ਪੰਜਾਬ ਦਿਵਸ ਨੂੰ ਸਮਰਪਿਤ ਸਕੂਲ ਆਫ਼ ਐਮੀਨੈਂਸ, ਕੀਰਤਪੁਰ ਸਾਹਿਬ ਵਿੱਚ ਕਰਵਾਇਆ ਗਿਆ ਕੁਇਜ਼ ਮੁਕਾਬਲਾ

Punjab Day Celebrated with Quiz Competition at School of Eminence, Kiratpur Sahib

Punjab Day Celebrated with Quiz Competition at School of Eminence, Kiratpur Sahib

Punjab Day Celebrated with Quiz Competition at School of Eminence, Kiratpur Sahib

ਸ਼੍ਰੀ ਕੀਰਤਪੁਰ ਸਾਹਿਬ, 1 ਨਵੰਬਰ : ਇਥੋਂ ਦੇ ਸਕੂਲ ਆਫ ਐਮੀਨੈਂਸ,ਸ੍ਰੀ ਕੀਰਤਪੁਰ ਸਾਹਿਬ (ਰੂਪਨਗਰ) ਵਿਖੇ ਪੰਜਾਬ ਦਿਵਸ ਨੂੰ ਸਮਰਪਿਤ ਇੱਕ ਵਿਸ਼ੇਸ਼ ਕੁਇਜ਼ ਮੁਕਾਬਲਾ ਕਰਵਾਇਆ ਗਿਆ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਪ੍ਰਿੰਸੀਪਲ ਸ.ਸਰਨਜੀਤ ਸਿੰਘ ਨੇ ਦੱਸਿਆ ਕਿ ਸਕੂਲ ਦੇ ਸਮਾਜਿਕ ਵਿਗਿਆਨ ਅਧਿਆਪਕ ਗੁਰਸੇਵਕ ਸਿੰਘ ਅਤੇ ਪਰਮਿੰਦਰ ਸਿੰਘ ਵਿਗਿਆਨ ਅਧਿਆਪਕ ਵਲੋਂ ਕੁਇਜ਼ ਮੁਕਾਬਲੇ ਨੂੰ ਬਹੁਤ ਹੀ ਵਧੀਆ ਢੰਗ ਨਾਲ ਕਰਵਾਇਆ ਗਿਆ। ਸਭ ਤੋਂ ਪਹਿਲਾ ਸਵੇਰ ਦੀ ਸਭਾ ਵਿੱਚ ਪੰਜਾਬ ਦਿਵਸ ਦੀ ਵਿਸ਼ੇਸ਼ ਜਾਣਕਾਰੀ ਵਿਸਥਾਰ ਪੂਰਵਕ ਵਿਦਿਆਰਥੀਆਂ ਨਾਲ ਸਾਂਝੀ ਕੀਤੀ ਗਈ ਅਤੇ ਉਸਤੋ ਬਾਅਦ ਕੁਇਜ਼ ਮੁਕਾਬਲੇ ਦੇ ਵਿੱਚ ਸਕੂਲ ਦੇ ਬਣਾਏ ਚਾਰ ਹਾਊਸ ਦੀਆਂ ਟੀਮਾਂ ਨੇ ਬੜੇ ਹੀ ਉਤਸ਼ਾਹ ਨਾਲ ਭਾਗ ਲਿਆ ।

Punjab Day Celebrated with Quiz Competition at School of Eminence, Kiratpur Sahib

ਇਸ ਕੁਇਜ਼ ਮੁਕਾਬਲੇ ਵਿੱਚ ਪਹਿਲਾਂ ਸਥਾਨ ਜਿਹਲਮ ਹਾਊਸ’, ਦੂਜਾ ਸਥਾਨ ਸਤਲੁਜ ਹਾਊਸ’,ਬਿਆਸ ਹਾਊਸ ਅਤੇ ਤੀਜਾ ਸਥਾਨ ਰਾਵੀ ਹਾਊਸ ਦੇ ਵਿਦਿਆਰਥੀਆਂ ਨੇ ਪ੍ਰਾਪਤ ਕੀਤਾ। ਸਕੋਕਰ ਦੀ ਭੂਮਿਕਾ ਮਿਸ ਅਨੂਪਜੋਤ ਕੌਰ ਅਤੇ ਮੈਡਮ ਮਮਤਾ ਰਾਣੀ ਵਲੋਂ ਬਾਖੂਬੀ ਨਿਭਾਈ ਗਈ। ਇਸ ਮੌਕੇ ਕੁਇਜ਼ ਮੁਕਾਬਲੇ ਵਿਚ ਪ੍ਰਾਪਤੀਆਂ ਕਰਨ ਵਾਲੇ ਵਿਦਿਆਰਥੀਆਂ ਦੀ ਸਕੂਲ ਵਲੋਂ ਹੌਂਸਲਾ ਅਫਜ਼ਾਈ ਕੀਤੀ ਗਈ। ਇਸ ਮੌਕੇ ਰਮਿੰਦਰਜੀਤ ਕੌਰ, ਕਮਲਜੀਤ ਕੌਰ, ਲੈਕ. ਤੇਜਿੰਦਰ ਕੌਰ,ਲੈਕ. ਜਸਵਿੰਦਰ ਸਿੰਘ, ਲੈਕ. ਤੇਜਿੰਦਰ ਸਿੰਘ,ਲੈਕਚਰਾਰ ਅਮਰਜੀਤ ਸਿੰਘ,ਲੈਕ. ਕੁਲਵਿੰਦਰ ਕੌਰ,ਲੈਕ. ਨਿਸਚੈ, ਲੈਕ. ਰਮਨਦੀਪ, ਨਵਕਿਰਨ ਜੀਤ ਕੌਰ , ਬਨਿਤਾ ਸੈਣੀ, ਦਵਿੰਦਰ ਸਿੰਘ, ਰਣਬੀਰ ਸਿੰਘ ,ਸੁਖਜੀਤ ਕੌਰ, ਮਨਪ੍ਰੀਤ ਕੌਰ,ਜੋਤੀ ਬਾਲਾ, ਗੁਰਸਿਮਰਤ ਕੌਰ, ਕਰਮਜੀਤ ਕੌਰ, ਪ੍ਰੀਤੀ,ਸੁਨੀਤਾ ਕੁਮਾਰੀ, ਜਸਵਿੰਦਰ ਕੌਰ, ਅਨੂਪਜੋਤ ਕੌਰ,ਸ.ਗੁਰਮੀਤ ਸਿੰਘ, ਆਦਿ ਸਮੂਹ ਸਟਾਫ਼ ਹਾਜ਼ਰ ਸਨ।

Follow us on Facebook

District Ropar News 

ਤਾਜ਼ਾ ਜਾਣਕਾਰੀ ਲਈ www.deorpr.com ‘ਤੇ ਜੁੜੇ ਰਹੋ।

 

Leave a Comment

Your email address will not be published. Required fields are marked *

Scroll to Top