Environment Education Program ਸਬੰਧੀ ਅਧਿਆਪਕਾਂ ਦੀ ਵਰਕਸ਼ਾਪ, 400 ਤੋਂ ਵੱਧ ਅਧਿਆਪਕਾਂ ਨੇ ਲਿਆ ਭਾਗ

Environment Education Program

Teachers’ workshop for Environment Education Program protection, more than 400 teachers participated

ਸ੍ਰੀ ਨੰਦਪੁਰ ਸਾਹਿਬ, 10 ਜੁਲਾਈ : ਰਾਜ ਵਿਦਿਅਕ ਖੋਜ ਅਤੇ ਸਿਖਲਾਈ ਪ੍ਰੀਸ਼ਦ ਪੰਜਾਬ ਦੇ ਨਿਰਦੇਸ਼ਾਂ ਅਨੁਸਾਰ, ਜ਼ਿਲ੍ਹਾ ਸਿੱਖਿਆ ਅਫਸਰ (ਸੈਕੰਡਰੀ) ਪ੍ਰੇਮ ਕੁਮਾਰ ਮਿੱਤਲ ਜੀ ਦੀ ਅਗਵਾਈ ਵਿੱਚ Environment Education Program ਸਬੰਧੀ ਇੱਕ ਵਿਸ਼ੇਸ਼ ਵਰਕਸ਼ਾਪ  ਦਸਮੇਸ਼ ਅਕੈਡਮੀ, ਸ੍ਰੀ ਨੰਦਪੁਰ ਸਾਹਿਬ ਵਿਖੇ ਕਰਵਾਈ ਗਈ।

Environment Education Program

ਇਸ ਵਰਕਸ਼ਾਪ ਵਿੱਚ ਬਲਾਕ ਸ੍ਰੀ ਨੰਦਪੁਰ ਸਾਹਿਬ, ਕੀਰਤਪੁਰ ਸਾਹਿਬ, ਝੱਜ, ਨੰਗਲ ਅਤੇ ਤਖਤਗੜ੍ਹ ਦੇ ਸਮੂਹ ਈਕੋ ਕਲੱਬ ਇੰਚਾਰਜ, ਬੀ.ਪੀ.ਈ.ਓ., ਅਤੇ ਪ੍ਰਾਇਮਰੀ ਸਕੂਲ ਮੁਖੀਆਂ ਨੇ ਭਾਗ ਲਿਆ। ਲਗਭਗ 400 ਅਧਿਆਪਕਾਂ ਦੀ ਹਾਜ਼ਰੀ ਨੇ ਸਮਾਗਮ ਨੂੰ ਵਿਸ਼ੇਸ਼ ਬਣਾ ਦਿੱਤਾ।

Environment Education Program

ਜ਼ਿਲ੍ਹਾ ਕੋਆਰਡੀਨੇਟਰ ਸੁਖਜੀਤ ਸਿੰਘ ਕੈਂਥ ਨੇ ਵਰਕਸ਼ਾਪ ਦੀ ਅਗਵਾਈ ਕਰਦਿਆਂ ਅਧਿਆਪਕਾਂ ਨੂੰ “ਇਕ ਪੇੜ ਮਾਂ ਕੇ ਨਾਮ” ਮੁਹਿੰਮ ਤਹਿਤ ਵੱਧ ਤੋਂ ਵੱਧ ਪੌਦੇ ਲਗਾਉਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਨਾਲ ਸਹਿਯੋਗ ਕਰਦੇ ਹੋਏ ਬਲਾਕ ਕੋਆਰਡੀਨੇਟਰ ਕੁਲਵੰਤ ਸਿੰਘ ਅਤੇ  ਜਗਜੀਤ ਸਿੰਘ ਨੇ ਅਧਿਆਪਕਾਂ ਨੂੰ ਨੈਸ਼ਨਲ ਪੋਰਟਲ ‘ਤੇ ਰਿਪੋਰਟ ਅਪਲੋਡ ਕਰਨ ਅਤੇ ਵਾਤਾਵਰਣ ਸਬੰਧੀ ਹੋਰ ਜ਼ਰੂਰੀ ਜਾਣਕਾਰੀ ਸਾਂਝੀ ਕੀਤੀ।

Environment Education Program

ਵਾਤਾਵਰਣ ਸਿੱਖਿਆ ਪ੍ਰੋਗਰਾਮ ਦੇ ਨੋਡਲ ਅਧਿਕਾਰੀ ਸ੍ਰੀ ਸੁਨੀਲ ਕੁਮਾਰ ਅਤੇ ਸ੍ਰੀ ਸੁਖਜੀਤ ਸਿੰਘ ਵੱਲੋਂ ਦਸਮੇਸ਼ ਅਕੈਡਮੀ ਦੇ ਪ੍ਰਿੰਸੀਪਲ ਡਾ. ਸੋਨੂ ਵਾਲੀਆ ਜੀ ਨੂੰ ਪੌਦਾ ਭੇਟ ਕਰਕੇ ਧੰਨਵਾਦ ਪ੍ਰਗਟਾਇਆ ਗਿਆ।

Environment Education Program

ਇਸ ਮੌਕੇ ਵਿਸ਼ੇਸ਼ ਤੌਰ ‘ਤੇ ਹਲਕਾ ਸਿੱਖਿਆ ਕੋਆਰਡੀਨੇਟਰ ਦਇਆ ਸਿੰਘ ਜੀ ਦਾ ਵੀ ਸਨਮਾਨ ਕੀਤਾ ਗਿਆ। ਵਰਕਸ਼ਾਪ ਵਿੱਚ ਵਾਤਾਵਰਣ ਟੀਮ ਦੇ ਸਦੱਸ ਭੁਪਿੰਦਰ ਸਿੰਘ, ਓਮ ਪ੍ਰਕਾਸ਼, ਅਤੁਲ ਦੁਵੇਦੀ, ਵਿਵੇਕ ਸ਼ਰਮਾ, ਸੁਖਵਿੰਦਰ ਸਿੰਘ, ਭਾਰਤ ਭੰਡਾਰੀ (ਲੈਕਚਰਾਰ ਕੈਮਿਸਟਰੀ), ਸੁਭਮ ਰਾਠੌਰ ਅਤੇ ਹੋਰ ਅਨੇਕ ਅਧਿਆਪਕ ਹਾਜ਼ਰ ਰਹੇ।

👉 Subscribe now for more updates!

District Ropar News 

ਰੋਪੜ ਪੰਜਾਬੀ ਨਿਊਜ਼ 

Follow up on facebook

Leave a Comment

Your email address will not be published. Required fields are marked *

Scroll to Top