
ਰੂਪਨਗਰ, 11 ਫਰਵਰੀ: ਜਿਲ੍ਹਾ ਰੂਪਨਗਰ ਦੀਆਂ ਔਰਤਾਂ ਨੂੰ ਸਿਹਤ ਪੱਖੋਂ ਤੰਦਰੁਸਤ ਰੱਖਣ ਲਈ ਔਰਤਾ ਦੀ ਸਿਹਤ ਸਫਾਈ ਅਤੇ ਜਾਗਰੂਕਤਾ ਲਈ ਡਾਇਰੈਕਟਰ ਸਮਾਜਿਕ ਸੱਰਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ, ਪੰਜਾਬ ਅਤੇ ਜਿਲ੍ਹਾ ਪ੍ਰਸ਼ਾਸਨ ਵਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ), ਰੂਪਨਗਰ ਵਿਖੇ ਸਿਹਤ ਅਤੇ ਰੋਜ਼ਗਾਰ ਕੈਂਪ ਲਗਾਇਆ ਗਿਆ।

ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀ ਹਿਮਾਂਸ਼ੂ ਜੈਨ ਨੇ ਦੱਸਿਆ ਕਿ ਇਸ ਕੈਂਪ ਵਿਚ ਜਿਲ੍ਹਾ ਰੂਪਨਗਰ ਦੇ ਵੱਖ-ਵੱਖ ਵਿਭਾਗਾਂ ਜਿਵੇਂ ਕਿ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਦੇ ਮਾਹਿਰ ਡਾਕਟਰਾਂ ਨੇ ਔਰਤਾਂ ਦੇ ਚੈਕ-ਅੱਪ ਜਿਸ ਵਿੱਚ ਕਿ ਬਲੱਡ ਪ੍ਰੈਸ਼ਰ, ਸ਼ੂਗਰ ਦੇ ਟੈਸਟ ਅਤੇ ਹੋਰ ਲੋੜੀਂਦੇ ਚੈੱਕ ਅਪ, ਅਨੀਮੀਆ ਚੈੱਕ ਅਪ, ਹੱਡੀਆ ਦੇ ਸਮਸਿਆ, ਕੈਂਸਰ ਸਕਰੀਨਿੰਗ ਕਰਕੇ ਮੁਫ਼ਤ ਲੋੜੀਂਦੀ ਮੈਡੀਸਨ (ਆਇਰਨ ਫੋਲਿਕ ਟੈਬਲੇਟ/ਬਲੂਊ ਟੈਬਲੇਟ) ਮੁਹੱਈਆ ਕਰਵਾਈਆਂ ਗਈਆਂ। ਆਯੁਰਵੈਦਿਕ ਵਿਭਾਗ ਪੰਜਾਬ. ਸੀ.ਐਮ. ਦੀ ਯੋਗਸਾਲਾ ਵਲੋਂ ਕੈਂਪ ਵਿੱਚ ਸੇਵਾਵਾਂ ਦਿੱਤੀਆਂ ਗਈਆਂ।
ਉਨ੍ਹਾਂ ਦੱਸਿਆ ਕਿ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਅਧੀਨ ਚੱਲ ਰਹੀਆਂ ਵੱਖ-ਵੱਖ ਸਕੀਮਾਂ ਬੇਟੀ ਬਚਾਉ ਬੇਟੀ ਪੜਾਉ, ਵਨ ਸਟੌਪ ਸੈਟਰ, ਪ੍ਰਧਾਨ ਮੰਤਰੀ ਮਾਤਰੂ ਵੰਦਨਾ ਯੋਜਨਾ, ਪੋਸਣ ਅਭਿਆਣ, ਪੈਨਸ਼ਨ, ਜਿਲ੍ਹਾ ਬਾਲ ਸੁਰੱਖਿਆ ਯੁਨਿਟ ਅਤੇ 181 ਵੂਮਨ ਹੈਲਪਲਾਇਨ ਅਤੇ ਹੱਥ ਫਾਰ ਇਮਪਾਵਰਮੈਟ ਦੇ ਸਟਾਫ ਵੱਲੋ ਸਬੰਧਤ ਸਕੀਮਾਂ ਦੇ ਸਟਾਲ ਲਗਾ ਕੇ ਜਾਗਰੂਕਤ ਕੀਤਾ ਗਿਆ।

















