Home - Ropar News - ਸਰਕਾਰੀ ਸਕੂਲਾਂ ਦੇ 11ਵੀਂ -12ਵੀਂ ਦੇ ਵਿਦਿਆਰਥੀਆਂ ਨੂੰ ਕਾਰੋਬਾਰ ਅਤੇ ਮਾਰਕੀਟਿੰਗ ਵਿੱਚ ਪ੍ਰਬੀਨ ਬਣਾਏਗੀ ਪੰਜਾਬ ਸਰਕਾਰ: ਹਰਜੋਤ ਬੈਂਸਸਰਕਾਰੀ ਸਕੂਲਾਂ ਦੇ 11ਵੀਂ -12ਵੀਂ ਦੇ ਵਿਦਿਆਰਥੀਆਂ ਨੂੰ ਕਾਰੋਬਾਰ ਅਤੇ ਮਾਰਕੀਟਿੰਗ ਵਿੱਚ ਪ੍ਰਬੀਨ ਬਣਾਏਗੀ ਪੰਜਾਬ ਸਰਕਾਰ: ਹਰਜੋਤ ਬੈਂਸ Leave a Comment / By Dishant Mehta / July 5, 2025 ਸੰਸਦ ਮੈਂਬਰ ਵਿਕਰਮਜੀਤ ਸਾਹਨੀ ਵੱਲੋਂ ਪਹਿਲੀਆਂ 10 ਟੀਮਾਂ ਨੂੰ ਆਪਣੇ ਉੱਦਮ ਸਥਾਪਤ ਕਰਨ 10 ਲੱਖ ਰੁਪਏ ਦੇਣ ਦਾ ਐਲਾਨ ਕਾਰੋਬਾਰੀਆਂ ਨੇ 10 ਟੀਮਾਂ ਦੇ ਬਿਜ਼ਨਸ ਆਈਡੀਆਜ਼ ਨੂੰ ਵਿੱਤੀ ਸਹਾਇਤਾ ਦੇਣ ਦਾ ਦਿੱਤਾ ਭਰੋਸਾ ਰੂਪਨਗਰ, 5 ਜੁਲਾਈ: ਪੰਜਾਬ ਦੇ ਸਕੂਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਅੱਜ ਐਲਾਨ ਕੀਤਾ ਕਿ ਵਿਦਿਆਰਥੀਆਂ ਨੂੰ ਸਕੂਲੀ ਸਿੱਖਿਆ ਦੌਰਾਨ ਆਪਣੇ ਸਟਾਰਟ-ਅੱਪ ਸਥਾਪਤ ਕਰਨ ਵੱਲ ਉਤਸ਼ਾਹਿਤ ਕਰਨ ਲਈ ਪੰਜਾਬ ਸਰਕਾਰ ਅਗਲੇ ਸੈਸ਼ਨ 2026-27 ਤੋਂ ਸਰਕਾਰੀ ਸਕੂਲਾਂ ਵਿੱਚ 11ਵੀਂ ਅਤੇ 12ਵੀਂ ਜਮਾਤ ਦੇ ਸਾਰੇ ਵਿਦਿਆਰਥੀਆਂ ਨੂੰ ਪੰਜਾਬ ਯੰਗ ਇੰਟਰਪ੍ਰੀਨਿਓਰਜ਼ ਸਕੀਮ ਤਹਿਤ ਕਾਰੋਬਾਰ ਅਤੇ ਮਾਰਕੀਟਿੰਗ ਵਿੱਚ ਹੁਨਰ ਸਿੱਖਿਆ ਪ੍ਰਦਾਨ ਕਰੇਗੀ।ਬਿਜ਼ਨਸ ਬਲਾਸਟਰਸ ਐਕਸਪੋ 2025 ਨੂੰ ਸੰਬੋਧਨ ਕਰਦੇ ਹੋਏ, ਸ. ਬੈਂਸ ਨੇ ਕਿਹਾ ਕਿ ਅਜਿਹੀ ਸਥਿਤੀ ਵਿੱਚ ਜਿੱਥੇ ਹਜ਼ਾਰਾਂ ਬਿਨੈਕਾਰ ਇੱਕ ਨੌਕਰੀ ਲੈਣ ਦੀ ਹੋੜ ਵਿੱਚ ਹਨ, ਪੰਜਾਬ ਸਰਕਾਰ ਨੇ ਨਵੀਂ ਪਿਰਤ ਪਾਉਂਦਿਆਂ ਨਵੇਂ ਰੁਜ਼ਗਾਰ ਮੌਕਿਆਂ ਦਾ ਮਾਹੌਲ ਸਿਰਜ ਦਿੱਤਾ ਹੈ । ਬਿਜ਼ਨਸ ਬਲਾਸਟਰਸ ਐਕਸਪੋ 2025 ਤਹਿਤ ਵਿਦਿਆਰਥੀਆਂ ਨੂੰ ਨੌਕਰੀ ਲੱਭਣ ਵਾਲਿਆਂ ਦੀ ਬਜਾਏ ਨੌਕਰੀ ਪੈਦਾ ਕਰਨ ਵਾਲੇ ਬਣਨ ਵੱਲ ਉਤਸ਼ਾਹਿਤ ਕੀਤਾ ਜਾ ਰਿਹਾ ਹੈ ਕਿਉਂਕਿ ਪੰਜਾਬ ਸਰਕਾਰ ਸਾਰੇ ਰੌਸ਼ਨਦਿਮਾਗ ਵਿਦਿਆਰਥੀਆਂ ਨੂੰ ਹਰ ਤਰ੍ਹਾਂ ਦੀ ਸਹਾਇਤਾ ਦੇ ਨਾਲ—ਨਾਲ ਵਿੱਤੀ ਅਤੇ ਤਕਨੀਕੀ ਸਹਾਇਤਾ ਵੀ ਪ੍ਰਦਾਨ ਕਰੇਗੀ।