ਰੂਪਨਗਰ, 11 ਅਕਤੂਬਰ: ਪੰਜਾਬ ਸਰਕਾਰ ਅਤੇ ਖੇਡ ਵਿਭਾਗ ਵਲੋ ਖੇਡਾਂ ਵਤਨ ਪੰਜਾਬ ਦੀਆਂ-2024 ਸ਼ੀਜਨ-3 ਰਾਜ ਪੱਧਰੀ ਖੇਡਾਂ ਵੱਖ-ਵੱਖ ਜ਼ਿਲ੍ਹਿਆਂ ਵਿੱਚ 19 ਅਕਤੂਬਰ ਤੋਂ ਸ਼ੁਰੂ ਹੋ ਕੇ 21 ਨਵੰਬਰ 2024 ਤੱਕ ਕਰਵਾਏ ਜਾ ਰਹੇ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਖੇਡ ਅਫਸਰ ਜਗਜੀਵਨ ਸਿੰਘ ਨੇ ਕਿਹਾ ਰਾਜ ਪੱਧਰੀ ਵੱਖ-ਵੱਖ ਜ਼ਿਲ੍ਹਿਆ ਵਿੱਚ ਕਰਵਾਈਆਂ ਜਾਣੀਆਂ ਹਨ। ਜ਼ਿਲ੍ਹਾ ਰੂਪਨਗਰ ਵਿੱਚ ਫੈਨਸਿੰਗ, ਘੋੜ ਸਵਾਰੀ, ਰਗਬੀ, ਸਾਈਕਲਿੰਗ, ਵਸੂ, ਬੇਸਵਾਲ ਅਤੇ ਜਿਮਨਾਸਟਿਕ ਨਹਿਰੂ ਸਟੇਡੀਅਮ ਰੂਪਨਗਰ ਵਿਖੇ, ਸੂਟਿੰਗ, ਆਰਚਰੀ ਅਤੇ ਰੋਲਰ ਸਕੇਟਿੰਗ ਸਾਹਿਬਜਾਦਾ ਅਜੀਤ ਸਿੰਘ ਅਕੈਡਮੀ ਵਿਖੇ, ਤਾਇਕਮਾਂਡੋ ਟੋਕਿਓ ਮਾਰਸ਼ਲ ਆਰਟ ਅਕੈਡਮੀ ਰੂਪਨਗਰ ਵਿਖੇ ਹੋਣਗੀਆਂ।
ਰੋਇੰਗ ਕੈਕਿੰਗ ਅਤੇ ਕੈਨੋਇੰਗ ਖੇਡਾਂ ਕੋਚਿੰਗ ਸੈਂਟਰ ਪਿੰਡ ਕੱਟਲੀ (ਰੂਪਨਗਰ) ਵਿਖੇ ਮਿਤੀ 13/10/2024 ਨੂੰ ਸਵੇਰੇ 9.00 ਵਜੇ ਖੇਡਾਂ ਟਰਾਇਲ ਲਏ ਜਾਣੇ ਹਨ।
ਉਨ੍ਹਾਂ ਚਾਹਵਾਨ ਖਿਡਾਰੀਆਂ ਖੇਡਾਂ ਵਤਨ ਪੰਜਾਬ ਦੀਆਂ -2024 ਸੀਜਨ -3 ਦੇ ਰਾਜ ਪੱਧਰੀ ਮੁਕਾਬਲਿਆਂ ਵਿੱਚ ਹਿੱਸਾ ਲੈਣ ਲਈ ਮਿਤੀ 13/10/2024 ਨੂੰ ਨਹਿਰੂ ਸਟੇਡੀਅਮ ਰੂਪਨਗਰ, ਸਾਹਿਬਜਾਦਾ ਅਜੀਤ ਸਿੰਘ ਅਕੈਡਮੀ ਰੂਪਨਗਰ, ਰੋਇੰਗ ਕੈਕਿੰਗ ਕੈਨੋਇੰਗ ਕੋਚਿੰਗ ਸੈਂਟਰ ਕੱਟਲੀ ਅਤੇ ਟੋਕਿਓ ਮਾਰਸ਼ਲ ਆਰਟ ਅਕੈਡਮੀ ਰੂਪਨਗਰ ਵਿਖੇ ਰਜਿਸਟ੍ਰੇਸ਼ਨ ਐਂਟਰੀ ਅਤੇ ਸਿਲੈਕਸ਼ਨ ਲਿਸਟਾਂ ਵਿੱਚ ਪਹੁੰਚ ਕਰਵਾ ਸਕਦੇ ਹਨ।
