰੀ ਚਮਕੌਰ ਸਾਹਿਬ ਨੇ ਦੂਜਾ ਅਤੇ ਖੁਸ਼ਬੂ ਸ.ਹਾ.ਸ. ਮਾਣਕਪੁਰ ਨੇ ਤੀਜਾ ਸਥਾਨ ਹਾਸਲ ਕੀਤਾ। ਭਾਰ ਵਰਗ 43 ਕਿਲੋਗ੍ਰਾਮ ਵਿੱਚ ਏਕਮਜੋਤ ਸਹਸ ਦੁੰਮਣਾ ਨੇ ਪਹਿਲਾ ਅਤੇ ਮਨਜੋਤ ਕੌਰ ਹੀਰਾ ਪਬਲਿਕ ਸਕੂਲ ਕਾਈਨੌਰ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਭਾਰ ਵਰਗ 46 ਕਿਲੋਗ੍ਰਾਮ ਵਿੱਚ ਸਿਮਰਨ ਰਹਾਨੂੰ ਹੀਰਾ ਪਬਲਿਕ ਸਕੂਲ ਕਾਈਨੌਰ ਨੇ ਪਹਿਲਾ, ਰਮਨਦੀਪ ਕੌਰ ਬੀਬੀ ਸ਼ਰਨ ਕੌਰ ਨੇ ਦੂਜਾ ਅਤੇ ਕਿਰਨਜੀਤ ਕੌਰ ਸ ਸ ਸ ਸ ਰਤਨ ਗੜ੍ਹ ਨੇ ਤੀਜਾ ਸਥਾਨ ਹਾਸਲ ਕੀਤਾ। ਭਾਰ ਵਰਗ 49 ਕਿਲੋਗ੍ਰਾਮ ਵਿੱਚ ਨੈਨਸੀ ਰਾਣਾ ਐਸ ਓ ਈ ਸ੍ਰੀ ਚਮਕੌਰ ਸਾਹਿਬ ਪਹਿਲਾ ਸਥਾਨ, ਹਰਗੁਰਪ੍ਰੀਤ ਕੌਰ ਜੀਜਸ ਸੇਵੀਅਰ ਮੜੋਲੀ ਕਲਾਂ ਨੇ ਦੂਜਾ ਅਤੇ ਖੁਸ਼ਪ੍ਰੀਤ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਭਾਰ ਵਰਗ 65 ਕਿਲੋਗ੍ਰਾਮ ਵਿੱਚ ਲਕਸ਼ਮੀ ਸ ਸ ਸ ਸ ਰਤਨਗੜ੍ਹ ਨੇ ਪਹਿਲਾ ਸਥਾਨ ਹਾਸਲ ਕੀਤਾ। ਭਾਰ ਵਰਗ 69 ਕਿਲੋਗ੍ਰਾਮ ਵਿੱਚ ਸਾਵੀ ਪਟੇਲ ਨੇ ਪਹਿਲਾ ਅਤੇ ਮੁਸਕਾਨ ਬੇਗਮ ਨੇ ਦੂਜਾ ਸਥਾਨ ਹਾਸਲ ਕੀਤਾ। 73 ਕਿਲੋਗ੍ਰਾਮ ਵਿੱਚ ਸੁਖਮਨਜੋਤ ਕੌਰ ਬਾਠ ਸ ਹ ਸ ਸ ਸੈਂਫਲਪੁਰ ਨੇ ਪਹਿਲਾ ਸਥਾਨ ਹਾਸਲ ਕੀਤਾ ਅਤੇ ਗੁਰਲੀਨ ਕੌਰ ਸਿਵਾਲਿਕ ਪਬਲਿਕ ਸਕੂਲ ਰੂਪਨਗਰ ਨੇ ਦੂਜਾ ਸਥਾਨ ਹਾਸਲ ਕੀਤਾ। ਅੰਡਰ -14 ਸਾਲ ਲੜਕੀਆਂ ਵਿੱਚ ਭਾਰ ਵਰਗ 30 ਕਿਲੋਗ੍ਰਾਮ ਵਿੱਚ ਅਸ਼ਮੀਨ ਕੌਰ ਅਤੇ ਰਵਨੀਤ ਕੌਰ ਸ ਹ ਸ ਸੈਂਫਲਪੁਰ ਨੇ ਪਹਿਲਾ ਅਤੇ ਦੂਜਾ ਸਥਾਨ ਹਾਸਲ ਕੀਤਾ। ਭਾਰ ਵਰਗ 33 ਕਿਲੋਗ੍ਰਾਮ ਵਿੱਚ ਖੁਸ਼ਪ੍ਰੀਤ ਕੌਰ ਅਤੇ ਕਮਲਪ੍ਰੀਤ ਕੌਰ ਸ ਹ ਸ ਸੈਂਫਲਪੁਰ ਨੇ ਪਹਿਲਾ ਅਤੇ ਦੂਜਾ ਸਥਾਨ ਹਾਸਲ ਕੀਤਾ। ਭਾਰ ਵਰਗ 36 ਕਿਲੋਗ੍ਰਾਮ ਵਿੱਚ ਰਵਨੂਰਜਿਤ ਕੌਰ ਐਸ ਓ ਈ ਮੋਰਿੰਡਾ ਨੇ ਪਹਿਲਾ, ਹਰਸ਼ਪ੍ਰੀਤ ਕੌਰ ਸ.ਸ.ਸ.ਸ. ਰਤਨਗੜ੍ਹ ਨੇ ਦੂਜਾ ਅਤੇ ਗੁਰਨੂਰ ਕੌਰ ਹੀਰਾ ਪਬਲਿਕ ਸਕੂਲ ਕਾਈਨੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਭਾਰ ਵਰਗ 39 ਕਿਲੋਗ੍ਰਾਮ ਵਿੱਚ ਗੁਰਲੀਨ ਕੌਰ ਨੈਸ਼ਨਲ ਪਬਲਿਕ ਸਕੂਲ ਬਹਿਰਾਮਪੁਰ ਜ਼ਿਮੀਂਦਾਰਾ ਨੇ ਪਹਿਲਾ ਅਤੇ ਸਾਜਿਆ ਹੀਰਾ ਪਬਲਿਕ ਸਕੂਲ ਕਾਈਨੌਰ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਭਾਰ ਵਰਗ 42 ਕਿਲੋਗ੍ਰਾਮ ਵਿੱਚ ਰਿਜਕਜੀਤ ਕੌਰ ਐਸ ਓ ਈ ਮੋਰਿੰਡਾ ਨੇ ਪਹਿਲਾ ਅਤੇ ਖੁਸ਼ਪ੍ਰੀਤ ਕੌਰ ਸ ਹ ਸ ਸੈਂਫਲਪੁਰ ਨੇ ਦੂਜਾ ਸਥਾਨ ਹਾਸਲ ਕੀਤਾ। ਭਾਰ ਵਰਗ 46 ਕਿਲੋਗ੍ਰਾਮ ਵਿੱਚ ਸਿਮਰਨ ਸ ਹ ਸ ਮਾਣਕਪੁਰ ਨੇ ਪਹਿਲਾ, ਏਕਮਜੋਤ ਕੌਰ ਹੀਰਾ ਪਬਲਿਕ ਸਕੂਲ ਕਾਈਨੌਰ ਨੇ ਦੂਜਾ ਅਤੇ ਸੁਖਮਨਪ੍ਰੀਤ ਕੌਰ ਪੰਜ਼ਾਬ ਨੈਸ਼ਨਲ ਪਬਲਿਕ ਸਕੂਲ ਬਹਿਰਾਮਪੁਰ ਜ਼ਿਮੀਂਦਾਰਾ ਨੇ ਤੀਜਾ ਸਥਾਨ ਹਾਸਲ ਕੀਤਾ। ਭਾਰ ਵਰਗ 50 ਕਿਲੋਗ੍ਰਾਮ ਵਿੱਚ ਸਾਨਵੀ ਰਾਣਾ ਸ ਹ ਸ ਮਾਣਕਪੁਰ ਨੇ ਪਹਿਲਾ ਅਤੇ ਸਿਮਰਨ ਕੌਰ ਸ ਹ ਸ ਦੁੰਮਣਾ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਭਾਰ ਵਰਗ 54 ਕਿਲੋਗ੍ਰਾਮ ਵਿੱਚ ਡਿੰਪਲ ਸ ਹ ਸ ਮਾਣਕਪੁਰ ਨੇ ਪਹਿਲਾ ਗੁਰਨੂਰਦੀਪ ਕੌਰ ਪੰਜਾਬ ਨੈਸ਼ਨਲ ਪਬਲਿਕ ਸਕੂਲ ਬਹਿਰਾਮਪੁਰ ਜ਼ਿਮੀਂਦਾਰਾ ਨੇ ਦੂਜਾ ਅਤੇ ਨਵਸੀਰਤ ਕੌਰ ਹੀਰਾ ਪਬਲਿਕ ਸਕੂਲ ਕਾਈਨੌਰ ਨੇ ਤੀਜਾ ਸਥਾਨ ਹਾਸਲ ਕੀਤਾ। ਭਾਰ ਵਰਗ 58 ਕਿਲੋਗ੍ਰਾਮ ਵਿੱਚ ਜੈਸਿਕਾ ਰਾਜਪੂਤ ਸ ਹ ਸ ਮਾਣਕਪੁਰ ਨੇ ਪਹਿਲਾ ਅਤੇ ਤਰਨਜੋਤ ਕੌਰ ਸ ਹ ਸ ਸੈਂਫਲਪੁਰ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਭਾਰ ਵਰਗ 60 ਕਿਲੋਗ੍ਰਾਮ ਵਿੱਚ ਬਸਮੀਤ ਕੌਰ ਹੀਰਾ ਪਬਲਿਕ ਸਕੂਲ ਕਾਈਨੌਰ ਨੇ ਪਹਿਲਾ ਅਤੇ ਨਵਦੀਪ ਕੌਰ ਸ ਹ ਸ ਸੈਂਫਲਪੁਰ ਨੇ ਦੂਜਾ ਸਥਾਨ ਹਾਸਲ ਕੀਤਾ। ਇਹਨਾਂ ਖੇਡ ਮੁਕਾਬਲਿਆਂ ਨੂੰ ਸਫ਼ਲਤਾ ਪੂਰਵਕ ਨੇਪਰੇ ਚਾੜ੍ਹਨ ਲਈ ਸ ਹਰਿੰਦਰ ਸਿੰਘ ਵਿੱਕੀ ਜਿਲ੍ਹਾ ਕੋਚ ਖੇਡ ਵਿਭਾਗ, ਸ ਹਰਵਿੰਦਰ ਸਿੰਘ ਡੀ.ਪੀ.ਈ. , ਸ਼੍ਰੀਮਤੀ ਮਨਪ੍ਰੀਤ ਕੌਰ ਪੰਜਾਬੀ ਅਧਿਆਪਕ, ਸ ਸੁਰਜੀਤ ਸਿੰਘ ਪ੍ਰਿਥੀਪੁਰ , ਸ੍ਰੀ ਵਿਨੀਤ ਭੱਲਾ, ਸ੍ਰੀ ਪੰਕਜ ਵਸ਼ਿਸ਼ਟ ਅਤੇ ਸ ਸੁਖਜੀਤ ਸਿੰਘ ਅਲੀਪੁਰ ਨੇ ਵਡਮੁੱਲਾ ਯੋਗਦਾਨ ਪਾਇਆ।