ਬਿਜ਼ਨਸ ਬਲਾਸਟਰਸ ਐਕਸਪੋ 2025 ਦਾ ਜਿ਼ਕਰ ਕਰਦੇ ਹੋਏ, ਕੈਬਨਿਟ ਮੰਤਰੀ ਨੇ ਕਿਹਾ ਕਿ ਪੰਜਾਬ ਭਰ ਦੇ ਸਰਕਾਰੀ ਸਕੂਲਾਂ ਵਿੱਚੋਂ ਚੁਣੇ ਗਏ 10 ਵਿਦਿਆਰਥੀਆਂ ਦੀ ਅਗਵਾਈ ਵਾਲੇ ਉੱਦਮਾਂ ਨੇ ਸਰਕਾਰੀ ਨੇਤਾਵਾਂ, ਉਦਯੋਗਪਤੀਆਂ, ਸਟਾਰਟਅੱਪ ਸੰਸਥਾਪਕਾਂ ਅਤੇ ਸਿੱਖਿਆ ਸ਼ਾਸਤਰੀਆਂ ਦੇ ਸਾਹਮਣੇ ਸ਼ਾਰਕ ਟੈਂਕ—ਸ਼ੈਲੀ ਪ੍ਰਦਰਸ਼ਨ ਵਿੱਚ ਆਪਣੇ ਵਪਾਰਕ ਵਿਚਾਰਾਂ ਦਾ ਪ੍ਰਦਰਸ਼ਨ ਕੀਤਾ। ਇਸ ਦੌਰਾਨ ਸਾਰੀਆਂ ਟੀਮਾਂ ਆਪਣੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਵਿੱਤੀ ਸਹਾਇਤਾ ਪ੍ਰਾਪਤ ਕਰਨ ਵਿੱਚ ਸਫ਼ਲ ਰਹੀਆਂ। ਬਾਕੀ ਦੀਆਂ 30 ਟੀਮਾਂ ਨੇ ਵੀ ਐਕਸਪੋ ਸਟਾਲਾਂ ਤੇ ਆਪਣੇ ਉਤਪਾਦਾਂ ਦਾ ਪ੍ਰਦਰਸ਼ਨ ਕੀਤਾ ਅਤੇ ਵਿਕਰੀ ਵੀ ਕੀਤੀ।ਸਿੱਖਿਆ ਮੰਤਰੀ ਨੇ ਦੱਸਿਆ ਕਿ ਨਵੀਨਤਾਕਾਰੀ ਲੈਬਜ਼ ਸਥਾਪਤ ਕਰਨ ਲਈ 17 ਲੱਖ ਦਾ ਨਿਵੇਸ਼ ਕੀਤਾ ਗਿਆ ਹੈ, ਜਿੱਥੇ ਵਿਦਿਆਰਥੀ ਹੁਣ ਆਈਆਈਟੀ ਦੇ ਸਹਿਯੋਗ ਨਾਲ ਵੀ ਆਪਣੇ ਉਤਪਾਦ ਵਿਕਸਤ ਕਰਨ ਸਕਣਗੇ।ਪੰਜਾਬ ਯੰਗ ਇੰਟਰਪ੍ਰੀਨਿਓਰਜ਼ ਸਕੀਮ ਬਾਰੇ ਚਾਨਣਾ ਪਾਉਂਦੇ ਹੋਏ, ਉਨ੍ਹਾਂ ਕਿਹਾ ਕਿ ਰਾਜ ਸਰਕਾਰ ਨੇ ਵਿਦਿਆਰਥੀ ਉੱਦਮਤਾ ਦਾ ਇੱਕ ਨਵਾਂ ਯੁੱਗ ਸ਼ੁਰੂ ਕੀਤਾ ਹੈ ਅਤੇ ਇਹ ਰਾਜ ਦੇ 30 ਸਕੂਲਾਂ ਵਿੱਚ ਇੱਕ ਪਾਇਲਟ ਪ੍ਰੋਜੈਕਟ ਵਜੋਂ ਸ਼ੁਰੂ ਕੀਤਾ ਗਿਆ ਹੈ, ਜਿੱਥੇ ਵਿਦਿਆਰਥੀਆਂ ਨੂੰ ਆਪਣੇ ਵਪਾਰਕ ਵਿਚਾਰ ਪੇਸ਼ ਕਰਨ ਦਾ ਮੌਕਾ ਦਿੱਤਾ ਗਿਆ । ਇਸ ਵਿੱਚ ਇੱਕ ਨਵੇਕਲੀ ਉਦਾਹਰਣ ਸਰਕਾਰੀ ਮੁੱਲਾਂਪੁਰ ਦਾਖਾ ਸਕੂਲ ਦੇ ਬੀ.ਪੀ.