“ਯੁੱਧ ਨਸ਼ਿਆਂ ਵਿਰੁੱਧ” ਰੂਪਨਗਰ ‘ਚ ਅਧਿਆਪਕ ਸਿਖਲਾਈ ਸੈਸ਼ਨ ਸਫਲਤਾ ਨਾਲ ਸਮਾਪਤ

“Yudh Nasheyan Virudh” Teacher Training Session in Rupnagar Successfully Concludes

"Yudh Nasheyan Virudh" Teacher Training Session in Rupnagar Successfully Concludes , ਰੂਪਨਗਰ ਵਿੱਚ "ਯੁੱਧ ਨਸ਼ਿਆਂ ਵਿਰੁੱਧ" ਅਧਿਆਪਕ ਸਿਖਲਾਈ ਸੈਸ਼ਨ ਸਫਲਤਾਪੂਰਵਕ ਸਮਾਪਤ

ਰੂਪਨਗਰ, 17 ਜੁਲਾਈ : ਸਿੱਖਿਆ ਮੰਤਰੀ ਸ਼੍ਰੀ ਹਰਜੋਤ ਸਿੰਘ ਬੈਂਸ ਦੀ ਦੂਰਅੰਦੈਸ਼ੀ ਅਤੇ ਅਗਵਾਈ ਹੇਠ ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ 2025-26 ਤੱਕ ਨਸ਼ਾ ਮੁਕਤ ਪੰਜਾਬ ਬਣਾਉਣ ਲਈ “ਯੁੱਧ ਨਸ਼ਿਆਂ ਵਿਰੁੱਧ” ਮੁਹਿੰਮ ਸ਼ੁਰੂ ਕੀਤੀ ਗਈ ਹੈ। ਇਸ ਤਹਿਤ ਰੂਪਨਗਰ ਜ਼ਿਲ੍ਹੇ ਵਿੱਚ 16 ਤੋਂ 17 ਜੁਲਾਈ ਤੱਕ ਦੋ ਦਿਨਾਂ ਅਧਿਆਪਕ ਸਿਖਲਾਈ ਸੈਸ਼ਨ ਸਫਲਤਾ ਪੂਰਵਕ ਸਮਾਪਤ ਹੋਇਆ।
"Yudh Nasheyan Virudh" Teacher Training Session in Rupnagar Successfully Concludes , ਰੂਪਨਗਰ ਵਿੱਚ "ਯੁੱਧ ਨਸ਼ਿਆਂ ਵਿਰੁੱਧ" ਅਧਿਆਪਕ ਸਿਖਲਾਈ ਸੈਸ਼ਨ ਸਫਲਤਾਪੂਰਵਕ ਸਮਾਪਤ
ਇਸ ਸਬੰਧੀ ਜਾਣਕਾਰੀ ਦਿੰਦਿਆਂ ਦਿਸ਼ਾਂਤ ਮਹਿਤਾ ਨੇ ਦੱਸਿਆ ਕਿ ਜ਼ਿਲ੍ਹੇ ਦੇ 269 ਸਰਕਾਰੀ ਸਕੂਲਾਂ ਦੇ ਅਧਿਆਪਕਾਂ ਨੂੰ 9ਵੀਂ ਤੋਂ 12ਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਲਈ ਨਸ਼ਾ ਵਿਰੋਧੀ ਪਾਠਕ੍ਰਮ ਨੂੰ ਲਾਗੂ ਕਰਨ ਸੰਬੰਧੀ ਵਿਸਥਾਰਪੂਰਵਕ ਸਿਖਲਾਈ ਦਿੱਤੀ ਗਈ।
"Yudh Nasheyan Virudh" Teacher Training Session in Rupnagar Successfully Concludes , ਰੂਪਨਗਰ ਵਿੱਚ "ਯੁੱਧ ਨਸ਼ਿਆਂ ਵਿਰੁੱਧ" ਅਧਿਆਪਕ ਸਿਖਲਾਈ ਸੈਸ਼ਨ ਸਫਲਤਾਪੂਰਵਕ ਸਮਾਪਤ
ਇਹ ਸਿਖਲਾਈ ਜ਼ਿਲ੍ਹਾ ਸਿੱਖਿਆ ਅਫਸਰ (ਸੈਕੰਡਰੀ) ਸ਼੍ਰੀ ਪ੍ਰੇਮ ਕੁਮਾਰ ਮਿੱਤਲ, ਡਿਸਟ੍ਰਿਕਟ ਨੋਡਲ ਅਫਸਰ ਪ੍ਰਭਜੀਤ ਸਿੰਘ ਅਤੇ ਡੀ.ਆਰ.ਸੀ. ਵਿਪਿਨ ਕਟਾਰੀਆ ਦੀ ਨਿਗਰਾਨੀ ਹੇਠ ਕਰਵਾਈ ਗਈ। ਜ਼ਿਲ੍ਹੇ ਭਰ ਦੇ ਬਲਾਕ ਰਿਸੋਰਸ ਕੋਆਰਡੀਨੇਟਰਾਂ (BRCs) ਨੇ ਵੀ ਆਪਣਾ ਯੋਗਦਾਨ ਪਾਇਆ।
"Yudh Nasheyan Virudh" Teacher Training Session in Rupnagar Successfully Concludes , ਰੂਪਨਗਰ ਵਿੱਚ "ਯੁੱਧ ਨਸ਼ਿਆਂ ਵਿਰੁਧ" ਅਧਿਆਪਕ ਸਿਖਲਾਈ ਸੈਸ਼ਨ ਸਫਲਤਾਪੂਰਵਕ ਸਮਾਪਤ, prem Kumar Mittal deo
ਡੀਈਓ (ਸੈਕੰਡਰੀ) ਰੂਪਨਗਰ, ਸ਼੍ਰੀ ਪ੍ਰੇਮ ਕੁਮਾਰ ਮਿੱਤਲ ਨੇ ਕਿਹਾ ਕਿ “ਯੁੱਧ ਨਸ਼ਿਆਂ ਵਿਰੁੱਧ” ਸਿੱਖਿਆ ਵਿਭਾਗ ਦੀ ਇੱਕ ਗੰਭੀਰ ਕੋਸ਼ਿਸ਼ ਹੈ, ਜੋ ਅਧਿਆਪਕਾਂ ਰਾਹੀਂ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਦੂਰ ਰੱਖਣ ਦਾ ਰਾਹ ਖੋਲ੍ਹਦੀ ਹੈ। ਉਨ੍ਹਾਂ ਕਿਹਾ ਕਿ ਅਸੀਂ ਅਧਿਆਪਕਾਂ ਨੂੰ ਇਸ ਮੁਹਿੰਮ ਰਾਹੀਂ ਸਮਾਜਿਕ ਬਦਲਾਅ ਦੀ ਜ਼ਿੰਮੇਵਾਰੀ ਸੌਂਪ ਰਹੇ ਹਾਂ, ਤਾਂ ਜੋ ਉਹ ਆਪਣੇ ਵਿਦਿਆਰਥੀਆਂ ਨੂੰ ਇਹ ਸੰਦੇਸ਼ ਦੇ ਸਕਣ ਕਿ ਨਸ਼ਾ ਜੀਵਨ ਦਾ ਹੱਲ ਨਹੀਂ, ਸਿਰਫ਼ ਤਬਾਹੀ ਹੈ।
"Yudh Nasheyan Virudh" Teacher Training Session in Rupnagar Successfully Concludes , ਰੂਪਨਗਰ ਵਿੱਚ "ਯੁੱਧ ਨਸ਼ਿਆਂ ਵਿਰੁਧ" ਅਧਿਆਪਕ ਸਿਖਲਾਈ ਸੈਸ਼ਨ ਸਫਲਤਾਪੂਰਵਕ ਸਮਾਪਤ, prabhdeep singh dno
ਡਿਸਟ੍ਰਿਕਟ ਨੋਡਲ ਅਫਸਰ ਪ੍ਰਭਜੀਤ ਸਿੰਘ ਨੇ ਕਿਹਾ, “ਸਿੱਖਿਆ ਵਿਭਾਗ ਵੱਲੋਂ ਸ਼ੁਰੂ ਕੀਤੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਕੇਵਲ ਅਧਿਆਪਕਾਂ ਦੀ ਸਿਖਲਾਈ ਤੱਕ ਸੀਮਿਤ ਨਹੀਂ ਰਹੇਗੀ, ਸਗੋਂ ਇਹ ਅਧਿਆਪਕ ਆਪਣੇ ਸਕੂਲਾਂ ਰਾਹੀਂ ਹਰੇਕ ਵਿਦਿਆਰਥੀ ਤੱਕ ਇਹ ਸੰਦੇਸ਼ ਪਹੁੰਚਾਉਣਗੇ ਕਿ ਨਸ਼ਾ ਸਿਰਫ਼ ਜੀਵਨ ਦੀ ਤਬਾਹੀ ਹੈ। ਅਸੀਂ ਵਿਸ਼ਵਾਸ ਕਰਦੇ ਹਾਂ ਕਿ ਇਹ ਕੋਸ਼ਿਸ਼ ਪੰਜਾਬ ਦੇ ਭਵਿੱਖ ਨੂੰ ਸੁਰੱਖਿਅਤ ਅਤੇ ਨਸ਼ਾ ਮੁਕਤ ਬਣਾਉਣ ਵੱਲ ਇੱਕ ਵੱਡਾ ਕਦਮ ਹੋਵੇਗੀ।”
"Yudh Nasheyan Virudh" Teacher Training Session in Rupnagar Successfully Concludes , ਰੂਪਨਗਰ ਵਿੱਚ "ਯੁੱਧ ਨਸ਼ਿਆਂ ਵਿਰੁੱਧ" ਅਧਿਆਪਕ ਸਿਖਲਾਈ ਸੈਸ਼ਨ ਸਫਲਤਾਪੂਰਵਕ ਸਮਾਪਤ, vipin Kataria, chandar Shekhar
