ਰੂਪਨਗਰ, 4 ਸਤੰਬਰ: ਜਿਲ੍ਹਾ ਪ੍ਰਸ਼ਾਸਨ ਵੱਲੋਂ ਲੜਕੀਆਂ ਲਈ ਵਿਸ਼ੇਸ਼ ਰੋਜਗਾਰ ਮੇਲਾ ਬਾਬਾ ਜ਼ੋਰਵਾਰ ਸਿੰਘ ਫਤਿਹ ਸਿੰਘ ਖਾਲਸਾ ਗਰਲਜ਼ ਕਾਲਜ, ਮੋਰਿੰਡਾ ਵਿਖੇ 6 ਸਤੰਬਰ ਨੂੰ ਲਗਾਇਆ ਜਾ ਰਿਹਾ ਹੈ।
ਇਸ ਰੋਜਗਾਰ ਮੇਲੇ ਦੀ ਜਾਣਕਾਰੀ ਦਿੰਦਿਆ ਪ੍ਰਭਜੋਤ ਸਿੰਘ, ਜਿਲ੍ਹਾ ਰੋਜ਼ਗਾਰ ਉਤਪੱਤੀ, ਹੁਨਰ ਵਿਕਾਸ ਅਤੇ ਸਿਖਲਾਈ ਅਫਸਰ, ਰੂਪਨਗਰ ਨੇ ਦੱਸਿਆ ਕਿ ਇਸ ਰੋਜਗਾਰ ਮੇਲੇ ਵਿੱਚ 15 ਦੇ ਕਰੀਬ ਪ੍ਰਾਈਵੇਟ ਕੰਪਨੀਆ ਹਿੱਸਾ ਲੈ ਰਹੀਆਂ ਹਨ ਅਤੇ ਸਵੈ ਰੋਜ਼ਗਾਰ ਸਕੀਮਾਂ ਨਾਲ ਸਬੰਧਤ ਵਿਭਾਗ ਔਰਤਾਂ ਨੂੰ ਸਵੈ ਨਿਰਭਰ ਬਣਾਉਣ ਲਈ ਸਵੈ ਰੋਜਗਾਰ ਦੀਆਂ ਸਕੀਮਾਂ ਜਾਣੂ ਕਰਵਾਉਣਗੇ।
ਉਨਾਂ ਵਧੇਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਰੋਜ਼ਗਾਰ ਮੇਲੇ ਵਿੱਚ ਐਕਸਿਸ ਬੈਂਕ, ਚੈਕ ਮੇਟ ਸਕਿਓਰਿਟੀ, ਵਰਧਮਾਨ, ਰਿਲਾਇੰਸ ਨਿਪੁੰਨ, ਐੱਚ.ਡੀ.ਐੱਸ.ਸੀ,ਆਰ.ਐਸ ਮੈਨਪਾਵਰ,ਕੋਟੈਕ ਮਹਿੰਦਰਾ ਬੈਂਕ,ਸਟਾਰ ਹੈੱਲਥ ਇੰਸ਼ੋਰੈਂਸ, ਭਾਰਤੀ ਏਅਰਟੈੱਲ, ਆਈ.ਸੀ.ਆਈ.ਸੀ.ਆਈ ਬੈਂਕ, ਏਜ਼ਾਈਲ ਹਰਬਲ, ਏਰੀਅਲ ਟੈਲੀਕਾਮ, ਪੀ.ਐਮ. ਕਰੀਏਸ਼ਨਜ਼, ਐਸ.ਐਮ.ਐਲ ਸਵਰਾਜ ਮਾਜ਼ਦਾ, ਯੂਨੀਵਰਸਲ ਇੰਟਰਨੈਸ਼ਨਲ, ਐਸ.ਬੀ.ਆਈ.ਲਾਈਫ ਇੰਸ਼ੋਰੈਂਸ ਆਦਿ ਵੱਖ-ਵੱਖ ਕੰਪਨੀਆਂ ਵੱਲੋਂ ਸੇਲਜ਼ ਅਫਸਰ, ਡਿਵੈਲਪਮੈਂਟ ਮੈਨੇਜਰ, ਇੰਸ਼ੋਰੈਂਸ ਮੈਨੇਜਰ, ਰਿਲੇਸ਼ਨਸ਼ਿਪ ਐਗਜੀਕਿਊਟਿਵ, ਵੈਲਨੈਸ ਅਡਵਾਈਜ਼ਰ ਅਤੇ ਡਾਟਾ ਐਂਟਰੀ ਓਪਰੇਟਰ ਦੀਆਂ ਆਸਮੀਆਂ ਲਈ ਲੜਕੀਆਂ ਦੀ ਚੋਣ ਕੀਤੀ ਜਾਵੇਗੀ।
