Home - Ropar News - ਸੈਲਫ ਮੈਡੀਕੇਸ਼ਨ ਤੋਂ ਪਰਹੇਜ਼ ਕਰਨਾ ਚਾਹੀਦਾ ਸਿਵਲ ਸਰਜਨ ਡਾਕਟਰ ਤਰਸੇਮ ਸਿੰਘਸੈਲਫ ਮੈਡੀਕੇਸ਼ਨ ਤੋਂ ਪਰਹੇਜ਼ ਕਰਨਾ ਚਾਹੀਦਾ ਸਿਵਲ ਸਰਜਨ ਡਾਕਟਰ ਤਰਸੇਮ ਸਿੰਘ Leave a Comment / By Dishant Mehta / November 23, 2024 Self-medication should be avoided, says Civil Surgeon Dr. Tarsem Singhਰੂਪਨਗਰ, 22 ਨਵੰਬਰ: ਸਿਵਲ ਸਰਜਨ ਰੂਪਨਗਰ ਡਾਕਟਰ ਤਰਸੇਮ ਸਿੰਘ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਸਿਹਤ ਵਿਭਾਗ ਹਮੇਸ਼ਾ ਹੀ ਲੋਕਾਂ ਦੀ ਨਰੋਈ ਸਿਹਤ ਲਈ ਵਚਨਬੱਧ ਹੈ। ਇਸ ਟੀਚੇ ਦੀ ਪੂਰਤੀ ਲਈ ਸਿਹਤ ਵਿਭਾਗ ਵੱਲੋਂ 18 ਤੋਂ 24 ਨਵੰਬਰ ਤੱਕ ਵਿਸ਼ਵ ਐਂਟੀ ਮਾਈਕਰੋ ਬਿਅਲ ਜਾਗਰੂਕਤਾ ਹਫ਼ਤਾ ਮਨਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਦਿਨ ਦਾ ਉਦੇਸ਼ ਲੋਕਾਂ ਨੂੰ ਐਂਟੀ ਬਾਇਓਟਿਕ ਦਵਾਈਆਂ ਅਤੇ ਐਂਟੀ-ਮਾਈਕ੍ਰੋਬਾਇਲ ਰਜਿਸਟੈੰਸ ਦਵਾਈਆਂ ਬਾਰੇ ਜਾਗਰੂਕ ਕਰਨਾ ਹੈ। ਅੱਜ ਦੇ ਸਮੇਂ ‘ਚ ਬੈਕਟੀਰੀਆ ਨੂੰ ਖਤਮ ਕਰਨ ਵਾਲੀਆਂ ਦਵਾਈਆਂ ਦਾ ਅਸਰ ਕਾਫ਼ੀ ਘਟ ਹੋ ਰਿਹਾ ਹੈ। ਇਸ ਸਥਿਤੀ ਨੂੰ ਮਾਈਕਰੋਬਾਇਲ ਪ੍ਰਤੀਰੋਧ ਕਿਹਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਲੋਕਾਂ ਨੂੰ ਸੈਲਫ ਮੈਡੀਕੇਸ਼ਨ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਕਿਉਂਕਿ ਆਮ ਦੇਖਿਆ ਜਾਂਦਾ ਹੈ ਕਿ ਲੋਕ ਬਿਨਾਂ ਮਾਹਿਰ ਡਾਕਟਰਾਂ ਦੀ ਸਲਾਹ ਤੇ ਆਪਣੀ ਮਰਜ਼ੀ ਨਾਲ ਬਹੁਤ ਸਾਰੀਆਂ ਦਵਾਈਆਂ ਦੀ ਵਰਤੋਂ ਕਰ ਲੈਂਦੇ ਹਨ ਇਸ ਨਾਲ ਦਵਾਈਆਂ ਦੀ ਮਾਤਰਾ ਅਧੂਰੀ ਤੇ ਕੋਰਸ ਵੀ ਅਧੂਰਾ ਰਹਿ ਜਾਂਦਾ ਹੈ। ਜਿਸ ਨਾਲ ਉਨਾਂ ਦੇ ਸਰੀਰ ਵਿੱਚ ਇਹਨਾਂ ਦਵਾਈਆਂ ਪ੍ਰਤੀ ਰਜਿਸਟੈਂਸ ਪੈਦਾ ਹੋ ਜਾਂਦੀ ਹੈ ਅਤੇ ਦਵਾਈਆਂ ਅਸਰ ਕਰਨੀਆਂ ਬੰਦ ਕਰ ਦਿੰਦੀਆਂ ਹਨ। ਜਿਸ ਨਾਲ ਸਰੀਰ ਬਹੁਤ ਸਾਰੇ ਵਿਕਾਰਾਂ ਤੇ ਰੋਗਾਂ ਦਾ ਘਰ ਬਣ ਜਾਂਦਾ ਹੈ। ਐਂਟੀ-ਮਾਈਕ੍ਰੋਬਾਇਲ ਦਵਾਈਆਂ ਦਾ ਅਸਰ ਘਟ ਜਾਂਦਾ ਹੈ, ਜਿਸ ਕਰਕੇ ਬਿਮਾਰੀਆਂ ਦਾ ਇਲਾਜ਼ ਕਰਨਾ ਮੁਸ਼ਕਿਲ ਹੋ ਜਾਂਦਾ ਹੈ ਅਤੇ ਬਿਮਾਰੀ ਫੈਲਣ ਦਾ ਖਤਰਾ ਵੀ ਵਧ ਜਾਂਦਾ ਹੈ। ਐਂਟੀ-ਬਾਇਓਟਿਕ ਦਵਾਈਆਂ ਦਾ ਇਸਤੇਮਾਲ ਬਿਨਾਂ ਡਾਕਟਰ ਦੀ ਸਲਾਹ ਦੇ ਕਰਨਾ ਕਿਸੇ ਵੀ ਸਥਿਤੀ ‘ਚ ਨੁਕਸਾਨਦੇਹ ਹੋ ਸਕਦਾ ਹੈ। ਸਿਵਲ ਸਰਜਨ ਨੇ ਦੱਸਿਆ ਕਿ ਇਨ੍ਹਾਂ ਦਵਾਈਆਂ ਨੂੰ ਕਈ ਵਾਰ ਲੋਕ ਡਾਕਟਰ ਦੀ ਸਲਾਹ ਲਏ ਬਿਨ੍ਹਾਂ ਹੀ ਖਾ ਲੈਂਦੇ ਹਨ। ਜਿਸ ਕਰਕੇ ਇਨ੍ਹਾਂ ਦਵਾਈਆਂ ਦਾ ਸਿਹਤ ‘ਤੇ ਉਲਟਾ ਅਸਰ ਵੀ ਪੈ ਸਕਦਾ ਹੈ। ਇਨ੍ਹਾਂ ਦਵਾਈਆਂ ਨਾਲ ਨੁਕਸਾਨ ਵੀ ਹੋ ਸਕਦੇ ਹਨ। ਸਹੀ ਸਮੇਂ ‘ਤੇ ਦਵਾਈ ਨਾ ਲੈਣਾ, ਆਪਣੇ ਹਿਸਾਬ ਨਾਲ ਦਵਾਈ ਦੀ ਡੋਜ ਵਧਾਉਣਾ ਜਾਂ ਘਟ ਕਰਨਾ, ਬਿਨ੍ਹਾਂ ਡਾਕਟਰ ਦੀ ਸਲਾਹ ਤੋਂ ਦਵਾਈ ਲੈਣਾ, ਵਾਈਰਲ ਇੰਨਫੈਕਸ਼ਨ ਹੋਣ ‘ਤੇ ਐਂਟੀ-ਮਾਈਕ੍ਰੋਬਾਇਲ ਦਵਾਈਆਂ ਦਾ ਇਸਤੇਮਾਲ ਕਰਨਾ, ਡਾਕਟਰ ਦੁਆਰਾ ਦਿੱਤੀਆਂ ਦਵਾਈਆਂ ਦਾ ਸਹੀ ਸਮੇਂ ‘ਤੇ ਇਸਤੇਮਾਲ ਨਾ ਕਰਨਾ ਸਿਹਤ ਲਈ ਬਹੁਤ ਨੁਕਸਾਨਦਾਇਕ ਹੋ ਸਕਦਾ ਹੈ। ਉਨਾਂ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਦਵਾਈਆਂ ਡਾਕਟਰੀ ਸਲਾਹ ਨਾਲ ਹੀ ਲਈਆਂ ਜਾਣ।Self-medication should be avoided, says Civil Surgeon Dr. Tarsem SinghRopar Google News Share this: Click to share on WhatsApp (Opens in new window) WhatsApp Click to share on Facebook (Opens in new window) Facebook Click to share on Telegram (Opens in new