“ਇਕ ਪੇੜ ਮਾਂ ਕੇ ਨਾਮ 2” – Environment Education Program ਹੇਠ 450 ਅਧਿਆਪਕਾਂ ਦੀ ਭਾਗੀਦਾਰੀ ਨਾਲ ਵਰਕਸ਼ਾਪ

Workshop with the participation of 450 teachers under the Environment Education Program
Workshop with the participation of 450 teachers under the Environment Education Program, ਇਕ ਪੇੜ ਮਾਂ ਕੇ ਨਾਮ
ਰੂਪਨਗਰ, 11 ਜੁਲਾਈ: ਰਾਜ ਵਿਦਿਅਕ ਖੋਜ ਅਤੇ ਸਿਖਲਾਈ ਪ੍ਰੀਸ਼ਦ ਪੰਜਾਬ ਦੇ ਨਿਰਦੇਸ਼ਾਂ ਅਨੁਸਾਰ, ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ)  ਪ੍ਰੇਮ ਕੁਮਾਰ ਮਿੱਤਲ ਜੀ ਦੀ ਅਗਵਾਈ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਕੰਨਿਆ) ਰੂਪਨਗਰ ਵਿਖੇ ਵਾਤਾਵਰਣ ਬਚਾਅ ਸਬੰਧੀ ਵਿਸ਼ੇਸ਼ ਵਰਕਸ਼ਾਪ ਆਯੋਜਿਤ ਕੀਤੀ ਗਈ।

Workshop with the participation of 450 teachers under the Environment Education Program , ਇਕ ਪੇੜ ਮਾਂ ਕੇ ਨਾਮ

ਇਸ ਦੌਰਾਨ ਸ੍ਰੀ ਮਿੱਤਲ ਜੀ ਨੇ ਰੁੱਖ ਲਗਾ ਕੇ “ਇਕ ਪੇੜ ਮਾਂ ਕੇ ਨਾਮ 2” ਮੁਹਿੰਮ ਦੀ ਸ਼ੁਰੂਆਤ ਕੀਤੀ ਅਤੇ ਅਧਿਆਪਕਾਂ ਨੂੰ ਵਾਤਾਵਰਣ ਸੰਭਾਲ ਸੰਦੇਸ਼ ਵਿਦਿਆਰਥੀਆਂ ਤਕ ਪਹੁੰਚਾਉਣ ਦੀ ਅਪੀਲ ਕੀਤੀ। ਉਨ੍ਹਾਂ ਨੇ ਵੱਧ ਤੋਂ ਵੱਧ ਰੁੱਖ ਲਗਾਉਣ ਅਤੇ ਉਨ੍ਹਾਂ ਦੀ ਦੇਖਭਾਲ ਕਰਨ ਦੀ ਲੋੜ ਉਤੇ ਜ਼ੋਰ ਦਿੱਤਾ।

Workshop with the participation of 450 teachers under the Environment Education Program, ਇਕ ਪੇੜ ਮਾਂ ਕੇ ਨਾਮ

ਵਰਕਸ਼ਾਪ ਵਿੱਚ ਮੋਰਿੰਡਾ, ਚਮਕੌਰ ਸਾਹਿਬ, ਸਲੋਰਾ, ਰੋਪੜ-2 ਅਤੇ ਮੀਆਂਪੁਰ ਬਲਾਕਾਂ ਤੋਂ ਆਏ ਈਕੋ ਕਲੱਬ ਇੰਚਾਰਜ, ਬੀ.ਪੀ.ਈ.ਓ., ਅਤੇ ਪ੍ਰਾਇਮਰੀ ਸਕੂਲ ਮੁਖੀਆਂ ਸਮੇਤ 450 ਤੋਂ ਵੱਧ ਅਧਿਆਪਕਾਂ ਨੇ ਭਾਗ ਲਿਆ।

Workshop with the participation of 450 teachers under the Environment Education Program, ਇਕ ਪੇੜ ਮਾਂ ਕੇ ਨਾਮ

