Vivek Kumar made the name of Adarsh School shine in the area by getting his name listed in the merit list of 12th Science results in Punjab School Education Board – Principal Avtar Singh Daroli
ਜਿਲਾ ਸਿੱਖਿਆ ਅਫ਼ਸਰ ਰੂਪਨਗਰ (ਸੈ. ਸੀ.) ਪ੍ਰੇਮ ਕੁਮਾਰ ਮਿੱਤਲ ਅਤੇ ਉੱਪ ਜਿਲ੍ਹਾ ਸਿੱਖਿਆ ਅਫ਼ਸਰ ਰੂਪਨਗਰ (ਸੈ. ਸੀ.) ਸੁਰਿੰਦਰ ਪਾਲ ਸਿੰਘ ਸਿੰਘ ਨੇ ਆਦਰਸ਼ ਸਕੂਲ ਦੇ ਪ੍ਰਿੰਸੀਪਲ ਅਤੇ ਸਮੂਹ ਸਟਾਫ ਮੈਂਬਰਾਂ ਨੂੰ ਦਿੱਤੀ ਵਧਾਈ।
ਸ੍ਰੀ ਅਨੰਦਪੁਰ ਸਾਹਿਬ, 15 ਮਈ: ਜਿੱਥੇ ਅੱਜ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਲੋਧੀਪੁਰ ਸਿੱਖਿਆ ਮੰਤਰੀ ਸ. ਹਰਜੋਤ ਸਿੰਘ ਬੈਂਸ ਦੇ ਯਤਨਾਂ ਸਦਕਾ ਆਪਣੇ ਵਧੀਆ ਇਨਫਰਾਸਟਰਕਚਰ ਲਈ ਜਾਣਿਆ ਜਾਂਦਾ ਹੈ, ਉਥੇ ਹੀ ਇਸ ਸਕੂਲ ਦੇ ਪ੍ਰਿੰਸੀਪਲ ਦੇ ਯਤਨਾਂ ਅਤੇ ਅਧਿਆਪਕਾਂ ਦੀ ਸਖਤ ਮਿਹਨਤ ਸਦਕਾ ਅੱਜ ਆਦਰਸ਼ ਸਕੂਲ ਦੇ ਵਿਦਿਆਰਥੀ ਨੇ ਮੈਰਿਟ ਸੂਚੀ ਵਿੱਚ ਆਪਣਾ ਨਾਮ ਦਰਜ ਕਰਾ ਕੇ ਇਸ ਸਕੂਲ ਦਾ ਨਾਂ ਪੰਜਾਬ ਭਰ ਵਿੱਚ ਰੋਸ਼ਨ ਕੀਤਾ ਹੈ। ਪ੍ਰਿੰਸੀਪਲ ਅਵਤਾਰ ਸਿੰਘ ਦੜੋਲੀ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਸਰਕਾਰੀ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਦੇ 12ਵੀਂ ਜਮਾਤ ਵਿਦਿਆਰਥੀ ਵਿਵੇਕ ਕੁਮਾਰ ਪੁੱਤਰ ਹਰੀ ਕਿਸ਼ਨ ਦੇ 12ਵੀਂ ਸਾਇੰਸ ਦੇ ਨਤੀਜੇ ਵਿੱਚ 500 ਵਿੱਚੋਂ 486 ਅੰਕ ਪ੍ਰਾਪਤ ਕਰਕੇ 97.20 ਪ੍ਰਤੀਸ਼ਤ ਅੰਕ ਪ੍ਰਾਪਤ ਕਰਕੇ ਮੈਰਿਟ ਵਿੱਚ 14ਵਾਂ ਰੈਕ ਅਤੇ ਜ਼ਿਲ੍ਹਾ ਰੂਪਨਗਰ ਵਿੱਚ ਚੌਥਾ ਸਥਾਨ ਪ੍ਰਾਪਤ ਕੀਤਾ ਹੈ। ਉਹ ਸ੍ਰੀ ਆਨੰਦਪੁਰ ਸਾਹਿਬ ਦੇ ਪਿੰਡ ਖਮੇੜਾ ਦਾ ਵਸਨੀਕ ਹੈ। ਉਸ ਦੇ ਪਿਤਾ ਹਰੀ ਕ੍ਰਿਸ਼ਨ ਦੁਬਈ ਵਿਚ ਇੱਕ ਆਪਰੇਟਰ ਹਨ ਅਤੇ ਮਾਂ ਰਜਨੀ ਦੇਵੀ ਇੱਕ ਘਰੇਲੂ ਔਰਤ ਹੈ।
