ਮਾਪਿਆਂ ਲਈ ਜ਼ਰੂਰੀ ਸੁਨੇਹਾ: ਵਰਕਸ਼ਾਪ ਦੇ ਬਾਵਜੂਦ 07.02.2026 ਨੂੰ ਬੱਚੇ ਆਮ ਦਿਨਾਂ ਵਾਂਗ ਸਕੂਲ ਆਉਣਗੇ

Students

Students to Attend School as Usual on Feb 7, 2026: Important Update for Parents

ਰੂਪਨਗਰ, 6 ਫਰਵਰੀ 2026: ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ), ਰੂਪਨਗਰ ਪ੍ਰੇਮ ਕੁਮਾਰ ਮਿੱਤਲ ਵੱਲੋਂ ਸਾਰੇ ਸਰਕਾਰੀ ਸਕੂਲਾਂ ਦੇ ਮੁਖੀਆਂ, ਅਧਿਆਪਕਾਂ, ਮਾਪਿਆਂ ਅਤੇ ਵਿਦਿਆਰਥੀਆਂ ਨੂੰ ਸੂਚਿਤ ਕੀਤਾ ਗਿਆ ਹੈ ਕਿ ਮਿਤੀ 07 ਫਰਵਰੀ 2026 ਨੂੰ ਸਕੂਲ ਆਮ ਦਿਨਾਂ ਦੀ ਤਰ੍ਹਾਂ ਨਿਯਮਤ ਸਮੇਂ-ਸਾਰਣੀ ਅਨੁਸਾਰ ਖੁੱਲ੍ਹੇ ਰਹਿਣਗੇ।

ਇਸ ਸਬੰਧੀ ਜਾਰੀ ਸੂਚਨਾ ਵਿੱਚ ਸਪਸ਼ਟ ਕੀਤਾ ਗਿਆ ਹੈ ਕਿ ਵਿਦਿਆਰਥੀ ਰੋਜ਼ਾਨਾ ਦੀ ਤਰ੍ਹਾਂ ਸਕੂਲ ਬੈਗ ਸਮੇਤ ਸਕੂਲ ਆਉਣਗੇ ਅਤੇ ਸਕੂਲਾਂ ਵਿੱਚ ਨਿਯਮਤ ਅਧਿਆਪਨ–ਅਧਿਐਨ ਗਤੀਵਿਧੀਆਂ ਬਿਨਾਂ ਕਿਸੇ ਰੁਕਾਵਟ ਦੇ ਜਾਰੀ ਰਹਿਣਗੀਆਂ। ਇਸ ਦਿਨ ਕਲਾਸਾਂ ਦੇ ਚੱਲਣ ’ਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ।

ਉਨ੍ਹਾਂ ਨੇ ਦੱਸਿਆ ਕਿ ਮਾਪਿਆਂ ਦੀ ਵਰਕਸ਼ਾਪ ਸਕੂਲ ਵਿੱਚ ਵੱਖਰੇ ਤੌਰ ’ਤੇ ਕੇਵਲ ਟ੍ਰੇਨਰ ਅਧਿਆਪਕਾਂ ਵੱਲੋਂ ਕਰਵਾਈ ਜਾਵੇਗੀ, ਜਿਸ ਨਾਲ ਵਿਦਿਆਰਥੀਆਂ ਦੀ ਪੜ੍ਹਾਈ ’ਤੇ ਕੋਈ ਅਸਰ ਨਹੀਂ ਪਵੇਗਾ। ਸਕੂਲ ਪ੍ਰਸ਼ਾਸਨ ਨੂੰ ਹਦਾਇਤਾਂ ਦਿੱਤੀਆਂ ਗਈਆਂ ਹਨ ਕਿ ਵਰਕਸ਼ਾਪ ਦੀ ਵਿਵਸਥਾ ਇਸ ਤਰ੍ਹਾਂ ਕੀਤੀ ਜਾਵੇ ਕਿ ਪਾਠਕ੍ਰਮਕ ਕਾਰਜ ਸੁਚੱਜੇ ਢੰਗ ਨਾਲ ਜਾਰੀ ਰਹਿਣ।

ਜ਼ਿਲ੍ਹਾ ਸਿੱਖਿਆ ਅਫ਼ਸਰ ਨੇ ਮਾਪਿਆਂ ਨੂੰ ਅਪੀਲ ਕੀਤੀ ਕਿ ਕਿਸੇ ਵੀ ਤਰ੍ਹਾਂ ਦੀ ਅਫ਼ਵਾਹ ’ਤੇ ਧਿਆਨ ਨਾ ਦਿੱਤਾ ਜਾਵੇ ਅਤੇ ਬੱਚਿਆਂ ਨੂੰ ਆਮ ਦਿਨਾਂ ਵਾਂਗ ਨਿਯਮਤ ਤੌਰ ’ਤੇ ਸਕੂਲ ਭੇਜਿਆ ਜਾਵੇ।

ਪ੍ਰੇਮ ਕੁਮਾਰ ਮਿੱਤਲ ,ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਰੂਪਨਗਰ

Parents’ Workshop 2.0 (PTM) Held Across Punjab Schools

Leave a Comment

Your email address will not be published. Required fields are marked *

Scroll to Top