ਰੂਪਨਗਰ, 16 ਅਗਸਤ: ਜ਼ਿਲ੍ਹਾ ਖੇਡ ਅਫ਼ਸਰ ਕੁਲਦੀਪ ਚੁੱਘ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਵਾਟਰ ਸਪੋਰਟਸ ਸੈਂਟਰ ਕਟਲੀ ਦੇ 2 ਵਿਦਿਆਰਥੀ ਮੈਟਕੋਵਿਕ ਵਿੱਚ 2024 ਆਈ.ਸੀ.ਐਫ ਕੈਨੋ ਮੈਰਾਥਨ ਵਿਸ਼ਵ ਚੈਂਪੀਅਨਸ਼ਿਪ ਲਈ ਚੁਣੇ ਗਏ ਹਨ।
ਉਨ੍ਹਾਂ ਦੱਸਿਆ ਕਿ 19 ਤੋਂ 22 ਸਤੰਬਰ ਤੱਕ ਹੋਣ ਵਾਲੀ 2024 ਮੇਟਕੋਵਿਕ, ਕਰੋਸ਼ੀਆ ਵਿੱਚ ਕਿਸ਼ਤੀ ਦੌੜ ਵਿੱਚ ਖਿਡਾਰੀ ਪ੍ਰਭਜੋਤ ਸਿੰਘ ਅਤੇ ਯੋਗੇਸ਼ ਸਿੰਘ ਕੇ1 ਤੇ ਸੀ2 ਹਿੱਸਾ ਲੈਣ ਜਾ ਰਹੇ ਹਨ।
ਇਸ ਸਬੰਧੀ ਹੋਰ ਦੱਸਦਿਆਂ ਕੋਚ ਵਾਟਰ ਸਪੋਰਟਸ ਸੈਂਟਰ, ਕਟਲੀ, ਰੂਪਨਗਰ ਉਕਰਦੀਪ ਕੌਰ ਵੱਲੋਂ ਇਥੇ ਜੂਨੀਅਰ ਤੋਂ ਲੈ ਕੇ ਓਪਨ ਸ਼੍ਰੇਣੀ ਦੇ ਵਿਦਿਆਰਥੀਆਂ ਨੂੰ ਸਿਖਲਾਈ ਦਿੱਤੀ ਜਾਂਦੀ ਹੈ ਇਨ੍ਹਾਂ ਵਿਚੋਂ ਹੀ ਖਿਡਾਰੀ ਪ੍ਰਭਜੋਤ ਸਿੰਘ ਅਤੇ ਯੋਗੇਸ਼ ਸਿੰਘ 2024 ਆਈਸੀਐਫ ਕੈਨੋ ਮੈਰਾਥਨ ਵਿਸ਼ਵ ਚੈਂਪੀਅਨਸ਼ਿਪ ਲਈ ਚੁਣੇ ਗਏ ਹਨ।
ਉਨ੍ਹਾਂ ਦੱਸਿਆ ਕਿ ਭੋਪਾਲ ਵਿਖੇ ਹੋਈਆਂ ‘2024 ਰਾਸ਼ਟਰੀ ਖੇਡਾਂ’ ਵਿਚ ਉਸ ਦੇ ਵਿਦਿਆਰਥੀਆਂ ਨੇ 18 ਤਗਮੇ ਹਾਸਲ ਕੀਤੇ, ਜੋ ਕਿ ਕੇਕਿੰਗ ਕੈਨੋਇੰਗ ਦੇ ਖੇਤਰ ਵਿਚ ਲੰਬੇ ਸਮੇਂ ਬਾਅਦ ਹੋਇਆ ਹੈ। ਇਸ ਤੋਂ ਇਲਾਵਾ ‘ਖੇਡਣ ਵਤਨ ਪੰਜਾਬ ਦੀਆ’ 2024 ਵਿੱਚ ਉਨ੍ਹਾਂ ਦੇ ਸੈਂਟਰ ਦੇ 52 ਵਿਦਿਆਰਥੀਆਂ ਨੇ ਭਾਗ ਲਿਆ ਅਤੇ ਜ਼ਿਲ੍ਹਾ ਰੂਪਨਗਰ ਲਈ 39 ਸੋਨ ਤਗਮੇ ਹਾਸਲ ਕੀਤੇ।
ਜ਼ਿਕਰਯੋਗ ਹੈ ਕਿ ਉਕਰਦੀਪ ਕੌਰ ਖੁਦ ਇੱਕ ਅੰਤਰਰਾਸ਼ਟਰੀ ਖਿਡਾਰਨ ਹੈ ਜਿਸਨੇ ਰਾਸ਼ਟਰੀ ਅਤੇ ਪੂਰੇ ਭਾਰਤ ਵਿੱਚ ਕਈ ਤਮਗੇ ਜਿੱਤੇ ਹਨ।
ਵਾਟਰ ਸਪੋਰਟਸ ਸੈਂਟਰ ਕਟਲੀ ਦੇ 2 ਖਿਡਾਰੀ ਮੈਟਕੋਵਿਕ 2024 ਆਈ.ਸੀ.ਐਫ ਕੈਨੋ ਮੈਰਾਥਨ ਵਿਸ਼ਵ ਚੈਂਪੀਅਨਸ਼ਿਪ ਲਈ ਚੁਣੇ