window) Telegram Click to share on X (Opens in new window) X Click to print (Opens in new window) Print Click to email a link to a friend (Opens in new window) Email Related Related Posts ਜ਼ਿਲ੍ਹਾ ਰੂਪਨਗਰ ਵਿੱਚ ਮਾਪਿਆਂ ਦੀ ਭਾਗੀਦਾਰੀ ਸਬੰਧੀ ਦੂਜੇ ਪੜਾਅ ਦੀ ਟ੍ਰੇਨਿੰਗ ਸਫਲਤਾਪੂਰਵਕ ਆਯੋਜਿਤ Leave a Comment / Ropar News / By Dishant Mehta ਜ਼ਿਲ੍ਹਾ ਰੂਪਨਗਰ ਵਿੱਚ RAA ਤਹਿਤ 6ਵੀਂ ਤੋਂ 10ਵੀਂ ਜਮਾਤਾਂ ਲਈ ਜ਼ਿਲ੍ਹਾ ਪੱਧਰੀ ਕੁਇਜ਼ ਮੁਕਾਬਲਾ ਸਫ਼ਲਤਾਪੂਰਵਕ ਆਯੋਜਿਤ Leave a Comment / Ropar News / By Dishant Mehta RAA–2025 ਤਹਿਤ 9ਵੀਂ -10ਵੀਂ ਜ਼ਿਲ੍ਹਾ ਪੱਧਰੀ ਵਿਗਿਆਨ ਪ੍ਰਦਰਸ਼ਨੀ ਸਫਲਤਾਪੂਰਵਕ ਆਯੋਜਿਤ Leave a Comment / Ropar News / By Dishant Mehta ਡੀ.ਈ.ਓ. ਪ੍ਰੇਮ ਕੁਮਾਰ ਮਿੱਤਲ ਵਲੋਂ ਅਧਿਆਪਕ ਜਗਜੀਤ ਸਿੰਘ ਰਾਏਪੁਰ ਨੂੰ ਨੈਸ਼ਨਲ ਪੱਧਰੀ ਪ੍ਰਾਪਤੀ ਲਈ ਸਨਮਾਨਿਤ Leave a Comment / Ropar News / By Dishant Mehta 4 ਦਸੰਬਰ – ਭਾਰਤੀ ਜਲ ਸੈਨਾ ਦਿਵਸ Leave a Comment / Poems & Article, Ropar News / By Dishant Mehta RAA–2025 ਤਹਿਤ ਜ਼ਿਲ੍ਹਾ ਪੱਧਰੀ ਛੇਵੀਂ ਤੋਂ ਅੱਠਵੀਂ ਕਲਾਸਾਂ ਲਈ ਵਿਗਿਆਨ ਪ੍ਰਦਰਸ਼ਨੀ ਸਫਲਤਾਪੂਰਵਕ ਆਯੋਜਿਤ Leave a Comment / Ropar News / By Dishant Mehta ਬਲਾਕ ਨੰਗਲ ਵਿੱਚ Teachers’ Fest ਦਾ ਸ਼ਾਨਦਾਰ ਆਯੋਜਨ — ਅਧਿਆਪਕਾਂ ਨੇ ਦਿਖਾਇਆ ਕਲਾਤਮਕ ਜ਼ੌਰ Leave a Comment / Ropar News / By Dishant Mehta Computer Literacy Day: ਡਿਜ਼ੀਟਲ ਪੀੜ੍ਹੀ ਨੂੰ ਸ਼ਕਤੀਸ਼ਾਲੀ ਬਣਾਉਣ ਵੱਲ ਇੱਕ ਕਦਮ Leave a Comment / Poems & Article, Ropar News / By Dishant Mehta NOTICE OF ELECTION UNDER RULE 7 OF PUNJAB PANCHAYAT ELECTION RULES 1994 Leave a Comment / Ropar News / By Dishant Mehta ਵਿਸ਼ਵ ਏਡਜ਼ ਦਿਵਸ: ਜਿੰਦਗੀਆਂ ਬਚਾਉਣ ਦੀ ਸੱਚੀ ਜੰਗ Leave a Comment / Ropar News / By Dishant Mehta Mass Counselling Sessions Held in Rupnagar District Leave a Comment / Ropar News / By Dishant Mehta ਰੂਪਨਗਰ ਵਿੱਚ RAA–2025 ਤਹਿਤ ਜ਼ਿਲ੍ਹਾ ਪੱਧਰੀ ਸੀਨੀਅਰ ਸੈਕੰਡਰੀ ਵਿਦਿਆਰਥੀ ਵਿਗਿਆਨ ਪ੍ਰਦਰਸ਼ਨੀ ਸਫਲਤਾਪੂਰਵਕ ਆਯੋਜਿਤ Leave a Comment / Ropar News / By Dishant Mehta ਰੂਪਨਗਰ ਜ਼ਿਲ੍ਹਾ ਪੱਧਰੀ ਸਮੀਖਿਆ ਮੀਟਿੰਗ ਸਫਲਤਾਪੂਰਵਕ ਆਯੋਜਿਤ Leave a Comment / Ropar News / By Dishant Mehta Mass Counselling Sessions Held in Rupnagar District Leave a Comment / Ropar News / By Dishant Mehta 26 ਨਵੰਬਰ ਭਾਰਤ ਦਾ ਸੰਵਿਧਾਨ ਦਿਵਸ Leave a Comment / Poems & Article, Ropar News / By Dishant Mehta ਰੂਪਨਗਰ ਜ਼ਿਲ੍ਹੇ ਲਈ ਮਾਣ ਦਾ ਪਲ, ਰਾਸ਼ਟਰੀ ਬਾਲ ਵਿਗਿਆਨਿਕ ਪ੍ਰਦਰਸ਼ਨੀ ‘ਚ ਰਾਏਪੁਰ ਸਕੂਲ ਨੇ ਜਿੱਤਿਆ ਖਾਸ ਸਨਮਾਨ Leave a Comment / Ropar News / By Dishant Mehta
ਜ਼ਿਲ੍ਹਾ ਰੂਪਨਗਰ ਵਿੱਚ ਮਾਪਿਆਂ ਦੀ ਭਾਗੀਦਾਰੀ ਸਬੰਧੀ ਦੂਜੇ ਪੜਾਅ ਦੀ ਟ੍ਰੇਨਿੰਗ ਸਫਲਤਾਪੂਰਵਕ ਆਯੋਜਿਤ Leave a Comment / Ropar News / By Dishant Mehta
