Shiv Kumar Batalvi evening held on the grounds of Sri Chamkaur Sahib
ਸ੍ਰੀ ਚਮਕੌਰ ਸਾਹਿਬ, 7 ਮਈ : ਸਥਾਨਕ ਸਿਟੀ ਸੈਂਟਰ ਸ੍ਰੀ ਚਮਕੌਰ ਸਾਹਿਬ ਵਿਖੇ ਪੰਜਾਬੀ ਮਾਂ ਬੋਲੀ ਦੀ ਜਾਨ ਸ਼ਿਵ ਕੁਮਾਰ ਬਟਾਲਵੀ ਦੇ ਨਾਮ ਇੱਕ ਸ਼ਾਮ ਕਰਵਾਈ ਗਈ। ਇਸ ਸ਼ਾਮ ਦੀ ਪ੍ਰਧਾਨਗੀ ਹਲਕਾ ਵਿਧਾਇਕ ਡਾ.ਚਰਨਜੀਤ ਸਿੰਘ ਨੇ ਕੀਤੀ।ਇਸ ਸ਼ਾਮ ਦੇ ਮੁੱਖ ਮਹਿਮਾਨ ਡਿਪਟੀ ਕਮਿਸ਼ਨਰ ਰੂਪਨਗਰ ਸ੍ਰੀ ਵਰਜੀਤ ਵਾਲੀਆ ਜੀ,ਐੱਸ ਪੀ ਹੈੱਡ ਕੁਆਟਰ ਸ੍ਰੀ ਅਰਵਿੰਦ ਮੀਨਾ ਜੀ ਨਾਲ਼ ਸ਼ਿਵ ਕੁਮਾਰ ਬਟਾਲਵੀ ਸ਼ਾਮ ਵਿੱਚ ਪਹੁੰਚੇ।
ਐੱਸ ਡੀ ਐੱਮ ਅਮਰੀਕ ਸਿੰਘ ਸਿੱਧੂ ਜੀ ਨੇ ਸ਼ਮਾਗਮ ਦੀ ਤਿਆਰੀ ਨਿਵੇਕਲੇ ਢੰਗ ਨਾਲ਼ ਕਰਵਾਈ।ਸ਼ਿਵ ਕੁਮਾਰ ਬਟਲਵੀ ਸ਼ਾਮ ਦੀ ਸ਼ੁਰੂਆਤ ਐੱਸ ਪੀ ਹੈੱਡ ਕੁਆਰਟਰ ਸ੍ਰੀ ਅਰਵਿੰਦਰ ਮੀਨਾ ਜੀ ਨੇ ਕੀਤੀ।ਡਿਪਟੀ ਕਮਿਸ਼ਨਰ ਰੂਪਨਗਰ ਸ੍ਰੀ ਵਰਜੀਤ ਵਾਲੀਆ ਜੀ ਨੇ ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਨੌਜਵਾਨ ਪੀੜੀ ਨੂੰ ਕਲਾ ਨਾਲ਼ ਜੁੜ ਕੇ ਨਸ਼ਿਆ ਤੋਂ ਤੋਬਾ ਕਰਨ ਦੀ ਤਾਕੀਦ ਕੀਤੀ। ਉਨ੍ਹਾਂ ਕਿਹਾ ਯੁੱਧ ਨਸ਼ਿਆਂ ਵਿਰੁੱਧ ਵਿੱਚ ਅਸੀਂ ਤਾਂ ਹੀ ਜਿੱਤ ਸਕਦੇ ਹਾ, ਜੇਕਰ ਨੌਜਵਾਨ ਪੀੜੀ ਕਲਾ ਨਾਲ਼ ਜੁੜੇ,ਸ਼ਿਵ ਕੁਮਾਰ ਦੀ ਸ਼ਇਰੀ ਨਾਲ਼ ਜੁੜੇ।
ਪ੍ਰੋਗ੍ਰਾਮ ਨੋਡਲ ਅਫਸਰ ਤੇਜਿੰਦਰ ਸਿੰਘ ਬਾਜ਼ ਨੇ ਸਵਾਲ ਦੇ ਜਵਾਬ ਵਿੱਚ ਦੱਸਿਆ ਕਿ ਬਟਾਲਵੀ ਸ਼ਾਮ ਵਿੱਚ ਵਿਸ਼ੇਸ਼ ਮਹਿਮਾਨ ਵਜੋਂ ਡਾ ਦੀਪਕ ਮਨਮੋਹਣ ਸਿੰਘ,ਡਾ ਸਤੀਸ਼ ਕੁਮਾਰ ਵਰਮਾ, ਫਿਲਮੀ ਅਦਾਕਾਰ ਬਨਿੰਦਰ ਬੰਨੀ,ਸੋਨਪ੍ਰੀਤ ਜਵੰਧਾ, ਗੀਤਕਾਰ ਸੋਨੀ ਠੁਲ੍ਹੇਵਾਲ, ਡਾ ਨਿਰਮਲ ਕੁਮਾਰ ਧੀਮਾਨ ਉਚੇਚੇ ਤੌਰ ਤੇ ਸ਼ਿਰਕਤ ਕੀਤੀ।
