Mathematics Workshop for Math Teachers of PM Shri Schools organized at Diet Rupnagar
ਰੂਪਨਗਰ, 25 ਸਤੰਬਰ – ਐਸ.ਸੀ.ਈ.ਆਰ.ਟੀ. ਪੰਜਾਬ ਅਤੇ ਸ਼੍ਰੀ ਪ੍ਰੇਮ ਕੁਮਾਰ ਮਿੱਤਲ, ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ ਸਿੱਖਿਆ) ਰੂਪਨਗਰ ਦੇ ਹੁਕਮਾਂ ਅਨੁਸਾਰ ਪ੍ਰਿੰਸੀਪਲ ਮੋਨੀਕਾ ਭੂਟਾਨੀ, ਪ੍ਰਿੰਸੀਪਲ (ਡਾਇਟ) ਜ਼ਿਲ੍ਹਾ ਸਿੱਖਿਆ ਅਤੇ ਸਿਖਲਾਈ ਸੰਸਥਾ, ਰੂਪਨਗਰ ਦੀ ਨਿਗਰਾਨੀ ਹੇਠ ਪੀ.ਐਮ. ਸ਼੍ਰੀ ਸਕੂਲਾਂ ਦੇ 6ਵੀਂ ਤੋਂ 10ਵੀਂ ਜਮਾਤਾਂ ਨੂੰ ਮੈਥ ਵਿਸ਼ਾ ਪੜ੍ਹਾਉਣ ਵਾਲੇ ਅਧਿਆਪਕਾਂ ਲਈ 23 ਤੋਂ 25 ਸਤੰਬਰ 2025 ਤੱਕ ਡਾਇਟ ਰੂਪਨਗਰ ਵਿਖੇ ਤਿੰਨ ਰੋਜ਼ਾ ਵਰਕਸ਼ਾਪ ਆਯੋਜਿਤ ਕੀਤੀ ਗਈ।
ਇਸ ਮੌਕੇ ਤੇ ਵਿਪਿਨ ਕਟਾਰੀਆ, ਡੀ.ਆਰ.ਸੀ. ਰੂਪਨਗਰ ਨੇ ਦੱਸਿਆ ਕਿ ਇਹ ਵਰਕਸ਼ਾਪ ਵਿੱਚ ਸੰਬੰਧਤ ਸਕੂਲਾਂ — ਸ.ਸ.ਮ.ਸ.ਐਸ.ਐਸ. ਮੱਸੋਵਾਲ, ਸ. ਸ. ਸ. ਸ. ਕਥੇੜਾ, ਸ. ਸ. ਸ. ਸ. ਕਾਹਨਪੁਰ ਖੂਹੀ, ਸ. ਸ. ਸ. ਸ. ਭਰਤਗੜ,ਸ. ਸ. ਸ. ਸ. ਨੂਰਪੁਰ ਕਲਾਂ (ਲ), ਸ.ਸ.ਪ.ਸ. ਸ.ਹ.ਸ. ਮਟੌਰ ਅਤੇ ਸ.ਸੀ.ਸ.ਸ.ਸ. ਫੂਲਪੁਰ ਗਰੇਵਾਲ ਦੇ ਮੈਥ ਵਿਸ਼ਾ ਪੜ੍ਹਾਉਣ ਵਾਲੇ ਅਧਿਆਪਕਾਂ ਦੇ ਸੈਮੀਨਾਰ ਕਰਵਾਏ ਗਏ।
ਵਰਕਸ਼ਾਪ ਦਾ ਮੁੱਖ ਉਦੇਸ਼ ਪੀ.ਐਮ. ਸ਼੍ਰੀ ਸਕੂਲਾਂ ਵਿੱਚ ਗਣਿਤ ਵਿਸ਼ੇ ਦੀ ਪੜ੍ਹਾਈ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣਾ ਅਤੇ ਅਧਿਆਪਕਾਂ ਨੂੰ ਵੇਦਿਕ ਮੈਥਮੈਟਿਕਸ ਦੇ ਨਵੇਂ ਤਰੀਕੇ ਸਿਖਾਉਣਾ ਸੀ।
ਇਸ ਮੌਕੇ ‘ਤੇ ਪ੍ਰਿੰਸੀਪਲ (ਡਾਇਟ) ਮੋਨੀਕਾ ਭੁਟਾਨੀ ਨੇ ਕਿਹਾ ਕਿ ਅਜਿਹੀਆਂ ਵਰਕਸ਼ਾਪਾਂ ਨਾਲ ਅਧਿਆਪਕਾਂ ਨੂੰ ਨਵੀਂ ਸੋਚ, ਨਵੀਆਂ ਤਕਨੀਕਾਂ ਅਤੇ ਵਿਸ਼ੇ ਪ੍ਰਤੀ ਰੁਚੀ ਪੈਦਾ ਕਰਨ ਦੇ ਮੌਕੇ ਮਿਲਦੇ ਹਨ। ਉਹਨਾਂ ਨੇ ਕਿਹਾ ਕਿ ਡਾਇਟ ਰੂਪਨਗਰ ਵੱਲੋਂ ਅਗਲੇ ਸਮੇਂ ਵਿੱਚ ਵੀ ਅਧਿਆਪਕਾਂ ਲਈ ਇਸ ਤਰ੍ਹਾਂ ਦੇ ਪ੍ਰਸ਼ਿਕਸ਼ਣ ਪ੍ਰੋਗਰਾਮ ਜਾਰੀ ਰਹਿਣਗੇ।
ਇਸ ਮੌਕੇ ਰਿਸੋਰਸ ਪਰਸਨ ਵਜੋਂ ਵਿਪਿਨ ਕਟਾਰੀਆ (ਡੀ.ਆਰ.ਸੀ. ਰੂਪਨਗਰ), ਅਜੈ ਅਰੋੜਾ (ਬੀ.ਆਰ.ਸੀ. ਮੋਰਿੰਡਾ) ਅਤੇ ਗੁਰਜੋਤ ਸਿੰਘ (ਮੈਥ ਮਾਸਟਰ, ਜੀ.ਐੱਸ.ਐੱਸ.ਐੱਸ. ਬਿਹਰਾਮਪੁਰ ਜ਼ਿਮੀਦਾਰਾ) ਨੇ ਅਧਿਆਪਕਾਂ ਨੂੰ ਵੇਦਿਕ ਮੈਥਮੈਟਿਕਸ ਦੇ ਵੱਖ-ਵੱਖ ਪੱਖਾਂ ਬਾਰੇ ਵਿਸਤ੍ਰਿਤ ਜਾਣਕਾਰੀ ਪ੍ਰਦਾਨ ਕੀਤੀ।
Follow us on Facebook
District Ropar News
ਤਾਜ਼ਾ ਜਾਣਕਾਰੀ ਲਈ www.deorpr.com ‘ਤੇ ਜੁੜੇ ਰਹੋ।