ਰੂਪਨਗਰ, 27 ਨਵੰਬਰ: ਨੌਜਵਾਨਾਂ ਲਈ ਰੁਜ਼ਗਾਰ ਦੇ ਵਸੀਲੇ ਪੈਦਾ ਕਰਨ ਲਈ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਲਗਾਏ ਜਾਂਦੇ ਹਫਤਾਵਰੀ ਪਲੈਸਮੈਂਟ ਕੈਂਪਾਂ ਦੀ ਲੜੀ ਤਹਿਤ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਰੂਪਨਗਰ ਵਿਖੇ ਮਿਤੀ 29 ਨਵੰਬਰ ਦਿਨ ਸ਼ੁੱਕਰਵਾਰ ਨੂੰ ਸਵੇਰੇ 10.30 ਵਜੇ ਪਲੇਸਮੈਂਟ ਕੈਂਪ ਲਗਾਇਆ ਜਾ ਰਿਹਾ ਹੈ।
ਇਸ ਕੈਂਪ ਸਬੰਧੀ ਜਾਣਕਾਰੀ ਦਿੰਦੇ ਹੋਏ ਜਿਲ੍ਹਾ ਰੋਜ਼ਗਾਰ ਅਫਸਰ ਸ੍ਰੀ ਪ੍ਰਭਜੋਤ ਸਿੰਘ ਵੱਲੋਂ ਦੱਸਿਆ ਗਿਆ ਕਿ ਇਸ ਕੈਂਪ ਵਿੱਚ ਰਿਲਾਇੰਸ ਨਿਪੁੰਨ ਲਿਮਿਟਡ ਕੰਪਨੀ ਵੱਲੋਂ ਟ੍ਰੇਨਿੰਗ ਮੈਨੇਜਰ ਦੀ 1 ਅਸਾਮੀ ਲਈ ਪੋਸਟ ਗ੍ਰੈਜੂਏਟ ਪ੍ਰਾਰਥੀਆਂ ਦੀ ਇੰਟਰਵਿਊ ਲਈ ਜਾਵੇਗੀ। ਇਸ ਅਸਾਮੀ ਲਈ ਉਮਰ ਸੀਮਾ 25 ਤੋਂ 40 ਸਾਲ ਹੋਣੀ ਚਾਹੀਦੀ ਹੈ। ਉਮੀਦਵਾਰ ਦੀ ਕੰਮਿਊਨੀਕੇਸ਼ਨ ਸਕਿੱਲ ਚੰਗੀ ਹੋਣੀ ਚਾਹੀਦੀ ਹੈ ਅਤੇ ਪ੍ਰਬੰਧਕੀ ਹੁਨਰ ਦੀ ਮੰਗ ਕੀਤੀ ਗਈ ਹੈ। ਜਿਨ੍ਹਾਂ ਉਮੀਦਵਾਰਾਂ ਨੂੰ ਬੀਮੇ ਨਾਲ ਸਬੰਧਤ ਸਕੀਤਾਂ ਦਾ ਗਿਆਨ ਹੋਵੇਗਾ, ਉਨ੍ਹਾਂ ਨੂੰ ਤਰਜੀਹ ਦਿੱਤੀ ਜਾਵੇਗੀ। ਨੌਕਰੀ ਦਾ ਸਥਾਨ ਰੂਪਨਗਰ ਵਿਖੇ ਹੋਵੇਗਾ।
ਉਨ੍ਹਾਂ ਦੱਸਿਆ ਕਿ ਚੁਣੇ ਜਾਣ ਵਾਲੇ ਉਮੀਦਵਾਰ ਨੂੰ 5 ਲੱਖ ਤੱਕ ਸਲਾਨਾ ਤਨਖਾਹ ਮਿਲੇਗੀ। 2. ਇਵੈਂਟ ਮੈਨੇਜਰ ਦੀ 1 ਅਸਾਮੀ ਲਈ ਗ੍ਰੈਜੂਏਟ ਪਾਸ 25 ਤੋਂ 45 ਸਾਲ ਤੱਕ ਉਮਰ ਦੇ ਉਮੀਦਵਾਰਾਂ ਦੀ ਇੰਟਰਵਿਊ ਲਈ ਜਾਵੇਗੀ। ਚੁਣੇ ਗਏ ਉਮੀਦਵਾਰਾਂ ਨੂੰ 4 ਲੱਖ ਰੁਪਏ ਤੋਂ ਵੱਧ ਸਲਾਨਾ ਤਨਖਾਹ ਮਿਲੇਗੀ। ਉਮੀਦਵਾਰ ਦੀ ਕੰਮਿਊਨੀਕੇਸ਼ਨ ਸਕਿੱਲ ਚੰਗੀ ਹੋਣੀ ਚਾਹੀਦੀ ਹੈ ਅਤੇ ਪ੍ਰਬੰਧਕੀ ਹੁਨਰ ਦੀ ਮੰਗ ਕੀਤੀ ਗਈ ਹੈ। ਡਿਵੈਲਪਮੈਂਟ ਮੈਨੇਜਰ ਦੀਆਂ 10 ਅਸਾਮੀਆਂ ਲਈ 25 ਤੋਂ 45 ਸਾਲ ਤੱਕ ਦਾ ਕੋਈ ਵੀ ਗ੍ਰੈਜੂਏਟ ਉਮੀਦਵਾਰ ਭਾਗ ਲੈ ਸਕਦਾ ਹੈ। ਚੁਣੇ ਗਏ ਉਮੀਦਵਾਰਾਂ ਨੂੰ 2.40 ਲੱਖ ਤੋਂ 7 ਲੱਖ ਪ੍ਰਤੀ ਸਾਲ ਤਨਖਾਹ ਮਿਲੇਗੀ। ਬੀਮਾ ਮੈਨੇਜਰ ਦੀਆਂ 20 ਅਸਾਮੀਆਂ ਦੀ ਭਰਤੀ ਲਈ 25 ਤੋਂ 45 ਸਾਲ ਦੇ 12ਵੀਂ ਪਾਸ ਉਮੀਦਵਾਰਾਂ ਦੀ ਇੰਟਰਵਿਊ ਲਈ ਜਾਵੇਗੀ। ਚੁਣੇ ਜਾਣ ਵਾਲੇ ਉਮੀਦਵਾਰਾਂ ਨੂੰ 1.80 ਲੱਖ ਰੁਪਏ ਸਲਾਨਾ ਤਨਖਾਨ ਮਿਲੇਗੀ। ਇਸ ਕੈਂਪ ਵਿੱਚ ਪੁਰਸ਼ ਅਤੇ ਔਰਤਾਂ ਦੋਵੇਂ ਭਾਗ ਲੈ ਸਕਦੇ ਹਨ।
ਮੀਨਾਕਸ਼ੀ ਬੇਦੀ ਪਲੇਸਮੈਂਟ ਅਫਸਰ, ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਨੇ ਜਿਲ੍ਹੇ ਦੇ ਬੇਰੋਜ਼ਗਾਰ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵੱਲੋਂ ਆਯੋਜਿਤ ਕੀਤੇ ਜਾਂਦੇ ਇਹਨਾਂ ਪਲੇਸਮੈਂਟ ਕੈਂਪਾਂ ਵਿੱਚ ਜ਼ਰੂਰ ਭਾਗ ਲੈਣ।
Placement Camp at District Employment and Business Bureau, Rupnagar on 29th November