ਐਲ. ਪਰਿਵਾਰ ਨਾਲ ਸਬੰਧਤ ਇੱਕ ਕੁੜੀ ਦੀ ਹੈ, ਜਿਸਨੇ ਸਜਾਵਟੀ ਫੁੱਲਾਂ ਦੇ ਗਮਲੇ ਬਣਾਏ ਅਤੇ ਲੁਧਿਆਣਾ ਵਿੱਚ ਉਨ੍ਹਾਂ ਦੀ ਕੀਮਤ ਤੋਂ 20 ਗੁਣਾ ਵੱਧ ਕੀਮਤ ਤੇ ਉਨ੍ਹਾਂ ਨੂੰ ਵੇਚਿਆ। ਇਸੇ ਤਰ੍ਹਾਂ ਮੇਰੇ ਆਪਣੇ ਹਲਕੇ ਦਾ ਇੱਕ ਨੌਜਵਾਨ ਹੁਣ ਗੁਰੂਗ੍ਰਾਮ ਤੋਂ ਟੀ—ਸ਼ਰਟਾਂ ਖ਼ਰੀਦਦਾ ਹੈ ਅਤੇ ਉਨ੍ਹਾਂ ਨੂੰ ਇੰਸਟਾਗ੍ਰਾਮ ਰਾਹੀਂ ਵੇਚਦਾ ਹੈ, ਇਸ ਤਰ੍ਹਾ ਆਸਾਨੀ ਨਾਲ ਪ੍ਰਤੀ ਮਹੀਨਾ 50,000 ਕਮਾ ਰਿਹਾ ਹੈ।ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਦੀਆਂ ਮੋਹਰੀ 10 ਟੀਮਾਂ ਨੇ ਕਈ ਖੇਤਰਾਂ ਵਿੱਚ ਪ੍ਰਦਰਸ਼ਨ ਕੀਤਾ ਜਿਨ੍ਹਾਂ ਵਿੱਚ ਇਲੈਕਟ੍ਰੀਕਲ ਸਾਈਕਲ, ਕੁਦਰਤੀ ਸੁੰਦਰਤਾ ਉਤਪਾਦ, ਹੱਥ ਨਾਲ ਬਣੇ ਦੁਪੱਟੇ, ਡਰਾਈਵਿੰਗ ਸਿਮੂਲੇਟਰ, ਆਰਟ ਵਰਕ ਫਰੇਮਿੰਗ, ਕੁਦਰਤੀ ਸਮੱਗਰੀ ਮਸਾਲੇ, ਸੁਰੱਖਿਆ ਸਟਿਕਸ, ਚਾਕਲੇਟ, ਹਰਬਲ ਸਾਬਣ, ਸਮੇਤ ਕਈ ਹੋਰ ਨਵੀਨਤਾਕਾਰੀ ਉਤਪਾਦਾਂ ਸ਼ਾਮਲ ਹਨ।ਇਸ ਮੌਕੇ ‘ਤੇ ਬੋਲਦਿਆਂ, ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ, ਸ੍ਰੀ ਮਨੀਸ਼ ਸਸੋਦੀਆ ਨੇ ਕਿਹਾ ਕਿ ਪੰਜਾਬ ਯੰਗ ਇੰਟਰਪ੍ਰੀਨਿਓਰਜ਼ ਸਕੀਮ ਇੱਕ ਮੀਲ ਪੱਥਰ ਸਾਬਤ ਹੋਵੇਗੀ। ਉਨ੍ਹਾਂ ਦੱਸਿਆ ਕਿ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਪਾਸ ਹੋਣ ਲਈ ਇੱਕ ਕਾਰੋਬਾਰੀ ਵਿਚਾਰ ਪੇਸ਼ ਕਰਨ ਦੀ ਜ਼ਰੂਰਤ ਹੋਵੇਗੀ। ਵਿਦਿਆਰਥੀਆਂ ਨੂੰ ਵਿਹਾਰਕ ਸਮਝ ਅਤੇ ਅਸਲ-ਸੰਸਾਰ ਦੀ ਸਿੱਖਿਆ ਪ੍ਰਾਪਤ ਕਰਨੀ ਚਾਹੀਦੀ ਹੈ। 12ਵੀਂ ਜਮਾਤ ਤੋਂ ਪਾਸ ਹੋਣ ਵਾਲੇ ਵਿਦਿਆਰਥੀ ਆਪਣੇ ਨਾਲ ਕੁਝ ਅਜਿਹਾ ਲੈ ਕੇ ਜਾਣਗੇ ਜੋ ਉਨ੍ਹਾਂ ਨੇ ਬਣਾਇਆ ਹੈ, ਵੇਚਿਆ ਹੈ ਅਤੇ ਜਿਸ ਤੋਂ ਉਨ੍ਹਾਂ ਨੇ ਪੈਸੇ ਕਮਾਏ ਹਨ। ਉਨ੍ਹਾਂ ਕਿਹਾ ਹਰੇਕ ਵਿਦਿਆਰਥੀ ਨੂੰ ਪੜ੍ਹਾਈ ਦੌਰਾਨ ਕਮਾਈ ਕਰਨਾ ਸਿੱਖਣਾ ਚਾਹੀਦਾ ਹੈ ਭਾਵੇਂ ਉਨ੍ਹਾਂ ਨੇ ਕਿਸੇ ਵੀ ਡਿਗਰੀ ਜਾਂ ਡਿਪਲੋਮਾ ਦੀ ਚੋਣ ਕੀਤੀ ਹੋਵੇ। ਉਨ੍ਹਾਂ ਦੱਸਿਆ ਕਿ, ਹਰ ਸਾਲ, ਭਾਰਤ ਵਿੱਚ 1 ਕਰੋੜ ਗ੍ਰੈਜੂਏਟ ਪਾਸ ਹੁੰਦੇ ਹਨ, ਪਰ ਸਿਰਫ਼ 10 ਲੱਖ ਨੂੰ ਹੀ ਨੌਕਰੀਆਂ ਮਿਲਦੀਆਂ ਹਨ ਅਤੇ ਬਾਕੀ ਪ੍ਰਾਈਵੇਟ ਖੇਤਰ ਵਿੱਚ ਨੌਕਰੀਆਂ ਦੀ ਭਾਲ ਕਰਦੇ ਰਹਿੰਦੇ ਹਨ। ਸੰਸਦ ਦੀ ਇੱਕ ਰਿਪੋਰਟ ਦੇ ਅਨੁਸਾਰ, 2014-15 ਅਤੇ 2021-22 ਦੇ ਵਿਚਕਾਰ, 22.05 ਕਰੋੜ ਨੌਜਵਾਨਾਂ ਨੇ ਨੌਕਰੀਆਂ ਲਈ ਅਰਜ਼ੀ ਦਿੱਤੀ, ਪਰ ਸਿਰਫ਼ 7 ਲੱਖ ਨੂੰ ਹੀ ਨੌਕਰੀਆਂ ਮਿਲੀਆਂ। ਇਹ ਵੱਡਾ ਪਾੜਾ ਬਿਜ਼ਨਸ ਬਲਾਸਟਰ ਵਰਗੇ ਪ੍ਰੋਗਰਾਮਾਂ ਸ਼ੁਰੂ ਕਰਨ ਦੀ ਲੋੜ ਨੂੰ ਦਰਸਾਉਂਦਾ ਹੈ।ਉਨ੍ਹਾਂ ਕਿਹਾ ਕਿ ਬਿਜ਼ਨਸ ਬਲਾਸਟਰਸ ਐਕਸਪੋ 2025 ਦੇ ਤਹਿਤ, ਹੁਣ ਵਿਦਿਆਰਥੀਆਂ ਲਈ ਵਿਸ਼ਾ-ਅਧਾਰਤ ਪ੍ਰੋਜੈਕਟ ਦੇ ਰੂਪ ਵਿੱਚ ਘੱਟੋ-ਘੱਟ ਇੱਕ ਕਾਰੋਬਾਰੀ ਵਿਚਾਰ ਪੇਸ਼ ਕਰਨਾ ਲਾਜ਼ਮੀ ਹੈ। ਇਹ ਪ੍ਰੋਗਰਾਮ ਇਹ ਯਕੀਨੀ ਬਣਾਉਂਦਾ ਹੈ ਕਿ ਹਰ ਵਿਦਿਆਰਥੀ ਨਾ ਸਿਰਫ਼ ਵਿੱਤੀ ਸੂਝ ਅਤੇ ਸੁਤੰਤਰਤਾ ਪ੍ਰਾਪਤ ਕਰੇ, ਸਗੋਂ ਮਾਰਕੀਟਿੰਗ ਅਤੇ ਉੱਦਮਤਾ ਦੀਆਂ ਜ਼ਰੂਰੀ ਗੱਲਾਂ ਵੀ ਸਿੱਖੇ। ਉਨ੍ਹਾਂ ਕਿਹਾ ਕਿ ਇਹ ਇੱਕ ਇਤਿਹਾਸਕ ਅਤੇ ਦੂਰਅੰਦੇਸ਼ੀ ਕਦਮ ਹੈ ਜੋ ਹਰ ਵਿਦਿਆਰਥੀ ਨੂੰ ਸਮਰੱਥਾ ਅਤੇ ਵਿਸ਼ਵਾਸ ਨਾਲ ਮੱਲ੍ਹਾਂ ਮਾਰਨ ਲਈ ਸਸ਼ਕਤ ਅਤੇ ਯੋਗ ਬਣਾਏਗਾ।ਸੰਸਦ ਮੈਂਬਰ ਸ੍ਰੀ ਵਿਕਰਮਜੀਤ ਸਾਹਨੀ ਨੇ ਪਹਿਲੀਆਂ 10 ਟੀਮਾਂ ਨੂੰ ਆਪਣੇ ਉੱਦਮ ਸਥਾਪਤ ਕਰਨ ਲਈ 10 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਅਤੇ ਸੂਬਾ ਸਰਕਾਰ ਦੇ ਹੋਰ ਕਾਰੋਬਾਰੀਆਂ, ਉਦਯੋਗਪਤੀ ਅਤੇ ਸੀਨੀਅਰ ਅਧਿਕਾਰੀਆਂ ਨੇ ਵੀ ਵਿਦਿਆਰਥੀਆਂ ਨੂੰ ਵਿੱਤੀ ਸਹਾਇਤਾ ਸਮੇਤ ਤਕਨੀਕੀ ਅਤੇ ਮੁਹਾਰਤ ਪ੍ਰਦਾਨ ਕਰਨ ਦਾ ਭਰੋਸਾ ਦਿੱਤਾ।