ਅੱਜ ਸਕੂਲ ਦੀ ਸਵੇਰ ਦੀ ਸਭਾ ਵਿੱਚ ਵਿਦਿਆਰਥੀ ਵਿਵੇਕ ਕੁਮਾਰ ਅਤੇ ਉਸ ਦੇ ਮਾਪਿਆਂ ਨੂੰ ਸਨਮਾਨਿਤ ਕੀਤਾ ਗਿਆ। ਉਹਨਾਂ ਦੱਸਿਆ ਕਿ ਸਿੱਖਿਆ ਮੰਤਰੀ ਪੰਜਾਬ ਸ.ਹਰਜੋਤ ਸਿੰਘ ਬੈਂਸ ਜੋ ਸਰਕਾਰੀ ਸਕੂਲਾਂ ਵਿੱਚ ਸਿੱਖਿਆ ਕ੍ਰਾਂਤੀ ਲਿਆਂਦੀ ਜਾ ਰਹੀ ਹੈ, ਇਹ ਸਭ ਉਸ ਦਾ ਹੀ ਨਤੀਜਾ ਹੈ। ਉਹਨਾਂ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਆਦਰਸ਼ ਸਕੂਲ ਅੱਠਵੀਂ ,ਦਸਵੀਂ ਅਤੇ ਬਾਰਵੀਂ ਜਮਾਤ ਦੇ ਨਤੀਜਿਆਂ ਵਿੱਚ ਪੰਜਾਬ ਭਰ ਵਿੱਚ ਮੈਰਿਟ ਸੂਚੀ ਵਿੱਚ ਤੋਂ ਵੱਧ ਮੈਰਿਟਾਂ ਸ਼ਾਮਿਲ ਕਰੇਗਾ। ਉਨਾਂ ਨੇ ਵਿਦਿਆਰਥੀ ਵਿਵੇਕ ਕੁਮਾਰ ਅਤੇ ਆਪਣੇ ਸਮੂਹ ਸਟਾਫ ਮੈਂਬਰਾਂ ਨੂੰ ਉਹਨਾਂ ਦੀ ਸਖਤ ਮਿਹਨਤ ਦੇ ਵਜੋਂ ਆਏ ਨਤੀਜੇ ਲਈ ਵਧਾਈ ਦਿੱਤੀ। ਇਸ ਮੌਕੇ ਤੇ ਵਿਵੇਕ ਕੁਮਾਰ ਨੇ ਕਿਹਾ ਕਿ ਉਹ ਫਾਰਮੇਸੀ ਕਰਨਾ ਚਾਹੁੰਦਾ ਹੈ ਅਤੇ ਉਸ ਨੇ ਸਕੂਲ ਪ੍ਰਿੰਸੀਪਲ ਤੇ ਆਪਣੇ ਅਧਿਆਪਕਾਂ ਦਾ ਧੰਨਵਾਦ ਕੀਤਾ ਜਿਨ੍ਹਾਂ ਦੀ ਸਖਤ ਮਿਹਨਤ ਸਦਕਾ ਉਸਨੇ ਇਹ ਮੁਕਾਮ ਹਾਸਿਲ ਕੀਤਾ। ਇਸ ਮੌਕੇ ਤੇ ਲੈਕ ਚਰਨਜੀਤ ਸਿੰਘ ,ਲੈਕ ਬਲਕਾਰ ਸਿੰਘ ,ਲੈਕ ਮਨਿੰਦਰ ਕੌਰ, ਲੈਕ ਬਲਜੀਤ ਕੌਰ ,ਲੈਕ ਮੁਕੇਸ਼ ਕੁਮਾਰ, ਲੈਕ ਗੁਰਚਰਨ ਸਿੰਘ, ਐਨ ਸੀ ਸੀ ਅਫ਼ਸਰ ਲੈਕ ਸੋਹਨ ਸਿੰਘ ਚਾਹਲ, ਲੈਕ ਪਵਨ ਕੁਮਾਰ ,ਲੈਕ ਰਜਨੀਸ਼ ਕੁਮਾਰ, ਦਪਿੰਦਰ ਕੌਰ ,ਹਰਸਿਮਰਨ ਸਿੰਘ, ਗੁਰਪ੍ਰੀਤ ਕੌਰ ,ਅਜਵਿੰਦਰ ਕੌਰ, ਕਮਲਜੀਤ ਕੌਰ, ਰੋਮਿਲ, ਪਰੇਹਾ, ਸੁਰਿੰਦਰ ਪਾਲ ਸਿੰਘ, ਕਮਲਪ੍ਰੀਤ ਸਿੰਘ, ਪ੍ਰਦੀਪ ਕੌਰ, ਸੰਦੀਪਾ ਰਾਣੀ ,ਦੀਪ ਸ਼ਿਖਾ, ਲਖਵੀਰ ਕੌਰ ,ਚਰਨਜੀਤ ਕੌਰ, ਨਿਰਮਲ ਕੌਰ, ਨੇਹਾ ਰਾਣੀ, ਦਵਿੰਦਰ ਕੌਰ ,ਰੀਨਾ ਰਾਣੀ, ਗੁਰਪ੍ਰੀਤ ਸਿੰਘ, ਜਸਵੀਰ ਕੌਰ, ਕੁਲਜਿੰਦਰ ਕੌਰ ,ਸੁਖਵਿੰਦਰ ਕੌਰ ,ਰਾਜਵੀਰ ਕੌਰ ,ਰਣਵੀਰ ਸਿੰਘ , ਸ. ਨਿਰਮਲ ਸਿੰਘ (ਕਲਰਕ), ਸ. ਗੁਰਮੇਲ ਸਿੰਘ ਲਾਇਬ੍ਰੇਰੀਅਨ, ਕੰਵਲਜੀਤ ਸਿੰਘ, ਅੰਮ੍ਰਿਤਪਾਲ ਸਿੰਘ, ਅਮਰਜੀਤ ਸਿੰਘ, ਗਗਨ ਕੁਮਾਰ, ਸੁਰਜੀਤ ਸਿੰਘ, ਵਰੁਣ ਕੁਮਾਰ, ਅਦਰਸ਼ ਕੁਮਾਰ, ਹਰਜੋਤ ਸਿੰਘ, ਰਮਾ ਕੁਮਾਰੀ, ਸ਼ਰਨਜੀਤ ਕੌਰ, ਰਜਨੀ, ਸੋਨੀਆ, ਗੁਰਪ੍ਰੀਤ ਕੌਰ, ਸੀਮਾ ਦੇਵੀ, ਜਸਵਿੰਦਰ ਕੌਰ, ਮਨੀਤਾ ਰਾਣੀ ਆਦਿ ਹਾਜ਼ਰ ਸਨ।
District Ropar News