ਮਿਸ਼ਨ ਸਮਰੱਥ 4.0 ਤਹਿਤ ਬਲਾਕ ਮੋਰਿੰਡਾ ਦੇ ਗਣਿਤ ਅਧਿਆਪਕਾਂ ਲਈ ਦੋ ਰੋਜ਼ਾ ਟ੍ਰੇਨਿੰਗ ਕੈਂਪ ਆਯੋਜਿਤ

Two-Day Training Program for Mathematics Teachers Held Under Mission Samarth 4.0 in Morinda Block

Two-Day Training Program for Mathematics Teachers Held Under Mission Samarth 4.0 in Morinda Block

ਮੋਰਿੰਡਾ: ਸਿੱਖਿਆ ਵਿਭਾਗ ਪੰਜਾਬ ਵੱਲੋਂ ਚਲਾਏ ਜਾ ਰਹੇ ਮਿਸ਼ਨ ਸਮਰੱਥ 4.0 ਦੇ ਤਹਿਤ ਬਲਾਕ ਮੋਰਿੰਡਾ ਦੇ ਗਣਿਤ ਅਧਿਆਪਕਾਂ ਲਈ ਦੋ ਰੋਜ਼ਾ ਟ੍ਰੇਨਿੰਗ ਕੈਂਪ ਸਰਕਾਰੀ ਹਾਈ ਸਕੂਲ ਮੜੋਲੀ ਕਲਾਂ ਵਿਖੇ ਆਯੋਜਿਤ ਕੀਤਾ ਗਿਆ। ਇਸ ਟ੍ਰੇਨਿੰਗ ਕੈਂਪ ਦੀ ਅਗਵਾਈ ਜ਼ਿਲ੍ਹਾ ਸਿੱਖਿਆ ਅਫ਼ਸਰ ਸ਼੍ਰੀ ਪ੍ਰੇਮ ਕੁਮਾਰ ਮਿੱਤਲ, ਪ੍ਰਿੰਸੀਪਲ ਡਾਇਟ ਰੂਪਨਗਰ ਸ਼੍ਰੀਮਤੀ ਮੋਨਿਕਾ ਭੁਟਾਨੀ, ਜ਼ਿਲ੍ਹਾ ਰਿਸੋਰਸ ਕੋਆਰਡੀਨੇਟਰ ਸ਼੍ਰੀ ਵਿਪਿਨ ਕਟਾਰੀਆ ਅਤੇ ਬਲਾਕ ਨੋਡਲ ਅਫ਼ਸਰ ਸ਼੍ਰੀ ਸੁਰਿੰਦਰ ਕੁਮਾਰ ਘਈ ਵੱਲੋਂ ਕੀਤੀ ਗਈ।

ਟ੍ਰੇਨਿੰਗ ਦੌਰਾਨ ਪ੍ਰਿੰਸੀਪਲ ਡਾਇਟ ਰੂਪਨਗਰ ਸ਼੍ਰੀਮਤੀ ਮੋਨਿਕਾ ਭੁਟਾਨੀ ਨੇ ਅਧਿਆਪਕਾਂ ਨੂੰ ਆਉਣ ਵਾਲੇ ਅਕਾਦਮਿਕ ਸੈਸ਼ਨ 2026–27 ਲਈ ਵਿਭਾਗ ਵੱਲੋਂ ਜਾਰੀ ਕੀਤੀਆਂ ਗਾਈਡਲਾਈਨਜ਼ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਅਤੇ ਮਿਸ਼ਨ ਸਮਰੱਥ 4.0 ਦੇ ਉਦੇਸ਼ਾਂ, ਰਣਨੀਤੀਆਂ ਅਤੇ ਅਮਲੀ ਕਾਰਜਵਾਹੀ ਬਾਰੇ ਰੌਸ਼ਨੀ ਪਾਈ। ਉਨ੍ਹਾਂ ਕਿਹਾ ਕਿ ਇਸ ਮਿਸ਼ਨ ਦਾ ਮੁੱਖ ਮਕਸਦ ਵਿਦਿਆਰਥੀਆਂ ਦੀ ਬੁਨਿਆਦੀ ਸਿੱਖਣ ਸਮਰੱਥਾ ਨੂੰ ਮਜ਼ਬੂਤ ਕਰਨਾ ਅਤੇ ਅਧਿਆਪਨ ਪ੍ਰਕਿਰਿਆ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣਾ ਹੈ।

