DHE ਅਤੇ IIT ਰੂਪਨਗਰ ਵੱਲੋਂ 4 ਤੋਂ 6 ਅਕਤੂਬਰ ਤੱਕ ਕਰਵਾਇਆ ਜਾ ਰਿਹਾ Shiksha Maha-Kumbh-2024

Shiksha Maha-Kumbh - 2024 being conducted by DHE and IIT Rupnagar from 4th to 6th October

ਸਕੂਲੀ ਸਿੱਖਿਆ, ਉੱਚ-ਸਿੱਖਿਆ, ਉਦਯੋਗ ਅਤੇ ਸਮਾਜ ਦੇ ਵੱਖ-ਵੱਖ ਪਹਿਲੂਆਂ ਤੇ ਹੋਵੇਗੀ ਚਰਚਾ।

ਵੱਖ-ਵੱਖ ਖੇਤਰ ਦੇ ਮਾਹਿਰ ਸਾਂਝੇ ਕਰਨਗੇ ਅਪਣੇ ਤਜਰਬੇ ਅਤੇ ਨਵੀਨਤਾਕਾਰੀ ਵੀਚਾਰ

ਡਿਪਾਰਟਮੈਂਟ ਆਫ ਹੋਲਿਸਟਿਕ ਐਜੂਕੇਸ਼ਨ ਅਤੇ ਇੰਡੀਅਨ ਇੰਸਟੀਚਿਊਟ ਆਫ ਟੈਕਨੋਲੋਜੀ ਰੂਪਨਗਰ ਵੱਲੋਂ ਮਿਤੀ 4 ਤੋਂ 6 ਅਕਤੂਬਰ ਤੱਕ “ਸਿੱਖਿਆ ਮਹਾਂ-ਕੁੰਭ” ਕਰਵਾਇਆ ਜਾ ਰਿਹਾ ਹੈ। ਜਿਸ ਦਾ ਉਦਘਾਟਨ ਮਾਨਯੋਗ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਜੀ ਕਰਨਗੇ। ਪੰਜਾਬ, ਹਰਿਆਣਾ ਦੇ ਰਾਜਪਾਲ ਅਤੇ ਕੇਂਦਰੀ ਮੰਤਰੀ ਇਸ ਵਿੱਚ ਸ਼ਿਰਕਤ ਕਰਨਗੇ