ਅੱਗੇ ਉਨ੍ਹਾਂ ਕਿਹਾ ਕਿ ਤਿੰਨ ਗ਼ਜ਼ਲ ਗਾਇਕ ਸ਼੍ਰੀ ਸੁਨੀਲ ਸਿੰਘ ਡੋਗਰਾ, ਸੁਖਜਿੰਦਰ ਸੁੱਖੀ ਅਤੇ ਸੁਖਵਿੰਦਰ ਸਾਰੰਗ ਸ਼ਿਵ ਕੁਮਾਰ ਬਟਾਲਵੀ ਦੀ ਸ਼ਾਇਰੀ ਦਾ ਰੰਗ ਬੰਨਣ ਬਿਖੇਰਨ ਲਈ ਹਾਜ਼ਰ ਹੋਏ।ਕਾਵਿ ਸ਼ਾਇਰੀ ਦਾ ਸਰੋਤਿਆ ਨੇ ਖੂਬ ਅਨੰਦ ਮਾਣਿਆ।
ਹਲਕਾ ਵਿਧਾਇਕ ਡਾ ਚਰਨਜੀਤ ਸਿੰਘ ਜੀ ਨੇ ਸ਼ਿਵ ਕੁਮਾਰ ਬਟਾਲਵੀ ਦੀ ਰਚਨਾ ‘ਕੁੱਝ ਰੁੱਖ ਮੈਨੂੰ ਪੁੱਤ ਲੱਗਦੇ ਨੇ’ਗਾ ਕੇ ਆਪਣਾ ਲੋਹਾ ਮਨਾਇਆ। ਇਸ ਸ਼ਾਮ ਵਿੱਚ ਸਾਰੀਆਂ ਮਾਨਯੋਗ ਸ਼ਖ਼ਸੀਅਤਾਂ ਦਾ ਸਨਮਾਨ ਕੀਤਾ ਗਿਆ।ਸ਼ਿਵ ਕੁਮਾਰ ਬਟਾਲਵੀ ਸ਼ਾਮ ਵਿੱਚ ਸਟੇਜ ਸੈਕਟਰੀ ਦੀ ਭੂਮਿਕਾ ਤੇਜਿੰਦਰ ਸਿੰਘ ਬਾਜ਼ ਨੇ ਬਾਖੂਬੀ ਨਿਭਾਈ।ਇਸ ਸਮੇਂ ਈ ਓ ਗੁਰਦੀਪ ਸਿੰਘ,ਜਗਤਾਰ ਸਿੰਘ ਘੜੂੰਆਂ, ਭੁਪਿੰਦਰ ਸਿੰਘ ਭੂਰਾ,ਵੀਰ ਦਵਿੰਦਰ ਸਿੰਘ ਬੱਲ੍ਹਾਂ, ਪ੍ਰਸ਼ੋਤਮ ਮਾਹਲ,ਰਾਜਿੰਦਰ ਰਾਜਾ, ਗਿਰਧਾਰੀ ਲਾਲ,ਲਖਵੀਰ ਸਿੰਘ, ਪਰਮਿੰਦਰ ਸਿੰਘ,ਰਾਬਿੰਦਰ ਸਿੰਘ ਰੱਬੀ, ਸਰਬਜੀਤ ਸਿੰਘ ਆਦਿ ਹਾਜ਼ਰ ਸਨ।
District Ropar News
Stay connected with DEO Rupnagar
We’re excited to announce that DEO Rupnagar is now available on social media! Follow us for the latest updates on education initiatives, news, and achievements in Rupnagar district.
Social Media Handles
–Website: https://deorpr.com/
–Facebook : https://www.facebook.com/share/1Def93JTpv/
Share with Your Network
Kindly share this information with all school teachers and students groups on WhatsApp. Let’s stay connected and work together to promote education in Rupnagar district!