ਇਸ ਮੌਕੇ ਜਰਪੈਕਟ ਦੇ ਸੰਸਥਾਪਕ ਸ੍ਰੀ ਪ੍ਰਮੋਦ ਬੇਸਿਨ, ਪੰਜਾਬ ਵਿਕਾਸ ਕਮਿਸ਼ਨ ਦੇ ਮੈਂਬਰ ਸ੍ਰੀ ਅਨੁਜ ਕੁੰਦਰਾ, ਸਕੂਲ ਸਿੱਖਿਆ ਪੰਜਾਬ ਬੋਰਡ ਦੇ ਸਕੱਤਰ ਸ੍ਰੀਮਤੀ ਆਨੰਦਿਤਾ ਮਿੱਤਰਾ, ਆਈ.ਏ.ਐਸ., ਪਹਿਲੀ ਜਿਊਰੀ ਟੀਮ ਦੇ ਮੈਂਬਰ ਟੋਰੈਂਟ ਨੈੱਟਵਰਕਿੰਗ ਟੈਕਨਾਲੋਜੀਜ਼ ਦੇ ਸੰਸਥਾਪਕ ਅਤੇ ਸਾਬਕਾ ਸੀ.ਈ.ਓ. ਡਾ. ਹੇਮੰਤ ਕਨਕੀਆ, ਸ਼ੇਰੋਸ ਦੇ ਸੰਸਥਾਪਕ ਅਤੇ ਸੀ.ਈ.ਓ. ਮਿਸ ਸਾਇਰੀ ਚਾਹਲ, ਟੈਕਨਾਲੋਜੀ ਬਿਜ਼ਨਸ ਇਨਕਿਊਬੇਟਰ ਫਾਊਂਡੇਸ਼ਨ, ਆਈ.ਆਈ.ਟੀ. ਰੋਪੜ ਦੇ ਮੁਖੀ ਡਾ. ਸ਼੍ਰੇਅ ਪਾਠਕ, ਸੀ.ਈ.ਓ., ਪੰਜਾਬ ਇਨੋਵੇਸ਼ਨ ਮਿਸ਼ਨ ਸ੍ਰੀਮਤੀ ਸੋਮਵੀਰ ਆਨੰਦ ਅਤੇ ਦੂਜੀ ਜਿਊਰੀ ਟੀਮ ਦੇ ਮੈਂਬਰ ਸੀ.ਈ.ਓ., ਉਧਯਮ ਲਰਨਿੰਗ ਫਾਊਂਡੇਸ਼ਨ ਅਤੇ ਗਲੋਬਲ ਅਲਾਇੰਸ ਫਾਰ ਮਾਸ ਐਂਟਰਪ੍ਰਨਿਓਰਸ਼ਿਪ ਸ੍ਰੀ ਮੇਕਿਨ ਮਹੇਸ਼ਵਰੀ, ਡਾਇਰੈਕਟਰ, ਐਸ.ਆਈ.ਡੀ.ਬੀ.ਆਈ. (ਸਮਾਲ ਇੰਡਸਟਰੀਜ਼ ਡਿਵੈਲਪਮੈਂਟ ਬੈਂਕ ਆਫ ਇੰਡੀਆ) ਸ੍ਰੀ ਜਿਤੇਂਦਰ ਕਾਲੜਾ, ਸੰਸਥਾਪਕ ਗ੍ਰੀਨਅਫੇਅਰ ਸ੍ਰੀਮਤੀ ਕੋਮਲ ਜੈਸਵਾਲ ਅਤੇ ਡਾਇਰੈਕਟਰ ਐਜੂਕੇਸ਼ਨ, ਐਨ.ਸੀ.ਟੀ. ਦਿੱਲੀ ਸਰਕਾਰ ਦੇ ਸਾਬਕਾ ਪ੍ਰਮੁੱਖ ਸਲਾਹਕਾਰ ਸ੍ਰੀ ਸ਼ੈਲੇਂਦਰ ਸ਼ਰਮਾ ਸ਼ਾਮਲ ਹਨ। ਤੀਜੀ ਜਿਊਰੀ ਟੀਮ ਦੇ ਮੈਂਬਰ ਸੀ.ਈ.ਓ., ਟੈਕਨਾਲੋਜੀ ਬਿਜ਼ਨਸ ਇਨਕਿਊਬੇਟਰ ਫਾਊਂਡੇਸ਼ਨ, ਆਈਆਈਟੀ ਰੋਪੜ ਸ੍ਰੀ ਸਤਯਮ, ਸੰਸਥਾਪਕ ਅਤੇ ਸੀ.ਈ.ਓ., ਸਿਗਨੀਸੈਂਟ ਇਨਫਰਮੇਸ਼ਨ ਸਲਿਊਸ਼ਨਜ਼ ਲਿਮਟਿਡ ਸ੍ਰੀ ਹਰਿਤ ਮੋਹਨ ਅਤੇ ਸਾਬਕਾ ਪ੍ਰਧਾਨ, ਟੀ.ਆਈ.ਈ. ਚੰਡੀਗੜ੍ਹ ਮੌਜੂਦ ਸਨ।District Ropar News ਰੋਪੜ ਪੰਜਾਬੀ ਨਿਊਜ਼ Follow up on facebook Share this: Click to share on WhatsApp (Opens in new window) WhatsApp Click to share on Facebook (Opens in new window) Facebook Click to share on Telegram (Opens