
ਬਲਾਕ ਮੋਰਿੰਡਾ ਦੇ ਅੰਗਰੇਜ਼ੀ ਅਧਿਆਪਕਾਂ ਦੀ ਮਿਸ਼ਨ ਸਮਰੱਥ 4.0 ਤਹਿਤ ਦੋ ਰੋਜ਼ਾ ਟ੍ਰੇਨਿੰਗ ਨਾਲ ਤੀਜੇ ਫੇਜ਼ ਦੀ ਟ੍ਰੇਨਿੰਗ ਮੁਕੰਮਲ
ਮੋਰਿੰਡਾ (ਰੂਪਨਗਰ): ਬਲਾਕ ਮੋਰਿੰਡਾ ਦੇ ਅੰਗਰੇਜ਼ੀ ਅਧਿਆਪਕਾਂ ਦੀ ਮਿਸ਼ਨ ਸਮਰੱਥ 4.0 ਤਹਿਤ ਦੋ ਰੋਜ਼ਾ ਟ੍ਰੇਨਿੰਗ ਸਰਕਾਰੀ ਹਾਈ ਸਕੂਲ ਮੜੋਲੀ ਕਲਾਂ ਵਿਖੇ ਸਫ਼ਲਤਾਪੂਰਵਕ ਸੰਪੰਨ ਹੋ ਗਈ। ਇਸ ਟ੍ਰੇਨਿੰਗ ਨਾਲ ਮਿਸ਼ਨ ਸਮਰੱਥ ਦੇ ਤੀਜੇ ਫੇਜ਼ ਦੀ ਟ੍ਰੇਨਿੰਗ ਵੀ ਮੁਕੰਮਲ ਹੋ ਗਈ ਹੈ।
ਇਹ ਟ੍ਰੇਨਿੰਗ ਜ਼ਿਲ੍ਹਾ ਸਿੱਖਿਆ ਅਫ਼ਸਰ ਸ਼੍ਰੀ ਪ੍ਰੇਮ ਕੁਮਾਰ ਮਿੱਤਲ, ਪ੍ਰਿੰਸੀਪਲ ਡਾਇਟ ਸ਼੍ਰੀਮਤੀ ਮੋਨਿਕਾ ਭੁਟਾਨੀ, ਜ਼ਿਲ੍ਹਾ ਰਿਸੋਰਸ ਕੋਆਰਡੀਨੇਟਰ ਸ਼੍ਰੀ ਵਿਪਿਨ ਕਟਾਰੀਆ ਅਤੇ ਬਲਾਕ ਨੋਡਲ ਅਫ਼ਸਰ ਸ਼੍ਰੀ ਸੁਰਿੰਦਰ ਕੁਮਾਰ ਘਈ ਦੀ ਅਗਵਾਈ ਹੇਠ ਲਗਾਈ ਗਈ।
ਟ੍ਰੇਨਿੰਗ ਦੌਰਾਨ ਜ਼ਿਲ੍ਹਾ ਰਿਸੋਰਸ ਕੋਆਰਡੀਨੇਟਰ ਸ਼੍ਰੀ ਵਿਪਿਨ ਕਟਾਰੀਆ ਵੱਲੋਂ ਅਧਿਆਪਕਾਂ ਨੂੰ ਆਉਣ ਵਾਲੇ ਅਕਾਦਮਿਕ ਸੈਸ਼ਨ 2026-27 ਲਈ ਸਿੱਖਿਆ ਵਿਭਾਗ ਵੱਲੋਂ ਪ੍ਰਾਪਤ ਗਾਈਡਲਾਈਨਾਂ ਬਾਰੇ ਜਾਣਕਾਰੀ ਦਿੱਤੀ ਗਈ। ਇਸ ਦੇ ਨਾਲ ਹੀ ਮਿਸ਼ਨ ਸਮਰੱਥ 4.0 ਸਬੰਧੀ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਈ-ਪੰਜਾਬ ਪੋਰਟਲ ‘ਤੇ ਡਾਟਾ ਭਰਨ ਦੀ ਪ੍ਰਕਿਰਿਆ ਵੀ ਸਮਝਾਈ ਗਈ।
ਦੋ ਰੋਜ਼ਾ ਟ੍ਰੇਨਿੰਗ ਦੌਰਾਨ ਬਲਾਕ ਰਿਸੋਰਸ ਕੋਆਰਡੀਨੇਟਰ ਸ਼੍ਰੀ ਅਜੈ ਅਰੋੜਾ, ਸ਼੍ਰੀ ਚੰਦਰ ਸ਼ੇਖਰ ਅਤੇ ਕੇ.ਆਰ.ਪੀ. ਸ਼੍ਰੀਮਤੀ ਛਵੀਂ ਵੱਲੋਂ ਵਿਸ਼ਾ ਅਧਾਰਿਤ ਟ੍ਰੇਨਿੰਗ ਪ੍ਰਦਾਨ ਕੀਤੀ ਗਈ।
ਗਣਿਤ ਵਿਸ਼ੇ ਦੀ ਟ੍ਰੇਨਿੰਗ ਸ਼੍ਰੀ ਅਜੈ ਅਰੋੜਾ ਵੱਲੋਂ,
ਪੰਜਾਬੀ ਵਿਸ਼ੇ ਦੀ ਟ੍ਰੇਨਿੰਗ ਸ਼੍ਰੀ ਚੰਦਰ ਸ਼ੇਖਰ ਵੱਲੋਂ,
ਜਦਕਿ ਅੰਗਰੇਜ਼ੀ ਵਿਸ਼ੇ ਦੀ ਟ੍ਰੇਨਿੰਗ ਕੇ.ਆਰ.ਪੀ. ਸ਼੍ਰੀਮਤੀ ਛਵੀਂ ਵੱਲੋਂ ਦਿੱਤੀ ਗਈ।
ਅਧਿਆਪਕਾਂ ਵੱਲੋਂ ਮਿਸ਼ਨ ਸਮਰੱਥ 4.0 ਦੀ ਇਸ ਟ੍ਰੇਨਿੰਗ ਨੂੰ ਬਹੁਤ ਉਤਸ਼ਾਹ ਨਾਲ ਸਵੀਕਾਰ ਕੀਤਾ ਗਿਆ। ਸਿੱਖਿਆ ਵਿਭਾਗ ਵੱਲੋਂ ਮਿਸ਼ਨ ਸਮਰੱਥ 4.0 ਨੂੰ 1 ਅਪ੍ਰੈਲ 2026 ਤੋਂ ਲਾਗੂ ਕੀਤਾ ਜਾਣਾ ਹੈ।
ਇਸ ਟ੍ਰੇਨਿੰਗ ਵਿੱਚ ਬਲਾਕ ਮੋਰਿੰਡਾ ਦੇ ਅੰਗਰੇਜ਼ੀ ਅਧਿਆਪਕਾਂ ਵਿੱਚੋਂ ਅਰੇ ਰਜਵੰਤ ਕੌਰ, ਅਮਰਜੀਤ ਕੌਰ, ਮਨਿੰਦਰ ਕੌਰ, ਪ੍ਰੀਤੀ ਬਾਲਾ, ਪ੍ਰਭਜੋਤ ਕੌਰ, ਕਿਰਨਜੀਤ ਕੌਰ, ਮੀਨਾਕਸ਼ੀ, ਰਮਨਪ੍ਰੀਤ ਕੌਰ, ਬਲਜੀਤ ਕੌਰ, ਨਿਸ਼ਾ ਸ਼ਰਮਾ, ਜੋਤੀ ਸਾਹੀ, ਜੋਤੀ ਸਿੰਘ, ਕਰਮਪ੍ਰੀਤ ਕੌਰ, ਨਵਨੀਤ ਕੌਰ, ਰੁਪਿੰਦਰ ਪਾਲ ਸਿੰਘ, ਨੇਹਾ ਸ਼ਰਮਾ, ਪਰਨੀਤ ਕੌਰ, ਸਿਮਰਨਜੀਤ ਕੌਰ, ਵਰਿੰਦਰ ਪਾਲ ਕੌਰ, ਮਨਜੀਤ ਕੌਰ, ਗੁਰਸ਼ਰਨ ਕੌਰ, ਸੀਨੂ, ਹਰਜੋਤ ਕੈਥ, ਰਜੇਸ਼ ਸ਼ਰਮਾ, ਦਿਨੇਸ਼ ਕੁਮਾਰ, ਅਸ਼ਵਨੀ ਸ਼ਰਮਾ, ਗੁਰਵਿੰਦਰ ਸਿੰਘ, ਸਿਮਰਨ ਜੋਤ ਸਿੰਘ, ਮਨਦੀਪ ਕੌਰ, ਪਾਇਲ ਜੈਨ, ਡਾ. ਦਲਜੀਤ ਰਾਣੀ, ਗੁਰਮੀਤ ਕੌਰ, ਹਰਪ੍ਰੀਤ ਕੌਰ, ਦਵਿੰਦਰ ਕੌਰ, ਨਰਿੰਦਰ ਕੌਰ, ਹਰਮਨਪ੍ਰੀਤ ਕੌਰ ਅਤੇ ਵਿਨੋਦ ਰਾਣੀ ਆਦਿ ਨੇ ਭਾਗ ਲਿਆ।
