ਜ਼ਿਲ੍ਹਾ ਕੋਆਰਡੀਨੇਟਰ ਸ੍ਰੀ ਸੁਖਜੀਤ ਸਿੰਘ ਕੈਂਥ ਨੇ ਮੁਹਿੰਮ ਸਬੰਧੀ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਾਲ 2024-25 ਦੌਰਾਨ ਰੂਪਨਗਰ ਜ਼ਿਲ੍ਹੇ ਦੇ 10 ਸਕੂਲਾਂ ਵਿੱਚ ਮੀਆਂਵਾਕੀ ਲਗਾਈ ਗਈ ਸੀ, ਜਿਸਨੂੰ ਵਿਦਿਆਲਈ ਪੱਧਰ ‘ਤੇ ਵਧੀਆ ਤਰੀਕੇ ਨਾਲ ਸੰਭਾਲਿਆ ਗਿਆ। ਹੁਣ ਤੱਕ 6 ਸਕੂਲ “ਗਰੀਨ ਸਕੂਲ ਅਵਾਰਡ” ਵੀ ਹਾਸਲ ਕਰ ਚੁੱਕੇ ਹਨ, ਜਦਕਿ ਵਾਤਾਵਰਣ ਸੁਰੱਖਿਆ ਵਿੱਚ ਜ਼ਿਲ੍ਹੇ ਨੇ ਨੈਸ਼ਨਲ ਅਵਾਰਡ ਅਤੇ ਪੰਜਾਬ ਸਟੇਟ ਕੌਂਸਲ ਫਾਰ ਸਾਇੰਸ ਐਂਡ ਟੈਕਨੋਲੋਜੀ ਵੱਲੋਂ “ਬੇਸ਼ਟ ਜ਼ਿਲ੍ਹਾ” ਦਾ ਖਿਤਾਬ ਵੀ ਹਾਸਲ ਕੀਤਾ ਹੈ।
ਵਰਕਸ਼ਾਪ ਵਿੱਚ ਬਲਾਕ ਕੋਆਰਡੀਨੇਟਰ ਸ੍ਰੀ ਕੁਲਵੰਤ ਸਿੰਘ ਅਤੇ ਸ੍ਰੀ ਜਗਜੀਤ ਸਿੰਘ ਨੇ ਅਧਿਆਪਕਾਂ ਨੂੰ ਨੈਸ਼ਨਲ ਪੋਰਟਲ ਉੱਤੇ ਰਿਪੋਰਟ ਅਪਲੋਡ ਕਰਨ ਦੀ ਪ੍ਰਕਿਰਿਆ ਅਤੇ ਹੋਰ ਵਾਤਾਵਰਣਿਕ ਗਤੀਵਿਧੀਆਂ ਬਾਰੇ ਜਾਣੂ ਕਰਵਾਇਆ।

Workshop with the participation of 450 teachers under the Environment Education Program, ਇਕ ਪੇੜ ਮਾਂ ਕੇ ਨਾਮ

ਵਾਤਾਵਰਣ ਸਿੱਖਿਆ ਪ੍ਰੋਗਰਾਮ ਦੇ ਨੋਡਲ ਅਧਿਕਾਰੀ ਸ੍ਰੀ ਸੁਨੀਲ ਕੁਮਾਰ, ਜ਼ਿਲ੍ਹਾ ਕੋਆਰਡੀਨੇਟਰ ਸੁਖਜੀਤ ਸਿੰਘ ਕੈਂਥ ਅਤੇ ਵਾਤਾਵਰਣ ਟੀਮ ਵੱਲੋਂ ਪ੍ਰਿੰਸੀਪਲ ਸ੍ਰੀਮਤੀ ਸੰਦੀਪ ਕੌਰ ਨੂੰ ਸ਼ਾਨਦਾਰ ਪ੍ਰਬੰਧਾਂ ਲਈ ਧੰਨਵਾਦ ਦਿੱਤਾ ਗਿਆ। ਇਨ੍ਹਾਂ ਦੇ ਨਾਲ ਬੀ.ਪੀ.ਈ.ਓ. ਸ੍ਰੀਮਤੀ ਬਲਵੀਰ ਕੌਰ (ਮੋਰਿੰਡਾ), ਦਵਿੰਦਰ ਕੁਮਾਰ (ਮੀਆਂਪੁਰ), ਕਮਿੰਦਰ ਸਿੰਘ (ਰੋਪੜ 2), ਸ੍ਰਿ ਸੱਜਣ ਸਿੰਘ (ਸਲੋਰਾ), ਸ੍ਰਿ ਦਵਿੰਦਰਪਾਲ ਸਿੰਘ ਦਾ ਵੀ ਸਨਮਾਨ ਕੀਤਾ ਗਿਆ।
ਵਾਤਾਵਰਣ ਟੀਮ ਦੇ ਸਦੱਸ ਭੁਪਿੰਦਰ ਸਿੰਘ, ਓਮ ਪ੍ਰਕਾਸ਼, ਅਤੁਲ ਦੁਵੇਦੀ, ਵਿਵੇਕ ਸ਼ਰਮਾ, ਸੁਖਵਿੰਦਰ ਸਿੰਘ, ਜਵਤਿੰਦਰ ਕੌਰ ਆਦਿ ਅਧਿਆਪਕ ਵੀ ਇਸ ਵਰਕਸ਼ਾਪ ਵਿੱਚ ਸ਼ਾਮਲ ਰਹੇ।
District Ropar News 

ਰੋਪੜ ਪੰਜਾਬੀ ਨਿਊਜ਼ 

Follow up on facebook

Leave a Comment

Your email address will not be published. Required fields are marked *

Scroll to Top