ਜ਼ਿਲ੍ਹਾ ਰੂਪਨਗਰ ਵਿੱਚ ਆਰਟ ਐਂਡ ਕਰਾਫਟ ਅਧਿਆਪਕਾਂ ਦੀ ਪ੍ਰੋਜੈਕਟ ਅਵਾਜ਼ ਮਿਡ-ਪ੍ਰੋਗਰਾਮ ਟ੍ਰੇਨਿੰਗ ਆਯੋਜਿਤ

Project Awaaj Mid-Program Training of Art and Craft Teachers Organized in District Rupnagar

Project Awaaj Mid – Program Training of Art and Craft Teachers Organized in District Rupnagar

Project Awaaj Mid-Program Training of Art and Craft Teachers Organized in District Rupnagar

ਰੂਪਨਗਰ, 17 ਨਵੰਬਰ 2025: ਰਾਜ ਸਿੱਖਿਆ ਖੋਜ ਅਤੇ ਸਿਖਲਾਈ ਪ੍ਰੀਸ਼ਦ ਪੰਜਾਬ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਸ਼੍ਰੀ ਪ੍ਰੇਮ ਕੁਮਾਰ ਮਿੱਤਲ ਦੇ ਆਦੇਸ਼ਾਂ ਅਨੁਸਾਰ ਜ਼ਿਲ੍ਹਾ ਰੂਪਨਗਰ ਦੇ ਆਰਟ ਐਂਡ ਕਰਾਫਟ ਅਧਿਆਪਕਾਂ ਲਈ ਇਕ ਦਿਨ ਦੀ ਪ੍ਰੋਜੈਕਟ ਅਵਾਜ਼ ਮਿਡ-ਪ੍ਰੋਗਰਾਮ ਟ੍ਰੇਨਿੰਗ ਦਾ ਸਫਲ ਆਯੋਜਨ ਪ੍ਰਿੰਸੀਪਲ ਮੈਡਮ ਸ਼੍ਰੀਮਤੀ ਸੰਦੀਪ ਕੌਰ ਦੀ ਨਿਗਰਾਨੀ ਹੇਠ ਕੀਤਾ ਗਿਆ। ਜਿਸ ਵਿੱਚ ਜ਼ਿਲ੍ਹੇ ਦੇ 25 ਆਰਟ ਐਂਡ ਕਰਾਫਟ ਅਧਿਆਪਕਾਂ ਨੇ ਹਿੱਸਾ ਲਿਆ।

Project Awaaj Mid-Program Training of Art and Craft Teachers Organized in District Rupnagar

ਟ੍ਰੇਨਿੰਗ ਦੌਰਾਨ ਅਧਿਆਪਕਾਂ ਨੂੰ ਹੇਠ ਲਿਖੇ ਮੁੱਖ ਵਿਸ਼ਿਆਂ ਬਾਰੇ ਜਾਣਕਾਰੀ ਪ੍ਰਦਾਨ ਕੀਤੀ ਗਈ, ਜਿਵੇਂ ਕਿ 1. ਭਾਵਨਾਤਮਕ ਨਿਯਮ ਟੂਲ: ਸਟਾਰਫਿਸ਼ ਅਤੇ ਭਾਵਨਾ ਖੇਤਰ 2. ਭਾਗੀਦਾਰੀ ਅਤੇ ਸਾਧਨਾ ਨਾਲ ਜਾਣ-ਪਛਾਣ 3. ਪ੍ਰੋਜੈਕਟ ਆਵਾਜ਼ ਟਾਇਮ ਲਾਈਨ 4. ਕਲਾਮੋਥ ਬਾਰੇ ਜਾਣਕਾਰੀ 5. ਅਧਿਆਪਕ ਹੈਂਡਬੁੱਕ ਦੀ ਸਮਝ ਅਤੇ ਇਸਦੀ ਕਲਾਸਰੂਮ ਵਿੱਚ ਲਾਗੂ ਕਰਨ ਦੀ ਪ੍ਰਕਿਰਿਆ

