Home - Ropar News - Meritorious students ਦੇ ਸੁਪਨਿਆਂ ਨੂੰ ਮਿਲੇ ਖੰਭ ‘ਇਕ ਦਿਨ DC/SSP ਦੇ ਸੰਗ’ Meritorious students ਦੇ ਸੁਪਨਿਆਂ ਨੂੰ ਮਿਲੇ ਖੰਭ ‘ਇਕ ਦਿਨ DC/SSP ਦੇ ਸੰਗ’ Leave a Comment / By Dishant Mehta / May 27, 2025 Meritorious students’ dreams get wings ‘One day with DC/SSP’ ਡੀਸੀ ਤੇ ਐੱਸਐੱਸਪੀ ਨੇ ਬੱਚਿਆਂ ਨਾਲ ਗੁਜ਼ਾਰਿਆ ਸਾਰਾ ਦਿਨ, ਜ਼ਿੰਦਗੀ ’ਚ ਸਫਲਤਾ ਲਈ ਤਜਰਬੇ ਕੀਤੇ ਸਾਂਝੇ ਰੂਪਨਗਰ, 27 ਮਈ: ਦਸਵੀਂ ਤੇ ਬਾਰਵੀਂ ਦੇ ਨਤੀਜਿਆਂ ਵਿਚ ਮੈਰਿਟ ’ਚ ਆਉਣ ਵਾਲੀਆਂ ਸਰਕਾਰੀ ਸਕੂਲਾਂ ਦੀਆਂ 09 ਵਿਦਿਆਰਥੀਆਂ ਲਈ ਅੱਜ ਦਾ ਦਿਨ ਯਾਦਗਾਰੀ ਹੋ ਨਿਬੜਿਆ ਜਦ ਉਨ੍ਹਾਂ ਦੇ ਸੁਪਨਿਆਂ ਨੂੰ ਡਿਪਟੀ ਕਮਿਸ਼ਨਰ ਸ਼੍ਰੀ ਵਰਜੀਤ ਸਿੰਘ ਵਾਲੀਆ ਤੇ ਐੱਸਐੱਸਪੀ ਰੂਪਨਗਰ ਸ. ਗੁਲਨੀਤ ਸਿੰਘ ਖੁਰਾਣਾ ਦੀ ਸੁਚੱਜੀ ਅਗਵਾਈ ਨੇ ਖੰਭ ਲਾ ਦਿੱਤੇ। ਪੰਜਾਬ ਸਰਕਾਰ ਵਲੋਂ ਮੈਰਿਟ ਵਿਚ ਆਉਣ ਵਾਲੇ ਵਿਦਿਆਰਥੀਆਂ ਲਈ ਸ਼ੁਰੂ ਕੀਤੇ ਪ੍ਰੋਗਰਾਮ ‘ਇਕ ਦਿਨ ਡੀਸੀ ਤੇ ਐੱਸਐੱਸਪੀ ਸੰਗ’ ਪ੍ਰੋਗਰਾਮ ਤਹਿਤ ਜ਼ਿਲ੍ਹੇ ਦੇ 09 ਵਿਦਿਆਰਥੀਆਂ ਨੇ ਸਾਰਾ ਦਿਨ ਡਿਪਟੀ ਕਮਿਸ਼ਨਰ ਤੇ ਐੱਸਐੱਸਪੀ ਨਾਲ ਰਹਿਕੇ ਦਫਤਰੀ ਕੰਮਕਾਜ ਨੂੰ ਨੇੜੇ ਤੋਂ ਦੇਖਿਆ। ਉਹ ਬੱਚੇ ਜੋ ਆਪਣੇ ਘਰ ਤੋਂ ਕੇਵਲ ਸਕੂਲ ਤੱਕ ਦਾ ਹੀ ਰਸਤਾ ਜਾਣਦੇ ਸਨ, ਨੂੰ ਡਿਪਟੀ ਕਮਿਸ਼ਨਰ ਤੇ ਐੱਸਐੱਸਪੀ ਨਾਲ ਬੈਠਕੇ ਦਫਤਰ ਦੇ ਕੰਮਕਾਜ ਵੇਖਣ, ਲੋਕਾਂ ਦੇ ਮਸਲੇ ਸੁਣਨ ਤੇ ਉਨ੍ਹਾਂ ਦੇ ਹੱਲ ਦੀ ਵਿਧੀ ਬਾਰੇ ਜਾਨਣ ਦਾ ਮੌਕਾ ਮਿਲਿਆ। ਇਹ ਸਾਰੇ ਵਿਦਿਆਰਥੀ ਸਰਕਾਰੀ ਸਕੂਲ ਦੇ ਹੀ ਸਨ, ਜਿਨ੍ਹਾਂ ਵਿੱਚ ਬਾਰਵੀਂ ਜਮਾਤ ਦੀ ਵਿਦਿਆਰਥਣ ਸ਼ਰਮਨ ਯਾਦਵ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੰਨਿਆ ਰੂਪਨਗਰ ਨੇ 97.60 ਅੰਕ ਪ੍ਰਾਪਤ ਕੀਤੇ, ਦਸਵੀਂ ਜਮਾਤ ਦੇ ਵਿਦਿਆਰਥੀ ਜਤਿਨ ਕੁਮਾਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧਮਾਣਾ ਨੇ 97.54 ਅੰਕ, ਦਸਵੀਂ ਜਮਾਤ ਦੀ ਵਿਦਿਆਰਥਣ ਨੰਦਨੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੰਨਿਆ ਨੰਗਲ 97.38 ਅੰਕ, ਜਨਤਵੀਰ ਕੌਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੁਰਖਾਲੀ ਨੇ 96.92 ਅੰਕ, ਸੂਰਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘਨੋਲੀ ਨੇ 97.60 ਅੰਕ, ਦਸਵੀਂ ਜਮਾਤ ਦੇ ਹਿਮਾਸ਼ੂ ਕੁਮਾਰ ਸਰਕਾਰੀ ਹਾਈ ਸਕੂਲ ਕਲਿੱਤਰਾਂ ਨੇ 97.54 ਅੰਕ, ਬਾਰਵੀਂ ਜਮਾਤ ਦੇ ਹਰਸ਼ ਗੁਪਤਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੁਰਖਾਲੀ ਨੇ 97.40 ਅੰਕ, ਵਿਵੇਕ ਕੁਮਾਰ ਸਰਕਾਰੀ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਲੋਧੀਪੁਰ ਨੇ 97.20 ਅੰਕ ਅਤੇ ਵਿਦਿਆਰਥਣ ਦੀਕਸ਼ਾ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਢੇਰ ਨੇ 97.20 ਅੰਕ ਪ੍ਰਾਪਤ ਕੀਤੇ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ‘ਇਸ ਪ੍ਰੋਗਰਾਮ ਦਾ ਮਕਸਦ ਲਾਇਕ ਬੱਚਿਆਂ ਨੂੰ ਉਨ੍ਹਾਂ ਦੇ ਸੁਪਨੇ ਦੀ ਪੂਰਤੀ ਲਈ ਅਗਵਾਈ ਦੇਣਾ ਹੈ’। ਵਿਦਿਆਰਥੀਆਂ ਨੇ ਡਿਪਟੀ ਕਮਿਸ਼ਨਰ ਤੇ ਐਸ.ਐਸ.ਪੀ. ਕੋਲੋਂ ਇਸ ਮੁਕਾਮ ਤੱਕ ਪੁੱਜਣ ਦੇ ਰਾਸਤੇ ਵਿਚ ਆਈਆਂ ਔਕੜਾਂ ਬਾਰੇ ਸਵਾਲ ਕੀਤੇ ਤੇ ਅਧਿਕਾਰੀਆਂ ਵਲੋਂ ਵਿਸਥਾਰ ਵਿਚ ਆਪਣਾ ਤਜ਼ਰਬਾ ਸਾਂਝਾ ਕੀਤਾ ਗਿਆ। ਡਿਪਟੀ ਕਮਿਸ਼ਨਰ ਨੇ ਆਪਣਾ ਯੂ.ਪੀ.ਐਸ.ਸੀ. ਟੈਸਟ ਪਾਸ ਕਰਨ ਦਾ ਸਫਰ ਸਾਂਝਾ ਕਰਦਿਆਂ ਬੱਚਿਆਂ ਨੂੰ ਕਰੜੀ ਮਿਹਨਤ ਕਰਨ ਤੇ ਕਦੇ ਵੀ ਹਾਰ ਨਾ ਮੰਨਣ ਦਾ ਗੁਰ ਮੰਤਰ ਦਿੱਤਾ । ਐਸ.