
ਰੂਪਨਗਰ, 18 ਦਸੰਬਰ: ਭਾਰਤ ਸਰਕਾਰ ਦੇ ਵਾਤਾਵਰਣ ਸੰਭਾਲ ਅਤੇ ਜਲਵਾਯੂ ਪਰਿਵਰਤਨ ਮੰਤਰਾਲੇ ਨੇ ਪਾਈ ਜੈਮ ਫਾਊਂਡੇਸ਼ਨ ਅਤੇ ਐਮਾਜ਼ਾਨ ਫਿਊਚਰ ਸਾਇੰਟਿਸਟ ਦੁਆਰਾ ਭਾਰਤ ਵਿੱਚ ਇੱਕ ਰਾਸ਼ਟਰੀ ਪੱਧਰ ਦੀ ਈਕੋ ਹੈਕਾਥਨ ਦਾ ਆਯੋਜਨ ਕੀਤਾ। ਜਿਸ ਵਿੱਚ ਵੱਖ-ਵੱਖ ਰਾਜਾਂ ਦੇ ਅਧਿਆਪਕਾਂ ਅਤੇ 4 ਲੱਖ ਤੋਂ ਵੱਧ ਵਿਦਿਆਰਥੀਆਂ ਨੇ ਭਾਗ ਲਿਆ ਅਤੇ ਆਪਣੇ ਨਿਵੇਕਲੇ ਪ੍ਰੋਜੈਕਟ ਪੇਸ਼ ਕੀਤੇ।
