Nangal: Large participation of parents in parent-teacher meetings, detailed discussion on students’ progress
ਨੰਗਲ, 17 ਅਕਤੂਬਰ: ਪੰਜਾਬ ਸਿੱਖਿਆ ਵਿਭਾਗ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਪ੍ਰੇਮ ਕੁਮਾਰ ਮਿੱਤਲ ਦੇ ਆਦੇਸ਼ਾਂ ਅਨੁਸਾਰ ਪ੍ਰਿੰਸੀਪਲ ਵਿਜੇ ਬੰਗਲਾ ਦੀ ਅਗਵਾਈ ਹੇਠ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਨੰਗਲ ਵਿੱਚ 6ਵੀਂ ਤੋਂ 12ਵੀਂ ਜਮਾਤਾਂ ਲਈ ਮਾਪੇ–ਅਧਿਆਪਕ ਮਿਲਣੀ (PTM) ਦਾ ਸਫਲ ਆਯੋਜਨ ਕੀਤਾ ਗਿਆ।
ਇਸ ਮਿਲਣੀ ਵਿੱਚ ਮਾਪਿਆਂ ਨੇ ਵੱਡੀ ਗਿਣਤੀ ਵਿੱਚ ਹਿੱਸਾ ਲੈ ਕੇ ਸਕੂਲ ਪ੍ਰਬੰਧਕੀ ਦੇ ਉਪਰਾਲਿਆਂ ਦੀ ਪ੍ਰਸ਼ੰਸਾ ਕੀਤੀ। ਵਿਦਿਆਰਥੀਆਂ ਦੀ ਕਾਰਗੁਜ਼ਾਰੀ, ਹਾਜ਼ਰੀ ਅਤੇ ਪ੍ਰਾਪਤੀਆਂ ਬਾਰੇ ਵਿਸਤਾਰਪੂਰਵਕ ਜਾਣਕਾਰੀ ਦਿੱਤੀ ਗਈ।
ਸਕੂਲ ਵੱਲੋਂ ਵੱਖ–ਵੱਖ ਵਿਸ਼ੇਸ਼ ਸਟਾਲ ਲਗਾਏ ਗਏ — ਜਿਵੇਂ ਬਿਜ਼ਨੈਸ ਬਲਾਸਟਰ ਪ੍ਰੋਗਰਾਮ, ਹੈਲਥ ਕੇਅਰ ‘ਚ ਬੀ.ਪੀ. ਚੈੱਕ, ਬਿਊਟੀ ਵੈਲਨੈਸ ਸਟਾਲ ਅਤੇ ਲਾਇਬ੍ਰੇਰੀ ਬੁੱਕਸ ਦੀ ਪ੍ਰਦਰਸ਼ਨੀ, ਜਿਨ੍ਹਾਂ ਨੇ ਮਾਪਿਆਂ ਦੀ ਖਾਸ ਰੁਚੀ ਜਗਾਈ।
ਅਧਿਆਪਕਾਂ ਵੱਲੋਂ ਆਪਣੀਆਂ ਡਿਊਟੀਆਂ ਬਖੂਬੀ ਨਿਭਾਈਆਂ ਗਈਆਂ। ਇਸ ਮੌਕੇ ਲੈਕਕਰਾਰ ਨਲਿਨੀ ਸ਼ਰਮਾ, ਰਸ਼ਿਮ, ਸ਼ਸ਼ੀ ਬਾਲਾ, ਅਨੀਤਾ ਡੋਗਰਾ, ਗੀਤਾ ਵਧਵਾਨ, ਸੁਨੀਲ ਕੁਮਾਰ, ਮਨੂੰ ਸ਼ਰਮਾ ਅਤੇ ਮਾਸਟਰ ਸੰਤੋਸ਼ ਕੁਮਾਰ, ਰਾਜੇਸ਼ ਕੁਮਾਰ, ਦਿਸ਼ਾਂਤ ਮਹਿਤਾ, ਅਮਨਦੀਪ, ਮੈਡਮ ਰਣਦੀਪ, ਅਨੰਦਜੀਤ, ਮਨਮੋਹਨ ਕੌਰ, ਚੰਦਰਕਾਂਤਾ, ਗੁਰਦੀਸ਼, ਸੁਰਪ੍ਰੀਆ, ਸੁਦੇਸ਼ ਭਾਟੀਆ, ਰੁਚਿਕਾ ਸ਼ਰਮਾ, ਨਵਦੀਪ ਕੌਰ, ਨੀਲਮ, ਰਜੂ ਸਮੇਤ ਸਮੂਹ ਸਟਾਫ ਮੈਂਬਰ ਹਾਜ਼ਰ ਰਹੇ।
Follow us on Facebook
District Ropar News
ਤਾਜ਼ਾ ਜਾਣਕਾਰੀ ਲਈ www.deorpr.com ‘ਤੇ ਜੁੜੇ ਰਹੋ।








