Shiksha Maha-Kumbh - 2024 being conducted by DHE and IIT Rupnagar from 4th to 6th October
ਇਸ ਮੌਕੇ ਕਰਵਾਈ ਜਾ ਰਹੀ ਅੰਤਰਰਾਸ਼ਟਰੀ ਕਾਨਫਰੰਸ ਦਾ ਮੁੱਖ ਵਿਸ਼ਾ “ਗਲੋਬਲ ਵਿਕਾਸ ਲਈ ਭਾਰਤੀ ਸਿੱਖਿਆ ਪ੍ਰਣਾਲੀ” ਹੈ। ਜਿਸ ਦਾ ਮੁੱਖ ਉਦੇਸ਼ – ਉੱਚ ਵਿੱਦਿਅਕ ਸੰਸਥਾਵਾਂ ਨੂੰ ਸਕੂਲਾਂ ਨਾਲ ਜੋੜਨਾ, ਸਿੱਖਿਆ ਨੀਤੀ 2020 ਨੂੰ ਲਾਗੂ ਕਰਨਾ, ਉਦਯੋਗ ਦੀ ਲੋੜ ਅਨੁਸਾਰ ਨਵੀਂ ਪੀੜ੍ਹੀ ਨੂੰ ਤਿਆਰ ਕਰਨ ਲਈ ਵਿੱਦਿਅਕ ਸੰਸਥਾਵਾਂ ਨੂੰ ਪ੍ਰੇਰਿਤ ਕਰਨਾ, ਰਸਮੀ ਸਿੱਖਿਆ ਅਤੇ ਹੁਨਰ ਦੇ ਤਾਲਮੇਲ ਨੂੰ ਯਕੀਨੀ ਬਣਾਉਣਾ, ਪ੍ਰਤਿਭਾ ਨੂੰ ਕਲਾਸਰੂਮ ਤੱਕ ਪਹੁੰਚਣ ਲਈ ਵਾਤਾਵਰਣ ਪ੍ਰਦਾਨ ਕਰਨਾ, ਸਮਾਜ ਵਿੱਚ ਸਕਾਰਾਤਮਕ ਮਾਹੌਲ ਸਿਰਜਣ ਲਈ ਵਿਅਕਤੀਆਂ ਅਤੇ ਸੰਸਥਾਵਾਂ ਦੇ ਵਧੀਆ ਕੰਮ ਲਈ ਇੱਕ ਪਲੇਟਫਾਰਮ ਪ੍ਰਦਾਨ ਕਰਨਾ, ਸਿੱਖਿਆ ਦੀ ਦੁਨੀਆ ਤੋਂ ਲੈ ਕੇ ਚਿੰਤਕਾਂ, ਪ੍ਰਯੋਗਵਾਦੀਆਂ ਅਤੇ ਸਮਾਜ ਵਿਗਿਆਨੀਆਂ ਨੂੰ ਸਮਾਜ ਦੇ ਵੱਖ-ਵੱਖ ਵਿਸ਼ਿਆਂ ‘ਤੇ ਵਿਚਾਰ ਕਰਨ ਲਈ ਇੱਕ ਪਲੇਟਫਾਰਮ ਪ੍ਰਦਾਨ ਕਰਨਾ ਹੈ।

CHIEF GUEST & GUESTS OF HONOUR

