Zero Waste Management ਵਿਸ਼ੇ ‘ਤੇ ਗਾਂਧੀ ਸਕੂਲ ਰੂਪਨਗਰ ਵਿਖੇ ਵਰਕਸ਼ਾਪ ਦਾ ਆਯੋਜਨl

Workshop organized at Gandhi School Rupnagar on the topic of Zero Waste Management

Workshop organized at Gandhi School Rupnagar on the topic of Zero Waste Management

ਰੂਪਨਗਰ, 24 ਜੁਲਾਈ: ਜ਼ੀਰੋ ਵੇਸਟ ਮੈਨੇਜਮੈਂਟ ਵਿਸ਼ੇ ‘ਤੇ ਅਧਾਰਿਤ ਅੱਜ ਗਾਂਧੀ ਸਕੂਲ ਰੂਪਨਗਰ ਵਿਖੇ ਰੂਪਨਗਰ ਸ਼ਹਿਰ ਦੇ ਵਾਤਾਵਰਣ ਨੂੰ ਸਵੱਛ ਬਣਾਉਣ ਲਈ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਪੂਜਾ ਸਿਆਲ ਦੀ ਪ੍ਰਧਾਨਗੀ ਹੇਠ ਜ਼ਿਲ੍ਹਾ ਸਿੱਖਿਆ ਅਫ਼ਸਰ ਰੂਪਨਗਰ ਸੀ੍ ਪ੍ਰੇਮ ਕੁਮਾਰ ਮਿੱਤਲ ਦੇ ਸਹਿਯੋਗ ਨਾਲ਼ ਇੱਕ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ।ਜ਼ਿਲ੍ਹਾ ਕੋਆਰਡੀਨੇਟਰ ਸ੍ਰ ਸੁਖਜੀਤ ਸਿੰਘ ਕੈਂਥ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਰੋਪੜ ਤੋਂ ਰੂਪਨਗਰ ਕਮੇਟੀ ਵਲੋਂ ਕਰਵਾਈ ਇਸ ਵਰਕਸ਼ਾਪ ਦੌਰਾਨ ਦਿੱਲੀ ਤੋਂ ਪ੍ਰਸਿੱਧ ਵਾਤਾਵਰਣ ਪ੍ਰੇਮੀ ਤੇ ਮਾਹਿਰ ਪੂਜਾ ਖੰਡੇਵਾਲ ਨੇ ਵੇਸਟ ਨੂੰ ਰਿਸੋਰਸ ਵਿੱਚ ਬਦਲਣ ਬਾਰੇ ਵਿਸ਼ਥਾਰ ਨਾਲ ਚਾਨਣਾ ਪਾਇਆ। ਉਨ੍ਹਾ ਸਕਰੀਨ ਤੇ ਪਰਜੈਂਟੇਸ਼ਨ ਰਾਹੀ ਹਰ ਇੱਕ ਨੁਕਤੇ ਬਾਰੇ ਜਾਣਕਾਰੀ ਸਾਂਝੀ ਕੀਤੀ ਕਿ ਕਿਵੇ ਗਿੱਲੇ ਤੇ ਸੁਕੇ ਕੁੜੇ ਨੂੰ ਅਸੀ ਆਪਣੇ ਪੱਧਰ ਤੋਂ ਹੀ ਘਰਾ, ਅਦਾਰਿਆ ‘ਚ ਹੀ ਵਧੀਆ ਢੰਗ ਨਾਲ ਪ੍ਰਬੰਧ ਕਰਕੇ ਉਸ ਦਾ ਸਦਉਪਯੋਗ ਕਰਕੇ ਆਪਣੇ ਘਰ, ਮੁਹਲੇ, ਸ਼ਹਿਰ ਨੂੰ ਸਵੱਛ ਬਣਾ ਸਕਦੇ ਹਨ।ਖਰਾਬ ਵਾਤਾਵਰਣ ਕਾਰਨ ਨੂੰ ਸਿਹਤਮੰਦ ਮਹੌਲ ਵਿੱਚ ਬਦਲ ਸਕਦੇ ਹਨ।
Workshop organized at Gandhi School Rupnagar on the topic of Zero Waste Management
ਇਸ ਮੌਕੇ ਤੇ ਵਧੀਕ ਡਿਪਟੀ ਕਮਿਸ਼ਨਰ ਪੂਜਾ ਸਿਆਲ ਨੇ ਵਾਤਾਵਰਣ ਪ੍ਰੇਮੀ ਪੂਜਾ ਖੰਡੇਵਾਲ ਵਲੋਂ ਵੇਸਟ ਟੂ ਰਿਸੋਰਸ ਬਾਰੇ ਜਾਣਕਾਰੀ ਤੇ ਤਸੱਲੀ ਪ੍ਰਗਟ ਕਰਦਿਆ ਸ਼ਹਿਰ ਵਾਸੀਆ ਨੂੰ ਅਪੀਲ ਕੀਤੀ ਕਿ ਉਹ ਆਪਣੇ ਸ਼ਹਿਰ ਦੇ ਵਾਤਾਵਰਣ ਨੂੰ ਸਵੱਛ ਬਣਾਉਣ ਲਈ ਸਹਿਯੋਗ ਕਰਨ ਤੇ ਅਗਰ ਅਸੀ ਆਪਣੇ ਘਰਾਂ ਤੋਂ ਹੀ ਕੁੜੇ ਕਰਕਟ ਨੂੰ ਸੰਭਾਲ ਲਈ ਮਿਲਕੇ ਕੰੰਮ ਕਰਾਂਗੇ ਤਾ ਇਸ ਨਾਲ ਅਸੀਂ ਆਪਣੇ ਸ਼ਹਿਰ ਨੂੰ ਇਕ ਨਮੂਨੇ ਦਾ ਸ਼ਹਿਰ ਬਣਾ ਸਕਦੇ ਹਾ।