Home - Ropar News - ਮਿੰਨੀ ਮੈਰਾਥਨ ਦੀ ਸਫਲਤਾ ਨੂੰ ਦੇਖਦੇ ਹੋਏ ਹਰ ਸਾਲ ਕਰਵਾਉਣ ਦਾ ਕਰਾਂਗੇ ਯਤਨ: ਡਿਪਟੀ ਕਮਿਸ਼ਨਰ ਮਿੰਨੀ ਮੈਰਾਥਨ ਦੀ ਸਫਲਤਾ ਨੂੰ ਦੇਖਦੇ ਹੋਏ ਹਰ ਸਾਲ ਕਰਵਾਉਣ ਦਾ ਕਰਾਂਗੇ ਯਤਨ: ਡਿਪਟੀ ਕਮਿਸ਼ਨਰ Leave a Comment / By Dishant Mehta / February 23, 2025 Considering the success of the mini marathon, we will make efforts to hold it every year: Deputy Commissioner ਪ੍ਰਸ਼ਾਸਨ ਦੇ ਸੀਨੀਅਰ ਅਧਿਕਾਰੀਆਂ ਸਮੇਤ 1200 ਦੇ ਕਰੀਬ ਨੌਜਵਾਨਾਂ ਲੜਕੇ ਲੜਕੀਆਂ, ਬਜ਼ੁਰਗ, ਮਹਿਲਾਵਾਂ ਤੇ ਬੱਚੇ ਮੈਰਾਥਨ ‘ਚ ਦੌੜੇ ਰੂਪਨਗਰ, 23 ਫਰਵਰੀ: ਜ਼ਿਲ੍ਹੇ ਦੇ ਨੌਜਵਾਨਾਂ ਸਿਹਤਮੰਦ ਤੇ ਚੰਗੀ ਜੀਵਨ ਸ਼ੈਲੀ ਅਪਣਾਉਣ ਲਈ ਪ੍ਰੇਰਿਤ ਕਰਨ ਦੇ ਮੰਤਵ ਨਾਲ ਨੂੰ ਜ਼ਿਲ੍ਹਾ ਪ੍ਰਸ਼ਾਸਨ ਰੂਪਨਗਰ ਵੱਲੋਂ ਪਹਿਲੀ ਮਿੰਨੀ ਮੈਰਾਥਾਨ ਦਾ ਆਯੋਜਨ ਬਹੁਤ ਸਫਲਤਾ ਪੂਰਵਕ ਕੀਤਾ ਗਿਆ। ਇਸ ਮਿੰਨੀ ਮੈਰਾਥਨ ਦੀ ਸ਼ੁਰੂਆਤ ਹਲਕਾ ਵਿਧਾਇਕ ਰੂਪਨਗਰ ਐਡਵੋਕੇਟ ਦਿਨੇਸ਼ ਚੱਡਾ ਵੱਲੋਂ ਨਹਿਰੂ ਸਟੇਡਿਅਮ ਵਿਖੇ ਝੰਡੀ ਦੇ ਕੇ ਕੀਤੀ ਗਈ। ਇਸ ਮੌਕੇ ਹਲਕਾ ਵਿਧਾਇਕ ਨੇ ਮੈਰਾਥਨ ਵਿੱਚ ਭਾਗ ਲੈਣ ਵਾਲਿਆਂ ਸਮੂਹ ਜ਼ਿਲ੍ਹਾ ਵਾਸੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਨੌਜਵਾਨੀ ਨੂੰ ਕੁਰਾਹੇ ਪੈਣ ਤੋਂ ਬਚਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਦਾ ਇਹ ਸ਼ਲਾਘਾਯੋਗ ਉਪਰਾਲਾ ਹੈ। ਉਨ੍ਹਾਂ ਕਿਹਾ ਕਿ ਆਪਣੀ ਜਿੰਦਗੀ ਨੂੰ ਸਿਹਤਮੰਦ ਢੰਗ ਨਾਲ ਜਿਊਣ ਲਈ ਖੇਡਾਂ ਅਹਿਮ ਭੂਮਿਕਾ ਨਿਭਾਉਂਦੀਆ ਹਨ। ਉਨ੍ਹਾਂ ਕਿਹਾ ਕਿ ਖੇਡਾਂ ਨਾਲ ਸਾਡੀ ਜ਼ਿਦੰਗੀ ਵਿਚ ਬਹੁਤ ਚੰਗੇ ਨਤੀਜੇ ਦੇਖਣ ਨੂੰ ਮਿਲਦੇ ਹਨ ਜਿਵੇਂ ਸਹਿਣਸ਼ੀਲਤਾ, ਅਨੁਸ਼ਾਸਨ, ਸਦਾਚਾਰ, ਜਿੱਤਣ ਦੀ ਤਾਂਘ, ਆਪਸੀ ਪ੍ਰੇਮ ਪਿਆਰ, ਇਕਜੁੱਟਤਾ, ਸਬਰ ਆਦਿ ਕੁੱਟ-ਕੁੱਟ ਕੇ ਭਰਦੀਆਂ ਹਨ। ਇਸ ਮੌਕੇ ਗੱਲਬਾਤ ਕਰਦਿਆਂ ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਨੇ ਕਿਹਾ ਕਿ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕਰਵਾਈ ਗਈ ਪਹਿਲੀ ਮਿੰਨੀ ਮੈਰਾਥਨ ਨੂੰ ਜ਼ਿਲ੍ਹਾ ਵਾਸੀਆਂ ਦਾ ਬਹੁਤ ਭਰਵਾਂ ਹੁੰਗਾਰਾ ਮਿਲਿਆ ਹੈ। ਇਸ ਵਿੱਚ 1200 ਦੇ ਕਰੀਬ ਨੌਜਵਾਨਾਂ ਲੜਕੇ ਲੜਕੀਆਂ, ਬਜ਼ੁਰਗਾਂ, ਮਹਿਲਾਵਾਂ ਅਤੇ ਬੱਚਿਆਂ ਨੇ ਬੜੇ ਉਤਸਾਹ ਨਾਲ ਭਾਗ ਲਿਆ। ਉਹਨਾਂ ਕਿਹਾ ਕਿ ਅਸੀਂ ਇਸ ਮਿੰਨੀ ਮੈਰਾਥਨ ਦੀ ਸਫਲਤਾ ਨੂੰ ਦੇਖਦੇ ਹੋਏ ਹਰ ਸਾਲ ਕਰਵਾਉਣ ਦਾ ਯਤਨ ਕਰਾਂਗੇ। ਇਸ ਨਾਲ ਜਿੱਥੇ ਨੌਜਵਾਨਾਂ ਨੂੰ ਖੇਡਾਂ ਵੱਲ ਉਤਸ਼ਾਹ ਮਿਲੇਗਾ ਉੱਥੇ ਹੀ ਆਪਣੀ ਜ਼ਿੰਦਗੀ ਵਿਚ ਸਖਤ ਮਿਹਨਤ ਕਰਕੇ ਸਫਲ ਹੋਣ ਲਈ ਪ੍ਰੇਰਨਾ ਮਿਲੇਗੀ। ਇਸੇ ਦੌਰਾਨ ਉਹਨਾਂ ਪ੍ਰਭ ਆਸਰੇ ਤੋਂ ਆਏ ਦਿਵਿਆਂਗ ਬੱਚਿਆਂ ਅਤੇ ਪ੍ਰਕਾਸ਼ ਮੈਮੋਰੀਅਲ ਸਕੂਲ ਦੇ ਵਿਦਿਆਰਥੀਆਂ ਦਾ ਸਪੈਸ਼ਲ ਧੰਨਵਾਦ ਕੀਤਾ ਕਿ ਉਨ੍ਹਾਂ ਨੇ ਆਪਣੀ ਮੁਸ਼ਕਿਲ ਭਰੀ ਜ਼ਿੰਦਗੀ ਦੇ ਬਾਵਜੂਦ ਵੱਧ ਚੜ ਕੇ ਮੈਰਾਥਨ ਵਿੱਚ ਹਿੱਸਾ ਲੈਕੇ ਇਸਨੂੰ ਸਫਲ ਬਣਾਇਆ। ਉਨਾਂ ਉ-ਜੀਵਨ ਬੈਂਕ, ਰਜਨੀ ਹਰਬਲ, ਲਾਹੌਰੀ ਜੀਰਾ, ਰੂਪਨਗਰ ਪੈਡਲਰ, ਐਨਸੀਸੀ ਅਕੈਡਮੀ, ਰੋਟਰੀ ਕਲੱਬ, ਜ਼ਿਲ੍ਹਾ ਐਥਲੀਕ ਐਸੋਸੀਏਸ਼ਨ, ਪ੍ਰੋ ਅਲਟੀਮੇਟ ਜਿੰਮ, ਅਤੁਲ ਫਿਟਨੈਸ ਮਾਰਸ਼ਲਾਟ ਅਤੇ ਹੋਰ ਸਹਿਯੋਗ ਕਰਨ ਵਾਲਿਆਂ ਨੂੰ ਮੌਕੇ ਉਤੇ ਸਨਮਾਨ ਕੀਤਾ। ਇਸ ਉਪਰੰਤ ਸਰਕਾਰੀ ਕਾਲਜ ਰੋਪੜ ਦੇ ਵਿਦਿਆਰਥੀਆਂ ਵੱਲੋਂ ਭੰਗੜੇ ਦੀ ਪੇਸ਼ਕਾਰੀ ਕਰਕੇ ਮੈਰਾਥਨ ਦੀ ਸਮਾਪਤੀ ਕੀਤੀ। ਇਸ ਮੈਰਾਥਨ ਵਿਚ ਵਧੀਕ ਡਿਪਟੀ ਕਮਿਸ਼ਨਰ ਚੰਦਰਜਯੋਤੀ ਸਿੰਘ, ਸਹਾਇਕ ਕਮਿਸ਼ਨਰ ਅਰਵਿੰਦਰਪਾਲ ਸਿੰਘ ਸੋਮਲ, ਮੁੱਖ ਮੰਤਰੀ ਫੀਲਡ ਅਫਸਰ ਜਸਜੀਤ ਸਿੰਘ, ਐਸ.ਡੀ.ਐਮ ਨੰਗਲ ਅਨਮਜੋਤ ਕੌਰ, ਐਸਡੀਐਮ ਰੋਪੜ ਸਚਿਨ ਪਾਠਕ, ਐਸਡੀਐਮ ਸ੍ਰੀ ਚਮਕੌਰ ਸਾਹਿਬ ਅਮਰੀਕ ਸਿੰਘ, ਸਿਵਲ ਸਰਜਨ ਰੂਪਨਗਰ ਡਾ. ਤਰਸੇਮ ਸਿੰਘ, ਆਰ ਟੀ ਓ ਗੁਰਵਿੰਦਰ ਸਿੰਘ ਜੌਹਲ, ਜ਼ਿਲ੍ਹਾ ਖੇਡ ਅਫਸਰ ਜਗਜੀਵਨ ਸਿੰਘ, ਤਹਿਸੀਲਦਾਰ ਸੰਦੀਪ ਕੁਮਾਰ ਤਹਿਸੀਲਦਾਰ ਅੰਮ੍ਰਿਤਬੀਰ ਸਿੰਘ, ਨਾਇਬ ਤਹਿਸਲਦਾਰ ਕੁਲਦੀਪ ਸਿੰਘ, ਸ਼ਿਵ ਕੁਮਾਰ, ਕੁਲਤਾਰ ਸਿੰਘ, ਮੋਹਨ ਸਿੰਘ ਚਾਹਲ, ਐੱਮ ਸੀ ਰਾਜੂ ਸਤਿਆਲ, ਸ਼ਿਵ ਕੁਮਾਰ ਲਾਲਪੁਰਾ, ਪ੍ਰਿੰਸੀਪਲ ਆਦਰਸ਼ ਸ਼ਰਮਾ, ਪ੍ਰੋਫੈਸਰ ਨਿਰਮਲ ਬਰਾੜ, ਗੁਰਵਿੰਦਰ ਸਿੰਘ ਰੋਮੀ, ਜ਼ਿਲ੍ਹੇ ਦੇ ਹੋਰ ਅਧਿਕਾਰੀ ਤੇ ਕਰਮਚਾਰੀ, ਸਕੂਲ ਵਿਦਿਆਰਥੀ ਹਾਜ਼ਰ ਸਨ। Ropar Google News Study Material Related Related Posts ਸਿੱਖਿਆ ਖੇਤਰ ਵਿੱਚ ਵੱਡਾ ਵਿਕਾਸ, MLA Dinesh Chadha ਵੱਲੋਂ ਨਵੇਂ ਕਲਾਸਰੂਮ ਅਤੇ NSQF ਲੈਬ ਨੂੰ ਵਿਦਿਆਰਥੀਆਂ ਨੂੰ ਸਮਰਪਿਤ ਕੀਤਾ Leave a Comment / Ropar News / By Dishant Mehta S. Surinderpal Singh, ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ, ਨੂੰ ਰਿਟਾਇਰਮੈਂਟ ਦੀਆਂ ਹਾਰਦਿਕ ਮੁਬਾਰਕਾਂ ਅਤੇ ਸ਼ੁਭਕਾਮਨਾਵਾਂ! Leave a Comment / Ropar News / By Dishant Mehta ਵਿਦਿਆਰਥੀਆਂ ਤੇ ਮਾਪਿਆਂ ਦੀਆਂ ਸਮੱਸਿਆਵਾ ਕਰਾਂਗੇ ਪਹਿਲ ਦੇ ਅਧਾਰ ਤੇ ਹੱਲ- Education Minister Leave a Comment / Ropar News / By Dishant Mehta “ਉੱਚੇ ਵਿਚਾਰਾਂ ਨਾਲ ਸਾਦੀ ਜ਼ਿੰਦਗੀ ਜੀਓ”: PCS Jasjit Singh ਅਧਿਕਾਰੀ ਵੱਲੋਂ ਵਿਦਿਆਰਥੀਆਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਦੀ ਅਪੀਲ Leave a Comment / Ropar News / By Dishant Mehta ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਸਮੇਂ ਦੇ ਹਾਣੀ ਬਣਾਉਣ ਲਈ ਹਰ ਲੋੜੀਂਦੀ ਕੋਸ਼ਿਸ਼ ਕਰਾਂਗੇ – MLA Chadha Leave a Comment / Ropar News / By Dishant Mehta ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਵਿੱਚ Anti-drug play ਦਾ ਆਯੋਜਨ Leave a Comment / Ropar News / By Dishant Mehta MLA Dr. Charanjit Singh ਨੇ ਧਨੌਰੀ, ਭਾਗੋਵਾਲ ਅਤੇ ਪਪਰਾਲੀ ਸਕੂਲਾਂ ਦੇ ਵਿਕਾਸ ਕਾਰਜਾਂ ਦਾ ਉਦਘਾਟਨ ਕੀਤਾ Leave a Comment / Ropar News / By Dishant Mehta SATHEE APP ਰਾਹੀਂ ਵਿਦਿਆਰਥੀਆਂ ਨੂੰ NEET- JEE ਦੀ ਤਿਆਰੀ ਵਿੱਚ ਮਿਲੇਗੀ ਮਦਦ Leave a Comment / Ropar News / By Dishant Mehta Meritorious students ਦੇ ਸੁਪਨਿਆਂ ਨੂੰ ਮਿਲੇ ਖੰਭ ‘ਇਕ ਦਿਨ DC/SSP ਦੇ ਸੰਗ’ Leave a Comment / Ropar News / By Dishant Mehta Punjab Government ਸਿੱਖਿਆ ਦੇ ਖੇਤਰ ਨੂੰ ਹਰ ਪੱਖੋਂ ਮਜ਼ਬੂਤ ਅਤੇ ਸਮੇਂ ਦਾ ਹਾਣੀ ਬਣਾਉਣ ਲਈ ਵਚਨਬੱਧ-Harjot Bains Leave a Comment / Ropar News / By Dishant Mehta MLA Dinesh Chadha ਵੱਲੋਂ ਸਕੂਲਾਂ ਵਿੱਚ ਵਿਕਾਸ ਕਾਰਜਾਂ ਦਾ ਉਦਘਾਟਨ Leave a Comment / Ropar News / By Dishant Mehta ਜ਼ਿਲ੍ਹਾ ਰੂਪਨਗਰ ਦੇ ਸਰਕਾਰੀ ਸਕੂਲਾਂ ਵਿੱਚ Summer camp ਦੀ ਸ਼ੁਰੂਆਤ, ਵਿਦਿਆਰਥੀਆਂ ਨੇ ਸਿੱਖੀ Telugu language ਦੀ ਬੁਨਿਆਦੀ ਜਾਣਕਾਰੀ Leave a Comment / Ropar News / By Dishant Mehta Sikhiya Kranti ਦਾ ਪ੍ਰਤੱਖ ਪ੍ਰਮਾਣ ਬਦਲ ਰਹੀ ਸਰਕਾਰੀ ਸਕੂਲਾਂ ਦੀ ਨੁਹਾਰ- Harjot Bains Leave a Comment / Ropar News / By Dishant Mehta Summer vacation ਨੂੰ ਲੈ ਕੇ ਸਿੱਖਿਆ ਮੰਤਰੀ ਦਾ ਆਇਆ ਬਿਆਨ Leave a Comment / Ropar News / By