ਐਸ.ਪੀ. ਸ. ਗੁਲਨੀਤ ਸਿੰਘ ਖੁਰਾਣਾ ਨੇ ਵਿਦਿਆਰਥੀਆਂ ਵਿੱਚ ਜੋਸ਼ ਭਰਦੇ ਹੋਏ ਉਨ੍ਹਾਂ ਨੂੰ ਵੱਡੇ ਸੁਪਨੇ ਦੇਖਣ, ਅਟੁੱਟ ਸਮਰਪਣ ਨਾਲ ਉਨ੍ਹਾਂ ਦਾ ਪਿੱਛਾ ਕਰਨ ਅਤੇ ਮਿਹਨਤ ਅਤੇ ਦ੍ਰਿੜਤਾ ਨਾਲ ਅਸੰਭਵ ਚੁਣੌਤੀਆਂ ਨੂੰ ਪਾਰ ਕਰਨ ਦੀ ਪ੍ਰੇਰਣਾ ਦਿੱਤੀ। ਡੀਸੀ ਤੇ ਐੱਸਐੱਸਪੀ ਦਫਤਰ ਵਿਖੇ ਵਿਦਿਆਰਥਣਾਂ ਸਾਰਾ ਦਿਨ ਦਫਤਰੀ ਕੰਮਕਾਜ ਨੂੰ ਨੇੜਿਓਂ ਵੇਖਿਆ। ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸ਼ਨ ਰੂਪਨਗਰ ਦੀ ਮਹੀਨਾਵਾਰ ਮੀਟਿੰਗ ਦੀ ਕਾਰਵਾਈ ਦੇਖੀ, ਜਿਸ ਵਿੱਚ ਲਗਭਗ ਜ਼ਿਲ੍ਹੇ ਦੇ ਸਾਰੇ ਵਿਭਾਗ ਤੇ ਉੱਚ ਅਧਿਕਾਰੀ ਹਾਜ਼ਰ ਸਨ। ਵਿਦਿਆਰਥੀਆਂ ਨੇ ਵਧੀਕ ਡਿਪਟੀ ਕਮਿਸ਼ਨਰ (ਵ) ਆਈ ਏ ਐੱਸ ਸ਼੍ਰੀਮਤੀ ਚੰਦਰਜਯੋਤੀ ਸਿੰਘ ਅਤੇ ਐੱਸਪੀ ਹੈੱਡਕੁਆਰਟਰ ਆਈ ਪੀ ਐਸ ਸ਼੍ਰੀ ਅਰਵਿੰਦ ਮੀਨਾ ਨਾਲ ਆਪਣਾ ਦੁਪਹਿਰ ਦਾ ਖਾਣਾ ਖਾਧਾ, ਉਸ ਉਪਰੰਤ ਵਿਦਿਆਰਥੀਆ ਨੂੰ ਆਈਆਈਟੀ ਦਾ ਦੌਰਾ ਵੀ ਕਰਵਾਇਆ ਗਿਆ ਤੇ ਉਨ੍ਹਾਂ ਕੋਲ਼ੋਂ ਦਿਨ ਭਰ ਹੋਈਆਂ ਗਤੀਵਿਧੀਆਂ ਬਾਰੇ ਜਾਣਕਾਰੀ ਵੀ ਪ੍ਰਾਪਤ ਕੀਤੀ। ਵਿਦਿਆਰਥਣ ਸ਼ਰਮਨ ਯਾਦਵ ਨੇ ਕਿਹਾ ਕਿ ‘ਉਸਨੂੰ ਅੱਜ ਸਾਰਾ ਦਿਨ ਜ਼ਿਲ੍ਹੇ ਦੇ ਉੱਚ ਅਧਿਕਾਰੀਆਂ ਨਾਲ ਰਹਿਕੇ ਇਹ ਮਹਿਸੂਸ ਹੋਇਆ ਹੈ ਕਿ ਕਿਸੇ ਵੀ ਮੁਕਾਮ ’ਤੇ ਪਹੁੰਚਣ ਲਈ ਬਹੁਤ ਮਿਹਨਤ ਦੀ ਲੋੜ ਹੈ। ਉਸਨੇ ਕਿਹਾ ਕਿ ਉਸਦੇ ਸੁਪਨੇ ਨੂੰ ਉਡਾਨ ਮਿਲੀ ਹੈ ਤੇ ਉਹ ਹਰ ਚੁਣੌਤੀ ਨੂੰ ਪਾਰ ਕਰਕੇ ਆਪਣੀ ਮੰਜ਼ਿਲ ਨੂੰ ਹਾਸਲ ਕਰੇਗੀ। ਡੀਸੀ ਵੱਲੋਂ ਵਿਦਿਆਰਥਣਾਂ ਨੂੰ ਉਨ੍ਹਾਂ ਦੀ ਪੜ੍ਹਾਈ ਵਿਚ ਪ੍ਰਾਪਤੀਆਂ ਲਈ ਪ੍ਰਸ਼ੰਸ਼ਾ ਪੱਤਰ ਤੇ ਟਰਾਫੀ ਨਾਲ ਸਨਮਾਨਤ ਵੀ ਕੀਤਾ ਗਿਆ। ਇਸ ਮੌਕੇ ਆਰਟੀਏ ਗੁਰਵਿੰਦਰ ਸਿੰਘ ਜੌਹਲ, ਐੱਸਪੀ ਗੁਰਦੀਪ ਸਿੰਘ, ਸਹਾਇਕ ਕਮਿਸ਼ਨਰ (ਜ) ਅਰਵਿੰਦਰਪਾਲ ਸਿੰਘ ਸੋਮਲ, ਮੁੱਖ ਮੰਤਰੀ ਫੀਲਡ ਅਫ਼ਸਰ ਜਸਜੀਤ ਸਿੰਘ, ਐਸਡੀਐਮ ਸ੍ਰੀ ਚਮਕੌਰ ਸਾਹਿਬ ਅਮਰੀਕ ਸਿੰਘ, ਐਸਡੀਐਮ ਸੰਜੀਵ ਕੁਮਾਰ, ਐਸਡੀਐਮ ਸ੍ਰੀ ਅਨੰਦਪੁਰ ਸਾਹਿਬ ਜਸਪ੍ਰੀਤ ਸਿੰਘ, ਐਸਡੀਐਮ ਨੰਗਲ ਸਚਿਨ ਪਾਠਕ, ਜ਼ਿਲ੍ਹਾ ਮਾਲ ਅਫਸਰ ਬਾਦਲਦੀਨ, ਐਕਸੀਅਨ ਮਾਇਨਿੰਗ ਤੁਸ਼ਾਰ ਗੋਇਲ, ਸਿਵਲ ਸਰਜਨ ਡਾ. ਸਵਪਨਜੀਤ ਕੌਰ, ਡਿਪਟੀ ਜ਼ਿਲ੍ਹਾ ਸਿੱਖਿਆ ਅਫ਼ਸਰ ਸੁਰਿੰਦਰਪਾਲ ਸਿੰਘ, ਸਿੱਖਿਆ ਕੋਆਰਡੀਨੇਟਰ ਹਰਪ੍ਰੀਤ ਸਿੰਘ ਅਤੇ ਜ਼ਿਲ੍ਹੇ ਦੇ ਹੋਰ ਸਾਰੇ ਹੀ ਉੱਚ ਅਧਿਕਾਰੀ ਹਾਜ਼ਰ ਸਨ। District Ropar News Watch on facebook Related Related Posts MLA Dr. Charanjit Singh ਨੇ ਧਨੌਰੀ, ਭਾਗੋਵਾਲ ਅਤੇ ਪਪਰਾਲੀ ਸਕੂਲਾਂ ਦੇ ਵਿਕਾਸ ਕਾਰਜਾਂ ਦਾ ਉਦਘਾਟਨ ਕੀਤਾ Leave a Comment / Ropar News / By Dishant Mehta SATHEE APP ਰਾਹੀਂ ਵਿਦਿਆਰਥੀਆਂ ਨੂੰ NEET- JEE ਦੀ ਤਿਆਰੀ ਵਿੱਚ ਮਿਲੇਗੀ ਮਦਦ Leave a Comment / Ropar News / By Dishant Mehta Punjab Government ਸਿੱਖਿਆ ਦੇ ਖੇਤਰ ਨੂੰ ਹਰ ਪੱਖੋਂ ਮਜ਼ਬੂਤ ਅਤੇ ਸਮੇਂ ਦਾ ਹਾਣੀ ਬਣਾਉਣ ਲਈ ਵਚਨਬੱਧ-Harjot Bains Leave a Comment / Ropar News / By Dishant Mehta MLA Dinesh Chadha ਵੱਲੋਂ ਸਕੂਲਾਂ ਵਿੱਚ ਵਿਕਾਸ ਕਾਰਜਾਂ ਦਾ ਉਦਘਾਟਨ Leave a Comment / Ropar News / By Dishant Mehta ਜ਼ਿਲ੍ਹਾ ਰੂਪਨਗਰ ਦੇ ਸਰਕਾਰੀ ਸਕੂਲਾਂ ਵਿੱਚ Summer camp ਦੀ ਸ਼ੁਰੂਆਤ, ਵਿਦਿਆਰਥੀਆਂ ਨੇ ਸਿੱਖੀ Telugu language ਦੀ ਬੁਨਿਆਦੀ ਜਾਣਕਾਰੀ Leave a Comment / Ropar News / By Dishant Mehta Sikhiya Kranti ਦਾ ਪ੍ਰਤੱਖ ਪ੍ਰਮਾਣ ਬਦਲ ਰਹੀ ਸਰਕਾਰੀ ਸਕੂਲਾਂ ਦੀ ਨੁਹਾਰ- Harjot Bains Leave a Comment / Ropar News / By Dishant Mehta Summer vacation ਨੂੰ ਲੈ ਕੇ ਸਿੱਖਿਆ ਮੰਤਰੀ ਦਾ ਆਇਆ ਬਿਆਨ Leave a Comment / Ropar News / By Dishant Mehta “Punjab Sikhiya Kranti” ਤਹਿਤ ਸੂਬੇ ਦੇ ਲਗਭਗ ਹਰ ਸਰਕਾਰੀ ਸਕੂਲ ਵਿੱਚ ਆਈ ਤਬਦੀਲੀ- ਸਿੱਖਿਆ ਮੰਤਰੀ Leave a Comment / Ropar News / By Dishant Mehta ਸਿੱਖਿਆ ਵਿੱਚ ਸੁਧਾਰ ਲਈ ਜ਼ਮੀਨੀ ਪੱਧਰ ‘ਤੇ ਕੋਸ਼ਿਸ਼ਾਂ ਜਾਰੀ – Adarsh School Lodhipur ਵਿੱਚ ਵਿਸ਼ੇਸ਼ ਦੌਰਾ Leave a Comment / Ropar News / By Dishant Mehta Adarsh School Lodhipur ਵਿਖੇ ਨਸ਼ਿਆਂ ਵਿਰੁੱਧ ਪ੍ਰੋਗਰਾਮ ਕੀਤਾ ਗਿਆ Leave a Comment / Ropar News / By Dishant Mehta Punjab Sikhiya Kranti ਅਧੀਨ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ, ਕਾਂਗੜ ਦੀ ਚਾਰਦੀਵਾਰੀ ਨਵੀਨੀਕਰਨ ਮਗਰੋਂ ਲੋਕ ਅਰਪਿਤ Leave a Comment / Ropar News / By Dishant Mehta ਜ਼ਿਲ੍ਹਾ ਰੂਪਨਗਰ ਵਿੱਚ International Biological Diversity Day ਉਤਸ਼ਾਹਪੂਰਕ ਢੰਗ ਨਾਲ ਮਨਾਇਆ ਗਿਆ Leave a Comment / Ropar News / By Dishant Mehta SSP Jyoti Yadav ਵੱਲੋਂ School of Eminence ਨੰਗਲ ਨੂੰ ਅਡਾਪਟ ਕਰਨ ਦਾ ਸਰਾਹਣਯੋਗ ਕਦਮ Leave a Comment / Ropar News / By Dishant Mehta SSP Jyoti Yadav ਵੱਲੋਂ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਨੰਗਲ ‘ਚ ਵਿਦਿਆਰਥਣਾਂ ਨੂੰ UPSC ਸਬੰਧੀ ਜਾਗਰੂਕ ਕੀਤਾ ਗਿਆ Leave a Comment / Ropar News / By Dishant Mehta Sri Anandpur