Two-day Art and Craft Teacher Training Seminar in Rupnagar successfully concluded

ਆਧੁਨਿਕ ਅਧਿਆਪਨ ਤਰੀਕਿਆਂ ਅਤੇ ਕਲਪਨਾਤਮਕ ਸੋਚ ‘ਤੇ ਵਿਸ਼ੇਸ਼ ਜ਼ੋਰ
ਰੂਪਨਗਰ, 2 ਜੁਲਾਈ : ਪੰਜਾਬ ਸਿੱਖਿਆ ਵਿਭਾਗ ਅਤੇ ਜ਼ਿਲ੍ਹਾ ਸਿੱਖਿਆ ਅਫਸਰ ਪ੍ਰੇਮ ਕੁਮਾਰ ਮਿੱਤਲ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਅਤੇ ਪ੍ਰਿੰਸੀਪਲ ਮੋਨੀਕਾ ਭੂਟਾਨੀ, ਡਾਇਟ ਰੂਪਨਗਰ ਦੀ ਅਗਵਾਈ ਹੇਠ ਪ੍ਰੋਜੈਕਟ ਆਵਾਜ਼ 2025-26 ਤਹਿਤ ਆਰਟ ਐਂਡ ਕਰਾਫਟ ਅਧਿਆਪਕਾਂ ਲਈ ਦੋ ਰੋਜ਼ਾ ਜ਼ਿਲ੍ਹਾ ਪੱਧਰੀ ਟ੍ਰੇਨਿੰਗ ਸੈਮੀਨਾਰ ਆਰਟ ਮੈਂਟੋਰ ਇਸ਼ੂ ਪਰਮਾਰ ਅਤੇ ਨੀਲਮ ਕੁਮਾਰੀ ਵੱਲੋਂ 21 ਅਤੇ 22 ਜੁਲਾਈ 2025 ਨੂੰ ਰੂਪਨਗਰ ਵਿਖੇ ਆਯੋਜਿਤ ਕੀਤਾ ਗਿਆ।
ਇਹ ਟ੍ਰੇਨਿੰਗ ਰਾਜ ਵਿਦਿਅਕ ਖੋਜ ਅਤੇ ਸਿਖਲਾਈ ਪ੍ਰੀਸ਼ਦ ਪੰਜਾਬ ਦੇ ਹੁਕਮਾਂ ਅਨੁਸਾਰ ਕਰਵਾਈ ਗਈ। ਪਹਿਲੇ ਦਿਨ 22 ਅਤੇ ਦੂਜੇ ਦਿਨ 25 ਆਰਟ ਐਂਡ ਕਰਾਫਟ ਅਧਿਆਪਕਾਂ ਨੇ ਭਾਗ ਲਿਆ।
ਇਸ ਦੋ ਰੋਜ਼ਾ ਸੈਮੀਨਾਰ ਦਾ ਮੁੱਖ ਉਦੇਸ਼ ਆਰਟ ਐਂਡ ਕਰਾਫਟ ਅਧਿਆਪਕਾਂ ਨੂੰ ਨਵੀਂ ਅਧਿਆਪਨ ਤਕਨੀਕਾਂ, ਕਲਪਨਾਤਮਕ ਸੋਚ, ਵਿਜ਼ੂਅਲ ਐਕਸਪ੍ਰੈਸ਼ਨ, ਭਾਵਨਾਤਮਕ ਨਿਯੰਤਰਣ ਅਤੇ ਵਿਦਿਆਰਥੀਆਂ ਦੀ ਸ਼ਮੂਲੀਅਤ ਵਧਾਉਣ ਵਾਲੀਆਂ ਅਧੁਨਿਕ ਵਿਧੀਆਂ ਨਾਲ ਜਾਣੂ ਕਰਵਾਉਣਾ ਸੀ।
ਪਹਿਲਾ ਦਿਨ : ਅਧਿਆਪਨ ਅਤੇ ਰਚਨਾਤਮਕਤਾ ‘ਤੇ ਕੇਂਦਰਿਤ
ਪਹਿਲੇ ਦਿਨ ਆਰਟ ਕਲਾਸ ਦੀ ਨਵੀਂ ਸੋਚ, ਭਾਵਨਾਤਮਕ ਨਿਯੰਤਰਣ, ਥਿੰਕ-ਫੀਲ-ਐਕਟ ਵਰਕਸ਼ਾਪ, ਅਤੇ ਪ੍ਰੋਜੈਕਟ ਆਵਾਜ਼ ਟੀਚਰ ਹੈਂਡਬੁੱਕ ਦੀ ਜਾਣ-ਪਛਾਣ ਬਾਰੇ ਵਿਸਥਾਰ ਨਾਲ ਚਰਚਾ ਕੀਤੀ ਗਈ।
