ਸਰਕਾਰੀ ਹਾਈ ਸਕੂਲ, ਘਨੌਲਾ ਦੀ ਵਿਦਿਆਰਥਣ ਨੇ ਗੁਜਰਾਤ ਵਿਖੇ ਪ੍ਰੇਰਣਾ ਉਤਸਵ ਵਿੱਚ ਭਾਗ ਲਿਆ

Riya made a special mark in the Prerna program from district level to national level

Riya made a special mark in the Prerna program from district level to national level

ਰੂਪਨਗਰ, 19 ਅਕਤੂਬਰ – ਸਰਕਾਰੀ ਹਾਈ ਸਕੂਲ, ਘਨੌਲਾ ਦੀ ਦਸਵੀਂ ਜਮਾਤ ਦੀ ਵਿਦਿਆਰਥਣ ਰੀਆ ਨੇ ਗੁਜਰਾਤ ਦੇ ਵਡਨਗਰ ਵਿਖੇ ਆਯੋਜਿਤ ਰਾਸ਼ਟਰੀ ਪੱਧਰੀ ਪ੍ਰੇਰਣਾ ਪ੍ਰੋਗਰਾਮ ਵਿੱਚ ਹਿੱਸਾ ਲੈ ਕੇ ਸਕੂਲ, ਜ਼ਿਲ੍ਹੇ ਅਤੇ ਪੰਜਾਬ ਦਾ ਨਾਮ ਰੌਸ਼ਨ ਕੀਤਾ। ਇਹ ਪ੍ਰੋਗਰਾਮ 05 ਅਕਤੂਬਰ ਤੋਂ 11 ਅਕਤੂਬਰ 2025 ਤੱਕ ਆਯੋਜਿਤ ਕੀਤਾ ਗਿਆ ਸੀ।
ਰੀਆ ਨੂੰ ਇਹ ਮੌਕਾ ਪਿਛਲੇ ਸਾਲ ਜ਼ਿਲ੍ਹਾ ਪੱਧਰ ‘ਤੇ 9ਵੀਂ ਤੋਂ 12ਵੀਂ ਜਮਾਤਾਂ ਦੇ ਵਿਚਕਾਰ ਹੋਏ ਲੇਖ ਰਚਨਾ ਅਤੇ ਇੰਟਰਵਿਊ ਮੁਕਾਬਲੇ ਵਿੱਚ ਲੜਕੀਆਂ ਵਿੱਚ ਪਹਿਲਾ ਸਥਾਨ ਪ੍ਰਾਪਤ ਕਰਨ ਤੋਂ ਬਾਅਦ ਪ੍ਰਾਪਤ ਹੋਇਆ। ਇਸ ਉਪਲਬਧੀ ਦੇ ਆਧਾਰ ‘ਤੇ ਉਹ ਪੰਜਾਬ ਰਾਜ ਵੱਲੋਂ ਪ੍ਰੇਰਣਾ ਪ੍ਰੋਗਰਾਮ ਲਈ ਚੁਣੀ ਗਈ।

Riya made a special mark in the Prerna program from district level to national level

