Two schools in Rupnagar honored under Mission Samarth 3.0: Vipin Kataria
ਰੂਪਨਗਰ, 13 ਅਗਸਤ : ਅੱਜ ਸਾਡੇ ਮਾਣਯੋਗ ਜ਼ਿਲ੍ਹਾ ਸਿੱਖਿਆ ਅਫ਼ਸਰ ਸ਼੍ਰੀ ਪ੍ਰੇਮ ਕੁਮਾਰ ਮਿੱਤਲ ਜੀ ਅਤੇ ਪ੍ਰਿੰਸੀਪਲ DIET ਮੈਡਮ ਮੋਨਿਕਾ ਭੂਟਾਨੀ ਜੀ ਦੀ ਅਗਵਾਈ ਹੇਠ ਮਾਨਯੋਗ ਸ਼੍ਰੀ ਅਨੁਰਾਗ ਕੁੰਡੂ, ਮੈਂਬਰ ਪੰਜਾਬ ਵਿਕਾਸ ਕਮਿਸ਼ਨ, ਮੈਡਮ ਕਿਰਨ ਸ਼ਰਮਾ ਡਾਇਰੈਕਟਰ SCERT ਵੱਲੋਂ ਸਾਡੇ ਦੋ ਸਕੂਲਾਂ ਦੇ ਮੁਖੀ ਸ਼੍ਰੀਮਤੀ ਮਨਜੀਤ ਕੌਰ ਹੈੱਡਮਿਸਟ੍ਰੈਸ ਸ. ਹ. ਸ. ਛੋਟੀ ਝੱਲੀਆਂ ਅਤੇ ਸ਼੍ਰੀ ਸੁਖਜੀਤ ਸਿੰਘ ਇੰਚਾਰਜ ਸ. ਮਿ. ਸ. ਰਾਏਪੁਰ ਸਾਹਨੀ ਨੂੰ ਮਿਸ਼ਨ ਸਰਮਾਰਥ 3.0 ਅਧੀਨ ਅਕਾਦਮਿਕ ਪ੍ਰਦਰਸ਼ਨ ਦੇ ਆਧਾਰ ‘ਤੇ ਸਭ ਤੋਂ ਵਧੀਆ ਪ੍ਰਦਰਸ਼ਨ ਦਿਖਾਉਣ ਲਈ ਸਨਮਾਨਿਤ ਕੀਤਾਗਿਆ।
ਇੱਥੇ, ਵਿਪਿਨ ਕਟਾਰੀਆ DRC ਰੂਪਨਗਰ ਨੇ ਦੱਸਿਆ ਕਿ ਪਹਿਲੇ ਪੜਾਅ ਦੌਰਾਨ 40 ਸਕੂਲਾਂ ਨੇ ਵੱਖ-ਵੱਖ ਸ਼੍ਰੇਣੀਆਂ ਲਈ ਆਪਣੇ ਆਪ ਨੂੰ ਨਾਮਜ਼ਦ ਕੀਤਾ ਸੀ ਜਿਨ੍ਹਾਂ ਵਿੱਚੋਂ 25 ਸਕੂਲ ਯੋਗ ਪਾਏ ਗਏ ਸਨ ਅਤੇ ਉਨ੍ਹਾਂ ਵਿੱਚੋਂ 2 ਸਕੂਲ ਜਿਨ੍ਹਾਂ ਨੇ EXEMPLARY ACADEMY EXCELLENCE ਸ਼੍ਰੇਣੀ ਅਧੀਨ ਸਭ ਤੋਂ ਵਧੀਆ ਪ੍ਰਦਰਸ਼ਨ ਦਿਖਾਇਆ, ਨੂੰ ਅੱਜ ਡੀ ਜੀ ਐੱਸ ਈ ਦਫ਼ਤਰ ਪੰਜਾਬ ਵਿਖੇ ਸਨਮਾਨਿਤ ਕੀਤਾ ਗਿਆ।
ਇਸ ਸਮਾਰੋਹ ਵਿੱਚ ਸਹਾਇਕ ਡਾਇਰੈਕਟਰ ਡਾ. ਸ਼ੰਕਰ ਚੌਧਰੀ, ਸਟੇਟ ਕੋਆਰਡੀਨੇਟਰ ਮੈਡਮ ਨਵਨੀਤ ਕਡ, ਗੁਰਤੇਜ ਸਿੰਘ ਖੱਟੜਾ ਅਤੇ BRC ਸਲੌਰਾ ਰਵਿੰਦਰ ਸਿੰਘ ਵੀ ਮੌਜੂਦ ਸਨ।
Ropar News
Follow up on Facebook Page
ਤਾਜ਼ਾ ਜਾਣਕਾਰੀ ਲਈ www.deorpr.com ‘ਤੇ ਜੁੜੇ ਰਹੋ
ਤੁਹਾਨੂੰ ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਦੀਆਂ ਤਾਜ਼ਾ ਅਪਡੇਟਾਂ ਤੇ ਨੋਟੀਫਿਕੇਸ਼ਨਾਂ ਬਾਰੇ ਪੂਰੀ ਜਾਣਕਾਰੀ ਮੁਹੱਈਆ ਕਰਵਾਉਂਦਾ ਰਹੇਗਾ।
👇👇 ਇਸ ਪੋਸਟ ਨੂੰ ਵਿਦਿਆਰਥੀਆਂ ਨਾਲ whatsapp ਅਤੇ ਹੋਰ ਸ਼ੋਸ਼ਲ ਮੀਡੀਆ ਉਤੇ ਨਿਚੇ ਦਿੱਤੇ ਗਏ ਬਟਨਾਂ ਰਾਹੀਂ ਸ਼ੇਅਰ ਕਰਨ ਲਈ ਕਲਿੱਕ ਕਰੋ।



















