ਪੰਜਾਬ ਸਕੂਲ ਸਿੱਖਿਆ ਬੋਰਡ ਬਾਰਵੀਂ ਦੇ ਨਤੀਜੇ ਵਿੱਚ ਸਰਕਾਰੀ ਕੰਨਿਆ ਸੀਨੀਅਰ ਸੈਕੈਂਡਰੀ ਸਕੂਲ ਦੀਆਂ ਵਿਦਿਆਰਥਣਾਂ ਨੇ ਮਾਰੀ ਬਾਜ਼ੀ

Girls of Government Girls Senior Secondary School excelled in Punjab School Education Board 12th results

Girls of Government Girls Senior Secondary School excelled in Punjab School Education Board 12th results

ਸ਼ਰਮਨ ਯਾਦਵ ਨੇ 97.6%ਅੰਕ ਲੈ ਕੇ ਜ਼ਿਲਾ ਰੂਪਨਗਰ ਵਿੱਚ ਦੂਜਾ ਸਥਾਨ ਹਾਸਲ ਕੀਤਾ।
Girls of Government Girls Senior Secondary School excelled in Punjab School Education Board 12th results, Sharman Yadav secured second position in Rupnagar district with 97.6% marks.
Sharman Yadav secured second position in Rupnagar district with 97.6% marks.
ਰੂਪਨਗਰ, 15 ਮਈ: ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ ਬਾਰਵੀਂ ਜਮਾਤ ਦੇ ਨਤੀਜਿਆਂ ਵਿੱਚ ਸਰਕਾਰੀ ਕੰਨਿਆ ਸੀਨੀਅਰ ਸੈਕੈਂਡਰੀ ਸਕੂਲ ਦੀਆਂ ਵਿਦਿਆਰਥਣਾਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਸਾਇੰਸ ਗਰੁੱਪ ਦੀ ਵਿਦਿਆਰਥਣ ਸ਼ਰਮਨ ਯਾਦਵ ਨੇ 97.6% ਅੰਕ ਲੈ ਕੇ ਜ਼ਿਲ੍ਹਾ ਰੂਪਨਗਰ ਵਿੱਚ ਦੂਜਾ ਅਤੇ ਪੰਜਾਬ ਦੀ ਮੈਰਿਟ ਸੂਚੀ ਵਿੱਚ 12ਵਾਂ ਸਥਾਨ ਪ੍ਰਾਪਤ ਕੀਤਾ ਸਾਇੰਸ ਗਰੁੱਪ ਵਿੱਚ ਗੁਰਸਿਮਰਨਜੀਤ ਕੌਰ ਪੁੱਤਰੀ ਲਖਵਿੰਦਰ ਪਾਲ ਸਿੰਘ ਨੇ 94.8% ਅੰਕ ਲੈ ਕੇ ਦੂਜਾ ਸਥਾਨ ਅਤੇ ਮਹਿਕ ਪੁੱਤਰੀ ਮਨਜੀਤ ਕੁਮਾਰ ਨੇ 94% ਅੰਕ ਲੈ ਕੇ ਤੀਜਾ ਸਥਾਨ ਹਾਸਿਲ ਕੀਤਾ ।ਕਾਮਰਸ ਗਰੁੱਪ ਵਿੱਚ ਹਰਜਿੰਦਰ ਭਟੋਏ ਪੁੱਤਰੀ ਗੁਰਪਾਲ ਸਿੰਘ ਨੇ 92.6% ਅੰਕ ਲੈ ਕੇ ਪਹਿਲਾ ਅਰਸ਼ਪ੍ਰੀਤ ਕੌਰ ਪੁੱਤਰੀ ਗੁਰਜੀਤ ਸਿੰਘ ਨੇ 90.8% ਅੰਕ ਲੈ ਕੇ ਦੂਜਾ ਤਰਨਵੀਰ ਕੌਰ ਪੁੱਤਰੀ ਸ਼ਮਸ਼ੇਰ ਸਿੰਘ ਅਤੇ ਗੁਰਲੀਨ ਕੌਰ ਪੁੱਤਰੀ ਜਸਪਾਲ ਸਿੰਘ ਦੋਨਾਂ ਨੇ 88.6% ਅੰਕ ਲੈ ਕੇ ਤੀਜਾ ਸਥਾਨ ਪ੍ਰਾਪਤ ਕੀਤਾ।
