Special awareness program under “Yudh Nasheyan Virudh” at PM Shri Senior Secondary Smart School Kathera
ਨੰਗਲ, 17 ਜੁਲਾਈ: ਪੰਜਾਬ ਸਕੂਲ ਸਿੱਖਿਆ ਵਿਭਾਗ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਰੂਪਨਗਰ ਦੇ ਆਦੇਸ਼ਾਂ ਅਨੁਸਾਰ, DNO ਸ਼੍ਰੀ ਪ੍ਰਭਜੀਤ ਸਿੰਘ ਅਤੇ BRC ਵਿਪਨ ਕਟਾਰੀਆ ਦੀ ਅਗਵਾਈ ਹੇਠ ਪੀ.ਐੱਮ. ਸ਼੍ਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਕਥੇੜਾ ਵਿਖੇ 16 ਅਤੇ 17 ਜੁਲਾਈ ਨੂੰ ਅਧਿਆਪਕਾਂ ਲਈ “ਯੁੱਧ ਨਸ਼ਿਆਂ ਵਿਰੁੱਧ” ਤਹਿਤ ਦੋ ਦਿਨਾ ਜਾਗਰੂਕਤਾ ਸੈਮੀਨਾਰ ਬਲਾਕ ਨੋਡਲ ਅਫ਼ਸਰ ਪ੍ਰਿੰਸੀਪਲ ਸ੍ਰੀਮਤੀ ਪਰਵਿੰਦਰ ਕੌਰ ਦੂਆ ਦੀ ਨਿਗਰਾਨੀ ਹੇਠ ਹੋਇਆ। ਸੈਮੀਨਾਰ ਵਿੱਚ ਨੰਗਲ ਅਤੇ ਸ੍ਰੀ ਅਨੰਦਪੁਰ ਸਾਹਿਬ ਬਲਾਕ ਤੋਂ 49 ਅਧਿਆਪਕ ਅਤੇ ਲੈਕਚਰਾਰ ਭਾਗੀਦਾਰ ਰਹੇ। BRC ਮੈਡਮ ਨੀਰੂ ਅਤੇ BRC ਮੈਡਮ ਬੰਦਨਾ ਦੇਵੀ (ਬਲਾਕ ਨੰਗਲ) ਨੇ ਰਿਸੋਰਸ ਪਰਸਨ ਵਜੋਂ ਸੈਸ਼ਨ ਦੀ ਅਗਵਾਈ ਕੀਤੀ।
BRC ਮੈਡਮ ਬੰਦਨਾ ਦੇਵੀ ਨੇ ਕਿਹਾ ਕਿ ਅੱਜ ਦੇ ਸਮੇਂ ਵਿੱਚ ਅਧਿਆਪਕਾਂ ਨੂੰ ਸਿਰਫ਼ ਪਾਠਕ੍ਰਮ ਤੱਕ ਨਹੀਂ, ਸਗੋਂ ਵਿਦਿਆਰਥੀਆਂ ਦੀ ਮਾਨਸਿਕ ਸਿਹਤ, ਆਚਰਣ ਅਤੇ ਨਸ਼ਿਆਂ ਵਿਰੁੱਧ ਸਹੀ ਦਿਸ਼ਾ ਵੱਲ ਵੀ ਸੰਵੇਦਨਸ਼ੀਲ ਹੋਣ ਦੀ ਲੋੜ ਹੈ। ਉਨ੍ਹਾਂ ਆਖਿਆ ਕਿ ਅਜਿਹੇ ਸੈਮੀਨਾਰ ਅਧਿਆਪਕਾਂ ਨੂੰ ਨਵੀਆਂ ਸਿੱਖਣ-ਸਿਖਾਉਣ ਤਕਨੀਕਾਂ ਨਾਲ ਸਜਗ ਕਰਦੇ ਹਨ।