ਇਸ ਅੰਤਰਰਾਸ਼ਟਰੀ ਕਾਨਫਰੰਸ ਵਿੱਚ ਵੱਖ-ਵੱਖ ਖੇਤਰਾਂ ਦੇ ਮਾਹਿਰ ਅਪਣੇ ਤਜਰਬੇ ਸਾਂਝੇ ਕਰਨਗੇ। ਵੱਖ-ਵੱਖ ਰਾਜਾਂ ਦੇ ਸਕੂਲ ਅਤੇ ਉੱਚ ਸਿੱਖਿਆ ਸੰਸਥਾਵਾਂ ਦੇ ਵਿਦਿਆਰਥੀ, ਅਕਾਦਮਿਕ, ਖੋਜਕਾਰ ਉਦਯੋਗ ਦੇ ਮਾਹਿਰ ਭਾਗ ਲੈਣਗੇ। ਇਸ ਦੌਰਾਨ ਵੱਖ-ਵੱਖ ਵਿਸ਼ਿਆਂ ‘ਤੇ ਚਰਚਾ ਕੀਤੀ ਜਾਵੇਗੀ। ਨਵੀਨਤਾਕਾਰੀ ਵਿਚਾਰ ਪੇਸ਼ ਕੀਤੇ ਜਾਣਗੇ ਅਤੇ ਵੱਖ-ਵੱਖ ਕੌਂਸਲਾਂ ਅਤੇ ਖੋਜ ਸੰਸਥਾਵਾਂ ਉਨ੍ਹਾਂ ਦੁਆਰਾ ਕੀਤੇ ਜਾ ਰਹੇ ਕੰਮਾਂ ਸਬੰਧੀ ਅਹਿਮ ਜਾਣਕਾਰੀ ਸਾਂਝੀ ਕੀਤੀ ਜਾਵੇਗੀ।
ਸਿੱਖਿਆ ਮਹਾਕੁੰਭ ਮੁਹਿੰਮ ਦੀ ਕਲਪਨਾ ਇਸਰੋ ਦੇ ਸੀਨੀਅਰ ਵਿਗਿਆਨੀ ਅਤੇ ਡੀਐਚਈ ਅਤੇ ਵੀਬੀਆਈਟੀਆਰ ਦੇ ਡਾਇਰੈਕਟਰ ਡਾ. ਠਾਕੁਰ ਸੁਦੇਸ਼ ਰੌਨੀਜਾ ਦੁਆਰਾ ਕੀਤੀ ਗਈ ਸੀ। ਉਨ੍ਹਾਂ ਦਾ ਕਹਿਣਾ ਹੈ ਕਿ ਸਮਾਜ ਨੂੰ ਸਥਿਰਤਾ ਵੱਲ ਵਧਣ ਲਈ ਮਨੁੱਖ ਨੂੰ ਸਿਰ, ਦਿਲ ਅਤੇ ਹੱਥ ‘ਤੇ ਕੰਮ ਕਰਨਾ ਪਵੇਗਾ। ਭਾਵ ਵਿਅਕਤੀ ਬੁੱਧੀਮਾਨ, ਭਾਵੁਕ ਅਤੇ ਹੁਨਰਮੰਦ ਹੋਣਾ ਚਾਹੀਦਾ ਹੈ। ਪਰ ਇਸ ਸਮੇਂ ਕੇਵਲ ਸਿਰ ‘ਤੇ ਹੀ ਕੰਮ ਚੱਲ ਰਿਹਾ ਹੈ। ਦੁਨੀਆ ਦੀ ਗੱਲ ਕਰੀਏ ਤਾਂ ਉਹ ਵੀ ਭਾਰਤ ਦੀ ਗੁਰੂਕੁਲ ਪ੍ਰਣਾਲੀ ਦੀ ਚੋਣ ਕਰ ਰਹੇ ਹਨ।

