ਸਿੱਖਿਆ ਵਿਭਾਗ ਵੱਲੋਂ ਚਲਾਏ ਜਾ ਰਹੇ ਕੁਸ਼ਲਤਾ ਸੁਧਾਰ ਪ੍ਰੋਗਰਾਮ ਤਹਿਤ ਜ਼ਿਲੇ ਦੇ ਸਮੂਹ ਸਰਕਾਰੀ/ਗੈਰ ਸਰਕਾਰੀ ਸਕੂਲਾਂ ਵਿੱਚ ਜ਼ਿਲ੍ਹਾ ਸਿੱਖਿਆ ਅਫ਼ਸਰ ਸ਼੍ਰੀ ਸੰਜੀਵ ਗੌਤਮ ਜੀ ਦੀ ਦੇਖ ਰੇਖ ਵਿੱਚ ਸੀਈਪੀ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਸਮੂਹ ਸਕੂਲ ਮੁੱਖੀ ਹੇਠ ਲਿਖੀਆਂ ਹਦਾਇਤਾਂ ਤੇ ਧਿਆਨ ਦੇਣ:
1. ਸਕੂਲ ਮੁਖੀ CEP ਸੰਬੰਧਿਤ ਰਿਕਾਰਡ ਆਪਣੇ ਕੋਲ ਰੱਖਣਗੇ ਉਹ ਹਰ ਹਫਤੇ CEP ਸੰਬੰਧਿਤ ਵਿਸ਼ਾ ਅਧਿਆਪਕਾਂ ਨਾਲ ਮੀਟਿੰਗ ਕਰਨਗੇ ਅਤੇ ਸੰਬੰਧਿਤ ਨੋਡਲ ਅਫਸਰ ਉਸਦਾ MOM ਲਿਖਣਗੇ। ਇਸ ਦਾ ਲਿਖਤੀ ਰਿਕਾਰਡ ਰੱਖਣਗੇ।
2. CEP ਸਬੰਧਤ ਅਧਿਆਪਕਾਂ ਨੂੰ ਆਪਣੇ ਆਪਣੇ ਵਿਸ਼ੇ ਦੀ ਘੱਟ ਕੰਪੀਟੈਂਸੀ ਤੇ ਵੱਧ ਪਾਈ ਜਾਣ ਵਾਲੀ ਕੰਪੀਟੈਂਸੀ ਦਾ ਪਤਾ ਹੋਵੇ ਤੇ ਉਹਨਾਂ ਵਿਦਿਆਰਥੀਆਂ ਬਾਰੇ ਵੀ ਪਤਾ ਹੋਵੇ ਜਿਨਾਂ ਵਿਦਿਆਰਥੀਆਂ ਚ ਘੱਟ ਕੰਪੀਟੈਂਸੀਆਂ ਪਾਈਆਂ ਗਈਆਂ।
3. CEP ਸੰਬੰਧਿਤ ਅਧਿਆਪਕਾਂ ਦੁਆਰਾ ਆਪਣੇ ਆਪਣੇ ਵਿਸ਼ੇ ਸੰਬੰਧਿਤ ਕੰਪੀਟੈਂਸੀਆਂ ਅਨੁਸਾਰ ਪ੍ਰਸ਼ਨਾਂ ਨੂੰ ਵੀ ਤਿਆਰ ਕਰ ਲਿਆ ਜਾਵੇ। ਵਿਦਿਆਰਥੀਆਂ ਨੂੰ ਪ੍ਰੈਕਟਿਸ ਕਰਾਈ ਜਾਵੇ, ਇਸ ਦਾ ਰਿਕਾਰਡ ਵੀ ਸਬੰਧਤ ਅਧਿਆਪਕ ਦੁਆਰਾ ਰੱਖਿਆ ਜਾਵੇ।
4. ਸਕੂਲ ਸੰਬੰਧਿਤ ਸਾਰੇ ਸੰਬੰਧਿਤ ਅਧਿਆਪਕਾਂ ਤੇ ਵਿਦਿਆਰਥੀਆਂ ਨੂੰ CEP ਬਾਰੇ ਪਤਾ ਹੋਣਾ ਚਾਹੀਦਾ ਹੈ।
5. ਸਬੰਧਿਤ ਸਕੂਲ ਵਿਦਿਆਰਥੀਆਂ ਕੋਲ ਹੁਣ ਤੱਕ ਡਿਪਾਰਟਮੈਂਟ ਵੱਲੋਂ ਪਾਈਆਂ CEP ਵਰਕਸ਼ੀਟਾਂ ਵਿਦਿਆਰਥੀਆਂ ਕੋਲ ਹੋਣੀਆਂ ਚਾਹੀਦੀਆਂ ਹਨ ਕੋਈ ਵਿਦਿਆਰਥੀ ਅਜਿਹਾ ਨਾ ਹੋਵੇ ਜਿਸ ਕੋਲ ਹੁਣ ਤੱਕ ਆਈਆਂ ਵਰਕੀਟਾਂ ਨਾ ਹੋਣ। ਇਸ ਸਬੰਧਿਤ ਕਾਪੀਆਂ ਬਣਵਾਈਆਂ ਜਾਣ।
ਧੰਨਵਾਦ
ਵਿਪਨ ਕਟਾਰੀਆ, ਜ਼ਿਲ੍ਹਾ ਰਿਸੋਰਸ ਕੁਆਰਡੀਨੇਟਰ ਰੂਪਨਗਰ।
CEP ਸਬੰਧਿਤ ਧਿਆਨ ਦੇਣ ਯੋਗ ਹਦਾਇਤਾਂ ਸਬੰਧੀ ਅਪੀਲ