ਐਨ.ਡੀ.ਆਰ.ਐਫ. ਟੀਮ ਵੱਲੋਂ ਸਰਕਾਰੀ‌ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਨੰਗਲ ਵਿਖੇ ਆਫ਼ਤਾਂ ਸੰਬੰਧੀ ਲੈਕਚਰ

Awareness Session on Disasters by NDRF at GGSSS Nangal
Awareness Session on Disasters by NDRF at GGSSS Nangal
ਨੰਗਲ, 24 ਜੁਲਾਈ: ਪੰਜਾਬ ਸਿੱਖਿਆ ਵਿਭਾਗ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਸ੍ਰੀ ਪ੍ਰੇਮ ਕੁਮਾਰ ਮਿੱਤਲ ਜੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਆਫ਼ਤ ਪ੍ਰਬੰਧਨ ਬਾਰੇ ਵਿਦਿਆਰਥੀਆਂ ਨੂੰ ਜਾਗਰੂਕ ਕਰਨ ਲਈ ਐਨ.ਡੀ.ਆਰ.ਐਫ. (ਨੈਸ਼ਨਲ ਡਿਜਾਸਟਰ ਰਿਸਪਾਂਸ ਫੋਰਸ) ਦੀ ਟੀਮ ਨੇ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ, ਨੰਗਲ ਦਾ ਦੌਰਾ ਕੀਤਾ।
ਇਸ ਦੌਰਾਨ ਟੀਮ ਮੈਂਬਰਾਂ ਨੇ ਵਿਦਿਆਰਥੀਆਂ ਨੂੰ ਕੁਦਰਤੀ ਤੇ ਮਨੁੱਖੀ ਆਫ਼ਤਾਂ ਜਿਵੇਂ ਕਿ ਭੂਚਾਲ, ਅੱਗ, ਹੜ੍ਹਾਂ ਆਦਿ ਤੋਂ ਬਚਾਅ ਦੀ ਤਿਆਰੀ ਅਤੇ ਸਹੀ ਸਮੇਂ ਉੱਤੇ ਕੀਤੇ ਜਾਣ ਵਾਲੇ ਉਪਾਇਆ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ।
Awareness Session on Disasters by NDRF at GGSSS Nangal
ਉਨ੍ਹਾਂ ਨੇ ਰਾਹਤ ਕਾਰਜ, ਰੈਸਕਿਊ ਤੇ ਫਸਟ ਏਡ ਸੰਬੰਧੀ ਮੌਕੇ ‘ਤੇ ਡੈਮੋ ਵੀ ਦਿੱਤੇ, ਜਿਸ ਨਾਲ ਵਿਦਿਆਰਥੀਆਂ ਨੂੰ ਅਜਿਹੀਆਂ ਸਥਿਤੀਆਂ ਵਿੱਚ ਸੰਘਰਸ਼ ਕਰਨ ਦੀ ਯੋਗਤਾ ਵਿਖਾਈ ਦਿੱਤੀ।
Watch full vedio on School Facebook page
ਸਕੂਲ ਦੇ ਪ੍ਰਿੰਸੀਪਲ ਸ਼੍ਰੀਮਤੀ ਵਿਜੈ ਬੰਗਲਾ ਨੇ ਐਨ.ਡੀ.ਆਰ.ਐਫ. ਟੀਮ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਜਿਹੀਆਂ ਗਤੀਵਿਧੀਆਂ ਵਿਦਿਆਰਥੀਆਂ ਵਿੱਚ ਆਤਮ-ਨਿਰਭਰਤਾ ਅਤੇ ਆਫ਼ਤ ਸਮੇਂ ਸਹੀ ਫੈਸਲੇ ਲੈਣ ਦੀ ਸਮਰਥਾ ਪੈਦਾ ਕਰਦੀਆਂ ਹਨ।
ਉਨ੍ਹਾਂ ਨੇ ਸਿੱਖਿਆ ਵਿਭਾਗ ਪੰਜਾਬ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਸ਼੍ਰੀ ਪ੍ਰੇਮ ਕੁਮਾਰ ਮਿੱਤਲ ਦਾ ਵੀ ਵਿਸ਼ੇਸ਼ ਧੰਨਵਾਦ ਕੀਤਾ, ਜਿਨ੍ਹਾਂ ਦੇ ਮਾਰਗਦਰਸ਼ਨ ਹੇਠ ਇਹ ਲੈਕਚਰ ਸੰਭਵ ਹੋਇਆ। ਇਸ ਮੌਕੇ ਸਕੂਲ ਦੇ ਸਮੂਹ ਸਟਾਫ ਮੈਂਬਰ ਅਤੇ ਵਿਦਿਆਰਥੀ ਹਾਜ਼ਰ ਸਨ।

👉District Ropar News 

👉 Follow on  District Facebook Page

 

👇Share on your Social Media

Leave a Comment

Your email address will not be published. Required fields are marked *

Scroll to Top