ਡੀ.ਆਰ.ਸੀ. ਵਿਪਿਨ ਕਟਾਰੀਆ ਨੇ ਆਖਿਆ, “ਇਹ ਸਿਖਲਾਈ ਸੈਸ਼ਨ ਅਧਿਆਪਕਾਂ ਲਈ ਨਾ ਸਿਰਫ਼ ਜਾਣਕਾਰੀਵਧਕ ਰਿਹਾ, ਸਗੋਂ ਉਨ੍ਹਾਂ ਨੂੰ ਆਪਣੇ ਜ਼ਿੰਮੇਵਿਆਂ ਦਾ ਬੜਾ ਅਹਿਸਾਸ ਵੀ ਕਰਵਾਉਂਦਾ ਹੈ। ਅਸੀਂ ਉਮੀਦ ਕਰਦੇ ਹਾਂ ਕਿ ਅਧਿਆਪਕ ਆਪਣੀ ਸਕੂਲੀ ਦਾਇਰੈ ਵਿੱਚ ਨਸ਼ਾ ਮੁਕਤੀ ਸੰਦੇਸ਼ ਨੂੰ ਲਗਾਤਾਰ ਅੱਗੇ ਤੱਕ ਫੈਲਾਉਣਗੇ, ਤਾਂ ਜੋ ਨੌਜਵਾਨ ਪੀੜ੍ਹੀ ਸਿਹਤਮੰਦ ਜੀਵਨ ਵੱਲ ਵਧੇ।”
"Yudh Nasheyan Virudh" Teacher Training Session in Rupnagar Successfully Concludes , ਰੂਪਨਗਰ ਵਿੱਚ "ਯੁੱਧ ਨਸ਼ਿਆਂ ਵਿਰੁਧ" ਅਧਿਆਪਕ ਸਿਖਲਾਈ ਸੈਸ਼ਨ ਸਫਲਤਾਪੂਰਵਕ ਸਮਾਪਤ, deo prem Kumar Mittal, satnam singh
ਇਸ ਸੈਸ਼ਨ ਦੌਰਾਨ ਐਸਟੀਆਈ ਕੌਂਸਲਰ ਗਗਨਪ੍ਰੀਤ ਸਿੰਘ, ਏ.ਐਸ.ਆਈ. ਸੁਖਦੇਵ ਸਿੰਘ, ਏ.ਐਸ.ਆਈ. ਅਜੈ ਕੁਮਾਰ, ਏ.ਐਸ.ਆਈ. ਕਮਲਜੀਤ ਸਿੰਘ, ਏ.ਐਸ.ਆਈ. ਬਲਵੰਤ ਸਿੰਘ ਅਤੇ ਡਰੱਗ ਇੰਸਪੈਕਟਰ ਰਾਜੇਸ਼ ਕੁਮਾਰ ਵੱਲੋਂ ਨਸ਼ਾ ਮੁਕਤੀ ਸੰਬੰਧੀ ਲੈਕਚਰ ਤੇ ਵਿਸ਼ੇਸ਼ ਸੈਸ਼ਨ ਦਿੱਤੇ ਗਏ।
"Yudh Nasheyan Virudh" Teacher Training Session in Rupnagar Successfully Concludes , ਰੂਪਨਗਰ ਵਿੱਚ "ਯੁੱਧ ਨਸ਼ਿਆਂ ਵਿਰੁਧ" ਅਧਿਆਪਕ ਸਿਖਲਾਈ ਸੈਸ਼ਨ ਸਫਲਤਾਪੂਰਵਕ ਸਮਾਪਤ, parwinder kaur dua
ਪ੍ਰਿੰਸੀਪਲ ਪਰਵਿੰਦਰ ਕੌਰ ਦੂਆ ਅਤੇ ਪ੍ਰਿੰਸੀਪਲ ਸ਼ਰਨਜੀਤ ਸਿੰਘ ਨੇ ਅਧਿਆਪਕਾਂ ਨੂੰ ਪ੍ਰੇਰਕ ਭਾਸ਼ਣ ਰਾਹੀਂ ਆਪਣੀ ਭਵਿੱਖ ਨਿਰਮਾਤਾ ਭੂਮਿਕਾ ਦੀ ਮਹੱਤਤਾ ਸਮਝਣ ਦੀ ਅਪੀਲ ਕੀਤੀ।
"Yudh Nasheyan Virudh" Teacher Training Session in Rupnagar Successfully Concludes , ਰੂਪਨਗਰ ਵਿੱਚ "ਯੁੱਧ ਨਸ਼ਿਆਂ ਵਿਰੁਧ" ਅਧਿਆਪਕ ਸਿਖਲਾਈ ਸੈਸ਼ਨ ਸਫਲਤਾਪੂਰਵਕ ਸਮਾਪਤ
“ਨਿਸ਼ਚੇ ਕਰ ਆਪਣੀ ਜੀਤ ਕਰੋ” ਸਿਰਲੇਖ ਹੇਠ ਤਿਆਰ ਨਸ਼ਾ ਵਿਰੋਧੀ ਪਾਠਕ੍ਰਮ ਪੈਕੇਜ ਵਿੱਚ ਵਿਦਿਆਰਥੀਆਂ ਲਈ ਫਿਲਮਾਂ, ਗਤੀਵਿਧੀਆਂ ਅਤੇ ਹੋਰ ਸਿੱਖਣ-ਸਾਧਨਾਂ ਰਾਹੀਂ ਨਸ਼ਿਆਂ ਵਿਰੁੱਧ ਜਾਗਰੂਕਤਾ ਵਧਾਈ ਜਾਵੇਗੀ।