BRC ਮੈਡਮ ਨੀਰੂ ਨੇ ਕਿਹਾ ਕਿ ਅਸੀਂ ਅਧਿਆਪਕਾਂ ਨੂੰ ਕੇਵਲ ਕਿਤਾਬੀ ਗਿਆਨ ਤੱਕ ਸੀਮਤ ਨਹੀਂ ਰੱਖ ਸਕਦੇ। ਵਿਦਿਆਰਥੀਆਂ ਦੀ ਆਤਮ-ਸ਼ਕਤੀ, ਸੰਵੇਦਨਸ਼ੀਲਤਾ ਅਤੇ ਨਸ਼ਿਆਂ ਤੋਂ ਦੂਰ ਰੱਖਣ ਲਈ ਉਨ੍ਹਾਂ ਨਾਲ ਨਿਰੰਤਰ ਸੰਚਾਰ ਲਾਜ਼ਮੀ ਹੈ।
BNO / ਪ੍ਰਿੰਸੀਪਲ ਪਰਵਿੰਦਰ ਕੌਰ ਦੂਆ ਨੇ ਕਿਹਾ ਕਿ ਅਜਿਹੇ ਸੈਮੀਨਾਰ ਅਧਿਆਪਕਾਂ ਨੂੰ ਬੱਚਿਆਂ ਦੀ ਅੰਦਰੂਨੀ ਦੁਨੀਆ, ਨਸ਼ਿਆਂ ਵਿਰੁੱਧ ਜਾਗਰੂਕਤਾ ਅਤੇ ਮਾਨਸਿਕ ਸਿਹਤ ਨੂੰ ਸਮਝਣ ਬਾਰੇ ਨਵੀਂ ਸੋਚ ਦਿੰਦੇ ਹਨ। ਉਨ੍ਹਾਂ ਕਿਹਾ, “ਸਿੱਖਿਆ ਸਿਰਫ਼ ਪਾਠਕ੍ਰਮ ਤੱਕ ਨਹੀਂ ਰਹਿ ਗਈ, ਅਸੀਂ ਵਿਦਿਆਰਥੀਆਂ ਦੀ ਜ਼ਿੰਦਗੀ ਨੂੰ ਨਸ਼ਿਆਂ ਤੋਂ ਦੂਰ ਰੱਖਣ ਅਤੇ ਮਨੁੱਖੀ ਮੁੱਲਾਂ ਵੱਲ ਲਿਜਾਣ ਦੀ ਜ਼ਿੰਮੇਵਾਰੀ ਨਿਭਾਉਣੀ ਹੈ।”
ਉਨ੍ਹਾਂ ਨੇ ਸੈਮੀਨਾਰ ਵਿਚ ਭਾਗ ਲੈਣ ਵਾਲੇ ਸਾਰੇ ਅਧਿਆਪਕਾਂ, ਲੈਕਚਰਾਰਾਂ ਅਤੇ ਰਿਸੋਰਸ ਪਰਸਨ ਦਾ ਧੰਨਵਾਦ ਕੀਤਾ।
ਇਸ ਮੌਕੇ ਵਿਸ਼ੇਸ਼ ਤੌਰ ਉਤੇ ਮਨੋਵਿਗਿਆਨਕਾ ਡਾ. ਰਸ਼ਮੀ ਅਤੇ ਸ੍ਰੀਮਤੀ ਜਸਪਰੀਤ ਕੌਰ ਵਲੋਂ ਅਧਿਆਪਕਾਂ ਨੂੰ ਵਿਦਿਆਰਥੀਆਂ ਦੀ ਮਾਨਸਿਕ ਸਿਹਤ, ਨਸ਼ਾ ਵਿਰੋਧੀ ਜਾਗਰੂਕਤਾ, ਸਕੂਲੀ ਵਾਤਾਵਰਣ ਅਤੇ ਆਤਮ-ਸਨਮਾਨ ਬਾਰੇ ਵਿਸ਼ੇਸ਼ ਲੈਕਚਰ ਦਿੱਤੇ ਗਏ।
👉 Subscribe now for more updates!


