in new window) Telegram Click to share on X (Opens in new window) X Click to print (Opens in new window) Print Click to email a link to a friend (Opens in new window) Email Related Related Posts ਕੰਪਿਊਟਰ ਸਾਇੰਸ ਲਈ ਸਟੇਟ ਪੱਧਰੀ ਰਿਸੋਰਸ ਗਰੁੱਪ ਦਾ ਗਠਨ, ਕਿਰਨ ਸ਼ਰਮਾ ਵੱਲੋਂ ਪੱਤਰ ਜਾਰੀ Leave a Comment / Ropar News / By Dishant Mehta ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਵੱਲੋਂ 77ਵੇਂ ਗਣਤੰਤਰ ਦਿਵਸ ਮੌਕੇ ਰੂਪਨਗਰ ਵਿੱਚ ਰਾਸ਼ਟਰੀ ਤਿਰੰਗਾ ਲਹਿਰਾਇਆ Leave a Comment / Ropar News / By Dishant Mehta 50 ਹੋਣਹਾਰ ਵਿਦਿਆਰਥੀ, 5 ਦਿਨ, ਇੱਕ ਸੁਪਨਾ — ਜੈਪੁਰ ਐਕਸਪੋਜ਼ਰ ਵਿਜ਼ਿਟ Leave a Comment / Ropar News / By Dishant Mehta 25 ਜਨਵਰੀ ਕੋਮੀ ਵੋਟਰ ਦਿਵਸ Leave a Comment / Poems & Article, Ropar News / By Dishant Mehta ਗਣਤੰਤਰਤਾ ਦਿਵਸ ਮੌਕੇ ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਲਹਿਰਾਉਣਗੇ ਕੌਮੀ ਝੰਡਾ Leave a Comment / Ropar News / By Dishant Mehta ਆਈ ਏ ਐਸ ਅਦਿੱਤਿਆ ਡਚਲਵਾਲ ਨੇ ਰੂਪਨਗਰ ਦੇ ਡਿਪਟੀ ਕਮਿਸ਼ਨਰ ਵਜੋਂ ਅਹੁਦਾ ਸੰਭਾਲਿਆ Leave a Comment / Ropar News / By Dishant Mehta ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ ਉੱਤਮ ਸਕੂਲ ਪੁਰਸਕਾਰ ਸਮਾਗਮ ਅਗਲੇ ਆਦੇਸ਼ ਤੱਕ ਮੁਲਤਵੀ ਕਰਨ ਦਾ ਫੈਸਲਾ Leave a Comment / Ropar News / By Dishant Mehta 22 ਜਨਵਰੀ ਤੋਂ ਸਕੂਲ ਮੁੜ ਸਵੇਰੇ 9 ਵਜੇ ਲੱਗਣਗੇ Leave a Comment / Ropar