ਸਿੱਖਿਆ ਮਹਾਕੁੰਭ ਦੇ ਆਯੋਜਨ ਸਬੰਧੀ ਇਸਰੋ ਵਿਗਿਆਨੀ ਡਾ. ਠਾਕਰ ਸੁਦੇਸ਼ ਰੋਨੀਜਾ ਅਨੁਸਾਰ ਪੁਰਾਣੇ ਸਮੇਂ ਵਿਚ ਭਾਰਤ ਵਿਚ 12 ਕੁੰਭ ਹੁੰਦੇ ਸਨ। ਇਹ ਕੁੰਭ ਸਿਰਫ ਗੰਗਾ ਵਿਚ ਇਸ਼ਨਾਨ ਕਰਨ ਤੱਕ ਹੀ ਸੀਮਤ ਨਹੀਂ ਸੀ, ਇਸ ਵਿਚ ਸੈਰ-ਸਪਾਟਾ ਅਤੇ ਖੇਤੀਬਾੜੀ ਸਮੇਤ ਵੱਖ ਵੱਖ ਵਿਸ਼ਿਆਂ ਨੂੰ ਕਵਰ ਕੀਤਾ ਗਿਆ ਸੀ। ਪਿਛਲੇ ਸਾਲ ਤੱਕ, 106 ਭਾਰਤੀ ਵਿਗਿਆਨ ਕਾਂਗਰਸ ਆਯੋਜਿਤ ਕੀਤੀਆਂ ਗਈਆਂ ਸਨ, ਜਿਸ ਵਿੱਚ ਮਾਨਯੋਗ ਪ੍ਰਧਾਨ ਮੰਤਰੀ ਜੀ ਮੁੱਖ ਮਹਿਮਾਨ ਸਨ। ਪਰ ਚਰਚਾ ਸਿਰਫ ਵਿਗਿਆਨ ‘ਤੇ ਹੁੰਦੀ ਸੀ। ਜਦੋਂ ਕਿ ਸਿੱਖਿਆ ਕੇਵਲ ਵਿਗਿਆਨ ਨਹੀਂ ਹੈ, ਸਗੋਂ ਇਹ ਬਹੁ-ਆਯਾਮੀ ਹੈ। ਇਸ ਵਿੱਚ ਉਦਯੋਗ, ਪ੍ਰਬੰਧਨ ਸਬੰਧ ਅਤੇ ਸੈਰ ਸਪਾਟਾ ਵੀ ਸ਼ਾਮਿਲ ਹੈ। ਇਸ ਲਈ ਇਹ ਪ੍ਰੋਗਰਾਮ ਦੇਸ਼ ਦੇ 140 ਕਰੋੜ ਲੋਕਾਂ ਨੂੰ ਧਿਆਨ ਵਿੱਚ ਰੱਖ ਕੇ ਤਿਆਰ ਕੀਤਾ ਗਿਆ ਸੀ। ਕੋਈ ਵੀ ਮਾ੫ ਅਜਿਹਾ ਨਹੀਂ ਹੈ ਜੋ ਇਸ ਵਿੱਚ ਸ਼ਾਮਲ ਨਹੀਂ ਹੈ। ਇਸ ਵਿੱਚ ਦੇਸ਼ ਦੇ 15.5 ਲੱਖ ਸਕੂਲ ਸ਼ਾਮਲ ਹਨ ਜਿਨ੍ਹਾਂ ਵਿੱਚ 26.5 ਕਰੋੜ ਵਿਦਿਆਰਥੀ ਪੜ੍ਹਦੇ ਹਨ, 52 ਹਜ਼ਾਰ ਕਾਲਜ, 1176 ਯੂਨੀਵਰਸਿਟੀਆਂ ਅਤੇ 167 ਉੱਚ ਸੰਸਥਾਵਾਂ ਜਿਨ੍ਹਾਂ ਵਿੱਚ 4.25 ਕਰੋੜ ਵਿਦਿਆਰਥੀ ਪੜ੍ਹਦੇ ਹਨ, ਉਦਯੋਗ ਅਤੇ ਸਮਾਜ ਇਸ ਵਿੱਚ ਸ਼ਾਮਲ ਹੈ। ਇਹ ਇਸ ਲਈ ਹੈ ਕਿਉਂਕਿ ਅੰਤਰ ਅਨੁਸ਼ਾਸਨੀ ਪਹੁੰਚ ਲਈ, ਅੰਤਰ ਅਨੁਸ਼ਾਸਨੀ ਸੰਵਾਦ ਵੀ ਜ਼ਰੂਰੀ ਹੈ।