ਟ੍ਰੇਨਿੰਗ ਸੈਸ਼ਨ ਨੂੰ ਜ਼ਿਲ੍ਹਾ ਰੂਪਨਗਰ ਦੇ ਆਰਟ ਐਂਡ ਕਰਾਫਟ ਮੈਂਟਰ ਸ਼੍ਰੀਮਤੀ ਇਸ਼ੂ ਪਰਮਾਰ ਅਤੇ ਸ਼੍ਰੀਮਤੀ ਨੀਲਮ ਕੁਮਾਰੀ ਵੱਲੋਂ ਸੁਚਾਰੂ ਢੰਗ ਨਾਲ ਸੰਚਾਲਿਤ ਕੀਤਾ ਗਿਆ। ਦੋਵੇਂ ਮੈਂਟਰਾਂ ਨੇ ਅਧਿਆਪਕਾਂ ਨੂੰ ਪ੍ਰੋਜੈਕਟ ਆਵਾਜ਼ ਈ-ਬੁੱਕ, ਨਵੀਨ ਤਰੀਕਿਆਂ ਅਤੇ ਰਚਨਾਤਮਕ ਗਤੀਵਿਧੀਆਂ ਦੀ ਲਾਗੂ ਕਰਨ ਬਾਰੇ ਵਿਸਤ੍ਰਿਤ ਜਾਣਕਾਰੀ ਦਿੱਤੀ।

ਇਸ ਮੌਕੇ ਸਕੂਲ ਦੀ ਪ੍ਰਿੰਸੀਪਲ ਸ਼੍ਰੀਮਤੀ ਸੰਦੀਪ ਕੌਰ ਨੇ ਅਧਿਆਪਕਾਂ ਦਾ ਸਵਾਗਤ ਕੀਤਾ ਅਤੇ ਟ੍ਰੇਨਿੰਗ ਦੇ ਸਫਲ ਆਯੋਜਨ ਲਈ ਸ਼ਲਾਘਾ ਕੀਤੀ। ਟ੍ਰੇਨਿੰਗ ਦੌਰਾਨ ਕੰਨਿਆ ਸਕੂਲ ਦੀਆਂ ਕੰਪਿਊਟਰ ਅਧਿਆਪਿਕਾਵਾਂ ਸ਼੍ਰੀਮਤੀ ਇੰਦਰਜੀਤ ਕੌਰ ਅਤੇ ਸ਼੍ਰੀਮਤੀ ਮਾਇਆ ਨੇ ਤਕਨੀਕੀ ਸਹਿਯੋਗ ਪ੍ਰਦਾਨ ਕੀਤਾ।

ਅੰਤ ਵਿੱਚ ਅਧਿਆਪਕਾਂ ਨੇ ਟ੍ਰੇਨਿੰਗ ਨੂੰ ਲਾਭਦਾਇਕ ਕਰਾਰ ਦਿੱਤਾ ਅਤੇ ਕਿਹਾ ਕਿ ਉਹ ਪ੍ਰੋਜੈਕਟ ਆਵਾਜ਼ ਈ-ਬੁੱਕ ਦੇ ਮਾਪਦੰਡਾਂ ਨੂੰ ਆਪਣੇ ਵਿਸ਼ੇ ਵਿੱਚ ਲਾਗੂ ਕਰਕੇ ਹੋਰ ਵੀ ਪ੍ਰਭਾਵਸ਼ਾਲੀ ਬਣਾਉਣਗੇ।

Follow our Facebook page for real-time English/Punjabi news: District Ropar News – Facebook

ਸਿੱਖਿਆ ਨਾਲ ਸੰਬੰਧਤ ਆਪਣੀਆਂ ਖ਼ਬਰਾਂ/ਸਮਾਰੋਹ/ਉਪਲਬਧੀਆਂ ਭੇਜੋ: 

dmictrupnagar@gmail.com

Leave a Comment

Your email address will not be published. Required fields are marked *

Scroll to Top