Punjab Government provides free warehouse associate training to rural youth of Punjab under ‘Punjab Skill Development Mission’
ਪੰਜਾਬ ਸਰਕਾਰ ਦੁਆਰਾ ‘ਪੰਜਾਬ ਹੁਨਰ ਵਿਕਾਸ ਮਿਸ਼ਨ’ ਅਧੀਨ ਪੰਜਾਬ ਰਾਜ ਦੇ ਪੇਂਡੂ ਨੌਜਵਾਨਾਂ ਨੂੰ ਮੁਫਤ ਵਿਚ ਵੇਅਰਹਾਊਸ ਐਸੋਸੀਏਟ (Warehouse Associate) ਕੁੱਲ 240 ਸੀਟਾਂ ਨਾਲ ਹੁਨਰ ਵਿਕਾਸ ਟ੍ਰੇਨਿੰਗ ਸ਼ੁਰੂ ਕੀਤੀ ਜਾ ਰਹੀ ਹੈ। ਇਸ ਟ੍ਰੇਨਿੰਗ ਵਿੱਚ ਸਿਖਿਆਰਥੀਆਂ ਨੂੰ ਵੇਅਰਹਾਊਸ ਐਸੋਸੀਏਟ ਟ੍ਰੇਨਿੰਗ ਦੇ ਨਾਲ ਨਾਲ ਕੰਪਿਊਟਰ ਟਰੇਨਿੰਗ ਅਤੇ ਸੌਫਟ ਸਕਿੱਲ ਅਤੇ ਇੰਗਲਿਸ਼ ਦੀ ਵੀ ਟ੍ਰੇਨਿੰਗ ਦਿੱਤੀ ਜਾਵੇਗੀ। ਟ੍ਰੇਨਿੰਗ ਸਮੇਂ ਵਿੱਚ ਮੁਫ਼ਤ , ਵਰਦੀ, ਬੈਗ ਅਤੇ ਕਿਤਾਬਾਂ ਵੀ ਦਿੱਤੀਆਂ ਜਾਣਗੀਆਂ। ਟ੍ਰੇਨਿੰਗ ਦੌਰਾਨ ਲੜਕੇ ਹੋਸਟਲ ਵਿੱਚ ਮੁਫ਼ਤ ਰਹਿ ਸਕਦੇ ਹਨ ਤੇ ਲੜਕੀਆਂ ਨੂੰ ਅਟਟੇਂਡੈਂਸ ਅਨੁਸਾਰ 162 ਰੁਪਏ ਆਉਣ ਜਾਣ ਕਿਰਾਇਆ ਦਿੱਤਾ ਜਾਵੇਗਾ / ਸਫਲਤਾ ਪੂਰਵਕ ਟਰੇਨਿੰਗ ਪਾਸ ਕਰ ਚੁੱਕੇ ਸਿਖਿਆਰਥੀਆਂ ਨੂੰ ਪ੍ਰਾਈਵੇਟ ਅਦਾਰੇ ਵਿਚ ਪਲੇਸਮੈਟ ਵੀ ਕਰਵਾਈ ਜਾਵੇਗੀ ਅਤੇ ਪਹਿਲੇ ਤਿੰਨ ਮਹੀਨੇ ਸਕੀਮ ਦੀਆ ਗਾਈਡਲਾਈਨਜ਼ ਅਨੁਸਾਰ ਨੌਕਰੀ ਦੋਰਾਨ 1275 ਰੁਪਏ ਵੀ ਦਿੱਤੇ ਜਾਣਗੇ ਇਹ ਟ੍ਰੇਨਿੰਗ ਸਨ ਇਨਕਲੇਵ ਰੋਪੜ ਅਤੇ ਪਿੰਡ ਬੇਲਾ ਜ਼ਿਲਾ ਰੂਪਨਗਰ ਵਿਖੇ ਦਿੱਤੀ ਜਾਵੇਗੀ ਹੋਰ ਜਾਣਕਾਰੀ ਲਈ 8872488853 ਤੇ ਸੰਪਰਕ ਕੀਤਾ ਜਾ ਸਕਦਾ ਹੈ। ਰੂਪਨਗਰ, ਐਸ ਬੀ ਐਸ ਨਗਰ ਤੇ ਲੁਧਿਆਣਾ ਜਿਲ੍ਹੇ ਚਾਹਵਾਨ ਪ੍ਰਾਰਥੀ ਟ੍ਰੇਨਿੰਗ ਲਈ ਹੇਠਾਂ ਦਿੱਤੇ ਗੂਗਲ ਫਾਰਮ ਰਾਹੀਂ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ।
ਜ਼ਰੂਰੀ ਦਸਤਾਵੇਜ਼
10 ਦਾ ਸਰਟੀਫਿਕੇਟ
ਜਾਤੀ ਸਰਟੀਫਿਕੇਟ
ਰਿਹਾਇਸ਼ੀ ਸਰਟੀਫਿਕੇਟ
ਆਮਦਨੀ ਸਰਟੀਫਿਕੇਟ,
ਉਮਰ 18 ਤੋਂ 35 ਦੇ ਵਿੱਚ
![ਪੰਜਾਬ ਸਰਕਾਰ ਦੁਆਰਾ 'ਪੰਜਾਬ ਹੁਨਰ ਵਿਕਾਸ ਮਿਸ਼ਨ' ਅਧੀਨ ਪੰਜਾਬ ਰਾਜ ਦੇ ਪੇਂਡੂ ਨੌਜਵਾਨਾਂ ਨੂੰ ਮੁਫਤ ਵਿਚ ਵੇਅਰਹਾਊਸ ਐਸੋਸੀਏਟ 2 Jasveer Singh, District Mentor Math Rupnagar](https://deorpr.com/wp-content/uploads/2024/02/Jasveer-Singh-District-Mentor-Math-Rupnagar-297x300.jpeg)
ਜਸਵੀਰ ਸਿੰਘ
ਸੈਕੰਡਰੀ ਸਿੱਖਿਆ ਰੂਪਨਗਰ
Punjab Government provides free warehouse associate training to rural youth of Punjab under ‘Punjab Skill Development Mission’
Related