SSP Jyoti Yadav ਵੱਲੋਂ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਨੰਗਲ ‘ਚ ਵਿਦਿਆਰਥਣਾਂ ਨੂੰ UPSC ਸਬੰਧੀ ਜਾਗਰੂਕ ਕੀਤਾ ਗਿਆ

SSP Jyoti Yadav made the students aware about UPSC at Government Girls Senior Secondary School, Nangal.
SSP Jyoti Yadav made the students aware about UPSC at Government Girls Senior Secondary School, Nangal.
ਨੰਗਲ, 21 ਮਈ 2025: ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਨੰਗਲ ਵਿਖੇ ਅੱਜ ਇੱਕ ਵਿਸ਼ੇਸ਼ ਸੈਸ਼ਨ ਦੌਰਾਨ SSP ਖੰਨਾ, ਸ਼੍ਰੀਮਤੀ ਜੋਤੀ ਯਾਦਵ (IPS) ਵੱਲੋਂ 12ਵੀਂ ਜਮਾਤ ਦੀਆਂ ਵਿਦਿਆਰਥਣਾਂ ਨੂੰ UPSC ਸਿਵਲ ਸਰਵਿਸਿਜ਼ ਇਮਤਿਹਾਨ ਦੀ ਤਿਆਰੀ ਅਤੇ ਅਹਿਮੀਅਤ ਬਾਰੇ ਜਾਣਕਾਰੀ ਦਿੱਤੀ ਗਈ।
SSP Jyoti Yadav made the students aware about UPSC at Government Girls Senior Secondary School, Nangal.
ਇਸ ਮੌਕੇ ਹਲਕਾ ਸਿੱਖਿਆ ਕੋਆਰਡੀਨੇਟਰ ਦਇਆ ਸਿੰਘ ਨੇ ਦੱਸਿਆ ਕਿ SSP ਜੋਤੀ ਯਾਦਵ, ਜੋ ਕਿ ਪੰਜਾਬ ਸਰਕਾਰ ਵਿੱਚ ਸਿੱਖਿਆ ਮੰਤਰੀ ਅਤੇ ਆਨੰਦਪੁਰ ਸਾਹਿਬ ਤੋਂ ਵਿਧਾਇਕ ਸ੍ਰੀ ਹਰਜੋਤ ਸਿੰਘ ਬੈਂਸ ਦੀ ਧਰਮ ਪਤਨੀ ਹਨ, ਹੁਣ ਸਕੂਲ ਦੀ ਮੇਂਟਰ ਵਜੋਂ ਆਪਣੀਆਂ ਸੇਵਾਵਾਂ ਦੇਣਗੇ। ਉਨ੍ਹਾਂ ਵੱਲੋਂ ਵਿਦਿਆਰਥਣਾਂ ਨੂੰ UPSC ਸਿਵਲ ਸਰਵਿਸਿਜ਼ ਵੱਲ ਪ੍ਰੇਰਿਤ ਕਰਨਾ, ਉਨ੍ਹਾਂ ਨੂੰ ਮਾਰਗਦਰਸ਼ਨ ਦੇਣਾ ਅਤੇ ਉਨ੍ਹਾਂ ਦੇ ਸੁਪਨਿਆਂ ਨੂੰ ਪੂਰਾ ਕਰਨ ਵੱਲ ਉਤਸ਼ਾਹਿਤ ਕਰਨਾ ਇੱਕ ਸਰਾਹਣਯੋਗ ਉਪਰਾਲਾ ਹੈ।
SSP Jyoti Yadav made the students aware about UPSC at Government Girls Senior Secondary School, Nangal. 20250521 103109
ਇਹ ਪਹਿਲਕਦਮੀ ਨਾ ਸਿਰਫ ਵਿਦਿਆਰਥਣਾਂ ਵਿੱਚ ਆਤਮ-ਵਿਸ਼ਵਾਸ ਵਧਾਏਗੀ, ਸਗੋਂ ਉਨ੍ਹਾਂ ਦੇ ਭਵਿੱਖ ਨੂੰ ਨਿਖਾਰਣ ਵਿੱਚ ਵੀ ਮਹੱਤਵਪੂਰਨ ਭੂਮਿਕਾ ਨਿਭਾਏਗੀ।

Watch on facebook 

ਇਸ ਮੌਕੇ ਮੈਰਿਟ ਸੂਚੀ ਵਿੱਚ ਆਉਣ ਵਾਲੀ ਵਿਦਿਆਰਥਣ ਨੰਦਨੀ ਨੂੰ ਵੀ SSP ਜੋਤੀ ਯਾਦਵ ਵੱਲੋਂ ਸਨਮਾਨਿਤ ਕੀਤਾ ਗਿਆ।
ਸਕੂਲ ਦੇ ਪ੍ਰਿੰਸੀਪਲ ਵਿਜੈ ਬੰਗਲਾ ਨੇ ਮੈਡਮ ਜੋਤੀ ਯਾਦਵ ਦਾ ਧੰਨਵਾਦ ਕੀਤਾ ਅਤੇ ਉਨ੍ਹਾਂ ਨੂੰ ਸਨਮਾਨਿਤ ਕਰਕੇ ਸਤਿਕਾਰ ਪ੍ਰਗਟਾਇਆ।
ਇਸ ਸਮਾਰੋਹ ਦੌਰਾਨ ਏਰੀਆ ਸਿੱਖਿਆ ਕੋਆਰਡੀਨੇਟਰ ਮਨਜੋਤ ਰਾਣਾ, ਸਕੂਲ ਸਟਾਫ ਦੇ ਮੈਂਬਰ ਦਿਸ਼ਾਂਤ ਮਹਿਤਾ, ਅਮਨਦੀਪ, ਲੈਕਚਰਰ ਨਲਿਨੀ, ਸਸ਼ੀ, ਨੀਲਮ (ਪੀ.ਟੀ.ਆਈ.), ਰਮਨਦੀਪ, ਸੁਦੇਸ਼ ਭਾਟੀਆ, ਨੀਲਮ (ਵੀ.ਟੀ.), ਰਾਜੇਸ਼ ਕੁਮਾਰ, ਰੋਮਨ, ਕੈਂਪਸ ਮੈਨੇਜਰ ਸੁਧੀਰ ਸ਼ਰਮਾ ਅਤੇ ਹੋਰ ਸਟਾਫ ਮੈਂਬਰ ਵੀ ਹਾਜ਼ਰ ਸਨ।

District Ropar News 

Watch on facebook 

Leave a Comment

Your email address will not be published. Required fields are marked *

Scroll to Top