ਰੂਪਨਗਰ, 16 ਅਕਤੂਬਰ: ਜਵਾਹਰ ਨਵੋਦਿਆ ਵਿਦਿਆਲਿਆ ਸੰਧੂਆਂ ਵਿੱਚ ਵਿੱਦਿਅਕ ਵਰ੍ਹੇ 2025-26 ਲਈ ਰੂਪਨਗਰ ਵਿਖੇ ਸੈਸ਼ਨ 2025-26 ਲਈ ਨੌਵੀਂ ਅਤੇ ਗਿਆਰਵੀਂ ਜਮਾਤ ਵਿਚ ਖਾਲੀ ਪਈਆਂ ਸੀਟਾਂ ’ਤੇ ਦਾਖਲੇ ਲਈ 30 ਅਕਤੂਬਰ 2024 ਤੱਕ ਦਾਖਲਾ ਫਾਰਮ ਭਰੇ ਜਾ ਸਕਦੇ ਹਨ। ਇਨ੍ਹਾਂ ਜਮਾਤਾਂ ਲਈ ਦਾਖਲਾ ਪ੍ਰੀਖਿਆ 8 ਫਰਵਰੀ 2025 ਨੂੰ ਲਈ ਜਾਵੇਗੀ ਇਹ ਜਾਣਕਾਰੀ ਪ੍ਰਿੰਸੀਪਲ ਸ੍ਰੀ ਰਤਨ ਪਾਲ ਗੁਪਤਾ ਨੇ ਦਿੱਤੀ।
ਉਨ੍ਹਾਂ ਦੱਸਿਆ ਕਿ ਇਹ ਦਾਖਲਾ ਫਾਰਮ ਨਵੋਦਿਆ ਵਿਦਿਆਲਿਆ ਸਮਿਤੀ ਦੀ ਵੈੱਬਸਾਈਟ ’ਤੇ ਜਾ ਕੇ ਮੁਫ਼ਤ ਭਰੇ ਜਾ ਸਕਦੇ ਹਨ। ਉਨ੍ਹਾਂ ਦੱਸਿਆ ਕਿ ਜਮਾਤ ਨੌਵੀਂ ਲਈ ਫਾਰਮ ਭਰਨ ਦਾ ਚਾਹਵਾਨ ਵਿਦਿਆਰਥੀ ਜ਼ਿਲ੍ਹਾ ਰੂਪਨਗਰ ਦਾ ਪੱਕਾ ਵਸਨੀਕ ਹੋਵੇ ਅਤੇ ਰੂਪਨਗਰ ਜ਼ਿਲ੍ਹੇ ਦੇ ਨਾਲ ਸਬੰਧਤ ਕਿਸੇ ਸਰਕਾਰੀ ਜਾਂ ਸਰਕਾਰੀ ਮਾਨਤਾ ਪ੍ਰਾਪਤ ਸਕੂਲ ਵਿਚ ਸਾਲ 2024 ਦੌਰਾਨ ਅੱਠਵੀਂ ਜਮਾਤ ਵਿਚ ਪੜ੍ਹਦਾ ਹੋਵੇ। ਵਿਦਿਆਰਥੀ ਦੀ ਜਨਮ ਮਿਤੀ 01 ਮਈ 2010 ਤੋਂ 31 ਜੁਲਾਈ 2012 ( ਦੋਨੋਂ ਮਿਤੀਆਂ ਸ਼ਾਮਲ ਕਰਕੇ) ਦੇ ਵਿਚਕਾਰ ਹੋਣੀ ਚਾਹੀਦੀ ਹੈ।
ਉਨ੍ਹਾਂ ਦੱਸਿਆ ਕਿ ਜਮਾਤ ਗਿਆਰ੍ਹਵੀਂ ਲਈ ਫਾਰਮ ਭਰਨ ਦਾ ਚਾਹਵਾਨ ਵਿਦਿਆਰਥੀ ਜ਼ਿਲ੍ਹਾ ਰੂਪਨਗਰ ਦਾ ਪੱਕਾ ਵਸਨੀਕ ਹੋਵੇ ਅਤੇ ਰੂਪਨਗਰ ਜ਼ਿਲ੍ਹੇ ਦੇ ਨਾਲ਼ ਸਬੰਧਤ ਕਿਸੇ ਸਰਕਾਰੀ ਜਾਂ ਸਰਕਾਰੀ ਮਾਨਤਾ ਪ੍ਰਾਪਤ ਸਕੂਲ ਵਿਚ ਸਾਲ 2024-25 ਦੌਰਾਨ ਜਮਾਤ ਦਸਵੀਂ ਵਿਚ ਪੜ੍ਹਦਾ ਹੋਵੇ ਅਤੇ ਉਸਦੀ ਦੀ ਜਨਮ ਮਿਤੀ 01 ਜੂਨ 2008 ਤੋਂ 31 ਜੁਲਾਈ 2010 ਦੇ ਵਿਚਕਾਰ ਦੋਨੋਂ ਮਿਤੀਆਂ ਸ਼ਾਮਲ) ਹੋਣੀ ਚਾਹੀਦੀ ਹੈ।
ਉਨ੍ਹਾਂ ਕਿਹਾ ਕਿ ਇਸ ਜਮਾਤ ਲਈ ਦਾਖਲਾ ਫਾਰਮ ਨਵੋਦਿਆ ਵਿਦਿਆਲਿਆ ਦੀ ਵੈੱਬਸਾਈਟ ਤੋਂ ਡਾਊਨਲੋਡ ਕਰਕੇ ਮੁਫ਼ਤ ਭਰੇ ਜਾ ਸਕਦੇ ਹਨ ਅਤੇ ਯੋਗ ਚਾਹਵਾਨ ਵਿਦਿਆਰਥੀ ਯੋਗਤਾਵਾਂ ਅਤੇ ਹੋਰ ਸ਼ਰਤਾਂ ਲਈ http://navodaya.gov.in ਤੇ ਦੇਖ ਸਕਦੇ ਹਨ ਅਤੇ ਜਾਂ +9198885 52532 ਤੇ ਸੰਪਰਕ ਕਰ ਸਕਦੇ ਹਨ।