ਸਥਾਨਕ ਹੱਥ-ਬਣੇ ਉਤਪਾਦ : ਸੱਭਿਆਚਾਰ ਤੇ ਆਤਮਨਿਰਭਰਤਾ ਦੀ ਪਹਚਾਣ

ਸਥਾਨਕ ਹੱਥ-ਬਣੇ ਉਤਪਾਦ : ਸੱਭਿਆਚਾਰ ਤੇ ਆਤਮਨਿਰਭਰਤਾ ਦੀ ਪਹਚਾਣ, Local Handicrafts: A showcase of culture and self-reliance. Phulkari embroidery, pottery, wood carving, bamboo baskets, and handwoven clothes.
ਸਥਾਨਕ ਹੱਥ-ਬਣੇ ਉਤਪਾਦ
ਵਿਕਾਸ ਦੇ ਆਧੁਨਿਕ ਯੁਗ ‘ਚ ਜਿੱਥੇ ਉਦਯੋਗਿਕ ਉਤਪਾਦਨ ਨੇ ਰਫ਼ਤਾਰ ਫੜੀ ਹੈ, ਉੱਥੇ ਹੀ ਸਥਾਨਕ ਹੱਥ-ਬਣੇ ਉਤਪਾਦਾਂ ਦੀ ਵਿਲੱਖਣਤਾ ਅਤੇ ਮਹੱਤਤਾ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। ਇਹ ਉਤਪਾਦ ਨਾ ਸਿਰਫ਼ ਸਾਡੀ ਰਚਨਾਤਮਕਤਾ ਅਤੇ ਪਰੰਪਰਾਵਾਂ ਨੂੰ ਦਰਸਾਉਂਦੇ ਹਨ, ਸਗੋਂ ਸਥਾਨਕ ਆਰਥਿਕਤਾ ਨੂੰ ਵੀ ਮਜ਼ਬੂਤ ਕਰਦੇ ਹਨ।
ਪੰਜਾਬ ਸਮੇਤ ਦੇਸ਼ ਦੇ ਹਰੇਕ ਹਿੱਸੇ ਵਿੱਚ ਕਈ ਕਿਸਮ ਦੇ ਹੱਥ-ਬਣੇ ਉਤਪਾਦ ਤਿਆਰ ਕੀਤੇ ਜਾਂਦੇ ਹਨ – ਜਿਵੇਂ ਕਿ ਫੁਲਕਾਰੀ ਦੀ ਕੜ੍ਹਾਈ, ਮਿੱਟੀ ਦੇ ਬਰਤਨ, ਲੱਕੜ ਦੀ ਨਕਾਸ਼ੀ, ਬੰਸ ਦੇ ਟੋਕਰੇ, ਅਤੇ ਹੱਥ-ਬੁਣੇ ਕੱਪੜੇ। ਇਹ ਉਤਪਾਦ ਸਿਰਫ਼ ਉਪਯੋਗੀ ਨਹੀਂ, ਸਗੋਂ ਕਲਾ ਦਾ ਜੀਵੰਤ ਰੂਪ ਹਨ।
Local Handicrafts:  handwoven clothes
ਸਥਾਨਕ ਹੱਥ-ਬਣੇ ਉਤਪਾਦ
ਸਥਾਨਕ ਕਾਰੀਗਰ ਆਪਣੀ ਕਲਾਤਮਕ ਦੱਖਲ ਨਾਲ ਐਸੇ ਉਤਪਾਦ ਤਿਆਰ ਕਰਦੇ ਹਨ ਜੋ ਮਸ਼ੀਨਰੀ ਉਤਪਾਦਾਂ ਨਾਲੋਂ ਕਈ ਗੁਣਾ ਗੁਣਵੱਤਾ ਵਾਲੇ, ਟਿਕਾਊ ਅਤੇ ਵਾਤਾਵਰਣ-ਅਨੁਕੂਲ ਹੁੰਦੇ ਹਨ। ਇਹ ਉਤਪਾਦ ਘਰੇਲੂ ਸਜਾਵਟ, ਉਪਹਾਰ ਸਮੱਗਰੀ, ਅਤੇ ਰੋਜ਼ਮਰ੍ਹਾ ਦੀ ਵਰਤੋਂ ਲਈ ਵੀ ਪਸੰਦ ਕੀਤੇ ਜਾਂਦੇ ਹਨ।
ਸਰਕਾਰ ਵੱਲੋਂ ਵੀ ਹੁਣ “ਵੋਕਲ ਫ਼ਾਰ ਲੋਕਲ” ਅਤੇ “ਓ.ਡੀ.ਓ.ਪੀ. (One District One Product)” ਵਰਗੀਆਂ ਸਕੀਮਾਂ ਰਾਹੀਂ ਸਥਾਨਕ ਉਦਯਮੀਆਂ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ, ਤਾਂ ਜੋ ਹੱਥ-ਕਲਾ ਨੁੰ ਇੱਕ ਨਵੀਂ ਪਛਾਣ ਮਿਲੇ ਅਤੇ ਨੌਜਵਾਨ ਵੀ ਇਸ ਖੇਤਰ ਵੱਲ ਆਕਰਸ਼ਿਤ ਹੋਣ।
Local Handicrafts:  handwoven clothes
ਸੋਚ ਦਾ ਬਦਲਾਅ ਜ਼ਰੂਰੀ
ਸਥਾਨਕ ਉਤਪਾਦਾਂ ਦੀ ਖਰੀਦ ਸਿਰਫ਼ ਇੱਕ ਚੀਜ਼ ਲੈਣ ਦਾ ਕੰਮ ਨਹੀਂ, ਇਹ ਇੱਕ ਜਿੰਮੇਵਾਰੀ ਵਾਲਾ ਫੈਸਲਾ ਵੀ ਹੁੰਦਾ ਹੈ – ਜਿੱਥੇ ਤੁਸੀਂ ਕਿਸੇ ਕਾਰੀਗਰ ਦੀ ਕਲਾ, ਉਨ੍ਹਾਂ ਦੀ ਕਮਾਈ ਅਤੇ ਇੱਕ ਸੱਭਿਆਚਾਰਕ ਵਿਰਾਸਤ ਨੂੰ ਜਿਊਂਦਾ ਰੱਖਦੇ ਹੋ।
ਸਾਡੀ ਖਰੀਦਦਾਰੀ ਦੀ ਦਿਸ਼ਾ ਜਦੋਂ ਸਥਾਨਕ ਉਤਪਾਦਾਂ ਵੱਲ ਮੁੜੇਗੀ, ਤਾਂ ਆਤਮਨਿਰਭਰ ਭਾਰਤ ਦਾ ਸੁਪਨਾ ਵੀ ਹਕੀਕਤ ਬਣੇਗਾ।

District Ropar News  and Articles

ਰੋਪੜ ਪੰਜਾਬੀ ਨਿਊਜ਼ 
Follow up on facebook

Leave a Comment

Your email address will not be published. Required fields are marked *

Scroll to Top