ਇਸ ਮੌਕੇ ਬਲਾਕ ਰਿਸੋਰਸ ਕੋਆਰਡੀਨੇਟਰ ਸ਼੍ਰੀ ਅਜੈ ਅਰੋੜਾ ਅਤੇ ਸ਼੍ਰੀ ਚੰਦਰ ਸ਼ੇਖਰ ਨੇ ਦੱਸਿਆ ਕਿ ਬਲਾਕ ਮੋਰਿੰਡਾ ਵਿੱਚ ਪੰਜਾਬੀ, ਗਣਿਤ ਅਤੇ ਅੰਗਰੇਜ਼ੀ ਵਿਸ਼ਿਆਂ ਦੇ ਅਧਿਆਪਕਾਂ ਲਈ ਦੋ-ਦੋ ਰੋਜ਼ਾ ਵਿਸ਼ੇਸ਼ ਟ੍ਰੇਨਿੰਗ ਕੈਂਪ ਲਗਾਏ ਜਾ ਰਹੇ ਹਨ, ਤਾਂ ਜੋ ਅਧਿਆਪਕਾਂ ਨੂੰ ਨਵੀਆਂ ਅਧਿਆਪਨ ਤਕਨੀਕਾਂ ਨਾਲ ਰੁਬਰੂ ਕਰਵਾਇਆ ਜਾ ਸਕੇ।

ਗਣਿਤ ਵਿਸ਼ੇ ਦੀ ਟ੍ਰੇਨਿੰਗ ਦਿੰਦਿਆਂ ਬਲਾਕ ਰਿਸੋਰਸ ਕੋਆਰਡੀਨੇਟਰ ਸ਼੍ਰੀ ਅਜੈ ਅਰੋੜਾ ਨੇ ਕਿਹਾ ਕਿ ਮਿਸ਼ਨ ਸਮਰੱਥ 4.0 ਅਧੀਨ ਗਣਿਤ ਅਧਿਆਪਕਾਂ ਵੱਲੋਂ ਟ੍ਰੇਨਿੰਗ ਨੂੰ ਬਹੁਤ ਹੀ ਉਤਸ਼ਾਹ ਅਤੇ ਰੁਚੀ ਨਾਲ ਸਵੀਕਾਰ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਟ੍ਰੇਨਿੰਗ ਦੌਰਾਨ ਵਿਦਿਆਰਥੀਆਂ ਦੀ ਗਣਿਤੀ ਸਮਰੱਥਾ ਵਧਾਉਣ ਲਈ ਸਰਲ ਅਤੇ ਪ੍ਰਭਾਵਸ਼ਾਲੀ ਤਰੀਕਿਆਂ ਉੱਤੇ ਜ਼ੋਰ ਦਿੱਤਾ ਗਿਆ।

ਇਸੇ ਦੌਰਾਨ ਬਲਾਕ ਰਿਸੋਰਸ ਕੋਆਰਡੀਨੇਟਰ ਸ਼੍ਰੀ ਚੰਦਰ ਸ਼ੇਖਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਿਸ਼ਨ ਸਮਰੱਥ 4.0 ਦੀ ਸ਼ੁਰੂਆਤ 1 ਅਪ੍ਰੈਲ 2026 ਤੋਂ ਕੀਤੀ ਜਾਵੇਗੀ। ਉਨ੍ਹਾਂ ਟ੍ਰੇਨਿੰਗ ਦੇ ਸੁਚੱਜੇ ਪ੍ਰਬੰਧਾਂ ਲਈ ਸਰਕਾਰੀ ਹਾਈ ਸਕੂਲ ਮੜੋਲੀ ਕਲਾਂ ਦੀ ਮੁੱਖ ਅਧਿਆਪਿਕਾ ਸ਼੍ਰੀਮਤੀ ਕੁਲਵੰਤ ਕੌਰ ਅਤੇ ਸਮੂਹ ਸਟਾਫ਼ ਦਾ ਵਿਸ਼ੇਸ਼ ਧੰਨਵਾਦ ਕੀਤਾ।