ਇਸ ਮੌਕੇ ਜਿਲ੍ਹਾ ਨੋਡਲ ਅਫਸਰ ਪ੍ਰਭਜੀਤ ਸਿੰਘ ਅਤੇ ਕਾਮਸਿੰਗ ਰੂਪਨਗਰ ਤੋਂ ਅਰੁਣਾ ਨਿਧਾਨੀ ਨੇ ਅਧਿਆਪਕਾਂ ਨੂੰ ਉਤਸ਼ਾਹਿਤ ਕਰਦੇ ਹੋਏ ਕਿਹਾ ਕਿ ਕਲਾ ਅਤੇ ਰਚਨਾਤਮਕਤਾ ਵਿਦਿਆਰਥੀਆਂ ਦੇ ਵਿਕਾਸ ਲਈ ਆਵਸ਼ਕ ਹਨ, ਅਧਿਆਪਕ ਆਪਣੀ ਭੂਮਿਕਾ ਨੂੰ ਸਮਝਦਾਰ ਢੰਗ ਨਾਲ ਨਿਭਾਉਣ।
ਦੂਸਰਾ ਦਿਨ : ਨਵੀਂ ਪੈਡਾਗੋਜੀ ਅਤੇ ਸੋਚ ਦਾ ਪਰਚਾਰ
ਦੂਜੇ ਦਿਨ ਵਿਜ਼ੂਅਲਾਈਜ਼ੇਸ਼ਨ ਟੂਲ, ਫਲਿਪ ਯੋਰ ਵਿਊ, ਤਿਆਰੀ ਜਿੱਤ ਦੀ ਵਰਗੀਆਂ ਅਧਿਆਪਨ ਤਕਨੀਕਾਂ ‘ਤੇ ਸਰਗਰਮੀਆਂ ਹੋਈਆਂ। ਸਿੱਖਣ ਦੀ ਨਵੀਂ ਪਦਤੀ ਅਤੇ ਦ੍ਰਿਸ਼ਟੀਕੋਣ ‘ਤੇ ਅਧਿਆਪਕਾਂ ਨੇ ਵਿਚਾਰ ਵਟਾਂਦਰਾ ਕੀਤਾ।
ਇਸ ਦਿਨ ਜਸਵੀਰ ਸਿੰਘ ( ਗਣਿਤ ਮਾਸਟਰ), ਸੰਜੇ ਗੋਦਿਆਲ (ਲੈਕਚਰਾਰ) ਅਤੇ ਵੈਸ਼ਾਲੀ ਦਾਸ (ਸਲੈਮ ਆਊਟ ਲਾਉਡ) ਵੱਲੋਂ ਵਿਸ਼ੇਸ਼ ਲੈਕਚਰ ਦਿੱਤੇ ਗਏ। ਇਨ੍ਹਾਂ ਨੇ ਅਧਿਆਪਕਾਂ ਨੂੰ ਦੱਸਿਆ ਕਿ ਅਧੁਨਿਕ ਕਲਾ ਅਧਿਆਪਨ ਵਿਦਿਆਰਥੀਆਂ ਦੀ ਸੋਚ ਵਿੱਚ ਨਵੀਆਂ ਦਿਸ਼ਾਵਾਂ ਖੋਲ੍ਹ ਸਕਦਾ ਹੈ।
ਡਾਇਟ ਅਤੇ ਵਲੰਟੀਅਰਾਂ ਦਾ ਸਰਾਹਣਯੋਗ ਯੋਗਦਾਨ
ਇਹ ਟ੍ਰੇਨਿੰਗ ਡਾਇਟ ਰੂਪਨਗਰ ਅਤੇ ਸਾਫ਼ ਵਲੰਟੀਅਰਾਂ ਦੇ ਪੂਰੇ ਸਹਿਯੋਗ ਨਾਲ ਸਫਲਤਾ ਨਾਲ ਕਰਵਾਈ ਗਈ।
ਟ੍ਰੇਨਿੰਗ ਦੌਰਾਨ ਪ੍ਰੋਜੈਕਟ ਆਵਾਜ਼ ਦੀ ਲਿਖਤੀ ਟੀਚਰ ਹੈਂਡਬੁੱਕ ਵੀ ਅਧਿਆਪਕਾਂ ਨੂੰ ਵੰਡ ਕੇ ਦਿੱਤੀ ਗਈ, ਜਿਸਨੂੰ ਅਧਿਆਪਕ ਅਗਲੇ ਅਧਿਆਪਨ ਸੈਸ਼ਨਾਂ ਵਿੱਚ ਵਰਤਣਗੇ।
ਅਖੀਰ ‘ਤੇ ਅਧਿਆਪਕਾਂ ਵੱਲੋਂ ਸੈਮੀਨਾਰ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਗਿਆ ਕਿ ਇਹ ਅਜਿਹੀ ਟ੍ਰੇਨਿੰਗ ਕਲਾ ਵਿਭਾਗ ਨੂੰ ਨਵੇਂ ਵਿਚਾਰ ਅਤੇ ਨਵੀਆਂ ਦਿਸ਼ਾਵਾਂ ਵੱਲ ਲੈ ਕੇ ਜਾਂਦੀ ਹੈ, ਜਿਸ ਨਾਲ ਵਿਦਿਆਰਥੀਆਂ ਦੀ ਰੁਚੀ, ਰਚਨਾਤਮਕਤਾ ਅਤੇ ਕਲਾ ਪ੍ਰਤੀ ਪਿਆਰ ਵਧੇਗਾ।
District Ropar News
Follow on Facebook
👇🏻Share on your Social Media