ਇਨਾਂ ਵੱਖ ਵੱਖ ਅਸਾਮੀਆਂ ਲਈ ਯੋਗਤਾ 10 ਵੀਂ, 12ਵੀਂ ਪਾਸ ਅਤੇ ਗ੍ਰੈਜੂਏਸ਼ਨ ਹੋਣੀ ਚਾਹੀਦੀ ਹੈ ਅਤੇ ਇੰਟਰਵਿਊ ਦੇਣ ਲਈ ਉਮਰ ਦੀ ਹੱਦ 18-45 ਸਾਲ ਹੈ। ਪ੍ਰਾਰਥਣਾਂ ਨੂੰ ਵੱਖ-ਵੱਖ ਕੰਪਨੀਆਂ ਵਲੋਂ ਯੋਗਤਾ ਅਨੁਸਾਰ 10 ਹਜ਼ਾਰ ਤੋਂ 30 ਹਜ਼ਾਰ ਤੱਕ ਸੈਲਰੀ ਦਾ ਪੈਕਜ ਦਿੱਤਾ ਜਾਵੇਗਾ। ਉਨ੍ਹਾਂ ਵਧੇਰੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਸਵੈ ਰੋਜਗਾਰ ਨਾਲ ਸਬੰਧਤ ਵਿਭਾਗ ਮੈਨੇਜਰ ਲੀਡ ਬੈਂਕ , ਜਨਰਲ ਮੈਨੇਜਰ, ਜਿਲਾ ਉਦਯੋਗ ਕੇਂਦਰ, ਡਿਪਟੀ ਡਾਇਰੈਕਟਰ, ਡੇਅਰੀ ਵਿਭਾਗ, ਜਿਲ੍ਹਾ ਮੈਨੇਜਰ, ਐਸ.ਸੀ ਕਾਰਪੋਰੇਸ਼ਨ, ਜਿਲਾ ਪ੍ਰੋਗਰਾਮ ਅਫਸਰ, ਜਿਲ੍ਹਾ ਮੈਨੇਜਰ, ਬੈਕਫਿਨਕੋ ਅਤੇ ਪ੍ਰਾਈਵੇਟ ਬੈਂਕਾ ਵੱਲੋਂ ਸਵੈ ਰੋਜਗਾਰ ਦੇ ਸਟਾਲ ਲਗਾਏ ਜਾਣਗੇ। ਜਿਹੜੀਆਂ ਲੜਕੀਆਂ ਸਵੈ ਰੋਜਗਾਰ ਕਰਨ ਲਈ ਲੋਨ ਲੈਣ ਦੀਆਂ ਚਾਹਵਾਨ ਹਨ, ਉਨ੍ਹਾਂ ਨੂੰ ਸਰਕਾਰੀ ਸਵੈ-ਰੋਜ਼ਗਾਰ ਸਕੀਮਾਂ ਅਤੇ ਲੋਨ ਲੈਣ ਦੀ ਪ੍ਰਕਿਰਿਆ ਸਬੰਧੀ ਜਾਣਕਾਰੀ ਦਿੱਤੀ ਜਾਵੇਗੀ।
ਉਨਾਂ ਨੇ ਕਿਹਾ ਕਿ 6 ਸਤੰਬਰ ਨੂੰ ਬਾਬਾ ਜ਼ੋਰਵਾਰ ਸਿੰਘ ਫਤਿਹ ਸਿੰਘ ਖਾਲਸਾ ਗਰਲਜ਼ ਕਾਲਜ, ਮੋਰਿੰਡਾ ਵਿਖੇ ਚਾਹਵਾਣ ਲੜਕੀਆਂ ਆਪਣੇ ਅਸਲ ਦਸਤਾਵੇਜ ਦੀਆ ਕਾਪੀਆ, ਰੀਜੂਮ(ਸੀ ਵੀ) ਸਵੇਰੇ 9:00 ਵਜੇ ਪਹੁੰਚਣ ਅਤੇ ਇਸਦਾ ਵੱਧ ਤੋਂ ਵੱਧ ਲਾਭ ਉਠਾਉਣ । ਵਧੇਰੇ ਜਾਣਕਾਰੀ ਲਈ ਜਿਲ੍ਹਾ ਰੋਜਗਾਰ ਤੇ ਕਾਰੋਬਾਰ ਬਿਊਰੋ, ਰੂਪਨਗਰ ਦੇ ਹੈਲਪਲਾਈਨ ਨੰ: 8557010066 ਤੇ ਸਪੰਰਕ ਕਰ ਸਕਦੇ ਹਨ।