 Ropar News 

Follow up on Facebook Page

ਤਾਜ਼ਾ ਜਾਣਕਾਰੀ ਲਈ www.deorpr.com ‘ਤੇ ਜੁੜੇ ਰਹੋ।

ਤੁਹਾਨੂੰ ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਦੀਆਂ ਤਾਜ਼ਾ ਅਪਡੇਟਾਂ ਤੇ ਨੋਟੀਫਿਕੇਸ਼ਨਾਂ ਬਾਰੇ ਪੂਰੀ ਜਾਣਕਾਰੀ ਮੁਹੱਈਆ ਕਰਵਾਉਂਦਾ ਰਹੇਗਾ।

ਇਸ ਪੋਸਟ ਨੂੰ ਵਿਦਿਆਰਥੀਆਂ ਨਾਲ whatsapp ਅਤੇ ਹੋਰ ਸ਼ੋਸ਼ਲ ਮੀਡੀਆ ਉਤੇ ਨਿਚੇ ਦਿੱਤੇ ਗਏ ਬਟਨਾਂ ਰਾਹੀਂ ਸ਼ੇਅਰ ਕਰਨ ਲਈ ਕਲਿੱਕ ਕਰੋ।

Leave a Comment

Your email address will not be published. Required fields are marked *

Scroll to Top