News / By Dishant Mehta Essential Tips for Academic Success Leave a Comment / Poems & Article, Ropar News / By Dishant Mehta School Bell Timings (January 16–21) Leave a Comment / Ropar News / By Dishant Mehta ਭਵਿੱਖ ਦੀ ਖਤਰਨਾਕ ਸਮੱਸਿਆ-ਈ ਕੂੜਾ Leave a Comment / Poems & Article, Ropar News / By Dishant Mehta ਠੰਢ ਅਤੇ ਧੁੰਦ ਦਾ ਅਸਰ! ਪੰਜਾਬ ਦੇ ਸਰਕਾਰੀ-ਪ੍ਰਾਈਵੇਟ ਸਕੂਲਾਂ ਲਈ ਨਵਾਂ ਸਮਾਂ ਜਾਰੀ Leave a Comment / Ropar News / By Dishant Mehta 12 ਜਨਵਰੀ ਰਾਸ਼ਟਰੀ ਯੁਵਾ ਦਿਵਸ Leave a Comment / Ropar News, Poems & Article / By Dishant Mehta ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਰੂਪਨਗਰ ਜ਼ਿਲ੍ਹੇ ਦੇ ਸਾਰੇ ਸਰਕਾਰੀ ਅਤੇ ਏਡਡ ਹਾਈ ਅਤੇ ਸੀਨੀਅਰ ਸੈਕੈਂਡਰੀ ਸਕੂਲਾਂ ਦੀ ਟ੍ਰੇਨਿੰਗ ਸਫਲਤਾਪੂਰਵਕ ਮੁਕੰਮਲ Leave a Comment / Ropar News / By Dishant Mehta ਮਿੱਠੀਆਂ ਯਾਦਾਂ ਦੀ ਚਾਸ਼ਨੀ ਖੁਦਾਪੁਰਾ (ਕਰਨਾਟਕਾ) Leave a Comment / Poems & Article, Ropar News / By Dishant Mehta Computer Science PSEB 2026 PDF – Study Material, Pattern & Model Papers Leave a Comment / Ropar News, Study Material / By Dishant Mehta
ਕੰਪਿਊਟਰ ਸਾਇੰਸ ਲਈ ਸਟੇਟ ਪੱਧਰੀ ਰਿਸੋਰਸ ਗਰੁੱਪ ਦਾ ਗਠਨ, ਕਿਰਨ ਸ਼ਰਮਾ ਵੱਲੋਂ ਪੱਤਰ ਜਾਰੀ Leave a Comment / Ropar News / By Dishant Mehta
ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਵੱਲੋਂ 77ਵੇਂ ਗਣਤੰਤਰ ਦਿਵਸ ਮੌਕੇ ਰੂਪਨਗਰ ਵਿੱਚ ਰਾਸ਼ਟਰੀ ਤਿਰੰਗਾ ਲਹਿਰਾਇਆ Leave a Comment / Ropar News / By Dishant Mehta