ਆਰਟਸ ਗਰੁੱਪ ਵਿੱਚ ਕਾਜਲ ਕੁਮਾਰੀ ਪੁੱਤਰੀ ਸੰਜੀਵ ਕੁਮਾਰ ਨੇ 95.4% ਅੰਕ ਪ੍ਰਾਪਤ ਕਰਕੇ ਪਹਿਲਾ ;ਰੰਜਨਾ ਪੁੱਤਰੀ ਜਗਜੀਵਨ ਰਾਮ ਨੇ 94.2% ਅੰਕ ਪ੍ਰਾਪਤ ਕਰਕੇ ਦੂਜਾ ਅਤੇ ਅਨੀਸ਼ਾ ਮਲਿਕ ਪੁੱਤਰੀ ਜਸਪਾਲ ਸਿੰਘ ਨੇ 91.6% ਅੰਕ ਪ੍ਰਾਪਤ ਕਰਕੇ ਤੀਜਾ ਸਥਾਨ ਹਾਸਿਲ ਕੀਤਾ।ਇਸ ਪ੍ਰਕਾਰ ਵੋਕੇਸ਼ਨਲ ਗਰੁੱਪ ਵਿੱਚ ਦਿੱਵਿਆ ਸੈਣੀ ਪੁੱਤਰੀ ਭੂਸ਼ਣ ਸੈਣੀ ਨੇ 90.8% ਅੰਕ ਪ੍ਰਾਪਤ ਕਰਕੇ ਪਹਿਲਾ;ਸਨੋਵਰ ਪੁੱਤਰੀ ਰਹੀਮ ਖਾਨ ਨੇ 90% ਪ੍ਰਤੀਸ਼ਤ ਅੰਕ ਲੈ ਕੇ ਦੂਜਾ ਅਤੇ ਗਗਨਦੀਪ ਕੌਰ ਪੁੱਤਰੀ ਦਿਲਬਾਗ ਸਿੰਘ ਨੇ 89.4% ਅੰਕ ਲੈ ਕੇ ਤੀਜਾ ਸਥਾਨ ਹਾਸਿਲ ਕੀਤਾ।
Girls of Government Girls Senior Secondary School excelled in Punjab School Education Board 12th results
ਇਸ ਮੌਕੇ ਜ਼ਿਲਾ ਸਿੱਖਿਆ ਅਫਸਰ ਸੈਕੰਡਰੀ ਸਿੱਖਿਆ ਸ਼੍ਰੀ ਪ੍ਰੇਮ ਕੁਮਾਰ ਮਿੱਤਲ ਨੇ ਉਚੇਚੇ ਤੌਰ ਤੇ ਸਕੂਲ ਵਿੱਚ ਪਹੁੰਚ ਕੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ।ਇਸ ਵਿਸ਼ੇਸ਼ ਪ੍ਰਾਪਤੀ ਲਈ ਪ੍ਰਿੰਸੀਪਲ ਸ਼੍ਰੀਮਤੀ ਸੰਦੀਪ ਕੌਰ ਵੱਲੋਂ ਵਿਦਿਆਰਥਣ ਸ਼ਰਮਨ ਯਾਦਵ ਨੂੰ 5100 ਰੁਪਏ ਨਕਦ ਰਾਸ਼ੀ ਅਤੇ ਟਰਾਫੀ ਦੇ ਕੇ ਸਨਮਾਨਿਤ ਕੀਤਾ ਗਿਆ।
Girls of Government Girls Senior Secondary School excelled in Punjab School Education Board 12th results
ਉਨਾਂ ਵੱਲੋਂ ਵਿਦਿਆਰਥਣਾਂ ਦੀ ਮਿਹਨਤ ਅਧਿਆਪਕਾਂ ਦੀ ਲਗਨ ਅਤੇ ਮਾਪਿਆਂ ਦੇ ਸਹਿਯੋਗ ਦੀ ਖੁੱਲੇ ਦਿਲੋਂ ਸ਼ਲਾਘਾ ਕਰਦਿਆਂ ਕਿਹਾ ਗਿਆ ਕਿ ਇਹ ਨਤੀਜੇ ਸਾਡੇ ਸਮੂਹ ਟੀਮ ਵਰਕ ਦਾ ਨਤੀਜਾ ਹਨ।ਇਹ ਸਿਰਫ ਅੰਕਾਂ ਦੀ ਜਿੱਤ ਨਹੀਂ ਸਗੋਂ ਵਿਦਿਆਰਥੀਆਂ ਦੀ ਸਖਤ ਮਿਹਨਤ ਲਗਨ ਅਤੇ ਸੰਘਰਸ਼ ਦਾ ਨਤੀਜਾ ਹੈ।ਵਿਦਿਆਰਥਣ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਜਦੋਂ ਉਦੇਸ਼ ਸਾਫ ਹੋਵੇ, ਮਿਹਨਤ ਲਗਾਤਾਰਤਾ ਵਿੱਚ ਹੋਵੇ, ਰਾਹ ਦਿਖਾਉਣ ਵਾਲੇ ਗੁਰੂ ਮਿਲਣ ਤਾਂ ਕੋਈ ਵੀ ਮੰਜ਼ਲ ਦੂਰ ਨਹੀਂ। ਇਸ ਮੌਕੇ ਸਮੂਹ ਸਟਾਫ ਮੈਂਬਰਾਂ ਅਤੇ ਐਸਐਮਸੀ ਮੈਂਬਰਾਂ ਵੱਲੋਂ ਵਿਦਿਆਰਥੀਆਂ ਦਾ ਮੂੰਹ ਮਿੱਠਾ ਕਰਵਾਇਆ ਗਿਆ ਤੇ ਉਨਾਂ ਦੇ ਮਾਪਿਆਂ ਨੂੰ ਵਧਾਈ ਦਿੱਤੀ ਗਈ।ਅਤੇ ਵਿਦਿਆਰਥੀਆਂ ਨੂੰ ਰੌਸ਼ਨ ਭਵਿੱਖ ਲਈ ਅਸੀਸਾਂ ਵੀ ਦਿੱਤੀਆਂ ਗਈਆਂ।

District Ropar News 

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਢੇਰ ਦੀ ਵਿਦਿਆਰਥਣ ਦੀਕਸ਼ਾ ਜ਼ਿਲ੍ਹਾ ਮੈਰਿਟ ਵਿੱਚ ਸ਼ਾਮਿਲ, ਡੀਈਓ ਵਲੋਂ ਸਨਮਾਨਿਤ

Leave a Comment

Your email address will not be published. Required fields are marked *

Scroll to Top