ਇਨ੍ਹਾਂ ਖੇਡਾਂ ਵਿੱਚ ਭਾਗ ਲੈਣ ਵਾਲੇ ਖਿਡਾਰੀ ਆਪਣਾ ਅਧਾਰ ਕਾਰਡ ਬੈਂਕ ਡਿਟੇਲ, ਜਨਮ ਸਰਟੀਫਿਕੇਟ ਦੀ ਫੋਟੋ ਕਾਪੀ, ਪਾਸਪੋਰਟ ਸਾਈਜ਼ ਦੀ ਫੋਟੋ ਅਤੇ ਖੇਡ ਪ੍ਰਾਪਤੀਆਂ ਦੀ ਅਸਲ ਸਰਟੀਫਿਕੇਟ ਨਾਲ ਲੈ ਕੇ ਆਉਣਗੇ। ਟਰਾਇਲਾ ਵਿੱਚ ਭਾਗ ਲੈਣ ਵਾਲੇ ਖਿਡਾਰੀਆਂ ਨੂੰ ਕੋਈ ਟੀ.ਏ/ਡੀ.ਏ ਨਹੀ ਦਿੱਤਾ ਜਾਵੇਗਾ ਅਤੇ ਖਿਡਾਰੀ ਆਪਣੀ ਖੇਡ ਦਾ ਸਮਾਨ ਆਪਣਾ ਆਪਣਾ ਨਾਲ ਲੈਕੇ ਆਉਣਗੇ।
ਭਾਗ ਲੈਣ ਵਾਲੇ ਖਿਡਾਰੀ ਖੇਡ ਕਿੱਟ ਵਿੱਚ ਹੋਣੇ ਚਾਹੀਦੇ ਹਨ। ਉਕਤ ਖੇਡਾਂ ਦੀ ਜਾਣਕਾਰੀ ਲਈ ਸ੍ਰੀ ਯਸ਼ਪਾਲ ਰਾਜੋਰੀਆਂ ਤੈਰਾਕੀ ਕੋਚ ਨਾਲ ਤਾਲਮੇਲ ਕਰਨ ਲਈ ਸਪੰਰਕ ਨੰਬਰ 7696593887 ਹੈ।
ਖੇਡਾਂ ਵਤਨ ਪੰਜਾਬ ਦੀਆਂ-2024 ਸ਼ੀਜਨ-3 ਰਾਜ ਪੱਧਰੀ ਖੇਡਾਂ ਵੱਖ-ਵੱਖ ਜ਼ਿਲ੍ਹਿਆਂ ਵਿੱਚ 19 ਅਕਤੂਬਰ ਤੋਂ ਸ਼ੁਰੂ ਹੋ ਕੇ 21 ਨਵੰਬਰ 2024 ਤੱਕ ਕਰਵਾਏ ਜਾਣਗੇ
Share this:
- Click to share on WhatsApp (Opens in new window) WhatsApp
- Click to share on Facebook (Opens in new window) Facebook
- Click to share on Telegram (Opens in new window) Telegram
- Click to share on X (Opens in new window) X
- Click to print (Opens in new window) Print
- Click to email a link to a friend (Opens in new window) Email

