Sahib ਹਲਕੇ ਦੇ ਸਕੂਲ ਨੇ ਬੋਰਡ ਨਤੀਜਿਆਂ ਵਿੱਚ ਲਹਿਰਾਇਆ ਕਾਮਯਾਬੀ ਦਾ ਝੰਡਾ Leave a Comment / Ropar News / By Dishant Mehta Nangal and Sri Anandpur Sahib ‘ਚ 21 ਮਈ ਨੂੰ ਸ਼ਾਮ 5 ਵਜੇ ਆਇਆ ਕੁੱਪ ਹਨੇਰਾ, ਮੀਂਹ ਅਤੇ ਗੜੇਮਾਰੀ ਨਾਲ ਗਰਮੀ ਤੋਂ ਮਿਲੀ ਰਾਹਤ Leave a Comment / Ropar News / By Dishant Mehta
MLA Dr. Charanjit Singh ਨੇ ਧਨੌਰੀ, ਭਾਗੋਵਾਲ ਅਤੇ ਪਪਰਾਲੀ ਸਕੂਲਾਂ ਦੇ ਵਿਕਾਸ ਕਾਰਜਾਂ ਦਾ ਉਦਘਾਟਨ ਕੀਤਾ Leave a Comment / Ropar News / By Dishant Mehta
SATHEE APP ਰਾਹੀਂ ਵਿਦਿਆਰਥੀਆਂ ਨੂੰ NEET- JEE ਦੀ ਤਿਆਰੀ ਵਿੱਚ ਮਿਲੇਗੀ ਮਦਦ Leave a Comment / Ropar News / By Dishant Mehta
Punjab Government ਸਿੱਖਿਆ ਦੇ ਖੇਤਰ ਨੂੰ ਹਰ ਪੱਖੋਂ ਮਜ਼ਬੂਤ ਅਤੇ ਸਮੇਂ ਦਾ ਹਾਣੀ ਬਣਾਉਣ ਲਈ ਵਚਨਬੱਧ-Harjot Bains Leave a Comment / Ropar News / By Dishant Mehta
MLA Dinesh Chadha ਵੱਲੋਂ ਸਕੂਲਾਂ ਵਿੱਚ ਵਿਕਾਸ ਕਾਰਜਾਂ ਦਾ ਉਦਘਾਟਨ Leave a Comment / Ropar News / By Dishant Mehta
ਜ਼ਿਲ੍ਹਾ ਰੂਪਨਗਰ ਦੇ ਸਰਕਾਰੀ ਸਕੂਲਾਂ ਵਿੱਚ Summer camp ਦੀ ਸ਼ੁਰੂਆਤ, ਵਿਦਿਆਰਥੀਆਂ ਨੇ ਸਿੱਖੀ Telugu language ਦੀ ਬੁਨਿਆਦੀ ਜਾਣਕਾਰੀ Leave a Comment / Ropar News / By Dishant Mehta
Sikhiya Kranti ਦਾ ਪ੍ਰਤੱਖ ਪ੍ਰਮਾਣ ਬਦਲ ਰਹੀ ਸਰਕਾਰੀ ਸਕੂਲਾਂ ਦੀ ਨੁਹਾਰ- Harjot Bains Leave a Comment / Ropar News / By Dishant Mehta
“Punjab Sikhiya Kranti” ਤਹਿਤ ਸੂਬੇ ਦੇ ਲਗਭਗ ਹਰ ਸਰਕਾਰੀ ਸਕੂਲ ਵਿੱਚ ਆਈ ਤਬਦੀਲੀ- ਸਿੱਖਿਆ ਮੰਤਰੀ Leave a Comment / Ropar News / By Dishant Mehta
