
ਐਸ.ਏ.ਐਸ ਨਗਰ (ਮੋਹਾਲੀ), 29 ਮਾਰਚ 2026: ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਵਿਦਿਆਰਥੀਆਂ ਦੀ ਹਾਜ਼ਰੀ ਨੂੰ ਲੈ ਕੇ ਵੱਡਾ ਫੈਸਲਾ ਲਿਆ ਗਿਆ ਹੈ। ਡਾਇਰੈਕਟਰ ਜਨਰਲ ਸਕੂਲ ਸਿੱਖਿਆ ਕਮ-ਸਟੇਟ ਪ੍ਰੋਜੈਕਟ ਡਾਇਰੈਕਟਰ, ਸਿੱਖਿਆ ਭਵਨ, ਐਸ.ਏ.ਐਸ ਨਗਰ ਵੱਲੋਂ ਸੂਬੇ ਦੇ ਸਮੂਹ ਜ਼ਿਲ੍ਹਾ ਸਿੱਖਿਆ ਅਫਸਰਾਂ ਨੂੰ ਨਵੇਂ ਹੁਕਮ ਜਾਰੀ ਕਰਦੇ ਹੋਏ ਈ-ਪੰਜਾਬ ਪੋਰਟਲ (MIS 2.0) ‘ਤੇ ਹਾਜ਼ਰੀ ਮਡਿਊਲ ਅਤੇ SMS ਅਲਰਟ ਸਿਸਟਮ ਤੁਰੰਤ ਪ੍ਰਭਾਵ ਨਾਲ ਲਾਗੂ ਕਰਨ ਲਈ ਕਿਹਾ ਗਿਆ ਹੈ।
Click here for Download MStar epunjab software
ਇਸ ਫੈਸਲੇ ਦਾ ਮੁੱਖ ਉਦੇਸ਼ ਵਿਦਿਆਰਥੀਆਂ ਦੀ ਗੈਰਹਾਜ਼ਰੀ ‘ਤੇ ਨਜ਼ਰ ਰੱਖਣਾ ਅਤੇ ਸਕੂਲਾਂ ਵਿੱਚ ਹਾਜ਼ਰੀ ਪ੍ਰਣਾਲੀ ਨੂੰ ਹੋਰ ਜ਼ਿਆਦਾ ਪਾਰਦਰਸ਼ੀ ਅਤੇ ਡਿਜੀਟਲ ਬਣਾਉਣਾ ਹੈ।
ਹੁਣ ਕੀ ਹੋਵੇਗਾ ਬਦਲਾਅ?
ਪੰਜਾਬ ਦੇ ਹਰ ਸਰਕਾਰੀ ਸਕੂਲ ਵਿੱਚ ਸਕੂਲ ਖੁਲ੍ਹਣ ਤੋਂ 2 ਘੰਟਿਆਂ ਦੇ ਅੰਦਰ MIS 2.0 ‘ਤੇ ਹਾਜ਼ਰੀ ਦਰਜ ਕਰਨੀ ਲਾਜ਼ਮੀ ਹੋਵੇਗੀ
ਜੇ ਕੋਈ ਵਿਦਿਆਰਥੀ ਗੈਰਹਾਜ਼ਰ ਦਰਜ ਹੁੰਦਾ ਹੈ
ਉਸਦੇ ਮਾਪਿਆਂ/ਸਰਪ੍ਰਸਤਾਂ ਨੂੰ ਤੁਰੰਤ SMS ਅਲਰਟ ਭੇਜਿਆ ਜਾਵੇਗਾ
ਲੰਬੇ ਸਮੇਂ ਦੀ ਗੈਰਹਾਜ਼ਰੀ ਦੇ ਕੇਸਾਂ ਵਿੱਚ ਸਕੂਲਾਂ ਨੂੰ ਮਾਪਿਆਂ ਨਾਲ ਸਿੱਧਾ ਸੰਪਰਕ ਕਰਨਾ ਪਵੇਗਾ
ਸਕੂਲ ਮੁਖੀ ਬਣੇ ਨੋਡਲ ਅਫਸਰ
