RAA–2025: District Level Science Exhibition for Class 9–10 Successfully Organized in Rupnagar
ਰਾਸ਼ਟਰੀ ਅਵਿਸ਼ਕਾਰ ਅਭਿਆਨ (RAA)–2025 ਦੇ ਤਹਿਤ ਦੂਜੇ ਪੜਾਅ ਵਿੱਚ ਨੌਵੀਂ – ਦੱਸਵੀਂ ਕਲਾਸਾਂ ਲਈ ਜ਼ਿਲ੍ਹਾ ਪੱਧਰੀ ਵਿਗਿਆਨ ਪ੍ਰਦਰਸ਼ਨੀ ਦਾ ਆਯੋਜਨ ਅੱਜ ਸ.ਕੰ.ਸ.ਸ. ਰੂਪਨਗਰ ਵਿੱਚ ਸਫਲਤਾਪੂਰਵਕ ਕੀਤਾ ਗਿਆ। ਇਹ ਪ੍ਰਦਰਸ਼ਨੀ ਪੰਜਾਬ ਸਿੱਖਿਆ ਵਿਭਾਗ ਦੇ ਦਿਸ਼ਾ–ਨਿਰਦੇਸ਼ ਅਨੁਸਾਰ, ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਰੂਪਨਗਰ ਸ਼੍ਰੀ ਪ੍ਰੇਮ ਕੁਮਾਰ ਮਿੱਤਲ ਦੇ ਆਦੇਸ਼ਾਂ ਹੇਠ ਅਤੇ ਡੀ.ਆਰ.ਸੀ. ਸ਼੍ਰੀ ਵਿਪਿਨ ਕਟਾਰੀਆ ਦੀ ਨਿਗਰਾਨੀ ਵਿੱਚ ਆਯੋਜਿਤ ਕੀਤੀ ਗਈ।
ਜ਼ਿਲ੍ਹੇ ਦੇ ਵੱਖ–ਵੱਖ ਬਲਾਕਾਂ ਦੇ ਅਵੱਲ ਰਹੇ ਵਿਦਿਆਰਥੀਆਂ ਨੇ Sustainable Agriculture, Waste Management, Green Energy, Emerging Technologies, Recreational Mathematical Modeling, Health & Hygiene ਅਤੇ Water Conservation & Management ਵਰਗੀਆਂ ਥੀਮਾਂ ਤਹਿਤ ਆਪਣੇ ਨਵੀਨ ਅਤੇ ਵਿਗਿਆਨਕ ਮਾਡਲ ਪੇਸ਼ ਕੀਤੇ। ਵਿਦਿਆਰਥੀਆਂ ਦੇ ਮਾਡਲਾਂ ਨੇ ਤਕਨੀਕੀ ਗਿਆਨ, ਰਚਨਾਤਮਕ ਸੋਚ ਅਤੇ ਸਮਾਜਕ ਜ਼ਿੰਮੇਵਾਰੀ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ।
ਜੱਜ ਸਾਹਿਬਾਨ ਵੱਲੋਂ ਮਾਡਲਾਂ ਦੀ ਪ੍ਰਸਤੁਤੀ, ਵਿਗਿਆਨਕ ਤਰਕ ਅਤੇ ਨਵੀਂ ਸੋਚ ਦੇ ਆਧਾਰ ‘ਤੇ ਮੁਲਾਂਕਣ ਕੀਤਾ ਗਿਆ। ਸਾਰੇ ਮਾਡਲਾਂ ਦੇ ਨਤੀਜੇ ਹੇਠ ਲਿਖੇ ਹਨ:
ਨਤੀਜੇ
1. Sustainable Agriculture
• ਪਹਿਲਾ: ਸ ਸ ਸ ਸ ਧਮਾਣਾ
• ਦੂਜਾ: ਸ ਸ ਸ ਸ ਸਿੰਘ ਭਗਵੰਤਪੁਰਾ
• ਤੀਜਾ: ਸ ਹ ਸ ਚਕ ਕਰਮਾਂ
2. Waste Management and Alternative to Plastic
• ਪਹਿਲਾ: ਪੀ ਐਮ ਸ਼੍ਰੀ ਮਟੌਰ