ਸ਼੍ਰੀ ਮਤੀ ਛਵੀ ਕੇ. ਆਰ. ਪੀ. ਅੰਗਰੇਜ਼ੀ ਵਲੋਂ ਅੰਗ੍ਰੇਜੀ ਵਿਸ਼ੇ ਦੀ ਟ੍ਰੇਨਿੰਗ ਦਿੱਤੀ ਗਈ।

ਇਸ ਦੋ ਰੋਜ਼ਾ ਟ੍ਰੇਨਿੰਗ ਕੈਂਪ ਵਿੱਚ ਬਲਾਕ ਮੋਰਿੰਡਾ ਦੇ ਕਈ ਗਣਿਤ ਅਧਿਆਪਕਾਂ ਨੇ ਭਾਗ ਲਿਆ। ਇਨ੍ਹਾਂ ਵਿੱਚ ਸ਼ਮਿੰਦਰ ਸਿੰਘ ਰੰਗੀਆ, ਹਰਦੀਪ ਸਿੰਘ ਕਜੋਲੀ, ਮਨਮੋਹਨ ਸਿੰਘ ਰੋਲੂ ਮਾਜਰਾ, ਰਜਿੰਦਰ ਖੁਰਾਣਾ ਤਾਜਪੂਰਾ, ਭੁਪਿੰਦਰ ਸਿੰਘ, ਕੰਵਲਜੀਤ ਸਿੰਘ ਕਾਈਨੋਰ, ਬਲਵਿੰਦਰ ਸਿੰਘ ਸਹੇੜੀ, ਬਲਜੀਤ ਕੌਰ ਦਤਾਰਪੁਰ, ਵੰਦਨਾ ਰਾਣੀ, ਸਚਿੱਤ ਮਿਸ਼ਰਾ, ਜ਼ੀਨਤ ਬੇਗਮ, ਸੀਮਾ ਰਾਣੀ, ਰਵਿੰਦਰਪਾਲ, ਸ਼ਿਵਾਲੀ ਸ਼ਰਮਾ, ਪ੍ਰਨੀਤ ਕੌਰ, ਸਪਨਾ ਬਾਂਸਲ, ਹਰਪ੍ਰੀਤ ਕੌਰ, ਕਮਲਜੀਤ ਕੌਰ, ਸੋਨਮਦੀਪ ਕੌਰ, ਖੁਸ਼ਪ੍ਰੀਤ ਕੌਰ, ਜਸਵਿੰਦਰ ਕੌਰ, ਬਲਜਿੰਦਰ ਕੌਰ, ਪ੍ਰਨੀਤ ਰੂਪ ਰਾਇ, ਰਜਨੀ ਸ਼ਰਮਾ, ਮੀਨਾਕਸ਼ੀ, ਅਮਨਦੀਪ ਕੌਰ, ਸ਼ਾਰਦਾ ਰਾਣੀ, ਸ਼ਵੇਤਾ ਬਾਂਸਲ, ਗੁਰਮੀਤ ਕੌਰ, ਅਸ਼ੋਕ ਕੁਮਾਰ ਆਦਿ ਸ਼ਾਮਲ ਸਨ।

For continuous updates on educational activities and official news from District Ropar, visit:deorpr.com and follow our Facebook page for real-time English/Punjabi news: District Ropar News – Facebook

Leave a Comment

Your email address will not be published. Required fields are marked *

Scroll to Top