Dishant Mehta “Punjab Sikhiya Kranti” ਤਹਿਤ ਸੂਬੇ ਦੇ ਲਗਭਗ ਹਰ ਸਰਕਾਰੀ ਸਕੂਲ ਵਿੱਚ ਆਈ ਤਬਦੀਲੀ- ਸਿੱਖਿਆ ਮੰਤਰੀ Leave a Comment / Ropar News / By Dishant Mehta ਸਿੱਖਿਆ ਵਿੱਚ ਸੁਧਾਰ ਲਈ ਜ਼ਮੀਨੀ ਪੱਧਰ ‘ਤੇ ਕੋਸ਼ਿਸ਼ਾਂ ਜਾਰੀ – Adarsh School Lodhipur ਵਿੱਚ ਵਿਸ਼ੇਸ਼ ਦੌਰਾ Leave a Comment / Ropar News / By Dishant Mehta
ਸਿੱਖਿਆ ਖੇਤਰ ਵਿੱਚ ਵੱਡਾ ਵਿਕਾਸ, MLA Dinesh Chadha ਵੱਲੋਂ ਨਵੇਂ ਕਲਾਸਰੂਮ ਅਤੇ NSQF ਲੈਬ ਨੂੰ ਵਿਦਿਆਰਥੀਆਂ ਨੂੰ ਸਮਰਪਿਤ ਕੀਤਾ Leave a Comment / Ropar News / By Dishant Mehta
S. Surinderpal Singh, ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ, ਨੂੰ ਰਿਟਾਇਰਮੈਂਟ ਦੀਆਂ ਹਾਰਦਿਕ ਮੁਬਾਰਕਾਂ ਅਤੇ ਸ਼ੁਭਕਾਮਨਾਵਾਂ! Leave a Comment / Ropar News / By Dishant Mehta
ਵਿਦਿਆਰਥੀਆਂ ਤੇ ਮਾਪਿਆਂ ਦੀਆਂ ਸਮੱਸਿਆਵਾ ਕਰਾਂਗੇ ਪਹਿਲ ਦੇ ਅਧਾਰ ਤੇ ਹੱਲ- Education Minister Leave a Comment / Ropar News / By Dishant Mehta
“ਉੱਚੇ ਵਿਚਾਰਾਂ ਨਾਲ ਸਾਦੀ ਜ਼ਿੰਦਗੀ ਜੀਓ”: PCS Jasjit Singh ਅਧਿਕਾਰੀ ਵੱਲੋਂ ਵਿਦਿਆਰਥੀਆਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਦੀ ਅਪੀਲ Leave a Comment / Ropar News / By Dishant Mehta
ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਸਮੇਂ ਦੇ ਹਾਣੀ ਬਣਾਉਣ ਲਈ ਹਰ ਲੋੜੀਂਦੀ ਕੋਸ਼ਿਸ਼ ਕਰਾਂਗੇ – MLA Chadha Leave a Comment / Ropar News / By Dishant Mehta
ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਵਿੱਚ Anti-drug play ਦਾ ਆਯੋਜਨ Leave a Comment / Ropar News / By Dishant Mehta