"Yudh Nasheyan Virudh" Teacher Training Session in Rupnagar Successfully Concludes , ਰੂਪਨਗਰ ਵਿੱਚ "ਯੁੱਧ ਨਸ਼ਿਆਂ ਵਿਰੁਧ" ਅਧਿਆਪਕ ਸਿਖਲਾਈ ਸੈਸ਼ਨ ਸਫਲਤਾਪੂਰਵਕ ਸਮਾਪਤ

ਇਹ ਦੋ ਦਿਨਾਂ ਸਿਖਲਾਈ ਪੰਜਾਬ ਦੇ ਸਕੂਲਾਂ ਵਿੱਚ ਨਸ਼ਾ ਰੋਕਥਾਮ ਸਿੱਖਿਆ ਵੱਲ ਇੱਕ ਠੋਸ ਕਦਮ ਸਾਬਤ ਹੋਈ ਹੈ, ਜੋ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਦੂਰ ਰੱਖਣ ਅਤੇ ਚੰਗਾ ਜੀਵਨ ਜੀਉਣ ਵੱਲ ਪ੍ਰੇਰਿਤ ਕਰੇਗੀ।

👉 Subscribe now for more updates!

District Ropar News 

Ropar Punjabi News 

Follow on Facebook

Leave a Comment

Your email address will not be published. Required fields are marked *

Scroll to Top