 

ਤਿੰਨ ਰਾਜਾਂ ਦੇ 45 ਹਜ਼ਾਰ ਸਕੂਲੀ ਵਿਦਿਆਰਥੀ ਲੈਣਗੇ ਹਿੱਸਾ…

ਇਸ ਸਮਾਗਮ ਵਿੱਚ ਹਰਿਆਣਾ, ਹਿਮਾਚਲ ਅਤੇ ਪੰਜਾਬ ਤੋਂ 9ਵੀਂ ਤੋਂ 12ਵੀਂ ਜਮਾਤ ਦੇ ਕਰੀਬ 45 ਹਜ਼ਾਰ ਵਿਦਿਆਰਥੀ ਭਾਗ ਲੈਣਗੇ। ਇਸਰੋ, ਆਈਸੀਸੀਆਰ ਸਮੇਤ ਦੇਸ਼ ਦੀਆਂ 42 ਕੌਂਸਲਾਂ ਆਪਣੇ ਸਟਾਲ ਲਗਾਉਣਗੀਆਂ ਅਤੇ ਵਿਦਿਆਰਥੀਆਂ ਨੂੰ ਮੈਡੀਕਲ, ਇੰਜਨੀਅਰਿੰਗ ਅਤੇ ਸਪੇਸ ਵਿੱਚ ਨਵਾਂ ਕੀ ਹੋ ਰਿਹਾ ਹੈ ਬਾਰੇ ਦੱਸਣਗੇ। ਇਸ ਤੋਂ ਇਲਾਵਾ ਇੱਥੇ ਸਕੂਲਾਂ ਵਿੱਚ ਪ੍ਰੋਜੈਕਟ ਬਣਾਉਣ ਵਾਲੇ ਵਿਦਿਆਰਥੀਆਂ ਦੀਆਂ ਪ੍ਰਦਰਸ਼ਨੀਆਂ ਵੀ ਲਗਾਈਆਂ ਜਾਣਗੀਆਂ। ਇਸ ਸਮੇਂ ਦੌਰਾਨ, ਆਈਆਈਟੀ ਦੇ ਵਿਦਿਆਰਥੀ ਸਕੂਲੀ ਵਿਦਿਆਰਥੀਆਂ ਨਾਲ ਗੱਲਬਾਤ ਕਰਨਗੇ ਅਤੇ ਉਨ੍ਹਾਂ ਨੂੰ ਕੋਚਿੰਗ ਸੈਂਟਰਾਂ ਦੇ ਸ਼ੋਸ਼ਣ ਤੋਂ ਕਿਵੇਂ ਬਚਣਾ ਹੈ ਬਾਰੇ ਦੱਸਿਆ ਜਾਵੇਗਾ। ਇਸ ਤੋਂ ਇਲਾਵਾ ਸਕੂਲੀ ਵਿਦਿਆਰਥੀਆਂ ਨੂੰ ਆਈ.ਆਈ.ਟੀ. ਦਾ ਬੁਨਿਆਦੀ ਢਾਂਚਾ ਵਿਖਾਇਆ ਜਾਵੇਗਾ।

 

