Yoga competition under 69th District Level School Games organized at Netaji Model School Rupnagar
ਰੂਪਨਗਰ, 17 ਸਤੰਬਰ – 69ਵੀਆਂ ਜ਼ਿਲ੍ਹਾ ਪੱਧਰੀ ਸਕੂਲ ਖੇਡਾਂ ਅਧੀਨ ਯੋਗਾ ਖੇਡ ਦੇ ਮੁਕਾਬਲੇ ਨੇਤਾ ਜੀ ਮਾਡਲ ਸਕੂਲ ਰੂਪਨਗਰ ਵਿੱਚ 15 ਅਤੇ 16 ਸਤੰਬਰ ਨੂੰ ਆਯੋਜਿਤ ਕੀਤੇ ਗਏ। ਇਹ ਮੁਕਾਬਲੇ ਜ਼ਿਲ੍ਹਾ ਸਿੱਖਿਆ ਅਫਸਰ ਸ੍ਰੀ ਪ੍ਰੇਮ ਕੁਮਾਰ ਮਿੱਤਲ ਅਤੇ ਜ਼ਿਲ੍ਹਾ ਖੇਡ ਕੋਆਰਡੀਨੇਟਰ ਸ਼ਰਨਜੀਤ ਕੌਰ ਦੇ ਦਿਸ਼ਾ-ਨਿਰਦੇਸ਼ ਹੇਠ ਹੋਏ।
ਯੋਗਾ ਖੇਡ ਦੇ ਕਨਵੀਨਰ ਸ਼੍ਰੀਮਤੀ ਸੀਮਾ ਸਹਿਗਲ, ਪ੍ਰਿੰਸੀਪਲ ਨੇਤਾ ਜੀ ਮਾਡਲ ਸਕੂਲ ਨੇ ਦੱਸਿਆ ਕਿ 15 ਸਤੰਬਰ ਨੂੰ ਲੜਕੀਆਂ ਅਤੇ 16 ਸਤੰਬਰ ਨੂੰ ਲੜਕਿਆਂ ਦੇ ਵੱਖ-ਵੱਖ ਉਮਰ ਵਰਗਾਂ ਦੇ ਮੁਕਾਬਲੇ ਕਰਵਾਏਗਏ।
ਯੋਗਾ ਖੇਡ ਦੇ ਕਨਵੀਨਰ ਸ਼੍ਰੀਮਤੀ ਸੀਮਾ ਸਹਿਗਲ ਪ੍ਰਿੰਸੀਪਲ ਨੇਤਾ ਜੀ ਮਾਡਲ ਸਕੂਲ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਿਤੀ 15 ਸਤੰਬਰ ਨੂੰ ਲੜਕੀਆਂ ਅਤੇ 16 ਸਤੰਬਰ ਨੂੰ ਲੜਕਿਆਂ ਦੇ ਵੱਖ ਵੱਖ ਉਮਰ ਵਰਗਾਂ ਦੇ ਮੁਕਾਬਲੇ ਕਰਵਾਏ ਗਏ।
ਲੜਕੀਆਂ ਦੇ ਵਿੱਚ 14 ਸਾਲ ਉਮਰ ਵਰਗ ਦੇ ਵਿੱਚ ਬੀ ਬੀ ਐਮ ਬੀ ਨੰਗਲ ਟਾਊਨਸ਼ਿਪ ਸਕੂਲ ਜੇਤੂ ਅਤੇ ਸਰਕਾਰੀ ਹਾਈ ਸਕੂਲ ਕੁੱਲਗ੍ਰਾ ਉਪਜੇਤੂ ਰਿਹਾ ਅਤੇ 17 ਸਾਲ ਉਮਰ ਵਰਗ ਦੇ ਵਿੱਚ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਰੂਪਨਗਰ ਪਹਿਲੇ ਸਥਾਨ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨੰਗਲ ਸਰਸਾ ਦੂਜੇ ਸਥਾਨ ਤੇ ਰਿਹਾ। ਅੰਤਰ-19 ਸਾਲ ਉਮਰ ਵਰਗ ਦੇ ਵਿੱਚ ਪਹਿਲਾ ਸਥਾਨ ਸਰਕਾਰੀ ਹਾਈ ਸਕੂਲ ਮਾਜਰੀ ਠੇਕੇਦਾਰਾ ਅਤੇ ਦੂਜਾ ਸਥਾਨ ਸਰਕਾਰੀ ਕੰਨਿਆ ਸੀਨੀਅਰ ਸੈਕੈਂਡਰੀ ਸਕੂਲ ਰੂਪਨਗਰ ਨੇ ਪ੍ਰਾਪਤ ਕੀਤਾ ।
