ਸ੍ਰੀ ਚਮਕੌਰ ਸਾਹਿਬ, 11 ਅਕਤੂਬਰ: ਪੰਚਾਇਤੀ ਚੋਣਾਂ ਸੰਬੰਧੀ ਦੂਜੀ ਰਿਹਰਸਲ ਸ੍ਰੀ ਚਮਕੌਰ ਸਾਹਿਬ ਦੇ ਵਿੱਚ ਕੀਤੀ ਗਈ, ਜਿਸ ਵਿੱਚ ਉਪ ਮੰਡਲ ਮੈਜਿਸਟਰੇਟ ਸ. ਅਮਰੀਕ ਸਿੰਘ ਸਿੱਧੂ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਲੋਕਤੰਤਰੀ ਪ੍ਰਣਾਲੀ ਦਾ ਸਤਿਕਾਰ ਕਰਨਾ ਚਾਹੀਦਾ ਹੈ ਅਤੇ ਸਾਰੀਆਂ ਵੋਟਾਂ ਨਿਰਪੱਖ ਤਰੀਕੇ ਨਾਲ ਪਾਉਣ ਲਈ ਉਚੇਚੇ ਯਤਨ ਕਰਨੇ ਚਾਹੀਦੇ ਹਨ।
ਇਸ ਮੌਕੇ ਮਾਸਟਰ ਟ੍ਰੇਨਰ ਰਾਬਿੰਦਰ ਸਿੰਘ ਰੱਬੀ ਨੇ ਚੋਣ ਅਮਲੇ ਨੂੰ ਵੋਟਿੰਗ ਪ੍ਰਣਾਲੀ ਬਾਰੇ ਵਿਸਥਾਰ ਪੂਰਵਕ ਦੱਸਿਆ। ਉਹਨਾਂ ਮਟੀਰੀਅਲ ਦੀ ਵੰਡ, ਵੋਟਾਂ ਦੀ ਪ੍ਰਕਿਰਿਆ, ਬੈਲਟ ਬਾਕਸ, ਬੈਲਟ ਪੇਪਰ, ਨਤੀਜਾ, ਨਤੀਜੇ ਦੀ ਤਿਆਰੀ ਅਤੇ ਹੋਰ ਗੱਲਾਂ ਬਾਬਤ ਵਿਸਥਾਰ ਪੂਰਵਕ ਚਾਨਣਾ ਪਾਇਆ।
ਇਸ ਮੌਕੇ ਨਾਇਬ ਤਹਿਸੀਲਦਾਰ ਸ੍ਰੀ ਹਿਮਾਂਸ਼ੂ ਬੰਸਲ, ਸਮੂਹ ਰਿਟਰਨਿੰਗ ਅਫਸਰ ਸਾਹਿਬਾਨ ਅਤੇ ਦਫਤਰੀ ਅਧਿਕਾਰੀ ਸ੍ਰੀ ਜਸਵੀਰ ਕੁਮਾਰ, ਚੋਣ ਕਲਰਕ ਰੁਪਿੰਦਰ ਸਿੰਘ, ਜਗਜੋਤ ਸਿੰਘ, ਪ੍ਰਿੰਸੀਪਲ ਬਲਵੰਤ ਸਿੰਘ ਬੀਐਨਓ, ਪ੍ਰਿੰਸੀਪਲ ਇੰਦਰਜੀਤ ਕੌਰ, ਪ੍ਰਿੰਸੀਪਲ ਸਤਵਿੰਦਰ ਕੌਰ, ਮਾਸਟਰ ਟਰੇਨਰ ਦਵਿੰਦਰ ਸਿੰਘ ਮਕੜੌਨਾ, ਦਵਿੰਦਰ ਪਾਲ ਸਿੰਘ ਲੁਠੇੜੀ, ਗੁਰਜੀਤ ਸਿੰਘ ਮਕੜੌਨਾ, ਸਰਬਜੀਤ ਸਿੰਘ ਬਸੀ ਗੁੱਜਰਾ,ਮਨਦੀਪ ਕੁਮਾਰ ਸਕੂਲ ਆਫ ਐਮੀਨੈਂਸ, ਹਰਜੀਤ ਸਿੰਘ, ਇੰਦਰ ਮੋਹਨ ਸਿੰਘ, ਪਰਮਿੰਦਰ ਸਿੰਘ, ਓਮ ਪ੍ਰਕਾਸ਼, ਸ਼ਰਮਾ ਸਾਹਿਬ, ਜਗਜੀਤ ਸਿੰਘ, ਕਿਰਨ ਬਾਲਾ, ਅਵਤਾਰ ਸਿੰਘ, ਦਲਜੀਤ ਸਿੰਘ, ਰਾਜਿੰਦਰ ਪਾਲ ਸਿੰਘ, ਧਰਮਿੰਦਰ ਸਿੰਘ ਭੰਗੂ, ਕੁਲਵੰਤ ਸਿੰਘ ਮਾਵੀ, ਸਿਮਰਨ ਜੀਤ ਸਿੰਘ, ਸੰਜੇ ਕੁਮਾਰ, ਦਲੀਪ ਸਿੰਘ, ਗੁਰਦੀਪ ਸਿੰਘ, ਰਮਨਜੀਤ ਕੌਰ ਹਾਜ਼ਰ ਸਨ।
The second rehearsal of the Panchayat election staff was held at Jawahar Navodaya Vidyalaya Sandhuan
ਪੰਚਾਇਤੀ ਚੋਣ ਅਮਲੇ ਦੀ ਦੂਜੀ ਰਿਹਰਸਲ ਜਵਾਹਰ ਨਵੋਦਿਆ ਵਿਦਿਆਲਿਆ ਸੰਧੂਆਂ ਵਿਖੇ ਹੋਈ