ਸ਼੍ਰੀਮਤੀ ਸੀਮਾ ਰਾਣੀ ਦੇ ਗਾਈਡੈਂਸ ਹੇਠ ਸਕੂਲ ਦੀ ਪ੍ਰੇਰਣਾ ਟੀਮ ਨੇ ਵਿਦਿਆਰਥਣ ਨੂੰ ਤਿਆਰ ਕੀਤਾ। ਪ੍ਰੋਗਰਾਮ ਵਿੱਚ ਦੇਸ਼ ਦੇ ਵੱਖ-ਵੱਖ ਰਾਜਾਂ ਤੋਂ 10 ਅਧਿਆਪਕਾਂ ਅਤੇ 20 ਵਿਦਿਆਰਥੀਆਂ ਨੇ ਭਾਗ ਲਿਆ। ਪ੍ਰੋਗਰਾਮ ਦੌਰਾਨ ਨੈਤਿਕ ਸਿੱਖਿਆ, 3D ਪੇਂਟਿੰਗ, ਕਟਿੰਗ, ਯੋਗਾ ਅਤੇ ਵੱਖ-ਵੱਖ ਰਚਨਾਤਮਕ ਗਤੀਵਿਧੀਆਂ ਕਰਵਾਈਆਂ ਗਈਆਂ।
ਇਸ ਮੌਕੇ ਕੇਂਦਰੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ, ਮਿਨਿਸਟਰੀ ਆਫ ਐਜੂਕੇਸ਼ਨ ਦੀ ਜੋਇੰਟ ਸੈਕਟਰੀ ਅਰਚਨਾ ਸ਼ਰਮਾ, ਪ੍ਰਸਿੱਧ ਅਭਿਨੇਤਾ ਅਕਸ਼ੈ ਕੁਮਾਰ ਆਦਿ ਨੇ ਵੀ ਭਾਗ ਲਿਆ ਅਤੇ ਪ੍ਰੇਰਣਾਦਾਇਕ ਵਿਚਾਰ ਸਾਂਝੇ ਕੀਤੇ। ਵਿਦਿਆਰਥੀਆਂ ਅਤੇ ਅਧਿਆਪਕਾਂ ਵੱਲੋਂ ਆਪਣੇ-ਆਪਣੇ ਰਾਜਾਂ ਦੀਆਂ ਸੱਭਿਆਚਾਰਕ ਪ੍ਰਸਤੁਤੀਆਂ ਵੀ ਪੇਸ਼ ਕੀਤੀਆਂ ਗਈਆਂ।
ਸਕੂਲ ਹੈਡਮਾਸਟਰ ਸ਼੍ਰੀ ਰਮੇਸ਼ ਸਿੰਘ ਨੇ ਪ੍ਰੇਰਣਾ ਪ੍ਰੋਗਰਾਮ ਤੋਂ ਵਾਪਸ ਆਈ ਟੀਮ — ਸ਼੍ਰੀਮਤੀ ਸੀਮਾ ਰਾਣੀ ਅਤੇ ਵਿਦਿਆਰਥਣ ਰੀਆ — ਦਾ ਨਿੱਘਾ ਸਵਾਗਤ ਕੀਤਾ ਤੇ ਉਨ੍ਹਾਂ ਨੂੰ ਮੁਬਾਰਕਬਾਦ ਦਿੱਤੀ।
ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ ਸਿੱਖਿਆ) ਸ਼੍ਰੀ ਪ੍ਰੇਮ ਕੁਮਾਰ ਮਿੱਤਲ ਨੇ ਵਿਦਿਆਰਥਣ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਸਫਲਤਾ ਜ਼ਿਲ੍ਹੇ ਲਈ ਮਾਣ ਦੀ ਗੱਲ ਹੈ। ਅਜਿਹੇ ਪ੍ਰੋਗਰਾਮ ਵਿਦਿਆਰਥੀਆਂ ਵਿੱਚ ਆਤਮ-ਵਿਸ਼ਵਾਸ ਤੇ ਰਾਸ਼ਟਰੀ ਪੱਧਰ ‘ਤੇ ਆਪਣੀ ਪਛਾਣ ਬਣਾਉਣ ਦੇ ਸੁਨੇਹਰੇ ਮੌਕੇ ਦਿੰਦੇ ਹਨ।
ਡਿਪਟੀ ਡੀ.ਈ.ਓ. ਸ਼੍ਰੀ ਇੰਦਰਜੀਤ ਸਿੰਘ ਨੇ ਵੀ ਵਿਦਿਆਰਥਣ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਇਹ ਉਪਲਬਧੀ ਹੋਰ ਵਿਦਿਆਰਥੀਆਂ ਲਈ ਪ੍ਰੇਰਣਾਦਾਇਕ ਹੈ। ਜ਼ਿਲ੍ਹੇ ਦੇ ਸਕੂਲਾਂ ਵਿੱਚ ਲੁਕੇ ਪ੍ਰਤਿਭਾਵਾਂ ਨੂੰ ਅਗੇ ਲਿਆਉਣ ਲਈ ਵਿਦਿਆਰਥੀਆਂ ਨੂੰ ਐਸੇ ਪ੍ਰੋਗਰਾਮਾਂ ਵਿੱਚ ਪੂਰੇ ਉਤਸ਼ਾਹ ਨਾਲ ਹਿੱਸਾ ਲੈਣਾ ਚਾਹੀਦਾ ਹੈ।

Follow us on Facebook

District Ropar News 

ਤਾਜ਼ਾ ਜਾਣਕਾਰੀ ਲਈ www.deorpr.com ‘ਤੇ ਜੁੜੇ ਰਹੋ।

Leave a Comment

Your email address will not be published. Required fields are marked *

Scroll to Top