ਰੂਪਨਗਰ, 17 ਸਤੰਬਰ: ਪੰਜਾਬ ਰਾਜ ਅੰਤਰ ਜ਼ਿਲ੍ਹਾ 68ਵੀਆਂ ਸਕੂਲ ਤਹਿਤ ਸਕੂਲ ਆਫ ਐਮੀਨੈਂਸ ਰੂਪਨਗਰ ਦੇ ਖੇਡ ਮੈਦਾਨ ਵਿਖੇ ਕਰਵਾਏ ਜਾ ਰਹੇ ਸਰਕਲ ਕਬੱਡੀ ਦੇ ਮੁਕਾਬਿਲਆਂ ਵਿੱਚ ਪਹਿਲੇ ਦਿਨ ਫਸਵੇਂ ਮੁਕਾਬਲੇ ਹੋਏ।
ਇਨ੍ਹਾਂ ਲੜਕੀਆਂ ਦੇ ਸਰਕਲ ਕਬੱਡੀ ਦੇ ਮੁਕਾਬਲਿਆਂ ਦੀ ਜਾਣਕਾਰੀ ਸਾਂਝੀ ਕਰਦੇ ਹੋਏ ਜ਼ਿਲ੍ਹਾ ਮੀਡੀਆ ਕੋਆਰਡੀਨੇਟਰ ਮਨਜਿੰਦਰ ਸਿੰਘ ਚੱਕਲ ਨੇ ਦੱਸਿਆ ਕਿ ਰੂਪਨਗਰ ਦੀ ਟੀਮ ਨੇ ਅੰਮ੍ਰਿਤਸਰ ਦੀ ਟੀਮ ਨੂੰ 25-16 ਨਾਲ ਹਰਾਇਆ, ਦੂਸਰੇ ਮੈਚ ਵਿੱਚ ਸੰਗਰੂਰ ਨੇ ਜਲੰਧਰ ਨੂੰ 29-16 ਨਾਲ ਹਰਾਇਆ, ਪਟਿਆਲਾ ਦੀ ਟੀਮ ਨੇ ਲੁਧਿਆਣਾ ਨੂੰ 19-2 ਨਾਲ, ਫਾਜ਼ਿਲਕਾ ਦੀ ਟੀਮ ਨੇ ਫਰੀਦਕੋਟ ਨੂੰ 22-4 ਨਾਲ, ਹੁਸ਼ਿਆਰਪੁਰ ਦੀ ਟੀਮ ਨੇ ਮਾਨਸਾ ਦੀ ਟੀਮ ਨੂੰ 21-17 ਨਾਲ ਹਰਾਇਆ, ਸ੍ਰੀ ਮੁਕਤਸਰ ਸਾਹਿਬ ਦੀ ਟੀਮ ਨੇ ਸੰਗਰੂਰ ਦੀ ਟੀਮ ਨੂੰ 26-17 ਨਾਲ ਹਰਾਇਆ, ਮੋਗੇ ਦੀ ਟੀਮ ਨੇ ਹੁਸ਼ਿਆਰਪੁਰ ਦੀ ਟੀਮ ਨੂੰ 11-1 ਨਾਲ ਹਰਾਇਆ, ਰੂਪਨਗਰ ਦੀ ਟੀਮ ਨੇ ਗੁਰਦਾਸਪੁਰ ਦੀ ਟੀਮ ਨੂੰ 25-8 ਨਾਲ ਹਰਾਇਆ, ਪਟਿਆਲਾ ਦੀ ਟੀਮ ਨੇ ਮੋਹਾਲੀ ਦੀ ਟੀਮ ਨੂੰ 19-3 ਨਾਲ ਹਰਾਇਆ, ਸੰਗਰੂਰ ਦੀ ਟੀਮ ਨੇ ਫਿਰੋਜ਼ਪੁਰ ਦੀ ਟੀਮ ਨੂੰ 25-17 ਨਾਲ ਹਰਾਇਆ, ਪਟਿਆਲਾ ਦੀ ਟੀਮ ਨੇ ਫਤਿਹਗੜ੍ਹ ਸਾਹਿਬ ਦੀ ਟੀਮ ਨੂੰ 20-5 ਨਾਲ ਹਰਾਇਆ।
ਉਨ੍ਹਾਂ ਅੱਗੇ ਦੱਸਿਆ ਕਿ ਮੋਗਾ ਦੀ ਟੀਮ ਨੇ ਮਲੇਰਕੋਟਲਾ ਦੀ ਟੀਮ ਨੂੰ 17-4 ਨਾਲ, ਬਰਨਾਲਾ ਦੀ ਟੀਮ ਨੇ ਬਠਿੰਡਾ ਦੀ ਟੀਮ ਨੂੰ 22-4 ਨਾਲ, ਸ੍ਰੀ ਮੁਕਤਸਰ ਸਾਹਿਬ ਦੀ ਟੀਮ ਨੇ ਫਿਰੋਜ਼ਪੁਰ ਦੀ ਟੀਮ ਨੂੰ 27-3 ਨਾਲ ਅਤੇ ਨਵਾਂ ਸ਼ਹਿਰ ਦੀ ਟੀਮ 23-13 ਗੁਰਦਾਸਪੁਰ ਦੀ ਟੀਮ ਨੂੰ 23-13 ਨਾਲ ਹਰਾ ਕੇ ਜਿੱਤ ਹਾਸਲ ਕੀਤੀ। ਮੋਹਾਲੀ ਦੀ ਟੀਮ ਨੇ ਫਤਿਹਗੜ੍ਹ ਸਾਹਿਬ ਦੀ ਟੀਮ ਨੂੰ 29-9 ਨਾਲ ਹਰਾਇਆ, ਤਰਨ ਤਾਰਨ ਦੀ ਟੀਮ ਨੇ ਬਠਿੰਡਾ ਦੀ ਟੀਮ ਨੂੰ 23-20 ਨਾਲ ਹਰਾਇਆ, ਫਿਰੋਜ਼ਪੁਰ ਦੀ ਟੀਮ ਨੇ ਜਲੰਧਰ ਦੀ ਟੀਮ ਨੂੰ 23-16 ਨਾਲ ਹਰਾਇਆ, ਅੰਮ੍ਰਿਤਸਰ ਦੀ ਟੀਮ ਨੇ ਸ਼ਹੀਦ ਭਗਤ ਸਿੰਘ ਨਗਰ ਦੀ ਟੀਮ ਨੂੰ 24-13 ਨਾਲ ਹਰਾਇਆ, ਮਲੇਰਕੋਟਲਾ ਦੀ ਟੀਮ ਨੇ ਮਾਨਸਾ ਦੀ ਟੀਮ ਨੂੰ 21-13 ਨਾਲ ਹਰਾਇਆ, ਲੁਧਿਆਣੇ ਦੀ ਟੀਮ ਨੇ ਫਤਿਹਗੜ੍ਹ ਸਾਹਿਬ ਦੀ ਟੀਮ ਨੂੰ 31-11 ਨਾਲ ਹਰਾਇਆ, ਤਰਨਤਾਰਨ ਦੀ ਟੀਮ ਨੇ ਬਰਨਾਲਾ ਦੀ ਟੀਮ ਨੂੰ 21-8 ਨਾਲ ਹਰਾਇਆ, ਅੰਮ੍ਰਿਤਸਰ ਦੀ ਟੀਮ ਨੇ ਗੁਰਦਾਸਪੁਰ ਦੀ ਟੀਮ ਨੂੰ 28-7 ਨਾਲ ਹਰਾਇਆ।