ਸਰਕਾਰੀ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਲੋਦੀਪੁਰ ਸ੍ਰੀ ਅਨੰਦਪੁਰ ਸਾਹਿਬ ਦੇ ਐਨਸੀਸੀ ਕੈਡਿਟਾਂ ਨੇ ਭਾਰਤੀ ਜਲ ਸੈਨਾ ਦਿਵਸ ਮਨਾਇਆ

NCC cadets of Government Adarsh Senior Secondary School Lodipur Sri Anandpur Sahib celebrated Indian Navy Day.
NCC cadets of Government Adarsh Senior Secondary School Lodipur Sri Anandpur Sahib celebrated Indian Navy Day.
ਸ੍ਰੀ ਅਨੰਦਪੁਰ ਸਾਹਿਬ, 04 ਦਸੰਬਰ: ਸਰਕਾਰੀ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਲੋਦੀਪੁਰ ਸ੍ਰੀ ਅਨੰਦਪੁਰ ਸਾਹਿਬ ਦੇ ਐਨ ਸੀ ਸੀ ਕੈਡਿਟਾਂ ਦੁਆਰਾ ਐਨਸੀਸੀ ਅਫ਼ਸਰ ਸੋਹਨ ਸਿੰਘ ਚਾਹਲ ਦੀ ਅਗਵਾਈ ਹੇਠ ਭਾਰਤੀ ਜਲ ਸੈਨਾ ਦਿਵਸ ਮਨਾਇਆ ਗਿਆ। ਉਨ੍ਹਾਂ ਦੁਆਰਾ ਐਨ ਸੀ ਸੀ ਕੈਡਿਟਾਂ ਨੂੰ ਭਾਰਤੀ ਜਲ ਸੈਨਾ ਦੀ ਬਹਾਦਰੀ, ਸਮਰਪਣ ਅਤੇ ਦੇਸ਼ ਦੀਆਂ ਸਮੁੰਦਰੀ ਸਰਹੱਦਾਂ ਦੀ ਰੱਖਿਆ ਵਿੱਚ ਉਹਨਾਂ ਦੀ ਅਹਿਮ ਭੂਮਿਕਾ ਸੰਬੰਧੀ ਬਣੀ ਫ਼ਿਲਮ ਦਾ ਪ੍ਰਦਰਸ਼ਨ ਕੀਤਾ ਗਿਆ। ਐਨ ਸੀ ਸੀ ਅਫ਼ਸਰ ਸੋਹਨ ਸਿੰਘ ਚਾਹਲ ਨੇ ਕੈਡਿਟਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜਲ ਸੈਨਾ ਦਿਵਸ ਰਾਸ਼ਟਰ ਪ੍ਰਤੀ ਭਾਰਤੀ ਜਲ ਸੈਨਾ ਦੀ ਤਾਕਤ, ਸਾਹਸ ਅਤੇ ਸਮਰਪਣ ਦਾ ਪ੍ਰਤੀਕ ਹੈ। ਉਹਨਾਂ ਕਿਹਾ ਕਿ ਆਪਣੇ ਸੁਰੱਖਿਆ ਬਲਾਂ ਪ੍ਰਤੀ ਧੰਨਵਾਦ ਪ੍ਰਗਟ ਕਰਨਾ ਅਤੇ ਉਨ੍ਹਾਂ ਦਾ ਦੇਸ਼ ਦੀ ਰੱਖਿਆ ਲਈ ਦਿੱਤੇ ਜਾ ਰਹੇ ਯੋਗਦਾਨ ਦੀ ਭੂਮਿਕਾ ਦਾ ਸਨਮਾਨ ਕਰਨਾ ਦੇਸ਼ ਦੇ ਹਰ ਨਾਗਰਿਕ ਦਾ ਫਰਜ਼ ਹੈ।
NCC cadets of Government Adarsh Senior Secondary School Lodipur Sri Anandpur Sahib celebrated Indian Navy Day.
ਇਸ ਮੌਕੇ ਤੇ ਸਕੂਲ ਪ੍ਰਿੰਸੀਪਲ ਸ. ਅਵਤਾਰ ਸਿੰਘ ਦੜੋਲੀ ਨੇ ਕੈਡਿਟਾਂ ਨੂੰ ਇਸ ਦਿਨ ਦੀ ਮਹੱਤਤਾ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ 1971 ਵਿੱਚ ਭਾਰਤ ਅਤੇ ਪਾਕਿਸਤਾਨ ਵਿਚਾਲੇ ਜੰਗ ਹੋਈ ਸੀ। ਇਸ ਯੁੱਧ ਵਿਚ ਪਾਕਿਸਤਾਨ ਨੇ 3 ਦਸੰਬਰ ਨੂੰ ਭਾਰਤੀ ਹਵਾਈ ਅੱਡੇ ‘ਤੇ ਹਮਲਾ ਕੀਤਾ ਸੀ। ਪਾਕਿਸਤਾਨੀ ਫੌਜ ਦੇ ਹਮਲਾਵਰ ਹਮਲੇ ਦਾ ਜਵਾਬ ਦਿੰਦੇ ਹੋਏ, ਭਾਰਤੀ ਜਲ ਸੈਨਾ ਨੇ 4 ਅਤੇ 5 ਦਸੰਬਰ ਦੀ ਰਾਤ ਨੂੰ ਹਮਲੇ ਦੀ ਯੋਜਨਾ ਬਣਾਈ ਅਤੇ “ਆਪ੍ਰੇਸ਼ਨ ਟ੍ਰਾਈਡੈਂਟ” ਨੂੰ ਅੰਜਾਮ ਦਿੱਤਾ। ਇਸ ਦੌਰਾਨ ਫੌਜ ਨੇ ਪਾਕਿਸਤਾਨੀ ਜਲ ਸੈਨਾ ਨੂੰ ਭਾਰੀ ਨੁਕਸਾਨ ਪਹੁੰਚਾਇਆ। ਜਲ ਸੈਨਾ ਦੀਆਂ ਪ੍ਰਾਪਤੀਆਂ ਅਤੇ ਯਤਨਾਂ ਨੂੰ ਮਾਨਤਾ ਦਿੰਦੇ ਹੋਏ 4 ਦਸੰਬਰ ਨੂੰ ਜਲ ਸੈਨਾ ਦਿਵਸ ਵਜੋਂ ਮਨਾਉਣ ਦਾ ਫੈਸਲਾ ਕੀਤਾ ਗਿਆ।

ਰੋਪੜ ਗੂਗਲ ਨਿਊਜ਼ 

Leave a Comment

Your email address will not be published. Required fields are marked *

Scroll to Top