ਰੂਪਨਗਰ, 18 ਸਤੰਬਰ: ਪੰਜਾਬ ਦੇ ਸਕੂਲ ਸਿੱਖਿਆ ਵਿਭਾਗ ਵੱਲੋਂ ਕਰਵਾਏ ਜਾ ਰਹੇ 68ਵੇ ਸੂਬਾ ਪੱਧਰੀ ਸਰਕਲ ਕਬੱਡੀ ਲੜਕੀਆਂ ਖੇਡ ਮੁਕਾਬਲੇ, ਜ਼ਿਲ੍ਹਾ ਸਿੱਖਿਆ ਅਫਸਰ ਰੂਪਨਗਰ ਸੰਜੀਵ ਕੁਮਾਰ ਗੌਤਮ ਦੀ ਅਗਵਾਈ ਹੇਠ ਸਕੂਲ ਆਫ ਐਂਮੀਨੈਸ ਰੂਪਨਗਰ ਦੇ ਖੇਡ ਮੈਦਾਨ ਵਿੱਚ ਅੱਜ ਸਮਾਪਤ ਹੋ ਗਏ। ਇਨ੍ਹਾਂ ਮੁਕਾਬਲਿਆਂ ਵਿੱਚ ਪਹਿਲੇ ਸਥਾਨ ਤੇ ਪਟਿਆਲਾ, ਦੂਸਰੇ ਸਥਾਨ ਤੇ ਫਾਜ਼ਿਲਕਾ ਤੇ ਤੀਸਰੇ ਸਥਾਨ ਤੇ ਤਰਨਤਾਰਨ ਦੀ ਟੀਮ ਰਹੀ।
ਸੂਬਾ ਪੱਧਰੀ ਮੁਕਾਬਲੇ ਦੇ ਦੂਜੇ ਦਿਨ ਦੀ ਸ਼ੁਰੂਆਤ ਜ਼ਿਲ੍ਹਾ ਟੂਰਨਾਮੈਂਟ ਕਮੇਟੀ ਦੇ ਜਨਰਲ ਸਕੱਤਰ ਪ੍ਰਿੰਸੀਪਲ ਜਗਤਾਰ ਸਿੰਘ ਅਤੇ ਜ਼ਿਲ੍ਹਾ ਖੇਡ ਕੋਆਰਡੀਨੇਟਰ ਸ਼ਰਨਜੀਤ ਕੌਰ ਵੱਲੋਂ ਸਾਂਝੇ ਤੌਰ ਤੇ ਖਿਡਾਰੀਆਂ ਨੂੰ ਆਸ਼ੀਰਵਾਦ ਦੇ ਕੇ ਕੀਤੀ ਗਈ। ਇਸ ਸੂਬਾ ਪੱਧਰੀ ਸਰਕਲ ਕਬੱਡੀ ਦੇ ਰੌਚਕ ਮੁਕਾਬਲਿਆਂ ਵਿੱਚ ਸੂਬਾ ਭਰ ਦੇ ਮੁੰਡੇ ਤੇ ਕੁੜੀਆਂ ਭਾਗ ਲੈ ਰਹੇ ਹਨ। ਸੂਬੇ ਦੇ 21 ਜ਼ਿਲ੍ਹਿਆਂ ਦੇ ਅੰਡਰ-19 ਉਮਰ ਵਰਗ ਦੀਆਂ ਲੜਕੀਆਂ ਵੱਲੋਂ ਸ਼ਿਰਕਤ ਕਰ ਕੇ ਸਰਕਲ ਕਬੱਡੀ ਦੇ ਮੁਕਾਬਲਿਆਂ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ ਗਿਆ।
ਅੰਤਿਮ ਨਤੀਜਿਆਂ ਦੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਮੀਡੀਆ ਕੋਆਰਡੀਨੇਟਰ ਮਨਜਿੰਦਰ ਸਿੰਘ ਨੇ ਦੱਸਿਆ ਪ੍ਰੀ ਕੁਆਟਰ ਫਾਈਨਲ ਦੇ ਪਹਿਲੇ ਮੈਚ ਵਿੱਚ ਮੋਗਾ ਦੀ ਟੀਮ ਨੇ ਅੰਮ੍ਰਿਤਸਰ ਦੀ ਟੀਮ ਨੂੰ 24-12 ਨਾਲ ਹਰਾਇਆ। ਦੂਸਰੇ ਮੈਚ ਵਿੱਚ ਬਰਨਾਲਾ ਦੀ ਟੀਮ ਨੇ ਲੁਧਿਆਣਾ ਨੂੰ 26-13 ਨਾਲ ਹਰਾਇਆ। ਤੀਸਰੇ ਮੈਚ ਵਿੱਚ ਸੰਗਰੂਰ ਦੀ ਟੀਮ ਨੇ ਹੁਸ਼ਿਆਰਪੁਰ ਦੀ ਟੀਮ ਨੂੰ 32-7 ਨਾਲ ਹਰਾਇਆ। ਚੌਥੇ ਮੈਚ ਵਿੱਚ ਪਟਿਆਲਾ ਦੀ ਟੀਮ ਨੇ ਫਰੀਦਕੋਟ ਦੀ ਟੀਮ ਨੂੰ 25-15 ਨਾਲ ਹਰਾਇਆ।
ਕੁਆਰਟਰ ਫਾਈਨਲ ਦੇ ਵਿੱਚ ਪਹਿਲੇ ਮੈਚ ਵਿੱਚ ਫਾਜ਼ਿਲਕਾ ਦੀ ਟੀਮ ਨੇ ਮੋਗਾ ਦੀ ਟੀਮ ਨੂੰ 22-18 ਨਾਲ ਹਰਾਇਆ। ਦੂਸਰੇ ਮੈਚ ਵਿੱਚ ਬਰਨਾਲਾ ਦੀ ਟੀਮ ਨੇ ਸ਼੍ਰੀ ਮੁਕਤਸਰ ਸਾਹਿਬ ਦੀ ਟੀਮ ਨੂੰ 22-18 ਨਾਲ ਹਰਾਇਆ। ਤੀਸਰੇ ਮੈਚ ਵਿੱਚ ਪਟਿਆਲਾ ਦੀ ਟੀਮ ਨੇ ਰੂਪਨਗਰ ਦੀ ਟੀਮ ਨੂੰ 38-36 ਨਾਲ ਹਰਾਇਆ। ਚੌਥੇ ਮੈਚ ਦੀ ਵਿੱਚ ਤਰਨਤਾਰਨ ਦੀ ਟੀਮ ਨੇ ਸੰਗਰੂਰ ਦੀ ਟੀਮ ਨੂੰ 40-18 ਨਾਲ ਹਰਾਇਆ।
ਸੈਮੀ ਫਾਈਨਲ ਦੇ ਮੁਕਾਬਲੇ ਵਿੱਚ ਫਾਜ਼ਿਲਕਾ ਨੇ ਬਰਨਾਲਾ ਨੂੰ 23-18 ਨਾਲ ਹਰਾ ਕੇ ਫਾਈਨਲ ਵਿੱਚ ਪ੍ਰਵੇਸ਼ ਕੀਤਾ ਅਤੇ ਪਟਿਆਲਾ ਨੇ ਟਾਈ ਬਰੇਕਰ ਦੁਆਰਾ ਤਰਨ ਤਾਰਨ ਨੂੰ ਹਰਾਇਆ।
ਫਾਈਨਲ ਵਿੱਚ ਪਟਿਆਲਾ ਨੇ ਫਾਜ਼ਿਲਕਾ ਨੂੰ 26-19 ਨਾਲ ਹਰਾ ਕੇ ਪਹਿਲਾ ਸਥਾਨ ਹਾਸਿਲ ਕੀਤਾ। ਤੀਜੀ ਚੌਥੀ ਪੁਜੀਸ਼ਨ ਲਈ ਤਰਨ ਤਾਰਨ ਦੀ ਟੀਮ ਨੇ ਬਰਨਾਲਾ ਦੀ ਟੀਮ ਨੂੰ 28-16 ਨਾਲ ਹਰਾ ਕੇ ਤੀਸਰਾ ਸਥਾਨ ਹਾਸਿਲ ਕੀਤਾ। ਇਸ ਪ੍ਰਕਾਰ ਪਹਿਲੇ ਸਥਾਨ ਤੇ ਪਟਿਆਲਾ ਦੂਸਰੇ ਸਥਾਨ ਤੇ ਫਾਜ਼ਿਲਕਾ ਅਤੇ ਤੀਸਰੇ ਸਥਾਨ ਤੇ ਤਰਨਤਾਰਨ ਰਿਹਾ। ਅੰਤ ਵਿੱਚ ਸਾਰੇ ਪ੍ਰਬੰਧਕੀ ਟੀਮ ਨੇ ਜੇਤੂ ਟੀਮਾਂ ਨੂੰ ਟਰੋਫੀਆਂ ਦੇ ਕੇ ਸਨਮਾਨਿਤ ਕੀਤਾ।
ਇਸ ਮੌਕੇ ਉਪ ਜ਼ਿਲ੍ਹਾ ਸਿੱਖਿਆ ਅਫਸਰ ਸੁਰਿੰਦਰਪਾਲ ਸਿੰਘ, ਮੇਜਬਾਨ ਸਕੂਲ ਦੇ ਪ੍ਰਿੰਸੀਪਲ ਜਸਵਿੰਦਰ ਕੌਰ, ਪ੍ਰਿੰਸੀਪਲ ਪੂਜਾ ਗੋਇਲ, ਹਰਮਨਦੀਪ ਸਿੰਘ, ਹਰਪ੍ਰੀਤ ਸਿੰਘ, ਰਣਵੀਰ ਕੌਰ, ਸੁਖਵਿੰਦਰ ਸਿੰਘ ਸੁੱਖੀ, ਸ਼ਮਸ਼ੇਰ ਸਿੰਘ, ਹਰਵਿੰਦਰ, ਨਰਿੰਦਰ ਸਿੰਘ ਬੰਗਾ, ਪ੍ਰਿੰਸੀਪਲ ਮੇਜਰ ਸਿੰਘ, ਹੈਡਮਾਸਟਰ ਰਮੇਸ਼ ਸਿੰਘ, ਡੀਓ ਦਫਤਰ ਤੋਂ ਸੰਦੀਪ ਭੱਟ, ਅਵਤਾਰ ਸਿੰਘ, ਪਰਮਜੀਤ ਸਿੰਘ, ਅਮਨਦੀਪ ਸਿੰਘ, ਸਰਬਜੀਤ ਸਿੰਘ, ਗੁਰਮੀਤ ਕੌਰ, ਚਰਨਜੀਤ ਸਿੰਘ, ਪੂਨਮ, ਰਵਿੰਦਰ ਸਿੰਘ, ਕਿਰਨ ਚੌਧਰੀ, ਅਸ਼ਵਨੀ ਕੁਮਾਰ, ਰਾਜਵੀਰ ਸਿੰਘ, ਗੁਰਵਿੰਦਰ ਸਿੰਘ, ਗੁਰਿੰਦਰ ਸਿੰਘ, ਗੁਰਦੀਪ ਸਿੰਘ, ਆਸ਼ੀਸ਼ ਕੁਮਾਰ, ਸੁਖਵਿੰਦਰ ਪਾਲ ਸਿੰਘ, ਸ਼ਮਸ਼ੇਰ ਸਿੰਘ, ਦਲਜੀਤ ਸਿੰਘ, ਗੁਰਪ੍ਰਤਾਪ ਸਿੰਘ, ਅਮਰਜੀਤ ਸਿੰਘ, ਹਰਿੰਦਰ ਪਾਲ ਕੌਰ, ਪੁਸ਼ਪਾ ਦੇਵੀ, ਜਸਵੀਰ ਕੌਰ, ਅਨੀਤਾ, ਬਖਸ਼ੀ ਰਾਮ, ਬਲਵਿੰਦਰ ਸਿੰਘ, ਅਮਨਦੀਪ ਕੌਰ, ਅਸ਼ੋਕ ਕੁਮਾਰ, ਸੁੱਖਪ੍ਰੀਤ ਸਿੰਘ, ਜੈ ਪ੍ਰਕਾਸ਼, ਪੰਕਜ ਵਸਿਸਟ, ਦਵਿੰਦਰ ਸਿੰਘ, ਜੈਦੇਵ, ਭਾਸਕਰ ਅਨੰਦ, ਸਿਮਰਨਜੀਤ ਸਿੰਘ, ਰਮਨਦੀਪ ਸਿੰਘ, ਰਾਜੇਸ਼ ਕੁਮਾਰ, ਲਖਵਿੰਦਰ ਸਿੰਘ, ਰਵੀਇੰਦਰ ਸਿੰਘ, ਨਵਜੋਤ ਕੌਰ, ਬਲਦੀਪ ਕੌਰ, ਮਲਕੀਤ ਕੌਰ, ਹਰਪ੍ਰੀਤ ਸਿੰਘ, ਮਨਪ੍ਰੀਤ ਕੌਰ, ਸਿਮਰਨਜੀਤ ਕੌਰ, ਵਿਜੇ ਕੁਮਾਰ, ਹਰਪ੍ਰੀਤ ਸਿੰਘ ਹਾਜ਼ਰ ਸਨ।
ਪੰਜਾਬ ਸਕੂਲ ਖੇਡਾਂ ਦੇ ਸੂਬਾ ਪੱਧਰੀ ਸਰਕਲ ਕਬੱਡੀ ਲੜਕੀਆਂ ਦੇ ਮੁਕਾਬਲੇ ਹੋਏ ਸਮਾਪਤ