
ਵਿਦਿਆਰਥੀ ਜੀਵਨ ਵਿੱਚ ਸਹਿ-ਪਾਠਕ੍ਰਮ ਗਤੀਵਿਧੀਆਂ ਸ਼ਖਸੀਅਤ ਵਿਕਾਸ ਲਈ ਬਹੁਤ ਮਹੱਤਵਪੂਰਨ ਹਨ : ਡਾ. ਚਰਨਜੀਤ ਸਿੰਘ ਵਿਧਾਇਕ

ਸ੍ਰੀ ਚਮਕੌਰ ਸਾਹਿਬ , 22 ਜਨਵਰੀ: ਹਲਕਾ ਵਿਧਾਇਕ ਸ੍ਰੀ ਚਮਕੌਰ ਸਾਹਿਬ ਡਾ ਚਰਨਜੀਤ ਸਿੰਘ ਦੀ ਦੂਰਅੰਦੇਸ਼ੀ ਸੋਚ ਅਤੇ ਰਹਿਨੁਮਾਈ ਸਦਕਾ ਉਪਮੰਡਲ ਮੈਜਿਸਟ੍ਰੇਟ ਸ੍ਰੀ ਚਮਕੌਰ ਸਾਹਿਬ ਸ ਅਮਰੀਕ ਸਿੰਘ ਸਿੱਧੂ ਅਤੇ ਉੱਪ ਮੰਡਲ ਮੈਜਿਸਟ੍ਰੇਟ ਮੋਰਿੰਡਾ ਸ ਸੁਖਪਾਲ ਸਿੰਘ ਦੀ ਅਗਵਾਈ ਵਿੱਚ ਨਜ਼ਦੀਕੀ ਪਿੰਡ ਲੁਠੇੜੀ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਹਲਕਾ ਸ੍ਰੀ ਚਮਕੌਰ ਸਾਹਿਬ ਦੇ ਸਮੂਹ ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਪੜ੍ਹਦੇ ਨੌਵੀਂ ਤੋਂ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆ ਦਾ ਦੋ ਰੋਜ਼ਾ ਯੂਥ ਫੈਸਟ ਕਰਵਾਇਆ ਗਿਆ । ਇਸ ਫੈਸਟ ਤਹਿਤ ਵੱਖ ਵੱਖ ਸੱਭਿਅਚਾਰਕ ਵੰਨਗੀਆਂ ਦੇ ਮੁਕਾਬਲੇ ਕਰਵਾਏ ਗਏ , ਜਿਨ੍ਹਾਂ ਵਿੱਚ ਹਲਕਾ ਚਮਕੌਰ ਸਾਹਿਬ ਦੇ ਦੋ ਦਰਜਨ ਤੋਂ ਵੱਧ ਵਿਦਿਆਰਥੀਆਂ ਨੇ ਭਾਗ ਲਿਆ । ਇਸ ਸੰਬੰਧੀ ਵਿਸਥਾਰ ਵਿੱਚ ਜਾਣਕਾਰੀ ਦਿੰਦਿਆਂ ਪ੍ਰੋਗ੍ਰਾਮ ਦੇ ਨੋਡਲ ਅਫਸਰ ਤੇਜਿੰਦਰ ਸਿੰਘ ਬਾਜ਼ ਨੇ ਦੱਸਿਆ ਕਿ ਫੈਸਟ ਦੇ ਪਹਿਲੇ ਦਿਨ ਲੜਕੀਆਂ ਦੇ ਮੁਕਾਬਲੇ ਕਰਵਾਏ ਗਏ ਜਿਨ੍ਹਾਂ ਦੀ ਸੁ਼ਰੂਆਤ ਹਲਕਾ ਵਿਧਾਇਕ ਡਾ ਚਰਨਜੀਤ ਸਿੰਘ ਨੇ ਖੁਦ ਪਹੁੰਚ ਕੇ ਕਰਵਾਈ । ਉਨ੍ਹਾਂ ਇਸ ਮੌਕੇ ਸੰਬੋਧਨ ਕਰਦਿਆਂ ਕਿਹਾ ਕਿ ਵਿਦਿਆਰਥੀ ਜੀਵਨ ਵਿੱਚ ਸਹਿ ਵਿਦਿਅਕ ਕਿਰਿਆਵਾਂ ਸਖਸ਼ੀਅਤ ਉਸਾਰੀ ਵਿੱਚ ਅਹਿਮ ਰੋਲ ਨਿਭਾਉਂਦੀਆਂ ਹਨ ਕਿਉਂਕਿ ਇਨ੍ਹਾਂ ਨਾਲ ਬੱਚਿਆਂ ਦੀ ਲੁਕੀ ਪ੍ਰਤਿਭਾ ਉੱਭਰ ਕੇ ਸਾਹਮਣੇ ਆਉਂਦੀ ਹੈ । ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਸਿੱਖਿਆ ਸ੍ਰੀ ਸੰਜੀਵ ਕੁਮਾਰ ਗੌਤਮ ਨੇ ਵੀ ਸੰਬੋਧਨ ਕੀਤਾ । ਪਹਿਲੇ ਦਿਨ ਲੜਕੀਆਂ ਦੇ ਹੋਏ ਮੁਕਾਬਲਿਆਂ ਵਿੱਚ ਪੇਟਿੰਗ ਵਿੱਚ ਪਵਨਪ੍ਰੀਤ ਕੌਰ ਤਾਜਪੁਰ ਨੇ ਪਹਿਲਾ , ਜੈਸਮੀਨ ਮਕੜੌਨਾ ਕਲਾਂ ਨੇ ਦੂਜਾ ਅਤੇ ਰਾਧਾ ਬੇਲਾ ਨੇ ਤੀਜਾ ਸਥਾਨ ਹਾਸਲ ਕੀਤਾ। ਕਵਿਸ਼ਰੀ ਵਿੱਚ ਸਕੂਲ ਆਫ ਐਮੀਨੈਂਸ ਚਮਕੌਰ ਸਾਹਿਬ ਨੇ ਪਹਿਲਾ, ਸਰਕਾਰੀ ਹਾਈ ਸਕੂਲ ਦੁੱਮਣਾ ਦੂਜਾ ਅਤੇ ਸਸਸਸ ਮਕੜੌਨਾ ਨੇ ਤੀਜਾ ਸਥਾਨ ਹਾਸਲ ਕੀਤਾ।
ਕਵਿਤਾ ਉਚਾਰਨ ਵਿੱਚ ਉਪਾਸਨਾ ਦੁੱਮਣਾ, ਸਨੇਹਾ ਬੂਰ ਮਾਜਰਾ, ਨਾਜ਼ੀਆ ਤਾਜਪੁਰ ਨੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਲ ਕੀਤਾ। ਕਵਿਤਾ ਗਾਇਨ ਵਿੱਚ ਗੁਰਸਿਮਰਨਪ੍ਰੀਤ ਕੌਰ ਬੇਲਾ ਪਹਿਲੇ, ਸੁਖਮਨਪ੍ਰੀਤ ਕੌਰ ਚਮਕੌਰ ਸਾਹਿਬ, ਦੂਜੇ ਅਤੇ ਨਰਿੰਦਰਜੋਤ ਕੌਰ ਦੁੱਮਣਾ ਤੀਜੇ ਸਥਾਨ ਤੇ ਰਹੇ। ਭਾਸ਼ਣ ਮੁਕਾਬਲੇ ਵਿੱਚ ਉਪਾਸਨਾ ਦੁੱਮਣਾ ਨੇ ਪਹਿਲਾ, ਹਰਸਿਮਰਨ ਕੌਰ ਢੰਗਰਾਲੀ ਨੇ ਦੂਜਾ ਅਤੇ ਹਰਵਿੰਦਰ ਕੌਰ ਹਾਫਿਜ਼ਾਬਾਦ ਅਤੇ ਖੁਸ਼ਪ੍ਰੀਤ ਕੌਰ ਲੁਠੇੜੀ ਨੇ ਤੀਜਾ ਸਥਾਨ ਹਾਸਲ ਕੀਤਾ। ਗਜ਼ਲ ਗਾਇਨ ਵਿੱਚ ਸਾਨੀਆਂ ਖਾਨ ਚਮਕੌਰ ਸਾਹਿਬ ਨੇ ਪਹਿਲਾ ਅਤੇ ਕਮਲਜੀਤ ਕੌਰ ਹਾਫਿਜ਼ਾਬਾਦ ਨੇ ਦੂਜਾ ਸਥਾਨ ਹਾਸਲ ਕੀਤਾ। ਲੋਕ ਗੀਤ ਵਿੱਚ ਚਮਕੌਰ ਸਾਹਿਨ ਨੇ ਪਹਿਲਾ, ਬੇਲਾ ਸਕੂਲਾ ਨੇ ਦੂਜਾ ਅਤੇ ਕੋਟਲਾ ਸੁਰਮੁੱਖ ਸਿੰਘ ਨੇ ਤੀਜਾ ਸਥਾਨ ਹਾਸਲ ਕੀਤਾ। ਸਿੱਠਣੀਆਂ ਵਿੱਚ ਲੁਠੇੜੀ ਸਕੂਲ ਨੇ ਪਹਿਲਾ, ਡੱਲਾ ਨੇ ਦੂਜਾ ਅਤੇ ਕਲਾਰਾਂ ਨੇ ਤੀਜਾ ਸਥਾਨ ਹਾਸਲ ਕੀਤਾ। ਗਿੱਧੇ ਵਿੱਚ ਡੱਲਾ, ਲੁਠੇੜੀ ਦੂਜਾ ਅਤੇ ਕੋਟਲਾ ਸੁਰਮੁੱਖ ਸਿੰਘ ਅਤੇ ਐਸ ਓ ਈ ਮੋਰਿੰਡਾ ਸਾਂਝੇ ਰੂਪ ਵਿੱਚ ਤੀਜੇ ਸਥਾਨ ‘ਤੇ ਰਹੇ ।
ਦੂਜੇ ਦਿਨ ਲੜਕਿਆਂ ਦੇ ਮੁਕਾਬਲਿਆਂ ਵਿੱਚ ਸਾਜ ਵਾਦਨ ਦੇ ਟੀਮ ਮੁਕਾਬਲੇ ਵਿੱਚ ਸੰਧੂਆਂ ਪਹਿਲੇ ਅਤੇ ਹਾਫਿਜ਼ਾਬਾਦ ਦੂਜੇ ਸਥਾਨ ‘ਤੇ ਰਹੇ ਜਦਕਿ ਸਾਜ਼ ਵਾਦਨ ਦੇ ਸੋਲੋ ਮੁਕਾਬਲੇ ਵਿੱਚ ਅਰਮਾਨ ਸਿੰਘ ਰਤਨਗੜ੍ਹ ਪਹਿਲੇ, ਮਨਪ੍ਰੀਤ ਮੋਰਿੰਡਾ ਦੂਜੇ, ਆਰੀਅਨ ਮੜੌਲੀ ਕਲਾਂ ਤੀਜੇ ਸਥਾਨ ‘ਤੇ ਰਹੇ। ਪੇਂਟਿੰਗ ਵਿੱਚ ਦਲਜੀਤ ਸਿੰਘ ਸਲੇਮਪੁਰ ਪਹਿਲੇ, ਜਸ਼ਨਪ੍ਰੀਤ ਸਿੰਘ ਰਤਨਗੜ੍ਹ ਦੂਜੇ ਦੁਰਢੋਧਨ ਸਿੰਘ ਦੁੱਮਣਾ ਅਤੇ ਰਾਹੁਲਪ੍ਰੀਤ ਸਿੰਘ ਰਤਨਗੜ੍ਹ ਸਾਂਝੇ ਤੌਰ ‘ਤੇ ਤੀਜੇ ਸਥਾਨ ਤੇ ਰਹੇ। ਭੰਡ ਨਕਲਾਂ ਵਿੱਚ ਧਨੌਰੀ ਪਹਿਲੇ , ਮੋਰਿੰਡਾ ਦੂਜੇ ਤੇ ਹਾਫਿਜਾਬਾਦ ਤੀਜੇ ਸਥਾਨ ਤੇ ਰਹੇ। ਡਰਾਮਾ ਵਿਗਿਆਨਿਕ ਵਿੱਚ ਤਾਪੁਰ, ਸਲੇਮਪੁਰ, ਹਾਫਿਜ਼ਾਬਾਦ ਕ੍ਰਮਵਾਰ ਪਹਿਲੇ, ਦੂਜੇ ਅਤੇ ਤੀਜੇ ਸਥਾਨ ‘ਤੇ ਰਹੇ। ਨਾਟਕ ਵਿੱਚ ਡੱਲਾ ਪਹਿਲੇ ਅਤੇ ਸਲੇਮਪੁਰ ਦੂਜੇ ਸਥਾਨ ਤੇ ਰਹੇ। ਇਕ ਪਾਤਰੀ ਨਾਟਕ ਵਿੱਚ ਲੁਠੇੜੀ ਸਕੂਲ ਦੀ ਦਮਨਪ੍ਰੀਤ ਕੌਰ ਨੇ ਪਹਿਲਾ ਸਥਾਨ ਹਾਸਲ ਕੀਤਾ। ਕਵਿਸ਼ਰੀ ਵਿੱਚ ਬੂਰਮਾਜਰਾ ਪਹਿਲੇ, ਵਜੀਦਪੁਰ ਦੂਜੇ ਸਥਾਨ ਤੇ ਰਹੇ।



