ਲੜਕਿਆਂ ਦੇ ਵਿੱਚ ਅੰਤਰ-14 ਉਮਰ ਵਰਗ ਦੇ ਵਿੱਚ ਪਹਿਲਾ ਸਥਾਨ ਨੇਤਾ ਜੀ ਮਾਡਲ ਸਕੂਲ ਰੂਪਨਗਰ ਅਤੇ ਦੂਜਾ ਸਥਾਨ ਜੀਨੀਅਸ ਇੰਟਰਨੈਸ਼ਨਲ ਪਬਲਿਕ ਸਕੂਲ ਰੂਪਨਗਰ ਨੇ ਪ੍ਰਾਪਤ ਕੀਤਾ ਅਤੇ 17 ਸਾਲ ਉਮਰ ਵਰਗ ਦੇ ਵਿੱਚ ਜੀਨੀਅਸ ਇੰਟਰਨੈਸ਼ਨਲ ਪਬਲਿਕ ਸਕੂਲ ਨੇ ਪਹਿਲਾ ਸਥਾਨ ਅਤੇ ਨੇਤਾ ਜੀ ਮਾਡਲ ਸਕੂਲ ਨੇ ਦੂਜਾ ਸਥਾਨ ਪ੍ਰਾਪਤ ਕੀਤਾ ।
19 ਸਾਲ ਉਮਰ ਵਰਗ ਦੇ ਵਿੱਚ ਐਮ ਬੀ ਐਮ ਬੀ ਐਸ ਬੀ ਸੀਨੀਅਰ ਸੈਕੈਂਡਰੀ ਸਕੂਲ ਟਿੱਬਾ ਨੰਗਲ ਜੇਤੂ ਅਤੇ ਸਰਕਾਰੀ ਸੀਨੀਅਰ ਸੈਕਡਰੀ ਨੱਗਲ ਸਰਸਾ ਉਪਜੇਤੂ ਰਿਹਾ। ਸ਼੍ਰੀਮਤੀ ਭਾਰਤੀ ਸਿੰਘ ਡਾਇਰੈਕਟਰ ਨੇਤਾ ਜੀ ਮਾਡਲ ਸਕੂਲ ਨੇ ਜੇਤੂਆਂ ਨੂੰ ਇਨਾਮ ਤਕਸੀਮ ਕੀਤੇ ਅਤੇ ਖਿਡਾਰੀਆਂ ਨੂੰ ਸ਼ੁਭਕਾਮਨਾਵਾਂ ਦਿੰਦੇ ਹੋਏ ਭਵਿੱਖ ਵਿੱਚ ਹੋਰ ਵਧੀਆ ਪ੍ਰਦਰਸ਼ਨ ਕਰਨ ਲਈ ਪ੍ਰੇਰਿਤ ਕੀਤਾ । ਇਸ ਮੌਕੇ ਵਰਿੰਦਰ ਸਿੰਘ, ਮਨਜਿੰਦਰ ਸਿੰਘ, ਪੁਨੀਤ ਸਿੰਘ ਲਾਲੀ, ਦਵਿੰਦਰ ਸਿੰਘ, ਸੰਦੀਪ ਕੁਮਾਰ, ਸਰਬਜੀਤ ਕੌਰ, ਰਣਬੀਰ ਕੌਰ, ਦਵਿੰਦਰ ਕੌਰ ਕੋਚ ਅਤੇ ਜਤਿੰਦਰ ਕੌਰ ਹਾਜ਼ਰ ਸਨ ।
District Ropar News
ਤਾਜ਼ਾ ਜਾਣਕਾਰੀ ਲਈ www.deorpr.com ‘ਤੇ ਜੁੜੇ ਰਹੋ।
ਇਸ ਪੋਸਟ ਨੂੰ ਵਿਦਿਆਰਥੀਆਂ ਨਾਲ whatsapp ਅਤੇ ਹੋਰ ਸ਼ੋਸ਼ਲ ਮੀਡੀਆ ਉਤੇ ਨਿਚੇ ਦਿੱਤੇ ਗਏ ਬਟਨਾਂ ਰਾਹੀਂ ਸ਼ੇਅਰ ਕਰਨ ਲਈ ਕਲਿੱਕ ਕਰੋ।