ਨਵੀਂ ਪ੍ਰਣਾਲੀ ਅਨੁਸਾਰ ਹਰ ਸਕੂਲ ਦਾ ਮੁਖੀ MIS 2.0 ਦਾ ਨੋਡਲ ਅਫਸਰ ਹੋਵੇਗਾ। ਉਹਨਾਂ ਨੂੰ ਹੇਠ ਲਿਖੀਆਂ ਜ਼ਿੰਮੇਵਾਰੀਆਂ ਨਿਭਾਉਣੀਆਂ ਪੈਣਗੀਆਂ:
ਅਧਿਆਪਕਾਂ ਵੱਲੋਂ ਰੋਜ਼ਾਨਾ ਸਮੇਂ-ਸਿਰ ਹਾਜ਼ਰੀ ਦਰਜ ਕਰਵਾਉਣਾ
ਮਾਪਿਆਂ ਦੇ ਮੋਬਾਈਲ ਨੰਬਰ ਪੋਰਟਲ ‘ਤੇ ਅਪਡੇਟ ਰੱਖਣਾ
ਮਾਪਿਆਂ ਨੂੰ SMS ਅਲਰਟ ਸਿਸਟਮ ਬਾਰੇ ਜਾਣੂ ਕਰਵਾਉਣਾ
ਲਗਾਤਾਰ ਗੈਰਹਾਜ਼ਰ ਰਹਿਣ ਵਾਲੇ ਵਿਦਿਆਰਥੀਆਂ ‘ਤੇ ਕਾਰਵਾਈ ਕਰਨਾ
ਜ਼ਿਲ੍ਹਾ ਅਤੇ ਰਾਜ ਪੱਧਰ ‘ਤੇ ਸਖ਼ਤ ਨਿਗਰਾਨੀ
ਸੂਬੇ ਦੇ ਸਮੂਹ ਜ਼ਿਲ੍ਹਾ ਸਿੱਖਿਆ ਅਫਸਰਾਂ ਨੂੰ ਹੁਕਮ ਦਿੱਤੇ ਗਏ ਹਨ ਕਿ ਉਹ ਆਪਣੇ ਜ਼ਿਲ੍ਹਿਆਂ ਦੇ ਸਾਰੇ ਸਕੂਲਾਂ ਵਿੱਚ ਇਸ ਮਡਿਊਲ ਦੀ ਲਾਗੂਆਈ ਦੀ ਨਿਗਰਾਨੀ ਕਰਨ ਅਤੇ ਹਦਾਇਤਾਂ ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਉਣ।
ਟੈਕਨੀਕਲ ਸਮੱਸਿਆ ਲਈ ਸਪਸ਼ਟ ਹੁਕਮ
ਜੇ MIS 2.0 ਨਾਲ ਸੰਬੰਧਿਤ ਕੋਈ ਤਕਨੀਕੀ ਸਮੱਸਿਆ ਆਉਂਦੀ ਹੈ ਤਾਂ
ਤੁਰੰਤ ਬਲਾਕ, ਜ਼ਿਲ੍ਹਾ ਜਾਂ ਰਾਜ ਪੱਧਰ ਦੇ MIS ਕੋਆਰਡੀਨੇਟਰਾਂ ਨੂੰ ਸੂਚਿਤ ਕਰਨਾ ਲਾਜ਼ਮੀ ਹੋਵੇਗਾ।
ਮੁੱਖ ਦਫ਼ਤਰ ਵੱਲੋਂ ਰੀਵਿਊ ਜਾਰੀ ਰਹੇਗਾ
ਡਾਇਰੈਕਟਰ ਜਨਰਲ ਸਕੂਲ ਸਿੱਖਿਆ ਦੇ ਦਫ਼ਤਰ ਵੱਲੋਂ ਇਸ ਹਾਜ਼ਰੀ ਪ੍ਰਣਾਲੀ ਦੀ ਕਾਰਗੁਜ਼ਾਰੀ ਦਾ ਸਮੇਂ-ਸਮੇਂ ‘ਤੇ ਰੀਵਿਊ ਕੀਤਾ ਜਾਵੇਗਾ, ਤਾਂ ਜੋ ਇਸਨੂੰ ਹੋਰ ਪ੍ਰਭਾਵਸ਼ਾਲੀ ਬਣਾਇਆ ਜਾ ਸਕੇ।
