MLA Dr. Charanjit Singh ਨੇ ਧਨੌਰੀ, ਭਾਗੋਵਾਲ ਅਤੇ ਪਪਰਾਲੀ ਸਕੂਲਾਂ ਦੇ ਵਿਕਾਸ ਕਾਰਜਾਂ ਦਾ ਉਦਘਾਟਨ ਕੀਤਾ Leave a Comment / Ropar News / By Dishant Mehta
SATHEE APP ਰਾਹੀਂ ਵਿਦਿਆਰਥੀਆਂ ਨੂੰ NEET- JEE ਦੀ ਤਿਆਰੀ ਵਿੱਚ ਮਿਲੇਗੀ ਮਦਦ Leave a Comment / Ropar News / By Dishant Mehta
Meritorious students ਦੇ ਸੁਪਨਿਆਂ ਨੂੰ ਮਿਲੇ ਖੰਭ ‘ਇਕ ਦਿਨ DC/SSP ਦੇ ਸੰਗ’ Leave a Comment / Ropar News / By Dishant Mehta
Punjab Government ਸਿੱਖਿਆ ਦੇ ਖੇਤਰ ਨੂੰ ਹਰ ਪੱਖੋਂ ਮਜ਼ਬੂਤ ਅਤੇ ਸਮੇਂ ਦਾ ਹਾਣੀ ਬਣਾਉਣ ਲਈ ਵਚਨਬੱਧ-Harjot Bains Leave a Comment / Ropar News / By Dishant Mehta
MLA Dinesh Chadha ਵੱਲੋਂ ਸਕੂਲਾਂ ਵਿੱਚ ਵਿਕਾਸ ਕਾਰਜਾਂ ਦਾ ਉਦਘਾਟਨ Leave a Comment / Ropar News / By Dishant Mehta
ਜ਼ਿਲ੍ਹਾ ਰੂਪਨਗਰ ਦੇ ਸਰਕਾਰੀ ਸਕੂਲਾਂ ਵਿੱਚ Summer camp ਦੀ ਸ਼ੁਰੂਆਤ, ਵਿਦਿਆਰਥੀਆਂ ਨੇ ਸਿੱਖੀ Telugu language ਦੀ ਬੁਨਿਆਦੀ ਜਾਣਕਾਰੀ Leave a Comment / Ropar News / By Dishant Mehta
Sikhiya Kranti ਦਾ ਪ੍ਰਤੱਖ ਪ੍ਰਮਾਣ ਬਦਲ ਰਹੀ ਸਰਕਾਰੀ ਸਕੂਲਾਂ ਦੀ ਨੁਹਾਰ- Harjot Bains Leave a Comment / Ropar News / By Dishant Mehta
“Punjab Sikhiya Kranti” ਤਹਿਤ ਸੂਬੇ ਦੇ ਲਗਭਗ ਹਰ ਸਰਕਾਰੀ ਸਕੂਲ ਵਿੱਚ ਆਈ ਤਬਦੀਲੀ- ਸਿੱਖਿਆ ਮੰਤਰੀ Leave a Comment / Ropar News / By Dishant Mehta
ਸਿੱਖਿਆ ਵਿੱਚ ਸੁਧਾਰ ਲਈ ਜ਼ਮੀਨੀ ਪੱਧਰ ‘ਤੇ ਕੋਸ਼ਿਸ਼ਾਂ ਜਾਰੀ – Adarsh School Lodhipur ਵਿੱਚ ਵਿਸ਼ੇਸ਼ ਦੌਰਾ Leave a Comment / Ropar News / By Dishant Mehta