ਸਿੱਖਿਆ ਵਿੱਚ ਸੁਧਾਰ ਲਈ ਜ਼ਮੀਨੀ ਪੱਧਰ ‘ਤੇ ਕੋਸ਼ਿਸ਼ਾਂ ਜਾਰੀ – Adarsh School Lodhipur ਵਿੱਚ ਵਿਸ਼ੇਸ਼ ਦੌਰਾ Leave a Comment / Ropar News / By Dishant Mehta
Adarsh School Lodhipur ਵਿਖੇ ਨਸ਼ਿਆਂ ਵਿਰੁੱਧ ਪ੍ਰੋਗਰਾਮ ਕੀਤਾ ਗਿਆ Leave a Comment / Ropar News / By Dishant Mehta
Punjab Sikhiya Kranti ਅਧੀਨ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ, ਕਾਂਗੜ ਦੀ ਚਾਰਦੀਵਾਰੀ ਨਵੀਨੀਕਰਨ ਮਗਰੋਂ ਲੋਕ ਅਰਪਿਤ Leave a Comment / Ropar News / By Dishant Mehta
ਜ਼ਿਲ੍ਹਾ ਰੂਪਨਗਰ ਵਿੱਚ International Biological Diversity Day ਉਤਸ਼ਾਹਪੂਰਕ ਢੰਗ ਨਾਲ ਮਨਾਇਆ ਗਿਆ Leave a Comment / Ropar News / By Dishant Mehta
SSP Jyoti Yadav ਵੱਲੋਂ School of Eminence ਨੰਗਲ ਨੂੰ ਅਡਾਪਟ ਕਰਨ ਦਾ ਸਰਾਹਣਯੋਗ ਕਦਮ Leave a Comment / Ropar News / By Dishant Mehta
SSP Jyoti Yadav ਵੱਲੋਂ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਨੰਗਲ ‘ਚ ਵਿਦਿਆਰਥਣਾਂ ਨੂੰ UPSC ਸਬੰਧੀ ਜਾਗਰੂਕ ਕੀਤਾ ਗਿਆ Leave a Comment / Ropar News / By Dishant Mehta
Sri Anandpur Sahib ਹਲਕੇ ਦੇ ਸਕੂਲ ਨੇ ਬੋਰਡ ਨਤੀਜਿਆਂ ਵਿੱਚ ਲਹਿਰਾਇਆ ਕਾਮਯਾਬੀ ਦਾ ਝੰਡਾ Leave a Comment / Ropar News / By Dishant Mehta
Nangal and Sri Anandpur Sahib ‘ਚ 21 ਮਈ ਨੂੰ ਸ਼ਾਮ 5 ਵਜੇ ਆਇਆ ਕੁੱਪ ਹਨੇਰਾ, ਮੀਂਹ ਅਤੇ ਗੜੇਮਾਰੀ ਨਾਲ ਗਰਮੀ ਤੋਂ ਮਿਲੀ ਰਾਹਤ Leave a Comment / Ropar News / By Dishant Mehta