ਜ਼ਿਲ੍ਹਾ ਰੂਪਨਗਰ ਵਿੱਚ RAA ਤਹਿਤ 6ਵੀਂ ਤੋਂ 10ਵੀਂ ਜਮਾਤਾਂ ਲਈ ਜ਼ਿਲ੍ਹਾ ਪੱਧਰੀ ਕੁਇਜ਼ ਮੁਕਾਬਲਾ ਸਫ਼ਲਤਾਪੂਰਵਕ ਆਯੋਜਿਤ Leave a Comment / Ropar News / By Dishant Mehta
RAA–2025 ਤਹਿਤ 9ਵੀਂ -10ਵੀਂ ਜ਼ਿਲ੍ਹਾ ਪੱਧਰੀ ਵਿਗਿਆਨ ਪ੍ਰਦਰਸ਼ਨੀ ਸਫਲਤਾਪੂਰਵਕ ਆਯੋਜਿਤ Leave a Comment / Ropar News / By Dishant Mehta
ਡੀ.ਈ.ਓ. ਪ੍ਰੇਮ ਕੁਮਾਰ ਮਿੱਤਲ ਵਲੋਂ ਅਧਿਆਪਕ ਜਗਜੀਤ ਸਿੰਘ ਰਾਏਪੁਰ ਨੂੰ ਨੈਸ਼ਨਲ ਪੱਧਰੀ ਪ੍ਰਾਪਤੀ ਲਈ ਸਨਮਾਨਿਤ Leave a Comment / Ropar News / By Dishant Mehta
RAA–2025 ਤਹਿਤ ਜ਼ਿਲ੍ਹਾ ਪੱਧਰੀ ਛੇਵੀਂ ਤੋਂ ਅੱਠਵੀਂ ਕਲਾਸਾਂ ਲਈ ਵਿਗਿਆਨ ਪ੍ਰਦਰਸ਼ਨੀ ਸਫਲਤਾਪੂਰਵਕ ਆਯੋਜਿਤ Leave a Comment / Ropar News / By Dishant Mehta
ਬਲਾਕ ਨੰਗਲ ਵਿੱਚ Teachers’ Fest ਦਾ ਸ਼ਾਨਦਾਰ ਆਯੋਜਨ — ਅਧਿਆਪਕਾਂ ਨੇ ਦਿਖਾਇਆ ਕਲਾਤਮਕ ਜ਼ੌਰ Leave a Comment / Ropar News / By Dishant Mehta
Computer Literacy Day: ਡਿਜ਼ੀਟਲ ਪੀੜ੍ਹੀ ਨੂੰ ਸ਼ਕਤੀਸ਼ਾਲੀ ਬਣਾਉਣ ਵੱਲ ਇੱਕ ਕਦਮ Leave a Comment / Poems & Article, Ropar News / By Dishant Mehta
NOTICE OF ELECTION UNDER RULE 7 OF PUNJAB PANCHAYAT ELECTION RULES 1994 Leave a Comment / Ropar News / By Dishant Mehta
ਰੂਪਨਗਰ ਵਿੱਚ RAA–2025 ਤਹਿਤ ਜ਼ਿਲ੍ਹਾ ਪੱਧਰੀ ਸੀਨੀਅਰ ਸੈਕੰਡਰੀ ਵਿਦਿਆਰਥੀ ਵਿਗਿਆਨ ਪ੍ਰਦਰਸ਼ਨੀ ਸਫਲਤਾਪੂਰਵਕ ਆਯੋਜਿਤ Leave a Comment / Ropar News / By Dishant Mehta
ਰੂਪਨਗਰ ਜ਼ਿਲ੍ਹੇ ਲਈ ਮਾਣ ਦਾ ਪਲ, ਰਾਸ਼ਟਰੀ ਬਾਲ ਵਿਗਿਆਨਿਕ ਪ੍ਰਦਰਸ਼ਨੀ ‘ਚ ਰਾਏਪੁਰ ਸਕੂਲ ਨੇ ਜਿੱਤਿਆ ਖਾਸ ਸਨਮਾਨ Leave a Comment / Ropar News / By Dishant Mehta