50 ਹੋਣਹਾਰ ਵਿਦਿਆਰਥੀ, 5 ਦਿਨ, ਇੱਕ ਸੁਪਨਾ — ਜੈਪੁਰ ਐਕਸਪੋਜ਼ਰ ਵਿਜ਼ਿਟ Leave a Comment / Ropar News / By Dishant Mehta
ਗਣਤੰਤਰਤਾ ਦਿਵਸ ਮੌਕੇ ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਲਹਿਰਾਉਣਗੇ ਕੌਮੀ ਝੰਡਾ Leave a Comment / Ropar News / By Dishant Mehta
ਆਈ ਏ ਐਸ ਅਦਿੱਤਿਆ ਡਚਲਵਾਲ ਨੇ ਰੂਪਨਗਰ ਦੇ ਡਿਪਟੀ ਕਮਿਸ਼ਨਰ ਵਜੋਂ ਅਹੁਦਾ ਸੰਭਾਲਿਆ Leave a Comment / Ropar News / By Dishant Mehta
ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ ਉੱਤਮ ਸਕੂਲ ਪੁਰਸਕਾਰ ਸਮਾਗਮ ਅਗਲੇ ਆਦੇਸ਼ ਤੱਕ ਮੁਲਤਵੀ ਕਰਨ ਦਾ ਫੈਸਲਾ Leave a Comment / Ropar News / By Dishant Mehta
ਠੰਢ ਅਤੇ ਧੁੰਦ ਦਾ ਅਸਰ! ਪੰਜਾਬ ਦੇ ਸਰਕਾਰੀ-ਪ੍ਰਾਈਵੇਟ ਸਕੂਲਾਂ ਲਈ ਨਵਾਂ ਸਮਾਂ ਜਾਰੀ Leave a Comment / Ropar News / By Dishant Mehta
ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਰੂਪਨਗਰ ਜ਼ਿਲ੍ਹੇ ਦੇ ਸਾਰੇ ਸਰਕਾਰੀ ਅਤੇ ਏਡਡ ਹਾਈ ਅਤੇ ਸੀਨੀਅਰ ਸੈਕੈਂਡਰੀ ਸਕੂਲਾਂ ਦੀ ਟ੍ਰੇਨਿੰਗ ਸਫਲਤਾਪੂਰਵਕ ਮੁਕੰਮਲ Leave a Comment / Ropar News / By Dishant Mehta
ਮਿੱਠੀਆਂ ਯਾਦਾਂ ਦੀ ਚਾਸ਼ਨੀ ਖੁਦਾਪੁਰਾ (ਕਰਨਾਟਕਾ) Leave a Comment / Poems & Article, Ropar News / By Dishant Mehta
Computer Science PSEB 2026 PDF – Study Material, Pattern & Model Papers Leave a Comment / Ropar News, Study Material / By Dishant Mehta