ਉਨ੍ਹਾ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਇਸ ਸਬੰਧ ਵਿੱਚ ਸ਼ਹਿਰ ਨੂੰ ਸੁੰਦਰ ਬਣਾਈ ਰੱਖਣ ਲਈ ਬਹੁਤ ਗੰਭੀਰ ਹੈ ਅਤੇ ਮਸਲੇ ਦਾ ਹੱਲ ਕੇਵਲ ਸ਼ਹਿਰ ਵਾਸੀਆ ਦੇ ਭਰਪੂਰ ਸਹਿਯੋਗ ਨਾਲ ਹੀ ਸੰਭਵ ਹੈ। ਉਨ੍ਹਾ ਰੋਪੜ ਟੂ ਰੂਪਨਗਰ ਕਮੇਟੀ ਵਲੋਂ ਸ਼ਹਿਰ ਨੂੰ ਗੰਦਗੀ ਮੁਕਤ ਬਣਾਉਣ ਲਈ ਸੋਚ ਦੀ ਪ੍ਰਸੰਸਾ ਕੀਤੀ ਅਤੇ ਇਸ ਸਬੰਧ ਵਿੱਚ ਰੋਪੜ ਤੋ ਰੂਪਨਗਰ ਦੇ ਯਤਨਾ ਨਾਲ ਸ਼ਹਿਰ ਦੀਆ ਵੱਖ ਵੱਖ ਸ਼ੰਸਥਾਵਾ ਨੂੰ ਨਾਲ ਲੈਕੇ ਮਿਲਕੇ ਕੰਮ ਕਰਨ ਦੀ ਵੀ ਸੰਲਾਘਾ ਕੀਤੀ।
ਇਸ ਵਰਕਸ਼ਾਪ ਦੌਰਾਨ ਕਮੇਟੀ ਦੀ ਬਲਵਿੰਦਰ ਕੌਰ ਨੇ ਸ਼ਹਿਰ ਦੀਆ ਵੱਖ ਵੱਖ ਸੰਸਥਾਵਾ ਵਲੋਂ ਮਿਲੇ ਸਹਿਯੋਗ ਦਾ ਧੰਨਵਾਦ ਕੀਤਾ। ਇਸ ਮੌਕੇ ਵੱਖ ਵੱਖ ਸੰਸਥਾਵਾ ਦੇ ਨੁਮਾਇੰਦੇ, ਬਲਾਕ ਸਲੌਰਾ ਅਤੇ ਰੋਪੜ-2 ਦੇ ਈਕੋ ਕਲੱਬ ਨਾਲ ਜੁੜੇ ਅਧਿਆਪਕ ਸਾਹਿਬਾਨ, ਡਾ. ਆਰ. ਐਸ ਪਰਮਾਰ, ਬ੍ਰਿਜ਼ ਪਰਮਾਰ, ਚੇਤਨ ਅਗਰਵਾਲ, ਰਾਜਿੰਦਰ ਸੈਣੀ, ਆਸਿਮਾ ਅਗਰਵਾਲ, ਪਰਮਿੰਦਰ ਕੌਰ, ਪਰਮਿੰਦਰਬੀਰ ਸਿੰਘ ਚੀਮਾ, ਅਜਮੇਰ ਸਿੰਘ ਲੋਧੀਮਾਜਰਾ, ਰਣਜੀਤ ਸਿੰਘ ਅਤੇ ਨਗਰ ਕੌਂਸਲ ਪ੍ਰਧਾਨ ਸੰਜੇ ਵਰਮਾ, ਵਾਤਾਵਰਨ ਬਲਾਕ ਕੋਆਰਡੀਨੇਟਰ ਕੁਲਵੰਤ ਸਿੰਘ ਅਤੇ ਸੁਖਜੀਤ ਸਿੰਘ ਅਲੀਪੁਰ ਤੇ ਨਗਰ ਕੌਂਸਲ ਦੇ ਅਧਿਕਾਰੀ ਹਾਜ਼ਰ ਸਨ। ਇਸ ਉਪਰੰਤ ਜੀ.ਐਮ.ਐਨ ਸਕੂਲ ਵਿਖੇ ਵੀ ਦਿੱਲੀ ਤੋਂ ਪ੍ਰਸਿੱਧ ਵਾਤਾਵਰਣ ਪ੍ਰੇਮੀ ਤੇ ਮਾਹਿਰ ਪੂਜਾ ਖੰਡੇਵਾਲ ਨੇ ਵੇਸਟ ਨੂੰ ਰਿਸੋਰਸ ਵਿੱਚ ਬਦਲਣ ਬਾਰੇ ਕਮੇਟੀ ਵਲੋਂ ਆਯੋਜਿਤ ਇੱਕ ਇੱਕਠ ਵਿੱਚ ਸ਼ਾਮਲ ਵੱਖ ਵੱਖ ਸੰਸਥਾਵਾ ਨੁਮਾਇਦਿੰਆ ਤੇ ਸਕੂਲ ਅਧਿਆਪਕਾ ਨੂੰ ਇਸ ਵਿਸ਼ੇ ਬਾਰੇ ਜਾਗਰੂਕ ਕੀਤਾ ਤੇ ਇਸ ਤੇ ਅਮਲ ਕਰਨ ਦੀ ਸੁੰਹ ਚੁਕਾਈ।

👉 Ropar News 

👉Follow up on Facebook Page

👇Share on your Social Media

Leave a Comment

Your email address will not be published. Required fields are marked *

Scroll to Top