ਖੋਜਕਾਰ ਤੇ ਮਾਹਿਰ ਪੇਸ਼ ਕਰਨਗੇ ਆਪਣੇ ਪੇਪਰ ਅਤੇ ਆਰਮੀ ਦੇ ਵੀ ਸਟਾਲ ਲਗਾਏ ਜਾਣਗੇ।

ਡਾਇਰੈਕਟਰਜ਼ ਸੰਮੇਲਨ ਵਿੱਚ 150 ਤੋਂ 200 ਵਾਈਸ ਚਾਂਸਲਰ ਅਤੇ ਡਾਇਰੈਕਟਰ ਹਿੱਸਾ ਲੈਣਗੇ। ਇਸ ਦੌਰਾਨ ਸਕੂਲੀ ਸਿੱਖਿਆ, ਉੱਚ ਸਿੱਖਿਆ ਅਤੇ ਉਦਯੋਗ ਇਕੱਠੇ ਕਿਵੇਂ ਕੰਮ ਕਰ ਸਕਦੇ ਹਨ ਤੇ ਚਰਚਾ ਹੋਵੇਗੀ। ਬਿਉਰੋਕਰੇਟਸ ਸੰਮੇਲਨ ਦੌਰਾਨ ਭਖਦੇ ਮਸਲਿਆਂ ਵਿੱਚ ਬਿਉਰੋਕਰੇਟਸ ਕਿਵੇਂ ਯੋਗਦਾਨ ਪਾ ਸਕਦੇ ਹਨ, ਇਸ ਬਾਰੇ ਚਰਚਾ ਹੋਵੇਗੀ। ਪ੍ਰਿੰਸੀਪਲ ਸੰਮੇਲਨ ਦੌਰਾਨ ਇਸ ਗੱਲ ‘ਤੇ ਧਿਆਨ ਕੇਂਦਰਿਤ ਰਹੇਗਾ ਕਿ ਉਨ੍ਹਾਂ ਦੇ ਸਕੂਲਾਂ ਵਿੱਚ ਕਿਹੜੀਆਂ ਵਧੀਆ ਪ੍ਰੈਕਟਿਸ ਚੱਲ ਰਹੀਆਂ ਹਨ ਅਤੇ ਇਨ੍ਹਾਂ ਨੂੰ ਦੂਜਿਆਂ ਨਾਲ ਕਿਵੇਂ ਸਾਂਝਾ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ, NEP ਨੂੰ ਕਿਵੇਂ ਲਾਗੂ ਕੀਤਾ ਜਾ ਰਿਹਾ ਹੈ, ਅਤੇ ਹੋਰ ਕੀ ਕੁੱਝ ਬਿਹਤਰ ਕੀਤਾ ਜਾ ਸਕਦਾ ਹੈ। ਸਾਇੰਟਿਸਟ ਸੰਮੇਲਨ ਦੌਰਾਨ ਸਕੂਲੀ ਵਿਦਿਆਰਥੀਆਂ ਵਿੱਚ ਵਿਗਿਆਨ ਨੂੰ ਕਿਵੇਂ ਹਰਮਨ ਪਿਆਰਾ ਬਣਾਇਆ ਜਾ ਸਕਦਾ ਹੈ ਇਸ ਬਾਰੇ ਚਰਚਾ ਹੋਵੇਗੀ। ਇਸੇ ਤਰ੍ਹਾਂ ਟੇਲੈਂਟ ਰਿਕੋਗਨੀਸ਼ਨ ਸੰਮੇਲਨ ਵਿੱਚ ਵਿਦਿਆਰਥੀਆਂ ਦੇ ਹੁਨਰ ਬਾਰੇ ਚਰਚਾ ਕੀਤੀ ਜਾਵੇਗੀ ਅਤੇ ਉਨ੍ਹਾਂ ਨੂੰ ਸਨਮਾਨਿਤ ਵੀ ਕੀਤਾ ਜਾਵੇਗਾ। ਇਸ ਦੌਰਾਨ ਵੱਖ ਵੱਖ ਖੇਤਰਾਂ ਦੇ ਖੋਜਾਰਥੀ ਅਤੇ ਮਾਹਿਰ ਆਪਣੇ ਪੇਪਰ ਪੇਸ਼ ਕਰਨਗੇ। ਆਰਮੀ ਜਾਂ ਡਿਫੈਂਸ ਦੇ ਸਟਾਲ ਵੀ ਲਗਾਏ ਜਾਣਗੇ ਅਤੇ ਮਾਡਲ ਪ੍ਰਦਰਸ਼ਿਤ ਕੀਤੇ ਜਾਣਗੇ। ਇਸ ਸਿੱਖਿਆ ਮਹਾਕੁੰਭ ਦਾ ਉਦੇਸ਼ ਇਹ ਦੇਖਣਾ ਹੈ ਕਿ ਸਿੱਖਿਆ ਦੇ ਪਾੜੇ ਨੂੰ ਦੂਰ ਕਰਕੇ ਦੇਸ਼ ਨੂੰ “ਇੱਕ ਰਾਸ਼ਟਰ, ਇੱਕ ਸਿੱਖਿਆ” ਵੱਲ ਕਿਵੇਂ ਲਿਜਾਇਆ ਜਾ ਸਕੇ।

Jasveer Singh, District Mentor Math Rupnagar
ਜਸਵੀਰ ਸਿੰਘ ਡੀ.ਐਮ. ਕੋਆਰਡੀਨੇਟਰ, ਸੈਕੰਡਰੀ ਸਿੱਖਿਆ, ਰੂਪਨਗਰ।

For Registration Click here

Shiksha Maha-Kumbh – 2024 being conducted by DHE and IIT Rupnagar from 4th to 6th October

 

DHE ਅਤੇ IIT ਰੂਪਨਗਰ ਵੱਲੋਂ 4 ਤੋਂ 6 ਅਕਤੂਬਰ ਤੱਕ ਕਰਵਾਇਆ ਜਾ ਰਿਹਾ Shiksha Maha-Kumbh-2024

Leave a Comment

Your email address will not be published. Required fields are marked *

Scroll to Top