• ਦੂਜਾ: ਸ ਹ ਸ ਅਬਿਆਣਾ ਕਲਾਂ
• ਤੀਜਾ: ਸ ਹ ਸ ਘਨੌਲਾ
3. Green Energy
• ਪਹਿਲਾ: ਸ ਸਪੈਸ਼ਲ ਹ ਸ ਨੰਗਲ
• ਦੂਜਾ: ਸ ਹ ਸ ਮਾਜਰੀ ਠੇਕੇਦਾਰਾਂ
• ਤੀਜਾ: ਸ ਕੰ ਸ ਸ ਸ ਆਨੰਦਪੁਰ ਸਾਹਿਬ
4. Emerging Technologies
• ਪਹਿਲਾ: SOE ਰੂਪਨਗਰ
• ਦੂਜਾ: ਸ ਸ ਸ ਸ ਬਹਿਰਾਮਪੁਰਾ ਜ਼ਿਮੀਂਦਾਰਾ
• ਤੀਜਾ: ਸ ਸ ਸ ਸ ਤਾਜਪੁਰ
5. Recreational Mathematical Modeling
• ਪਹਿਲਾ: ਸ ਹ ਸ ਚਕ ਕਰਮਾਂ
• ਦੂਜਾ: ਸ ਹ ਸ ਦਡੌਲੀ ਅਪਰ
• ਤੀਜਾ: ਸ ਹ ਸ ਭਲਿਆਣ
6. Health and Hygiene
• ਪਹਿਲਾ: ਸ ਹ ਸ ਰਾਏਪੁਰ
• ਦੂਜਾ: ਸ ਹ ਸ ਬਲਮਗੜ੍ਹ ਮੰਦਵਾੜਾ
• ਤੀਜਾ: ਸ ਸ ਸ ਸ ਝੱਲੀਆਂ ਕਲਾਂ
7. Water Conservation and Management
• ਪਹਿਲਾ: ਸ ਕੰ ਸ ਸ ਸ ਰੂਪਨਗਰ
• ਦੂਜਾ: ਸ ਸ ਸ ਸ ਮੱਕੜਣਾ ਕਲਾਂ
• ਤੀਜਾ: ਸ ਹ ਸ ਗੰਭੀਰਪੁਰ
ਪ੍ਰਦਰਸ਼ਨੀ ਦੌਰਾਨ ਜ਼ਿਲ੍ਹਾ ਸਿੱਖਿਆ ਅਫ਼ਸਰ ਸ਼੍ਰੀ ਪ੍ਰੇਮ ਕੁਮਾਰ ਮਿੱਤਲ ਜੀ ਨੇ ਵਿਦਿਆਰਥੀਆਂ ਦੇ ਵਿਗਿਆਨਕ ਦ੍ਰਿਸ਼ਟੀਕੋਣ, ਨਵੀਂ ਸੋਚ ਅਤੇ ਉਤਸ਼ਾਹ ਦੀ ਪ੍ਰਸ਼ੰਸਾ ਕੀਤੀ ਅਤੇ ਸਾਰੇ ਭਾਗੀਦਾਰਾ ਅਧਿਆਪਕਾਂ ਨੂੰ ਸ਼ਾਬਾਸ਼ੀ ਦਿੱਤੀ ਅਤੇ ਜੇਤੂ ਵਿਦਿਆਰਥੀਆਂ ਨੂੰ ਸਟੇਟ ਲੈਵਲ RAA ਪ੍ਰਦਰਸ਼ਨੀ ਲਈ ਚੁਣੇ ਜਾਣ ‘ਤੇ ਵਧਾਈ ਦਿੱਤੀ।
ਅੰਤ ਵਿੱਚ ਜ਼ਿਲ੍ਹਾ ਸਿੱਖਿਆ ਅਫ਼ਸਰ ਨੇ ਆਏ ਹੋਏ ਜੱਜ ਸਾਹਿਬਾਨ, ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਇਨਾਮ ਵੰਡੇ ਅਤੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ।
For continuous updates on educational activities and official news from District Ropar, visit: deorpr.com
and follow our Facebook page for real-time English/Punjabi news:
































