ਜੈਸਮੀਨ ਕੌਰ ਨੇ ਸ਼ਾਟ ਪੁੱਟ ਮੁਕਾਬਲੇ ਵਿੱਚ ਪੰਜਾਬ ਭਰ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕਰਕੇ ਸੋਨ ਤਗਮਾ ਜਿੱਤਿਆ।

Jasmine Kaur won the gold medal by securing first place from all over Punjab in the shot put competition.
ਰੂਪਨਗਰ 30 ਨਵੰਬਰ: ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ ਪਟਿਆਲਾ ਵਿਖੇ ਕਰਵਾਈਆਂ ਜਾ ਰਹੀਆਂ ਰਾਜ ਪੱਧਰੀ 44ਵੀਂ ਪੰਜਾਬ ਰਾਜ ਪ੍ਰਾਇਮਰੀ ਸਕੂਲ ਖੇਡਾਂ ਵਿੱਚ ਸਰਕਾਰੀ ਪ੍ਰਾਇਮਰੀ ਸਕੂਲ ਰਾਏਪੁਰ ਸਾਨੀ ਬਲਾਕ ਕੀਰਤਪੁਰ ਸਾਹਿਬ ਜ਼ਿਲ੍ਹਾ ਰੂਪਨਗਰ ਦੀ ਵਿਦਿਆਰਥਣ ਜੈਸਮੀਨ ਕੌਰ ਨੇ ਸ਼ਾਟਪੁੱਟ ਮੁਕਾਬਲੇ ਵਿੱਚ ਪੰਜਾਬ ਭਰ ਵਿੱਚੋਂ ਪਹਿਲਾ ਸਥਾਨ ਹਾਸਲ ਕਰਕੇ ਗੋਲਡ ਮੈਡਲ ਹਾਸਲ ਕੀਤਾ ।
Jasmine Kaur won the gold medal by securing first place from all over Punjab in the shot put competition.
ਪੰਜਾਬ ਭਰ ਵਿੱਚ ਰੂਪਨਗਰ ਜ਼ਿਲ੍ਹੇ ਦੇ ਨਾਲ ਆਪਣੇ ਸਕੂਲ ਅਤੇ ਮਾਪਿਆਂ ਦਾ ਮਾਣ ਵਧਾਇਆ ਹੈ।ਇਥੇ ਦੱਸਣ ਯੋਗ ਹੈ ਕਿ ਜੈਸਮੀਨ ਕੌਰ ਸਰਕਾਰੀ ਹਾਈ ਸਕੂਲ ਮਟੋ਼ਰ ਵਿਖੇ ਬਤੌਰ ਸਾਇੰਸ ਅਧਿਆਪਕ ਸੇਵਾ ਨਿਭਾਅ ਰਹੀ ਅਧਿਆਪਿਕਾ ਮਨਦੀਪ ਕੌਰ ਦੀ ਸਪੁੱਤਰੀ ਹੈ । ਜਿਨ੍ਹਾਂ ਵੱਲੋਂ ਦੱਸਿਆ ਗਿਆ ਕਿ ਇਹ ਸਭ ਬੱਚੀ ਦੀ ਲਗਾਤਾਰ ਮਿਹਨਤ ਅਤੇ‌ ਜੈਸਮੀਨ ਦੇ ਮਾਮਾ ਮਾਮੀ ਦੀ ਯੋਗ ਅਗਵਾਈ ਦਾ ਨਤੀਜਾ ਹੈ ਜ਼ੋ ਸਰਕਾਰੀ ਸਕੂਲ ਰਾਏਪੁਰ ਸਾਨੀ ਵਿਖੇ ਸੇਵਾ ਨਿਭਾਅ ਰਹੇ ਹਨ। ਜੈਸਮੀਨ ਦਾ ਸੁਪਨਾ ਆਪਣੇ ਦੇਸ਼ ਭਾਰਤ ਲਈ ਉਲੰਪਿਕ ਖੇਡਾਂ ਵਿੱਚ ਗੋਲਡ ਲਿਆਉਣਾ ਅਤੇ ਆਈ.ਏ.ਐਸ ਅਫ਼ਸਰ ਬਣਨਾ ।
Jasmine Kaur won the gold medal by securing first place from all over Punjab in the shot put competition.
ਚੰਗਰ ਇਲਾਕੇ ਦੇ ਰਾਏਪੁਰ ਸਾਨੀ ਸਕੂਲ ਨੇ ਬਹੁਤ ਸਾਰੇ ਬੱਚਿਆਂ ਨੂੰ ਸੇਧ ਦਿੱਤੀ ਹੈ ਜਿਸ ਦੀ ਬਦੌਲਤ ਉਹ ਆਪਣੇ ਮੰਜ਼ਿਲ ਵੱਲ ਅਸਾਨੀ ਨਾਲ ਵੱਧ ਰਹੇ ਹਨ । ਉਨ੍ਹਾਂ ਨੇ ਸਮੂਹ ਸਕੂਲ ਸਟਾਫ ਦਾ ਧੰਨਵਾਦ ਕੀਤਾ।

Ropar Google News 

Leave a Comment

Your email address will not be published. Required fields are marked *

Scroll to Top